ਕਵਿਤਾਵਾਂ
ਐਵੇਂ ਬੰਦਿਆ ਤੂੰ ਬਹੁਤਾ ਹੰਕਾਰ ਨਾ ਕਰ
Page Visitors: 2617
ਐਵੇਂ ਬੰਦਿਆ ਤੂੰ ਬਹੁਤਾ ਹੰਕਾਰ ਨਾ ਕਰ
ਗੁਰਮੀਤ ਸਿੰਘ ਐੱਲ.ਏ.
ਸੱਚੇ ਰਾਹ ਤੁਰੇ ਜਾਂਦੇ ਪਾਂਧੀਆਂ 'ਤੇ, ਐਵੇਂ ਭਰਮ-ਭੁਲੇਖੇ ਵਿਚ 'ਵਾਰ' ਨਾ ਕਰ।
ਇਥੇ ਕੀੜੀ ਵੀ ਹਾਥੀ ਨੂੰ ਜਿੱਤ ਲੈਂਦੀ, ਐਵੇਂ ਬੰਦਿਆ ਤੂੰ ਬਹੁਤਾ 'ਹੰਕਾਰ' ਨਾ ਕਰ।
ਦੁਨੀਆਂ ਯਾਦ ਕਰਦੀ ਜਿਹੜੇ ਬਚਨ ਨਿਭਾ ਜਾਂਦੇ, ਪੈਦਾ ਏਥੇ ਤੂੰ ਬਹੁਤੇ 'ਕਲਾਕਾਰ' ਨਾ ਕਰ।
ਨੱਸ ਜਾਂਦੇ ਮੁਸੀਬਤਾਂ ਜਦੋਂ ਪੈਂਦੀਆਂ ਨੇ, ਐਵੇਂ ਦੁਨੀਆਂ 'ਤੇ ਇਹੋ ਜਿਹੇ ਬਹੁਤੇ 'ਯਾਰ' ਨਾ ਕਰ।
ਡਰੱਗ ਮਾਫੀਏ ਨੂੰ ਜਿਹੜੇ ਪ੍ਰਮੋਟ ਕਰਦੇ, ਭੁੱਲ ਕੇ ਵੀ ਇਹਨਾਂ ਨੂੰਕਦੇ 'ਸਚਿਆਰ' ਨਾ ਕਰ।
ਬੰਦੇ ਕੰਮ ਦੇ ਹੋਣ ਭਾਵੇਂ ਹੋਣ ਥੋੜੇ, ਐਵੇਂ ਭੇਡਾਂ ਦੇ ਵੱਗ 'ਤਿਆਰ' ਨਾਕਰ।
ਅੱਗੇ ਕਿਹੜੀ ਨਸ਼ਿਆਂ ਦੀ ਕਮੀ ਇੱਥੇ, ਭੁੱਲ ਕੇ ਵੀ ਐਸੇ ਕਾਰੋਬਾਰ ਨਾ ਕਰ।
ਸੱਚੇ ਇੱਕੋ ਹੀ ਗੁਰੂ ਨਾਲ ਸਰ ਜਾਂਦਾ, ਨਕਲੀ ਗੁਰੂ ਤੂੰ ਦੋ, ਤਿੰਨ, ਚਾਰ ਨਾ ਕਰ।