ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਦੱਲੇ ਬਨਾਮ ਦੁੱਲੇ !
ਦੱਲੇ ਬਨਾਮ ਦੁੱਲੇ !
Page Visitors: 2699

 ਦੱਲੇ ਬਨਾਮ ਦੁੱਲੇ !

ਮੱਥੇ ਅਣਖ ਦੇ ਜਿਨ੍ਹਾਂ ਦੇ ਦੀਪ ਜਗਦੇ

          ਸਕਦੇ ਰੋਕ ਉਹ ਝੱਖੜਾਂ ਝੁੱਲਿਆਂ ਨੂੰ।

ਡੌਲ਼ੇ ਫਰਕਦੇ ਅੱਖਾਂ ਵਿਚ ਚੜ੍ਹੇ ਲਾਲੀ

              ਖੁਨ ਦੇਖ ਬੇਦੋਸ਼ਾਂ ਦੇ ਡੁੱਲ੍ਹਿਆਂ ਨੂੰ।

ਮਿਲ਼ੇ ਥਾਂ੍ਹ ਇਤਿਹਾਸ ਵਿਚ ਮਾਣ ਮੱਤੀ

        ਬਾਗੀ ਹੋਇਆਂ ਦੇ ਠੰਡ੍ਹਿਆਂ ਚੁੱਲ੍ਹਿਆਂ ਨੂੰ।

ਦੇ ਜਾਂਦੇ ਨੇ ਸਬਕ ਉਹ ਸਿਦਕ ਵਾਲ਼ਾ

         ਅਸਲੀ ਆਪਣੇ ਫਰਜ਼ਾਂ ਤੋਂ ਭੁੱਲਿਆਂ ਨੂੰ।

ਪੀਂਦੇ ਜ਼ਹਿਰ ਪਿਆਲੇ ਸੀ ਮੁਗਲ ਰਾਜੇ

         ਗਾਉਣਾ ਪੈਂਦਾ ਏ ਬਾਬਿਆਂ ਬੁੱਲਿਆਂ ਨੂੰ।

'ਦੱਲੇ' ਮਾਣਦੇ ਚੌਧਰਾਂ ਬਾਦਸ਼ਾਹੀਆਂ

          ਮਿਲ਼ਦੇ ਦੰਡ ਨੇ ਨਾਬਰਾਂ 'ਦੁੱਲਿਆਂ' ਨੂੰ!

                -ਤਰਲੋਚਨ ਸਿੰਘ 'ਦੁਪਾਲ ਪੁਰ'

                         ੦੦੧-੪੦੮-੯੧੫-੧੨੬੮

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.