ਚਿੱਠੀਆਂ
ਵੀਰ ਸਰਵਜੀਤ ਸਿੰਘ ਸੈਕਰਾਮੈਂਟੋ ਜੀਉ
Page Visitors: 1267
ਵੀਰ ਸਰਵਜੀਤ ਸਿੰਘ ਸੈਕਰਾਮੈਂਟੋ ਜੀਉ
ਡਾ. ਦਿਲਗ਼ੀਰ ਜੀ ਵੱਲ ਤੁਹਾਡੀ ਮੇਲ ਅੱਜ ਹੀ ਪੜ੍ਹੀ ਹੈ।ਮੈਂ ਇਸ ਐਕਾਉਂਟ ਨੂੰ ਕਈਂ-੨ ਹਫ਼ਤੇ ਚੈਕ ਨਹੀਂ ਕਰਦਾ।
ਤੁਹਾਡੀ ਵਿਯੂਤਬੰਦੀ ਬੜ੍ਹੀ ਵਚਿੱਤਰ ਹੈ ਤੇ ਦੋਗਲੀ ਹੈ। ਇਕ ਪਾਸੇ ਤੁਸੀ ਡਾ. ਦਿਲਗ਼ੀਰ ਜੀ ਨੂੰ ਵਾਰ ਵਾਰ ਵਿਚਾਰ ਕਰਨ ਦਾ ਨਿਯੋਤਾ ਦੇ ਰਹੇ ਹੋ ਜਿਨ੍ਹਾਂ ਵਿਚ, ਤੁਹਾਡੇ ਮੁਤਾਬਕ, ਵਿਚਾਰ ਕਰਨ ਦੀ ਸਮਰਥਾ ਨਹੀਂ ਹੈ।
ਤੁਹਾਡੇ ਮੁਤਾਬਕ ਕਰਨਲ ਨਿਸ਼ਾਨ ਜੀ ਨੂੰ ਵੀ ਕੱਖ ਨਹੀਂ ਪਤਾ ਪਰ ਫਿਰ ਵੀ ਤੁਸੀ ਕਰਨਲ ਨਿਸ਼ਾਨ ਜੀ ਨੂੰ ਵਿਚਾਰ ਲਈ ਵਾਰ ਵਾਰ ਸੱਦੇ ਦਿੰਦੇ ਰਹਿੰਦੇ ਹੋ।
ਪਰ ਮੇਰੇ ਮਾਮਲੇ ਵਿਚ ਤੁਹਾਡੀ ਟੀਮ ਇਸ ਲਈ ਵਿਚਾਰ ਕਰਨ ਤੋਂ ਭੱਜ ਰਹੀ ਹੈ ਕਿ ਮੇਰੇ ਵਿਚ ਤੁਹਾਡੇ ਨਾਲ ਵਿਚਾਰ ਕਰਨ ਦਾ ਸਮਰਥ ਨਹੀਂ ਹੈ।ਇਹ ਕਿਹੋ ਜਿਹਾ ਦੋ ਮੁੰਹੀ ਬਹਾਨਾ ਹੈ?
ਨਾਲੇ, ਕਾਰਣ ਭਾਵੇਂ ਕੁੱਝ ਵੀ ਹੋਵੇ, ਜਿਸ ਨਾਲ ਵਿਚਾਰ ਕਰਨੀ ਹੋਵੇ ਉਸਨੂੰ "ਨਿਰਮਲ ਸਿੰਘ" ਕਹਿ ਕੇ ਮਜ਼ਾਕ ਨਹੀਂ ਕਰੀਦਾ!
ਖ਼ੈਰ, ਮੈਂ ਆਪਣੇ ਸੱਦੇ ਨੂੰ ਦੁਹਰਾ ਰਿਹਾ ਹਾਂ! ਕਿਰਪਾ ਕਰਕੇ ੫ਕੈ ਚੈਨਲ ਤੇ ਮੇਰੀ ਵਾਰੀ ਦੇਣ ਤੋਂ ਮੁਨਕਰ ਹੋਣ ਦੀ ਨੀਤੀ ਛੱਡ ਕੇ ਪੁਰੇਵਾਲ ਜੀ ਸਮੇਤ ਵਿਚਾਰ ਲਈ ਅੱਗੇ ਆਉ।ਮੈਂ ਤੁਹਾਡੇ ਹਾਂ ਪੱਖੀ ਉੱਤਰ ਦੇ ਇੰਤਜ਼ਾਰ ਵਿਚ ਹਾਂ।
ਹਰਦੇਵ ਸਿੰਘ:੦੪.੦੪.੨੦੨੨(ਜੰਮੂ)
,

On Tuesday, 23 November, 2021, 08:40:38 pm GMT, Sarbjit Singh <sarbjits@gmail.com> wrote:
ਡਾ ਹਰਜਿੰਦਰ ਸਿੰਘ ਦਿਲਗੀਰ ਜੀ,
ਤੁਸੀ 18 ਸਾਲ ਪੁਰਾਣੀ ਖਬਰ ( Apr 5, 2003, 22:30 IST) ਭੇਜ ਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ?
ਪਿਛਲੇ 12 ਸਾਲਾਂ ਵਿੱਚ (ਮਾਰਚ 2010 ਤੋਂ) ਮੈਂ ਤੂਹਾਨੂੰ ਘੱਟੋ-ਘੱਟ 20 ਵਾਰ ਸੱਦਾ ਦਿੱਤਾ ਹੋਣਾ ਕਿ ਆਓ ਨਾਨਕਸ਼ਾਹੀ ਕੈਲੰਡਰ ਤੇ ਵਿਚਾਰ ਕਰੀਏ। ਤੁਸੀ ਕਦੇ ਹੁੰਗਾਰਾ ਨਹੀਂ ਭਰਿਆ। ਜਦੋਂ ਤੁਹਾਡੇ ਕੈਲੰਡਰ ਤੇ ਵਿਚਾਰ ਕਰਨ ਲਈ (ਅਪ੍ਰੈਲ 2011 ਈ:) ਸੱਦਾ ਦਿੱਤਾ ਤਾਂ ਤੁਸੀ ਲਿਖਤੀ ਤੌਰ ਤੇ ਮੁੱਕਰ ਗਏ ਸੀ ਕਿ ਮੈਂ ਕੋਈ ਕੈਲੰਡਰ ਨਹੀਂ ਬਣਾਇਆ ।
ਡਾ ਨਿਰਮਲ ਸਿੰਘ ਜੀ ਜਦੋਂ ਤੂਹਾਨੂੰ ਪਤਾ ਹੈ ਕਿ, ਤੁਹਾਡੇ ਵਿੱਚ ਇਸ ਵਿਸ਼ੇ ਤੇ ਵਿਚਾਰ ਕਰਨ ਦੀ ਸਮਰੱਥਾ ਨਹੀਂ ਹੈ ਤਾਂ ਇਸ ਤਰ੍ਹਾਂ ਵਾਰ ਵਾਰ ਸ਼ਰਾਰਤਾ ਕਰਕੇ ਆਪਣਾ ਜਲੂਸ ਕਢਾਉਣ ਵਿਚ ਤੂਹਾਨੂੰ ਕੀ ਲਾਭ ਹੈ। ਇਹ ਤਾਂ ਤੁਸੀ ਹੀ ਜਾਣਦੇ ਹੋਵੇਗੇ।
ਡਾ ਦਿਲਗੀਰ ਜੀ, ਮੈਂ ਈ ਮੇਲ ਰਾਹੀ 12 ਨਵੰਬਰ 2021 ਨੂੰ ਤੁਹਾਡੀ ਇਕ ਲਿਖਤ ਤੇ ਵਿਚਾਰ ਕਰਨ ਲਈ ਸੱਦਾ ਭੇਜਿਆ ਸੀ। ਅਤੇ 18 ਨਵੰਬਰ ਨੂੰ ਦੁਬਾਰਾ ਯਾਦ ਵੀ ਕਰਵਾਇਆ ਸੀ। ਤੁਸੀ ਕੋਈ ਹੁੰਗਾਰਾ ਨਹੀਂ ਭਰਿਆ।
ਅੱਜ ਤੀਜੀ ਵੇਰ ਫੇਰ ਤੁਹਾਡੀ ਲਿਖਤ ਤੇ ਵਿਚਾਰ ਕਰਨ ਲਈ ਸੱਦਾ ਭੇਜ ਰਿਹਾ ਹਾਂ।
ਡਾ: ਦਿਲਗੀਰ ਜੀ,
ਅੱਜ ਅਲਸੇਟ ਬੁਕ ਰਾਹੀ ਇਕ ਸੱਜਣ ਦਾ ਸੁਨੇਹਾ ਮਿਲਿਆ ਕਿ ਆਪ ਨੇ, “ਕੱਤਕ ਕਿ ਵੈਸਾਖ” ਸਬੰਧੀ ਇਕ ਪੋਸਟ ਪਾਈ ਹੈ ਅਤੇ ਇਕ ਲੱਖ ਰ: ਦਾ ਇਨਾਮ ਰੱਖਿਆ ਹੈ। ਬੇਨਤੀ ਹੈ ਕਿ ਮੈਨੂੰ ਆਪਣੀ ਫੇਸ ਬੁਕ ਤੇ ਲਿਖਣ ਦੀ ਇਜਾਜ਼ਤ ਦਿਓ, ਤਾਂ ਜੋ ਵਿਚਾਰ ਚਰਚਾ ਰਾਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇ।
ਉਸਾਰੂ ਹੁੰਗਾਰੇ ਦੀ ਉਡੀਕ `ਚ
ਸਰਵਜੀਤ ਸਿੰਘ ਸੈਕਰਾਮੈਂਟੋ