ਕਵਿਤਾਵਾਂ
ਸ਼੍ਰੋਮਣੀ ਕਮੇਟੀ ਦਾ ਬਜਟ ਬਨਾਮ ਅਕਾਲੀਆਂ ਦੀਆਂ ਮੌਜਾਂ
Page Visitors: 2572
ਸ਼੍ਰੋਮਣੀ ਕਮੇਟੀ ਦਾ ਬਜਟ ਬਨਾਮ ਅਕਾਲੀਆਂ ਦੀਆਂ ਮੌਜਾਂ
ਛੇ ਅਰਬ ਦਾ ਬਜਟ ਹੈ ਪਾਸ ਹੋਇਆ,
ਖ਼ੂਬ ਮੱਕੜ ਦੇ ਚਿਹਰੇ ‘ਤੇ ਲਾਲੀਆਂ ਨੇ।
ਮਾਇਆ ਹੋਈ ਹੈ ਗੁਰੂ ਦੇ ਨਾਮ ‘ਕੱਠੀ,
ਮੌਜਾਂ ਕਰਨੀਆਂ ਬਹੁਤ ਅਕਾਲੀਆਂ ਨੇ।
69 ਕ੍ਰੋੜ ਰੱਖਿਐ ਧਰਮ ਪ੍ਰਚਾਰ ਦੇ ਲਈ,
ਦੇਖਿਉ ਉਡਦਾ ਇਹ ਵੀ ਧੂੰਏਂ ਵਾਂਗਰਾਂ ਜੀ।
ਢਿੱਡ ਰਜਿਸਟਰਾਂ ਦੇ ਨੱਕੋ–ਨੱਕ ਭਰ ਦੇਣੇ,
ਰੋਂਦੀਆਂ ਰਹਿਣ ਸਿੱਖੀ ਦੀਆਂ ਆਂਦਰਾਂ ਜੀ।
-ਨਿਰਮਲ ਸਿੰਘ ਕੰਧਾਲਵੀ