ਕਵਿਤਾਵਾਂ
ਔਰਤ ਨੇ ਕੁੱਖ ਤੋਂ ਕਬਰ ਤੱਕ ਸੱਖ ਦਾ ਕਦੇ ਨਾ ਸਾਹ ਲਿਆ
Page Visitors: 2754
ਔਰਤ ਨੇ ਕੁੱਖ ਤੋਂ ਕਬਰ ਤੱਕ ਸੱਖ ਦਾ ਕਦੇ ਨਾ ਸਾਹ ਲਿਆ
ਤਵਾਰੀਖ਼ ਨੇ ਮੱਥੇ ਤੇ ਟਿੱਕਾ ਕਾਲਖਾਂ ਦਾ ਲਾ ਲਿਆ
ਅੱਜ ਹਨੇਰੀ ਰਾਤ ਨੇ ਇੱਕ ਹੋਰ ਸੂਰਜ ਖਾ ਲਿਆ
ਆਪਣੇ ਬੋਟਾਂ ਦੀ ਭੁੱਖ ਮਿਟਾਉਣ ਲਈ ਉਡਿਆ ਸੀ ਜੋ
ਪੰਛੀ ਸਿਕਾਰੀ ਦੀ ਭੁੱਖ ਨੇ ਅੱਜ ਫੰਦਿਆਂ ਚ ਫਾਹ ਲਿਆ
ਸੱਥ ਵਿੱਚ ਖੜ ਕੇ ਕਰਦਾ ਸੀ ਗੱਲ ਇਨਕਲਾਬ ਲਿਆਉਣ ਦੀ
ਸਿਆਸਤ ਨੇ ਚੱਲੀ ਚਾਲ ਆਟੇ ਦਾਲ ਵਿੱਚ ਉਲਝਾ ਲਿਆ
ਧੀ ਪਤਨੀ ਮਾਂ ਦੇ ਫਰਜ਼ ਨਿਭਾਉਣੇ ਵੀ ਤਾਂ ਸੌਖੇ ਨਹੀ
ਔਰਤ ਨੇ ਕੁੱਖ ਤੋਂ ਕਬਰ ਤੱਕ ਸੱੁਖ ਦਾ ਕਦੇ ਨਾ ਸਾਹ ਲਿਆ
ਇਮਾਨ ਤੇ ਇਖ਼ਲਾਕ ਤੋੰ ਗਿਰਿਆ ਜਦੋੰ ਦਾ 'ਪਾਲੀਆ'
ਮਕਾਨ ਉਸ ਨੇ ਸਭ ਤੋੰ ਉੱਚਾ ਬਣਾ ਲਿਆ
ਸਤਨਾਮ ਪਾਲੀਆ ।
9501635200