ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
“ਰੇਡੀਯੂ ਦੇ ਵਿਰਸੇ ਦਾ ਚੈਲੰਜ”
“ਰੇਡੀਯੂ ਦੇ ਵਿਰਸੇ ਦਾ ਚੈਲੰਜ”
Page Visitors: 2376

ਰੇਡੀਯੂ ਦੇ ਵਿਰਸੇ ਦਾ ਚੈਲੰਜ
ਗਿਆਨੀ ਲਖਵੀਰ ਸਿੰਘ ਨਾਲ ਗਲਬਾਤ ਨੂੰ ਫ਼ਿਜੂਲ ਦਰਸਾਉਣ ਵਾਲੇ ਰੇਡੀਯੂ ਸੰਚਾਲਕ ਫ਼ਿਜੂਲਗਲ ਤੇ ਸੀਰਿਅਸ ਕਿਉਂ ਹੋ ਗਏ ? ਇਸਦਾ ਅਰਥ ਇਹ ਹੋਇਆ ਕਿ ਲਖਵੀਰ ਸਿੰਘ ਜੀ ਨਾਲ ਹੋਈ ਸਾਧਾਰਨ ਦਿੱਸਦੀ ਗਲਬਾਤ ਅਸਲ ਵਿਚ ਫ਼ਿਜੂਲ ਨਹੀਂ ਸੀ ! ਇਸ ਲਈ ਰੇਡੀਯੂ ਵਿਰਸਾ ਸੰਚਾਲਕ ਲਿਖਦੇ ਹਨ:-
ਹਰਦੇਵ ਜੰਮੂ ਆਲਿਆ ਜੇ ਅਸਲੇ ਦਾ ਹੈਂ ਤਾਂ ਜਿਹੜੇ ਸਵਾਲ ਲਖਵੀਰ ਸਿੰਘ ਜੀ ਤੋਂ ਪੁੱਛੇ ਆ ਉਹੀ ਸਵਾਲ ਨਕਲੀ ਪ੍ਰੋ. ਦਰਸ਼ਨ ਸਿੰਘ/ਧੂੰਦਾ/ ਪੰਥਪ੍ਰੀਤ ਕੋਲੋਂ ਪੁੱਛਕੇ ਨੈਟ ਤੇ ਪਾ” (ਹਰਨੇਕ ਸਿੰਘ, ਮਿਤੀ ੧੫.੧੨,੨੦੧੯, ਫ਼ੇਸ ਬੁੱਕ)

ਅੱਗੇ ਤੁਰਨ ਤੋਂ ਪਹਿਲਾਂ ਅਸਲੇ ਆਲੇ ਚੈਲੰਜ ਬਾਰੇ ਗਲ ਕਰ ਲਈਏ !
ਅਸਲੇ ਦੇ ਹੋਣ ਜਾਂ ਨਾ ਹੋਣ ਦੀ ਸ਼ਰਤ ਬੜੇ ਅਜੀਬ ਢੰਗ ਨਾਲ ਵਰਤੀ ਜਾਂਦੀ ਹੈ।ਹੁਣ ਜੇ ਕਰ ਕੋਈ ਸਿਰਫਿਰਾ ਸੰਚਾਲਕਾਂ ਨੂੰ ਕਹਿ ਦੇਵੇ ਕਿ ਜੇ ਕਰ ਅਸਲੇ ਦੇ ਹੋ ਤਾਂ ਹਰਦੇਵ ਸਿੰਘ ਨਾਲ ਕੁਦਰਤ ਦੇ ਨਿਯਮਾਂ ਬਾਰੇ ਸਹੀ ਢੰਗ ਨਾਲ ਸਾਰਥਕ ਵਿਚਾਰ ਕਰਕੇ ਵਖਾਉ ਤਾਂ ਰੇਡੀਯੂ ਆਲੇ ਆਪਣੇ ਨੂੰ ਅਸਲੇ ਦਾ ਕਿਵੇਂ ਸਾਬਤ ਕਰਨਗੇ ?
ਦਰਅਸਲ ਅਜਿਹੀ ਸ਼ਬਦਾਵਲੀ ਉਸ ਸੱੜ-ਗਲ ਰਹੀ ਪਰਸਨੇਲਟੀ (Rotted Personality) ਦੀ ਨਿਸ਼ਾਨੀ ਹੈ ਜੋ ਕਿ ਅਸਹਿਮਤ ਜਾਂ ਸਵਾਲ ਪੁੱਛਣ ਵਾਲੇ ਬੰਦੇ ਦੀ ਬੇਕਸੂਰ ਮਾਂ ਦੇ ਕਿਰਦਾਰ ਨੂੰ ਚੇਲੰਜ ਰਾਹੀਂ ਆਰੋਪਤ (Blame) ਕਰਦੀ-ਕਰਾਉਂਦੀ, ਮਾਈ ਭਾਗੋ ਦੇ ਸਤਿਕਾਰ ਦਾ ਢੋਂਗ ਰਚਦੀ ਅਤੇ ਦਰਬਾਰ ਸਾਹਿਬ ਬੀਬੀਆਂ ਦੇ ਕੀਰਤਨ ਦੀ ਮੰਗ ਕਰਦੀ ਹੈ !
ਬੇਕਸੂਰ ਮਾਂਵਾਂ ਦੇ ਕਿਰਦਾਰ ਨੂੰ ਚੈਲੰਜ-ਆਰੋਪਤ (Blame) ਕਰਨਾ 'ਸਿੱਖੀ ਦਾ ਵਿਰਸਾ' ਨਹੀਂ ਬਲਕਿ 'ਰੇਡੀਯੂ ਦਾ ਵਿਰਸਾ' ਹੈ। ਰੇਡੀਯੂ ਦਾ ਵਿਰਸਾ  ਸ਼ਾਯਦ ੧੦ ਸਾਲ ਤੋਂ ਘੱਟ ਹੀ ਪੁਰਾਣਾ ਹੈ !
ਖ਼ੈਰ, ਗਿਆਨੀ ਲਖਵੀਰ ਸਿੰਘ ਅਤੇ ਰੇਡੀਯੂ ਵਾਲੇ ਹੋਈ ਗਲਬਾਤ ਬਾਰੇ ਜੋ ਮਰਜ਼ੀ ਕਹਿ ਲੇਣ ਪਰ ਉਹ ਚੰਗੀ ਤਰਾਂ੍ਹ ਜਾਣਦੇ ਹਨ ਕਿ ਉਸ ਗਲਬਾਤ ਵਿਚ ਕੀ ਹੈ ! ਮੇਰੇ ਨਾਮ ਉਪਰੋਕਤ ਸੰਦੇਸ਼ ਇਸ ਗਲ ਦਾ ਸੰਕੇਤ ਹੈ।
ਰਹੀ ਗਲ ਪ੍ਰੋ.ਦਰਸ਼ਨ ਸਿੰਘ, ਧੂੰਦਾ ਜੀ ਜਾਂ ਪੰਥਪ੍ਰੀਤ ਜੀ ਦੀ ਤਾਂ ਗਲ ਇਹ ਹੈ ਕਿ ਉਹ ਗਿਆਨੀ ਲਖਵੀਰ ਸਿੰਘ ਜੀ ਨਾਲ ਹੋਈ ਗਲਬਾਤ ਨੂੰ ਤਾਂ ਜ਼ਰੂਰ ਵਿਚਾਰਨਗੇ ਪਰ ਉਹ ਨਾ ਤਾਂ ਬੇਕਸੂਰ ਮਾਂਵਾਂ ਨੂੰ ਗਾਲ੍ਹਾਂ ਕੱਡਣਗੇ ਅਤੇ ਨਾ ਗਾਲ੍ਹਾਂ ਕੱਡਾੳਣਗੇ !
ਹਰਦੇਵ ਸਿੰਘ-੧੫.੧੨.੨੦੧੯ (ਜੰਮੂ)

Attachments area

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.