ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਅਨੁਰਾਗ ਸਿੰਘ ਨੂੰ ਚੁਣੌਤੀ
ਅਨੁਰਾਗ ਸਿੰਘ ਨੂੰ ਚੁਣੌਤੀ
Page Visitors: 2369

ਅਨੁਰਾਗ ਸਿੰਘ ਨੂੰ ਚੁਣੌਤੀ
ਸਰਵਜੀਤ ਸਿੰਘ ਸੈਕਰਾਮੈਂਟੋ
ਅਨੁਰਾਗ ਸਿੰਘ ਜੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਕਿ ਤੁਸੀਂ 3 ਜਨਵਰੀ 2019 ਈ: ਨੂੰ ਇਕ ਪੋਸਟ ਰਾਹੀ ਕੈਲੰਡਰ ਸਬੰਧੀ ਆਪਣੇ ਸਵਾਲਾਂ ਦੇ ਜਵਾਬ ਦੇਣ ਦੀ ਚੁਣੌਤੀ ਦਿੱਤੀ ਸੀ। ਜਿਸ ਨੂੰ ਮੈਂ 6 ਜਨਵਰੀ ਨੂੰ ਪ੍ਰਵਾਨ ਕਰ ਲਿਆ ਸੀ। ਪਰ ਤੁਸੀਂ ਚੁੱਪ ਕਰ  ਗਏ।
  ਹੁਣ ਮੇਰੇ ਲੇਖ, “ਅਨੁਰਾਗ ਸਿੰਘ ਦੇ ਕੌਤਕ”  ਦੇ ਜਵਾਬ ਵਿਚ 1 ਜੁਲਾਈ ਨੂੰ ਫੇਰ ਚੁਣੋਤੀ ਦਿੱਤੀ, ਜੋ  ਮੈਂ 7 ਜੁਲਾਈ ਨੂੰ ਪ੍ਰਵਾਨ ਕਰ ਲਈ ਸੀ। ਤੁਸੀਂ ਫੇਰ ਦੜ ਵੱਟ ਗਏ। ਅਨੁਰਾਗ ਸਿੰਘ ਜੀ, ਜੇ ਵਿਚਾਰ ਕਰਨ ਦੀ ਸਮਰੱਥਾ ਨਹੀਂ ਹੈ ਤਾਂ ਵਾਰ-ਵਾਰ ਪੰਗੇ ਨਾ ਲਉ ।
 ਪ੍ਰਚਾਰ ਤਾਂ ਇਹ ਕਰਦੇ ਹੋ ਕਿ ਅਖੌਤੀ ਦਸਮ ਗ੍ਰੰਥ ਪੜ੍ਹਨ ਨਾਲ ਬੰਦਾ ਸ਼ੇਰ ਬਣ ਜਾਂਦਾ। ਤੁਸੀਂ ਤਾਂ ਗਿੱਦੜਾਂ ਤੋਂ ਵੀ ਗਏ ਗੁਜ਼ਰੇ ਹੋ। ਪਹਿਲਾ ਚੁਣੌਤੀ ਦਿੰਦੇ ਹੋ ਜਦੋਂ ਅੱਗੋਂ ਕੋਈ ਪ੍ਰਵਾਨ ਕਰ ਲਵੇ ਤਾਂ ਖੁੱਡ ਵਿਚ ਵੜ ਜਾਂਦੇ ਹੋ।
  ਅਨੁਰਾਗ ਸਿੰਘ ਜੀ, ਗੀਦੀ ਪੁਣਾਂ ਛੱਡ ਕੇ ਆਉ ਮੈਦਾਨ ਵਿੱਚ। ਮੈਂ, ਤੇਰੀਆਂ ਦੋ ਚੁਣੌਤੀਆਂ ਪ੍ਰਵਾਨ ਕੀਤੀਆਂ। ਜੇ ਹਿੰਮਤ ਹੈ ਤਾਂ ਹੁਣ ਕਰੋ ਮੇਰੀ ਚੁਣੋਤੀ ਪ੍ਰਵਾਨ। ਭੇਜੋ ਉਹ ਸੂਚੀ ਜਿਹੜੀ 23 ਮਾਰਚ 2003 ਈ: ਨੂੰ ਤੁਹਾਡੇ ਘਰ ਬੈਠ ਕੇ ਤਿਆਰ ਕੀਤੀ ਗਈ ਸੀ ਅਤੇ 12 ਅਗਸਤ 2009 ਈ: ਨੂੰ ਅਕਾਲ ਤਖਤ ਨੂੰ ਭੇਜੀ ਸੀ। ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ। ਤੁਹਾਡੇ ਘਰ ਹੋਈ ਮੀਟਿੰਗ ਵਿੱਚ ਹਾਜ਼ਰ ਸਾਰੇ ਸੱਜਣਾ ਦੇ ਨਾਮ ਵੀ ਭੇਜੇ ਜਾਣ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ।
(7/27/2019)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.