ਕਵਿਤਾਵਾਂ
ਬੁਲਡੋਜ਼ਰ ਬਾਬੇ ਤੇ ਸੋਨੀਆ ਵਾਚ
Page Visitors: 2713
ਬੁਲਡੋਜ਼ਰ ਬਾਬੇ
ਅਕਲਮੰਦ ਕੌਮਾਂ ਰੱਖਣ ਸਾਂਭ ਕੇ ਤੇ,
ਆਪਣੇ ਪੁਰਖਿਆਂ ਦੀਆਂ ਨਿਸ਼ਾਨੀਆਂ ਜੀ।
ਸਾਧਾਂ ਦੱਬ ‘ਤਾ ਪੱਥਰਾਂ ਹੇਠ ਸਭ ਕੁਝ,
ਕੀਤੀਆਂ ਕੌਮ ਨਾਲ਼ ਬੇਈਮਾਨੀਆਂ ਜੀ।
ਵਾਰੀ ਆ ਗਈ ਆਨੰਦਪੁਰ ਦੇ ਕਿਲ੍ਹਿਆਂ ਦੀ,
ਮੱਕੜ ਏਥੇ ਵੀ ਚੰਦ ਚੜ੍ਹਾਉਣ ਲਗੈ,
ਸਾਧ ਲੱਭੇ ‘ਬੁਲਡੋਜ਼ਰ’ ਚਲੌਣ ਵਾਲ਼ੇ,
ਦਿੱਖ ਕਿਲ੍ਹਿਆਂ ਦੀ ਮਾਡਰਨ ਬਣਾਉਣ ਲੱਗੈ।
......................................................
ਸੋਨੀਆ ਵਾਚ
ਸੋਨੀਆ ਆਖਦੀ ਮੋਹਣਿਆ ਝੂਠ ਆਖੇਂ,
ਕੌਣ ਰਾਹੁਲ ਨੂੰ ਪੀ. ਐੱਮ. ਬਣਾਂਵਦਾ ਈ।
ਪੜ੍ਹੀਆਂ ਪੋਥੀਆਂ ਨਾ ਤੇਰੇ ਵਾਂਗ ਇਸ ਨੇ,
ਤੇ ਨਾ ਲੈਕਚਰ ਹੀ ਇਸ ਨੂੰ ਆਂਵਦਾ ਈ।
ਗਾਂਧੀ ਨਾਮ ਦਾ ਕ੍ਰਿਸ਼ਮਾ ਵੀ ਫੇਲ੍ਹ ਹੋਇਆ,
ਧੂੜ ਰਾਹਾਂ ਦੀ ਹੁਣ ਮੀਡੀਆ ਚਟਾਂਵਦਾ ਈ।
ਦੇਵਾਂ ਵਿਸਕੀਆਂ, ਡਾਲਰਾਂ ਦੀ ਕਰਾਂ ਵਰਖਾ,
ਪੁੱਤਰ ਮੇਰੇ ਨੂੰ ਜੋ ਗੱਦੀ ‘ਤੇ ਬਿਠਾਂਵਦਾ ਈ।
ਨਿਰਮਲ ਸਿੰਘ ਕੰਧਾਲਵੀ