ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ
ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ
Page Visitors: 2543

ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ

ਆ ਗਿਆ ਵੇਲਾ ਕਿ ਤੂੰ ਭੀ ਸ਼ਸਤਰ ਧਾਰ
ਅਮਨ ਚਾਹੁੰਨੈਂ ਜੰਗ ਲਈ ਹੋਜਾ ਤਿਆਰ

ਜੇ ਹਾਲਤਾਂ ਨੂੰ ਸਦਾ ਹੀ ਕੋਸਣਾਂ
ਕੀ ਤੇਰੀ ਵੁਕਤ ਹੋਈ ਫਿਰ ਦੱਸੀਂ ਯਾਰ

ਜ਼ਿੰਦਗੀ ਸੰਘਰਸ਼ ਹੈ ਪਰ ਯਾਦ ਰੱਖ
ਦਿਸ਼ਾ ਹੀਣੇ ਬੇੜੇ ਨਾ ਹੁੰਦੇ ਨੇ ਪਾਰ

ਖਾਲਸੇ ਨੇ ਨਿੱਤ ਜੰਗ ਲਈ ਜੂਝਣਾਂ
ਪਰ ਜੋ ਰੱਬੀ ਫੌਜ ਦਾ ਸਿਪਾਹ ਸਲਾਰ

ਮੀਰੀ ਦੇ ਨਾਲ ਪੀਰੀ ਵੀ ਧਾਰਨ ਜੇ ਹੋਈ
ਕੀ ਏਹੋ ਇਤਫਾਕਵਸ ਕੀਤੀ ਕਰਤਾਰ?

ਲੋੜ ਹੈ ਹੋਵੇ ਸਮਾਜੀ ਏਕਤਾ
ਭਾਈਚਾਰਿਓਂ ਵੱਖ ਨਾ ਤਲਵਾਰਾਂ ਮਾਰ

ਚੇਤੇ ਰੱਖੀਂ ਸ਼ਬਦ ਹੈ ਤੇਰਾ ਸਰੋਤ
ਦੱਸ ਕਦੋਂ ਗੱਲ ਤੋਲ ਕੇ ਤੂੰ ਕੀਤੀ ਯਾਰ

ਜਿਥੇ ਹੈ ਜੰਗ ਦਾ ਮੈਦਾਨ ਓਧਰ ਨੂੰ ਜਾਹ
ਐਵੇਂ ਈ ਨਾਂ ਹਵਾ ‘ਚ ਲਲਕਾਰੇ ਮਾਰ

ਧਰਮਾਂ, ਜਾਤਾਂ, ਫਿਰਕਿਆਂ ਦੀ ਨਾਟਕੀ ਜੇ
ਦੱਸ ਕਿਵੇਂ ਲੱਭੇਂਗਾ ਸਾਂਝਾ ਫੌਜਦਾਰ

ਓਹ ਤੇਰੀ ਇੱਕ ਵੋਟ ਦੇ ਵੀ ਹੇਤ ਨਹੀਂ
ਅਗਨੀ ਤੇ ਪ੍ਰਮਾਣੂ ਦੇ ਜਿੰਨੇ ਹਥਿਆਰ

ਤ੍ਰਿਸ਼ੂਲ ਤੇ ਕਿਰਪਾਨ ਥਾਏਂ ਰਹਿਣ ਦੇ
ਹਰ ਕਿਸੇ ਲਈ ਧਰਮ ਦਾ ਹੁੰਦਾ ਸਤਕਾਰ

ਪੁਰਖਿਆਂ ਦੀ ਗੱਲ ਵੀ ਤਾਂ ਹੀ ਵਜ੍ਹਾ
ਕਰਤੂਤ ਤੇਰੀ ਦਾ ਵੀ ਜੇ ਹੋਵੇ ਇਤਬਾਰ

ਕੇਵਲ ਤੇ ਕੇਵਲ ਓਹੀ ਬਾਗੀ ਭਲਾ
ਜੋ ਅਧੂਰੇ ਸੱਚ ਤੋਂ ਹੈ ਖਬਰਦਾਰ

ਬਾਜਾਂ ਵਾਲੇ ਪੰਥ ਦੇ ਨਾਂ ਨਾਂਅ ਮੜ੍ਹੋ
ਹਊਮੈ ਤੇ ਖੁਦਗਰਜ਼ੀ ਦੀ ਚਿੜੀਆ ਬੇਕਾਰ

ਜਿਸ ਗੁਰੂ ਦੇ ਹੋਣ ਦਾ ਹੋ ਦਾਅਵਾ ਕਰਦੇ 
ਓਸ ਨੇ ਤਾਂ ਦਿੱਤਾ ਸੀ ਸਰਬੰਸ ਵਾਰ

ਤੂੰ ‘ਢੇਸੀ’ ਨੂੰ ਦੇਖ ਨਾਂ ਢਿੱਡ ਚਾਕ ਲਈਂ..................... 
ਓਹ ਤਾਂ ਆਪਣੇ ‘ਤੇ ਵੀ ਕਰਦੇ ਵੱਧ ਵਾਰ.................... 

kulwantsinghdhesi@hotmail.com
0044 7854 136 413

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.