ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
“ਰੇਡੀਯੂ ਵਿਰਸਾ ਦੀ ਸੰਵਾਦ ਹੀਨਤਾ ਦਾ ਸੱਚ”
“ਰੇਡੀਯੂ ਵਿਰਸਾ ਦੀ ਸੰਵਾਦ ਹੀਨਤਾ ਦਾ ਸੱਚ”
Page Visitors: 2392

“ਰੇਡੀਯੂ ਵਿਰਸਾ ਦੀ ਸੰਵਾਦ ਹੀਨਤਾ ਦਾ ਸੱਚ”
ਮਿਤੀ 26 ਅਕਤੂਬਰ ਨੂੰ ਰੇਡੀਯੂ ਵਿਰਸਾ ਦੇ ਸੰਚਾਲਕਾਂ ਵੱਲੋਂ ਮੇਰੇ ਨਾਮ ਤੇ ਹੇਠ ਲਿਖੀ ਬੇਨਤੀ ਕੀਤੀ ਗਈ:-
" Harnek Singh
26 Oct •  • “ਹਰਦੇਵ ਸਿੰਘ ਜੰਮੂ” ਨੂੰ ਬੇਨਤੀ ਆ : ਅੱਜ ਦੇ “ਭਖਦੇ ਮਸਲੇ” ਪ੍ਰੋਗਰਾਮ ਦੇ : “ਪਹਿਲੇ ਘੰਟੇ ਵਿੱਚ ਫੋਨ ਕਰ ਲਵੇ” !!!
235235
5 comments16 shares"
ਇਹ "ਬੇਨਤੀ" ਇਕ ਪੋਸਟਰ ਦੇ ਰੂਪ ਵਿਚ ਸੀ ਜਿਸਦਾ ਮਕਸਦ ਫੇਸਬੁੱਕ ਤੇ  Face Saving ਕਰਨਾ ਸੀ। ਉਹ ਆਪਣੇ ਸਮਰਥਕਾਂ ਨੂੰ ਸ਼ਾਯਦ ਇਹ ਦਰਸਾਉਣਾ ਚਾਹੁੰਦੇ ਸੀ ਕਿ ਰੇਡੀਯੂ ਆਲੇ ਹਰਦੇਵ ਸਿੰਘ ਜੰਮੂ ਨਾਲ ਗਲ ਕਰਨ ਤੋਂ ਪਿੱਛੇ ਨਹੀਂ ਹੱਟੇ।
ਸੰਚਾਲਕਾਂ ਨੇ ਸੋਚੇਆ ਹੋਵੇਗਾ ਕਿ ਹਰਦੇਵ ਸਿੰਘ ਜੰਮੂ ਫ਼ੇਸਬੁੱਕ ਤੇ ਤਾਂ ਹੈ ਨਹੀਂ, ਇਸ ਲਈ ਉਸਨੂੰ Poster ਬਾਰੇ ਪਤਾ ਵੀ ਨਹੀਂ ਚਲੇਗਾ ਅਤੇ ਸਮਰਥਕਾਂ ਵਿਚ ਹਵਾ ਵੀ ਬਣੀ ਰਹੇਗੀ।
 ਖ਼ੈਰ ਇਸ ਪੋਸਟਰ ਦੀ ਸੂਚਨਾ ਮੈਨੂੰ ਕਿਸੇ ਸੱਜਣ ਨੇ ਮਿਤੀ 16.11.2019 ਨੂੰ ਦਿੱਤੀ ਤਾਂ ਮੈਂ ਉਸੀ ਦਿਨ ਰੇਡੀਯੂ ਸੰਚਾਲਕਾਂ ਨੂੰ ਬੇਨਤੀ ਪੱਤਰ ਭੇਜੇਆ ਕਿ ਉਹ ਕੁਦਰਤ ਦੇ ਨਿਯਮਾਂ (ਆਪਣੇ ਰੱਬ) ਬਾਰੇ ਗਲਬਾਤ ਕਰਨ ਲਈ ੧੭ ਤਾਰੀਖ ਨੂੰ ਫ਼ੋਨ ਕਰ ਸਕਦੇ ਹਨ।ਪਰ ਫੋਨ ਨਹੀਂ ਆਇਆ।
ਉਸ ਉਪਰੰਤ ਮੈਂ ਇਕ ਪੱਤਰ ਹੋਰ ਲਿਖਿਆ ਅਤੇ ਮਿਤੀ 01.12.2019, ਦਿਨ ਐਤਵਾਰ,  ਸਵੇਰ ਨੂੰ ਮੈਨੂੰ ਕਿਸੇ ਗੁਰਪ੍ਰੀਤ ਸਿੰਘ ਨਾਮ ਦੇ ਸੱਜਣ ਨੇ ਫ਼ੋਨ ਕਰਕੇ ਜਗਾਇਆ ਅਤੇ ਅਦਬ ਨਾਲ ਕਿਹਾ ਕਿ  ਹਰਨੇਕ ਸਿੰਘ ਰੇਡੀਯੂ ਵਿਰਸਾ ਗਲ ਕਰਨਾ ਚਾਹੁੰਦੇ ਹਨ। ਉਹ ਵੀਰ ਨੇ ਇਹ ਵੀ ਕਿਹਾ ਕਿ ਜੇ ਕਰ ਮੈਂ ਕੁੱਝ ਵੱਕਤ ਲੇਣਾ ਚਾਹੁੰਦਾ ਹਾਂ ਤਾਂ ਫ਼ੋਨ ਕੁੱਝ ਦੇਰ ਬਾਦ ਵੀ ਕੀਤਾ ਜਾ ਸਕਦਾ ਹੈ।
ਪਰ ਮੈਂ ਕਿਹਾ ਕਿ ਸਮੇਂ ਲੇਣ ਦੀ ਲੋੜ ਨਹੀਂ, ਮੈਂ ਗਲਬਾਤ ਕਰਨ ਲਈ ਤਿਆਰ ਹਾਂ। ਉਸ ਵੀਰ ਨੇ ਫ਼ੋਨ ਹੋਲਡ ਕਰਨ ਲਈ ਕਿਹਾ ਅਤੇ ਕੁੱਝ ਕੁ ਚਿਰ ਬਾਦ ਹਰਨੇਕ ਸਿੰਘ ਹੁਰੀਂ ਮੇਰੇ ਨਾਲ ਮੁਖ਼ਾਤਬ ਹੋਏ ਅਤੇ ਤਲਖ਼ੀ/ ਬਦਤਮੀਜ਼ੀ ਆਰੰਭ ਕੀਤੀ।
ਗਲਬਾਤ ਤੋਂ ਭੱਜਣ ਲਈ ਇਸ ਤੋਂ ਸਿਵਾ ਉਹ ਕਰ ਵੀ ਕੀ ਸਕਦੇ ਸੀ ? ਪਹਿਲਾਂ ਕਿਸੇ ਨੂੰ ਗਲਬਾਤ ਲਈ ਲਲਕਾਰਨਾ ਅਤੇ ਫਿਰ ਕਿਸੇ ਬਹਾਨੇ ਸਿਰ ਭੱਜ ਜਾਣਾ ' ਦਰਸ਼ਨੀ ਪਹਿਲਵਾਨਾਂ ' ਦਾ ਦਾਅ ਹੁੰਦਾ ਹੈ।
ਸੰਚਾਲਕ ਹੁਰੀਂ ਬਦਤਮੀਜ਼ੀ ਦੌਰਾਨ ਮੈਂਨੁੰ ਕਹਿੰਦੇ, 'ਭਈ ਜਦ ਅਸੀਂ ਗਲ ਕਰਨਾ ਹੀ ਨਹੀਂ ਚਾਹੁੰਦੇ ਤਾਂ ਪੱਤਰ ਕਿਉਂ ਲਿੱਖਦੇ ਰਹਿੰਦੇ ਹੋ ? ਚੰਗਾ  Radio ਨਿਯਮ ਹੈ !
ਕੋਈ ਪੁੱਛੇ  ਧੁੰਧਾ-ਗੋਲਡੀ ਆਦਿ ਸੱਜਣ ਆਪ ਨਾਲ ਗਲ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਕਮੀਣਾ-ਬੁੱਝੜ ਆਦਿ ਕਹਿਦੇ ਆਏ ਦਿਨ ਉਨ੍ਹਾਂ ਨੂੰ ਗਲਬਾਤ ਲਈ ਲਲਕਾਰੇ ਮਾਰਦੇ ਰਹਿੰਦੇ ਹੋ ਤਾਂ ਉਸ ਵੇਲੇ ਇਹ ਨਿਯਮ ਕਿੱਥੇ ਜਾਂਦਾ ਹੈ ?
 ਜੇ ਕਰ ਉਹ ਪ੍ਰਚਾਕਰ/ਸੱਜਣ ਸੰਚਾਂਲਕਾਂ ਨਾਲ ਗਲ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਬਾਰ-ਬਾਰ ਗਲਬਾਤ ਲਈ ਲਲਕਾਰੇ ਮਾਰਨ ਵਿਚ ਰੇਡੀਯੂ ਸੰਚਾਲਕਾਂ ਨੂੰ ਸ਼ਰਮ/ਗ਼ੈਰਤ ਕਿਉਂ ਨਹੀਂ ਆਉਂਦੀ ?
ਮੈਨੂੰ ਤਾਂ ਗਲਬਾਤ ਦਾ ਨਿਯੋਤਾ ਵੀ ਦਿੱਤਾ ਗਿਆ ਫਿਰ ਬਦਤਮੀਜ਼ੀ ਕਰਕੇ ਗਲਬਾਤ ਕਰਨ ਤੋਂ ਇਨਕਾਰ ਕਰਕੇ ਭੱਜਣ ਦੀ ਕੀ ਲੋੜ ਸੀ ?
 ਹੈਰਾਨਗੀ ਦੀ ਗਲ ਹੈ ਕਿ ਅਦਬ ਨਾਲ ਬੋਲਣ ਆਲੇ ਗੁਰਪ੍ਰੀਤ ਨਾਮ ਦੇ ਵੀਰ ਨੂੰ ਬਾਦ ਵਿਚ ਮੈਂ ਇਹ ਕਹਿੰਦੇ ਸੁਣਿਆ ਕਿ ਇਨ੍ਹਾਂ ਨੂੰ (ਯਾਨੀ ਕੀ ਮੈਂਨੁੰ) ਛਿੱਤਰਾਂ ਦੀ ਲੋੜ ਹੈ ! ਵਿਸ਼ਵਾਸ ਹੈ ਕਿ ਪਰਿਵਾਰ ਨੇ ਤਾਂ ਅਜਿਹੀ ਸਿੱਖਿਆ ਨਹੀਂ ਦਿੱਤੀ ਹੋਵੇਗੀ ਉਨ੍ਹਾਂ ਨੂੰ ! ਫਿਰ ਵੀ ਉਨ੍ਹਾਂ ਇਹ ਬੋਲ-ਬਾਣੀ ਕਿੱਥੋਂ ਸਿੱਖ ਲਈ ? Radio ਤੋਂ ?
  ਖ਼ੈਰ ਮੈਂ ਇਹ ਕਹਿੰਣਾ ਚਾਹੁੰਦਾ ਹਾਂ ਕਿ ਕੁਦਰਤ ਦੇ ਨਿਯਮਾਂ ਦੇ ਰੱਬ ਹੋਣ ਸਬੰਧਤ ਸਾਰਥਕ-ਸੁਹਿਰਦ ਵਿਚਾਰ ਬਾਰੇ,  ਰੇਡੀਯੂ ਸੰਚਾਲਕ ਆਪਣੇ ਸਾਰੇ ਵਿਦਵਾਨ ਸਟੂਡੀਯੂ ਵਿਚ ਇੱਕਤਰ ਕਰ ਮੈਨੂੰ  'ਆਨ ਏਅਰ' ਫ਼ੋਨ ਲਾ ਲੇਣ ! ਜੇ ਕਰ ਉਨ੍ਹਾਂ ਦਾ ਵਿਚਾਰ ਸਾਰਥਕ ਹੋਇਆ ਤਾਂ ਮੈਂ ਸਵੀਕਾਰ ਕਰਾਂਗਾ ਨਹੀਂ ਤਾਂ ਆਸ ਕਰਦਾ ਹਾਂ ਕਿ ਉਨ੍ਹਾਂ ਦੇ ਰੱਬ ਦੇ ਵਿਚਾਰ ਨੂੰ , ਸੁਹਿਰਦ ਸਰੋਤਿਆਂ ਸਾ੍ਹਮਣੇ , ਸਟੂਡੀਯੂ ਤੋਂ ਬਾਹਰ ਭੱਜਣਾ ਪਵੇਗਾ।
ਹਰਦੇਵ ਸਿੰਘ-੦੬.੧੨.੨੦੧੯(ਜੰਮੂ)
Attachments area
  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.