ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
* -ਰੱਖੜੀ!!
* -ਰੱਖੜੀ!!
Page Visitors: 2678

* -ਰੱਖੜੀ!!
ਮਿਲ-ਵਰਤਣ ਦੀ ਆੜ ਦੇ ਥੱਲੇ ਰਸਮੀਂ ਨਾ ਹੋ ਜਾਈਏ ।
ਵਿਤਕਰਿਆਂ ਦੀਆਂ ਰੀਤਾਂ ਉੱਪਰ ਮੋਹਰ ਕਦੇ ਨਾ ਲਾਈਏ ।

ਇੱਕ ਦਿਨ ਖਾਤਿਰ ਧਾਗਾ ਬੰਨਕੇ ਕਿਹੜੀ ਰਾਖੀ ਹੁੰਦੀ ,
ਨਾਨਕ ਦੇ ਉਪਦੇਸਾਂ ਵਾਲੀ ਰੱਖੜੀ ਸਦਾ ਸਜਾਈਏ ।

ਦੇਖ ਪਰਾਈਆਂ ਮਾਵਾਂ ਭੈਣਾ ਧੀਆਂ ਸਭ ਨੂੰ ਜਾਣੋ ,
ਆਪਣਿਆਂ ਨੂੰ ਬਚਨ ਦੇਣ ਦਾ ਸਵਾਰਥ ਕਿਓਂ ਅਪਣਾਈਏ ।

ਕੇਵਲ ਭਾਈ ਸਦਾ ਭੈਣ ਦੀ ਰਾਖੀ ਨਹੀਂਓਂ ਕਰਦੇ ,
ਭੈਣਾਂ ਵੀ ਭਾਈਆਂ ਨੂੰ ਸਾਂਭਣ ਇਹ ਨਾ ਮਨੋ ਭੁਲਾਈਏ ।

ਭੈਣ ਭਰਾ ਦਾ ਪਿਆਰ ਹੈ ਜੇਕਰ ਧਾਗਿਆਂ ਦਾ ਮੁਥਾਜੀ ,
ਜੀਵਨ ਦੇ ਬਾਕੀ ਰਿਸਤੇ ਕਿਓਂ ਧਾਗਿਆਂ ਬਿਨ ਅਪਣਾਈਏ ।

ਰਾਣੀ ਜਿੰਦਾਂ, ਮਾਈ ਭਾਗੋ, ਸ਼ਰਨ ਕੌਰ ਦੀ ਵਾਰਿਸ ,
ਕਿਓਂ ਦਸਮੇਸ਼ ਦੀ ਪੁੱਤਰੀ ਨੂੰ ਕਮਜੋਰ ਅਸੀਂ ਜਿਤਲਾਈਏ ।

ਔਰਤ ਵਿੱਚ ਕਮਜੋਰੀ ਵਾਲੀ ਹੀਣ ਭਾਵਨਾ ਭਰਦੀ ,
ਐਸੀ ਚੰਦਰੀ ਸੋਚ ਨੂੰ ਕਾਹਤੋਂ ਹਰ ਵਰ੍ਹੇ ਨਵਿਆਈਏ ।

ਏਕ ਨੂਰ ਤੋਂ ਉਪਜੇ ਸਾਰੇ, ਇੱਕ ਹੀ ਟੱਬਰ ਸਾਡਾ ,
ਤੇਰੀ ਮੇਰੀ ਛੱਡਕੇ ਮਿੱਤਰੋ, ਸਭ ਦੇ ਦਰਦ ਵੰਡਾਈਏ ।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.