ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਸ: ਪਾਲ ਸਿੰਘ ਪੁਰੇਵਾਲ ਜੀਉ ਅਧੂਰੀ ਚਰਚਾ ਨੂੰ ਪੂਰਾ ਕਰਨ ਲਈ ਅੱਗੇ ਆਉ !
ਸ: ਪਾਲ ਸਿੰਘ ਪੁਰੇਵਾਲ ਜੀਉ ਅਧੂਰੀ ਚਰਚਾ ਨੂੰ ਪੂਰਾ ਕਰਨ ਲਈ ਅੱਗੇ ਆਉ !
Page Visitors: 2386

ਸ: ਪਾਲ ਸਿੰਘ ਪੁਰੇਵਾਲ ਜੀਉ ਅਧੂਰੀ ਚਰਚਾ ਨੂੰ ਪੂਰਾ ਕਰਨ ਲਈ ਅੱਗੇ ਆਉ !
ਹਰਦੇਵ ਸਿੰਘ (ਜੰਮੂ)
Hardev Singh <hardevsingh1040@yahoo.com>
3:48 AM (12 hours ago)
ਸ: ਪਾਲ ਸਿੰਘ ਪੁਰੇਵਾਲ ਜੀਉ ਅਧੂਰੀ ਚਰਚਾ ਨੂੰ ਪੂਰਾ ਕਰਨ ਲਈ ਅੱਗੇ ਆਉ!
ਕੈਲੰਡਰ ਬਾਰੇ 5K ਚੈਨਲ ਤੇ ਹੋਈ ਚਰਚਾ ਦੇ ਪੰਜਵੇਂ ਭਾਗ ਵਿਚ ਆਪ ਜੀ ਨੇ ਅਚਾਨਕ ਆ ਕੇ ਆਪਣਾ ਪੱਖ ਵਿਸਤਾਰ ਵਿਚ ਰੱਖਣ ਦਾ ਜਤਨ ਕੀਤਾ ਸੀ ਜਿਸ ਉਪਰੰਤ ਉਸ ਐਪੀਸੋਡ ਦੇ ਆਖਰ ਵਿਚ ਇਹ ਫ਼ੈਸਲਾ ਹੋਇਆ ਸੀ ਕਿ 6ਵੇਂ ਭਾਗ ਵਿਚ ਮੈਂ ਆਪ ਜੀ ਵਲੋਂ ਪੇਸ਼ ਕੀਤੇ ਨੁੱਕਤਿਆਂ ਬਾਰੇ ਸਵਾਲ –ਜਵਾਬ ਕਰਾਂਗਾ।ਲੇਕਿਨ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ 6ਵੇਂ ਐਪੀਸੋਡ ਵਿੱਚ ਮੈਂਨੁੰ ਨਾ ਬੁਲਾ ਕੇ ਮੇਰੇ ਜਵਾਬ ਦੇਣ ਦੇ ਹੱਕ ਨੁੰ ਖੋਹ ਲਿਆ ਗਿਆ।ਮੈਂ ੫ ਕੇ ਚੈਨਲ ਪਾਸ ਇਸ ਬੇਇਨਸਾਫ਼ੀ ਅਤੇ ਕੁਟਿਲਤਾ ਬਾਰੇ ਲਿਖਤੀ ਇਤਰਾਜ ਜਤਾਇਆ ਅਤੇ ਜਵਾਬ ਦੇਣ ਲਈ ੨੦-੨੫ ਮਿੰਟ ਦਾ ਸਮਾਂ ਮੰਗਿਆ ਜੋ ਕਿ ਮੇਰਾ ਹੱਕ ਸੀ। ਪਰ ਮੇਰੇ ਇਸ ਹੱਕ ਤੋਂ ਮੁਨਕਰ ਹੋ ਕੇ 5K ਚੈਨਲ ਨੇ ਕੈਲੰਡਰ ਬਾਰੇ ਚਰਚਾ ਦੇ ਇਤਹਾਸ ਦਾ ਇਕ ਕਾਲਾ ਪੰਨਾ ਲਿਖ ਦਿੱਤਾ।
ਪੁਰੇਵਾਲ ਜੀ ਸੂਝਵਾਨ ਸਰੋਤੇ ਜਾਣਦੇ ਹਨ ਕਿ ਉਸ ਚਰਚਾ ਵਿਚ ਮੈਂ ਇਕੱਲਾ ਇਕ ਟੀਮ ਦੇ ਰੂਪ ਵਿਚ ਸ਼ਿਰਕਤ ਕਰ ਰਿਹਾ ਸੀ ਜਦਕਿ ਐਨਕਰ ਸਮੇਤ , ਸਰਬਜੀਤ ਸਿੰਘ ਸੇਕਰੋਮੇਂਟੋ, ਕੰਵਲਪਾਲ ਸਿੰਘ ਅਤੇ ਆਪ ਜੀ ਨੇ ਦੂਜੀ ਟੀਮ ਦੇ ਰੂਪ ਵਿਚ ਸ਼ਿਰਕਤ ਕੀਤੀ।ਕਿਤਨੀ ਸ਼ਰਮਨਾਕ ਗਲ ਸੀ ਕਿ ਦੋ ਟੀਮਾਂ ਵਿਚ ਇਕ ਟੀਮ ਨੂੰ ਉਸਦਾ ਹੱਕ ਮਾਰ ਕੇ ਚਲਦੀ ਚਰਚਾ ਵਿਚੋਂ ਬਾਹਰ ਕਰ ਦਿੱਤਾ ਗਿਆ। ਘੱਟੋ-ਘੱਟ ਆਪ ਜੀ ਨੂੰ ਅਜਿਹੀ ਬੇਈਮਾਨੀ ਤੇ ਸਖ਼ਤ ਇਤਰਾਜ ਕਰਨਾ ਚਾਹੀਦਾ ਸੀ। ਝੇਂਪ ਤੋਂ ਬੱਚਣ ਲਈ 5K ਚੈਨਲ ਨੇ ਮੈਨੂੰ ਲਿਖਤੀ ਸੂਚਿਤ ਕੀਤਾ ਕਿ ਚਰਚਾ ਹੋਰ ਚਲੇਗੀ ਅਤੇ ਮੈਨੂੰ ਬੁਲਾਇਆ ਜਾਏਗਾ।ਇਹ ਟਾਲ ਮਟੋਲ ਅਤੇ ਸੂਝਵਾਨ ਦਰਸ਼ਕਾਂ ਵਿਚ ਹੋਈ ਆਪਣੀ ਫ਼ਜਿਹਤ ਤੋਂ ਬੱਚਣ ਦਾ ਬਹਾਨਾ ਮਾਰਤ ਸੀ।ਸਾਲ ਬੀਤ ਗਿਆ ਐਸਾ ਹੋਇਆ ਨਹੀਂ।
ਖ਼ੈਰ! ਬੇਨਤੀ ਹੈ ਕਿ:-
(1) ਜੇ ਕਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵਲੋਂ ਲਿਖੀਆਂ ਤਾਰੀਖਾਂ ਵਿਚ ਕੋਈ ਗਲਤੀ ਜਾਂ ਮੁਗਾਲਤਾ ਹੈ ਤਾਂ ਮੈਂ ਉਸਦਾ ਸਮਰਥਕ ਨਹੀਂ ਹੋ ਸਕਦਾ! ਇਸਦੇ ਨਾਲ-ਨਾਲ ਜੇ ਕਰ ਆਪ ਜੀ ਵਲੋਂ ਹੋਈ ਕਿਸੇ ਗਲਤੀ ਦਾ ਵੀ ਮੈਂ ਸਮਰਥਕ ਨਹੀਂ ਹੋ ਸਕਦਾ।ਮੈਂ ਕੇਲੰਡਰ ਵਿਸ਼ੇ ਦਾ ਵਿਸ਼ਲੇਸ਼ਣ ਕਿਸੇ ਕਮੇਟੀ ਜਾਂ ਕਿਸੇ ਇਕ ਧਿਰ ਨਾਲ ਬੱਝ ਕੇ ਨਹੀਂ ਕਰਨਾ ਚਾਹੁੰਦਾ। ਹਾਂ ਜੇ ਕਰ ਆਪ ਜੀ ਸਹੀ ਹੋਏ ਤਾਂ ਮੇਰਾ ਵਾਦਾ ਹੈ ਕਿ ਮੈਂ ਆਪ ਜੀ ਦੇ ਸਹੀ ਹੋਣ ਦਾ ਸਮਰਥਨ ਕਰਾਂਗਾ।ਇਹ ਗਲ ਮੈਂ ਕਈਂ ਚੈਨਲਾਂ ਤੇ ਸਪਸ਼ਟ ਕਹਿ ਚੁਕਾ ਹਾਂ।
(2) ਮੇਰੀ ਜਾਣਕਾਰੀ ਅਨੁਸਾਰ ਕਰਨਲ ਜੀ ਨੇ ਕੋਈ ਕੌਮੀ ਕੈਲੰਡਰ ਨਹੀਂ ਬਣਾਇਆ ਲੇਕਿਨ ਆਪ ਜੀ ਨੇ ਕੌਮ ਲਈ ਕੈਲੰਡਰ ਬਣਾਇਆ ਸੀ ਜਿਸ ਬਾਰੇ ਵਿਵਾਦ ਚਲ ਰਿਹਾ ਹੈ। ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਦਾ ਫ਼ਰਜ ਬਣਦਾ ਹੈ ਕਿ ਉਹ ਆਪਣੀ ਪੁਸਤਕ ਵੱਲ ਆਏ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਆਪ ਜੀ ਦਾ ਵੀ ਇਹੀ ਫ਼ਰਜ ਬਣਦਾ ਹੈ ਕਿ ਕੇਲੇਂਡਰ ਬਾਰੇ ਚਰਚਾ ਲਈ ਕਿਸੇ ਨਿਰਪੱਖ ਮੰਚ ਤੇ ਆ ਕੇ ਅਧੂਰੀ ਰਹੀ ਚਰਚਾ ਨੂੰ ਪੁਰਾ ਕਰੋ!
(3) ਕਰਨਲ ਨਿਸ਼ਾਨ ਜੀ ਦੀ ਪੁਸਤਕ ਬਾਰੇ ਕਿਸੇ ਨੂੰ ਕੋਈ ਇਤਰਾਜ਼ ਹੋ ਸਕਦਾ ਹੈ ਪਰ ਨਿਸ਼ਾਨ ਜੀ ਦੀ ਪੁਸਤਕ ਕੋਈ ਕੌਮੀ ਮਸਲਾ ਨਹੀਂ। ਮਸਲਾ ਤਾਂ ਆਪ ਜੀ ਦੇ ਬਣਾਏ ਅਤੇ ਕਮੇਟੀ ਵਲੋਂ ਜਾਰੀ ਕੀਤੇ ਕਲੇਂਡਰਾਂ ਦਾ ਹੈ।ਇਸ ਲਈ ਕਲੇਂਡਰ ਨੂੰ ਕਿਸੇ ਪੁਸਤਕ ਨਾਲ ਰੱਲਗਡ ਕਰਦੇ ਹੋਏ ਕੇਲੇਂਡਰ ਦੇ ਮਸਲੇ ਨੂੰ ਪੁਸਤਕ ਨਾਲ ਉਲਝਾ ਕੇ ਤੁਰੀ/ਟਾਲਦੇ ਜਾਣਾ ਉਚਿੱਤ ਨਹੀਂ।
(4) 5K ਚੈਨਲ ਤੇ 5ਵੇਂ ਐਪੀਸੋਡ ਵਿਚ ਆਪਣੇ ਵਲੋਂ ਪੇਸ਼ ਕੀਤੇ ਪੱਖ ਤੇ ਮੇਰਾ ਜਵਾਬ ਲੇਣ ਲਈ ਸਮਾਂ ਤੈਅ ਕਰੋ।ਕਿਉਂਕਿ 5ਵੇਂ ਐਪੀਸੋਡ ਵਿਚ ਆਪ ਜੀ ਨੇ ਸ਼ਿਰਕਤ ਕੀਤੀ ਸੀ ਇਸ ਲਈ ਮੇਰਾ ਜਵਾਬ ਲੇਣਾ ਅਤੇ ਚਰਚਾ ਨੂੰ ਪੁਰਾ ਕਰਨਾ ਆਪ ਜੀ ਦੀ ਵੱਡੀ ਜਿੰਮੇਵਾਰੀ ਬਣਦੀ ਹੈ।ਆਸ ਹੈ ਕਿ ਆਪ ਜੀ ਆਪਣੀ ਇਸ ਜਿੰਮੇਵਾਰੀ ਅਤੇ ਜਵਾਬਦੇਹੀ ਦਾ ਪਾਲਨ ਕਰੋਗੇ।
ਉੱਤਰ ਦੀ ਉਡੀਕ ਵਿਚ
ਹਰਦੇਵ ਸਿੰਘ-07.06.2021(ਜੰਮੂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.