ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਕੀ ਭਾਈ ਰਣਜੀਤ ਸਿੰਘ ਢੱਡਰੀਆਂ ਦੱਸ ਸਕਦੇ ਹਨ ਕਿ ਬਾਬਾ ਬੁੱਢਾ ਜੀ ਵੱਲੋਂ ਗੁਰਗੱਦੀ ਠੁੱਕਰਾਉਣ ਦਾ ਵਾਕਿਆ ਕਿਸ ਇਤਿਹਾਸ ਵਿੱਚੋਂ ਪੜਿਆ ਹੈ?
ਕੀ ਭਾਈ ਰਣਜੀਤ ਸਿੰਘ ਢੱਡਰੀਆਂ ਦੱਸ ਸਕਦੇ ਹਨ ਕਿ ਬਾਬਾ ਬੁੱਢਾ ਜੀ ਵੱਲੋਂ ਗੁਰਗੱਦੀ ਠੁੱਕਰਾਉਣ ਦਾ ਵਾਕਿਆ ਕਿਸ ਇਤਿਹਾਸ ਵਿੱਚੋਂ ਪੜਿਆ ਹੈ?
Page Visitors: 2446

ਕੀ ਭਾਈ ਰਣਜੀਤ ਸਿੰਘ ਢੱਡਰੀਆਂ ਦੱਸ ਸਕਦੇ ਹਨ ਕਿ ਬਾਬਾ ਬੁੱਢਾ ਜੀ ਵੱਲੋਂ ਗੁਰਗੱਦੀ ਠੁੱਕਰਾਉਣ ਦਾ ਵਾਕਿਆ ਕਿਸ ਇਤਿਹਾਸ ਵਿੱਚੋਂ ਪੜਿਆ ਹੈ?
ਸੰਪਾਦਕ ਖ਼ਾਲਸਾ ਨਿਊਜ਼
ਪਿਛਲੇ ਦਿਨੀਂ ਜਥੇਦਾਰ ਬਣਨ ਦੀ ਚਾਹ ਰੱਖਣ ਵਾਲਾ ਦੇ ਧੁੰਮੇ ਦਾ ਚਾਪਲੂਸ ਜਗਤਾਰ ਸਿੰਘ ਜੋ ਕਿ ਇਸੀ ਚਾਪਲੂਸੀ ਕਰਕੇ ਹੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਪਦਵੀ ਤੱਕ ਪਹੁੰਚਾ ਹੈ, ਨੇ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਧੁੰਮੇ ਦੀ ਮੌਜੂਦਗੀ ਵਿੱਚ ਬਕਵਾਸਬਾਜ਼ੀ ਕੀਤੀ ਸੀ। ਉਸਦਾ ਜਵਾਬ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਆਪਣੇ ਦੀਵਾਨ ਵਿੱਚ ਦਿੱਤਾ। ਜਵਾਬ ਦੌਰਾਨ ਉਨ੍ਹਾਂ ਨੇ ਕਿਹਾ ਕਿ " ਬਾਬਾ ਬੁੱਢਾ ਜੀ... ਪਹਿਲੇ ਪਾਤਸ਼ਾਹ ਵੇਲੇ ਗੱਦੀ ਕਹਿੰਦੇ ਨਹੀਂ, ਮਾਲਿਕ ਕੌਣ ਨੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਵੇਲੇ ਲਾਲਚ ਨਹੀਂ ਕੀਤਾ, ਗੁਰੂ ਰਾਮਦਾਸ ਵੇਲੇ ਲਾਲਚ ਨਹੀਂ ਕੀਤਾ, ਗੁਰੂ ਅਰਜਨ ਦੇਵ ਵੇਲੇ ਲਾਲਚ ਨਹੀਂ ਕੀਤਾ, ਗੁਰੂ ਹਰਗੋਬਿੰਦ ਵੇਲੇ ਲਾਲਚ ਨਹੀਂ ਕੀਤਾ..."
ਇਹ ਇਤਿਹਾਸ ਕਿੱਥੋਂ ਆਇਆ ਭਾਈ ਜੀ? ਇਸਦਾ ਸਰੋਤ ਦੱਸਣ ਦੀ ਖੇਚਲ ਕਰਨੀ। ਕੀ ਜਿਸ ਸਰੋਤ ਤੋਂ ਇਹ ਗੱਲ ਆਈ ਹੈ, ਉਹ ਪੁੱਖਤਾ ਹੈ?
ਕੀ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦੀ ਕੋਈ Position available ਕੀਤੀ ਸੀ, ਕਿ ਭਾਈ ਬੁੱਢਾ ਜੀ ਨੇ Position Refuse ਕਰਤੀ ਤਾਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ... ਗੁਰਗੱਦੀ ਮਿਲੀ।
ਫਿਰ ਇਹ ਸਾਰੇ ਗੁਰੂ ਤਾਂ Optional ਹੋਏ, ਤੇ ਤੁਹਾਡੇ ਤੇ ਤੁਹਾਡੇ ਨੇਕੀ ਅਨੁਸਾਰ ਗੁਰੂ ਹਰਿ ਰਾਇ ਸਾਹਿਬ ਨੇ ਗ਼ਲਤੀ ਕੀਤੀ, ਗੁਰੂ ਹਰਿਕਿਸ਼ਨ ਸਾਹਿਬ ਨੂੰ ਗੁਰਗੱਦੀ ਦੇਣਾ ਵੀ ਗ਼ਲਤ ਸੀ.... ਫਿਰ ਜੇ ਇਹ ਸਭ ਗ਼ਲਤ ਸੀ, ਤਾਂ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੀ ਗੁਰਗੱਦੀ ਕਿਵੇਂ ਸਹੀ ਹੋਈ........???? ਇਸ ਹਿਸਾਬ ਨਾਲ ਤਾਂ ਗੁਰੂ ਨਾਨਕ ਤੋਂ ਬਾਅਦ ਸਭ ਗੜਬੜ ਹੀ ਹੋਈ....
 ਕਿਉਂ ਹੈ ਜਵਾਬ ਅਪਗ੍ਰੇਡ ਬਾਬਿਓ???
......................
With thanks from Khalsa News
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.