ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਮਾਏਂ ਨੀ ਮਾਏਂ : ਸਿਮਰਨ ਜੀਤ ਕੌਰ ਸਿੱਧੂ
ਮਾਏਂ ਨੀ ਮਾਏਂ : ਸਿਮਰਨ ਜੀਤ ਕੌਰ ਸਿੱਧੂ
Page Visitors: 2713

        ਛੱਡ ਨੀ ਮਾਏਂ  ਬੰਦ ਕਰ ਹੁਣ ਤੇ  ਨੰਨੀਆਂ ਛਾਵਾਂ ਨੂੰ ।

        ਕੁਖ ਦੇ ਵਿਚ ਹੀ  ਰੋਕ ਹੁਣ ਮੇਰੇ  ਚਲਦੇ ਸਾਹਾਂ ਨੂੰ  ।

        ਕਿੱਥੇ ਕਿੱਥੇ ਕਰੇਂਗੀ ਦੱਸ ਤੂੰ  ਰਾਖੀ ਮੇਰੀ ਨੀ ।

        ਮੇਰੀ ਖਾਤਿਰ ਹੋ ਗਿਆ  ਮੇਰਾ ਬਾਬਲ ਢੇਰੀ ਨੀ ।

        ਘਰ ਵੀ ਤੇਰਾ  ਹੁਣ ਮਾਏਂ ਨਾ  ਕਰੇ ਰਖਵਾਲੀ ਨੀ ।

        ਦਿਨ ਦਿਹਾੜੇ  ਘਰ ਤੇਰੇ ‘ਚੋਂ  ਜਾਵਾਂ ਉਧਾਲੀ ਨੀ ।

        ਗਾਹ ਲਈ ਮਾਏਂ ਦੁਨੀਆ  ਕਿਤੇ ਨਾ ਢੋਈ ਮਿਲਣੀ ਨੀ ।

        ਮੈਨੂੰ ਜਣ ਕੇ  ਨਿੱਤ ਨਵੀਂ ਇਕ  ਮੌਤ ਹੀ ਮਿਲਣੀ ਨੀ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.