ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ! (7th Reminder)
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀਉ
ਆਪ ਜੀ ਵੱਲ , ਆਪ ਜੀ ਦੇ ਰੱਬ (ਕੁਦਰਤ ਦੇ ਨਿਯਮਾਂ) ਬਾਰੇ ਵਿਚਾਰ ਲਈ, ਮੇਰਾ ਇਹ ਲੱਗਭਗ ਸੱਤਵਾਂ ਬੇਨਤੀ ਰੂਪ ਪੱਤਰ ਹੈ। ਇਸ ਬਾਰੇ ਆਪ ਜੀ ਦੇ ਕੁੱਝ ਸਮਰਥਕ/ਨਿਕਟਵਰਤੀ ਸਾਥੀ ਮੈਂਨੂੰ ਗਾਲ੍ਹਾਂ ਕੱਡਦੇ, ਧਮਕਾਉਂਦੇ ਹੋਏ ਗੁੰਡਾਗਰਦੀ ਕਰਦੇ ਰਹੇ ਹਨ ਤਾਂ ਕਿ ਵਿਸ਼ੇ ਵਿਚਾਰ ਦੀ ਦਿਸ਼ਾ ਬਦਲੀ ਜਾ ਸਕੇ। ਇਸ ਬਾਬਤ ਵੀ ਮੈਂ ਆਪ ਜੀ ਨੂੰ ਸੂਚਿਤ ਕਰ ਚੁੱਕਾ ਹਾਂ।
ਖ਼ੈਰ, ਇਕ ਵਾਰ ਫਿਰ ਆਪ ਜੀ ਨੂੰ, ਬੇਨਤੀ ਹੈ ਕਿ ਆਉ ਇਕ ਵਾਰ ਸੰਜੀਦਾ ਹੋ ਕੇ, ਇਸ ਵਿਸ਼ੇ ਬਾਬਤ , ਖੁੱਲੀ ਅਤੇ ਸਾਰਥਕ ਵਿਚਾਰ ਕਰੀਏ। ਜਾਂ ਤਾਂ ਮੈਨੂੰ ਆਪਣੇ ਰੂਬਾਰੂ ਬਿਠਾ ਲੋ, ਜਾਂ ਫਿਰ ਮੈਂ ਆਪ ਜੀ ਨਾਲ ਇਸ ਵਿਸ਼ੇ ਬਾਰੇ ਫੋਨ ਰਾਹੀਂ ਵੀ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਹਾਂ। ਆਪ ਜੀ ਆਮ ਬੰਦੇਆਂ ਨੂੰ ਆਪਣੇ ਵਿਚਾਰ ਸੁਣਾ ਰਹੇ ਹੋ ਤਾਂ ਆਮ ਬੱਦੇਆਂ ਪ੍ਰਤੀ, ਆਪ ਜੀ ਦੀ ਜਵਾਬਦੇਹੀ ਵੀ ਬਣਦੀ ਹੈ।
ਆਪ ਜੀ ਨੇ ਵਿਸ਼ਾ ਚੁੱਕਿਆ ਹੈ ਤਾਂ, ਆਸ ਹੈ ਕਿ ਆਪ ਜੀ ਇਸ ਵਿਸ਼ੇ ਬਾਰੇ ਵਿਚਾਰ ਅਤੇ ਜਵਾਬਦੇਹੀ ਲਈ ਆਪਣੀ ਜਿੰਮੇਵਾਰੀ ਵੀ ਚੁੱਕੋਗੇ।
ਇਸ ਬਾਬਤ ਅਗਰ ਆਪ ਜੀ ਦੇ ਵਿਚਾਰ ਸਹੀ ਸਿੱਧ ਹੋਏ ਤਾਂ ਮੈਂਨੂੰ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਹੋਵੇਗਾ ਕਿਉਂਕਿ ਮੇਰੇ ਲਈ ਇਹ ਵਿਸ਼ਾ , ਕਿਸੇ ਪ੍ਰਕਾਰ ਦੀ ਨਿਜੀ ਹਉਮੇ ਜਾਂ ਕੰਮਪੀਟੀਸ਼ਨ ਦਾ ਵਿਸ਼ਾ ਨਹੀਂ।
ਧਨਵਾਦ !
ਹਰਦੇਵ ਸਿੰਘ-22.09.2019 (ਜੰਮੂ)
ਨੋਟ:- ਟ੍ਰਾਲਰ ਗੇਂਗਸ, ਗੁੰਡਾ ਬਿਰਤੀ ਸੱਜਣਾਂ ਅਤੇ ਬੁਰਛਾਗਰਦਾਂ ਨੂੰ ਬੇਨਤੀ ਹੈ ਕਿ ਉਲ-ਜਲੂਲ ਹਰਕਤਾਂ/Comments ਕਰਕੇ ਇਸ ਸੰਵਾਦ ਦੀ ਦਿਸ਼ਾ ਬਦਲਣ ਦਾ ਜਤਨ ਨਾ ਕਰਨ !