ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
‘ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥’ ਗੁਰਫੁਰਮਾਨ ਤੋਂ ਸਿੱਖ ਕਦੋਂ ਸੇਧ ਲੈਣਗੇ?
‘ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥’ ਗੁਰਫੁਰਮਾਨ ਤੋਂ ਸਿੱਖ ਕਦੋਂ ਸੇਧ ਲੈਣਗੇ?
Page Visitors: 2834
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ਗੁਰਫੁਰਮਾਨ ਤੋਂ ਸਿੱਖ ਕਦੋਂ ਸੇਧ ਲੈਣਗੇ?
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਭਾਈ ਗੁਰਬਖ਼ਸ਼ ਸਿੰਘ ਦੇ ਸਮਰਥਨ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਹੋ ਰਹੇ ਇਕੱਠ ਨੂੰ ਤਾਰਪੀਡੋ ਕਰਨ ਲਈ ਸੰਤ ਸਮਾਜ ਅਕਾਲ ਤਖ਼ਤ ਦੇ ਜਥੇਦਾਰ ਕੋਲ
 ਇਹ ਮੰਗ ਲੈ ਕੇ ਪਹੁੰਚ ਗਏ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੁੱਢੋਂ ਰੱਦ ਕਰਕੇ ਬਿਕ੍ਰਮੀ ਕੈਲੰਡਰ ਨੂੰ ਬਹਾਲ ਕੀਤਾ ਜਾਵੇ !
 ਜੇ ਬਾਦਲ ਦਲ ਆਪਣੀਆਂ ਤੀਜੇ ਦਿਨ ਕੀਤੀਆਂ ਜਾਂ ਰਹੀਆਂ ਰੈਲੀਆਂ ਲਈ ਲੱਖਾਂ ਦਾ ਇਕੱਠ ਜੁਟਾ ਸਕਦੇ ਹਨ ਤਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਇਤਨਾ
 ਇਕੱਠ ਜੁਟਾ ਕਿ ਦੁਨੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਧਿਆਨ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਵੱਲ ਕਿਉਂ ਨਹੀਂ ਦਿਵਾ ਰਹੇ?
ਹਰ ਕਬੀਲੇ, ਕੌਮ ਅਤੇ ਦੇਸ਼ ਦੇ ਧਾਰਮਿਕ ਅਤੇ ਰਾਜਨੀਤਕ ਖੇਤਰ ਵਿੱਚ ਦੋ ਵੱਖ ਵੱਖ  ਆਗੂ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਮਨੁੱਖ ਨੂੰ
 ਅਗਵਾਈ ਦੇਣੀ ਹੁੰਦੀ ਹੈਪੁਰਾਤਨ ਭਾਰਤ ਵਿੱਚ ਧਾਰਮਿਕ ਜਗਤ ਵਿੱਚ ਅਗਵਾਈ ਜੋਗੀਆਂ ਅਤੇ ਬ੍ਰਾਹਮਣ ਦੇ ਹੱਥ ਸੀ ਅਤੇ ਰਾਜਨੀਤਕ ਅਗਵਾਈ ਬਾਹੂਬਲੀਆਂ ਜਿਹੜੇ ਕਿ ਆਮ 
ਤੌਰ ਤੇ ਖੱਤਰੀਆਂ ਵਿੱਚੋਂ ਹੁੰਦੇ ਸਨ; ਦੇ ਹੱਥ ਵਿੱਚ ਸੀਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਭਾਰਤ ਮੁਗਲਾਂ ਦਾ ਗੁਲਾਮ ਹੋ ਚੁੱਕਿਆ ਸੀ ਇਸ ਲਈ ਰਾਜ ਸ਼ਕਤੀ
 ਮੁਗਲ ਰਾਜਿਆਂ ਦੇ ਹੱਥ ਆ ਚੁੱਕੀ ਸੀ ਅਤੇ ਮੁਸਲਿਮ ਜਗਤ ਵਿੱਚ ਧਾਰਮਿਕ ਆਗੂ ਕਾਜ਼ੀ ਸਨਗੁਰੂ ਨਾਨਕ ਅਨੁਸਾਰ ਜਿੱਥੇ ਰਾਜੇ ਦਾ ਧਰਮ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਰਿਆਇਆ ਦੀ ਸੁਰੱਖਿਆ ਤੇ ਹਰ ਵਿਅਕਤੀ ਨੂੰ ਬਰਾਬਰ ਦੇ ਮਨੁੱਖੀ 
ਅਧਿਕਾਰ ਦਿੰਦਾ ਹੋਇਆ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰੇ ਉਥੇ ਧਾਰਮਿਕ ਆਗੂ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ ਧਰਮ ਦੇ ਮੰਨਣ ਵਾਲਿਆਂ
 ਵਿੱਚ ਅਧਿਆਤਮਕ ਅਤੇ ਰੁਹਾਨੀ ਗੁਣਾਂ ਦਾ ਸੰਚਾਰ ਕਰਕੇ ਆਪਣੀ ਕੌਮ ਦੇ ਉਚੇ ਆਚਰਣ ਦੀ ਉਸਾਰੀ ਲਈ ਕੰਮ ਕਰਦਾ ਹੋਇਆ ਇਹ ਵੀ ਯਕੀਨੀ ਬਣਾਏ
 ਕਿ ਰਾਜਾ ਆਪਣੇ ਫਰਜ ਠੀਕ ਢੰਗ ਨਾਲ ਨਿਭਾਏਰਾਜੇ ਵੱਲੋਂ ਆਪਣੇ ਫਰਜ਼ ਨਿਭਾਉਣ ਵਿੱਚ ਕਿਸੇ ਕਿਸਮ ਦੀ ਕੁਤਾਹੀ ਕਰਨ ਦੀ ਸੂਰਤ ਵਿੱਚ ਉਸ ਨੂੰ ਆਪਣੇ ਫਰਜ਼ਾਂ ਦਾ ਚੇਤਾ ਕਰਵਾਉਣਾ ਅਤੇ ਰਿਆਇਆ ਨੂੰ
 ਸੁਚੇਤ ਕਰਨਾ ਵੀ ਧਾਰਮਿਕ ਆਗੂ ਦੇ ਹਿੱਸੇ ਆਉਣਾ ਚਾਹੀਦਾ ਹੈਪਰ ਰਾਜੇ ਤੇ ਧਾਰਮਿਕ ਦੋਵੇਂ ਹੀ ਤਰ੍ਹਾਂ ਦੇ ਆਗੂਆਂ ਨੇ ਆਪਣੇ ਫਰਜਾਂ ਨੂੰ ਭੁੱਲ ਕੇ ਭੋਲੇ 
ਲੋਕਾਂ ਦੀ ਲੁੱਟ ਕਰਕੇ ਆਪ ਐਸ਼ ਦੀ ਜਿੰਦਗੀ ਜਿਊਣ ਨੂੰ ਆਪਣਾ ਟੀਚਾ ਬਣਾ ਰੱਖਿਆ ਸੀ ਜੋ ਅੱਜ ਵੀ ਨਿਰੰਤਰ ਜਾਰੀ ਹੈਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ
 ਕੁਰਾਹੇ ਪਏ ਆਗੂਆਂ ਨੂੰ ਆਪਣੇ ਫਰਜ਼ਾਂ ਦੀ ਪਾਲਣਾਂ ਕਰਨ ਦਾ ਉਪਦੇਸ਼ ਦਿੰਦੇ ਹੋਏ ਪਾਵਨ ਬਚਨ ਉਚਾਰਣ ਕੀਤੇ: 
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ 2{ਸਾਰੰਗ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1240} 
ਜਿਸ ਦੇ ਅਰਥ ਹਨ:-  ਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ)
 ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਤਾਂ ਪਵਿਤ੍ਰ ਹੈ ਜੇ ਉਸ ਦੇ ਅੰਦਰ 
ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ 
ਆਚਰਨ ਅਤੇ ਸੇਵਾਰਾਜੇ ਵਾਸਤੇ ਆਪਣੀ ਰਿਆਇਆ ਨੂੰ ਇਨਸਾਫ਼ ਦੇਣਾ ਹੀ ਸੱਚੀ ਚੁਲੀ ਹੈਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ)
 ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ 
ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ 2ਆਪਣੇ ਇਨ੍ਹਾਂ ਫਰਜਾਂ ਨੂੰ ਭੁਲਾ ਕੇ ਲੋਕਾਂ ਤੇ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ ਝੰਝੋੜਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤਾ: 
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿ੍ਆ ਨਾਉ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ ਕਮਾਣਾ ਨਾਉ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ  ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ੍ ਬੈਠੇ ਸੁਤੇ ਚਾਕਰ ਨਹਦਾ ਪਾਇਨਿ੍ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ  ਜਿਥੈ ਜੀਆਂ ਹੋਸੀ ਸਾਰ ਨਕਂੀ ਵਢਂੀ ਲਾਇਤਬਾਰ 2{ਮਲਾਰ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1288} 
ਭਾਵ ਹਰਨ, ਬਾਜ਼ ਤੇ ਅਹਿਲਕਾਰ-ਇਹਨਾਂ ਦਾ ਨਾਮ ਲੋਕ ਪੜ੍ਹੇ ਹੋਏਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ 
ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ ਜਿਸ ਜਿਸ ਨੇ ਨਾਮਦੀ ਕਮਾਈ ਕੀਤੀ ਹੈ ਉਹੀ 
ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ
 ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ ਨਾਮਬੀਜੇ)। (ਨਾਮਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ 
ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਿਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)ਇਹ 
ਅਹਿਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ
 ਪੀਂਦੇ ਹਨਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) 2ਧਾਰਮਿਕ ਆਗੂਆਂ ਨੂੰ ਝੰਝੋੜਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤੇ: 
ਕਾਦੀ, ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ, ਨਾਵੈ ਜੀਆ ਘਾਇ  ਜੋਗੀ, ਜੁਗਤਿ ਨ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ 2’ {ਧਨਾਸਰੀ ਮ: 1) - ਪੰਨਾ 662} 
ਜਿਸ ਦੇ ਅਰਥ ਹਨ: ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਇਨਸਾਫ ਦੀ ਕੁਰਸੀ ਤੇ ਭੀ ਬੈਠਾ ਹੈ, ਰਿਸ਼ਵਤ ਦੀ ਖ਼ਾਤਰ 
ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-
ਇਸ਼ਨਾਨ (ਭੀ) ਕਰਦਾ ਹੈਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ
 ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ 2ਗੁਰਬਾਣੀ ਅਨੁਸਾਰ (ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਕਿਉਂਕਿ ਅਧਿਆਤਮਕ ਖੇਤਰ
 ਵਿੱਚ ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਭਾਵ ਆਪਣੇ ਗੁਰੂ ਦੇ ਉਪਦੇਸ਼ ਤੋਂ ਖੁੰਝੇ ਜਾ ਰਹੇ ਹਨ ,
ਅੰਧੇ ਏਹਿ ਨ ਆਖੀਅਨਿ; ਜਿਨ ਮੁਖਿ ਲੋਇਣ ਨਾਹਿ ਅੰਧੇ ਸੇਈ ਨਾਨਕਾ; ਖਸਮਹੁ ਘੁਥੇ ਜਾਹਿ 1ਇਸੇ ਸਲੋਕ ਦੇ ਸ਼ੁਰੂ ਵਿੱਚ ਗੁਰੂ ਸਾਹਿਬ ਜੀ ਫੁਰਮਾਨ ਕਰ ਰਹੇ ਹਨ:
 ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ   ਹੋਇ ਸੁਜਾਖਾ ਨਾਨਕਾ; ਸੋ ਕਿਉ ਉਝੜਿ ਪਾਇ ’ {ਰਾਮਕਲੀ ਕੀ ਵਾਰ: 1  (ਮ: 2)  ਪੰਨਾ 954} 
ਭਾਵ ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ)
 ਕੁਰਾਹੇ ਨਹੀਂ ਪੈਂਦਾ।॥1ਗੁਰੂ ਅਰਜੁਨ ਸਾਹਿਬ ਜੀ ਨੇ ਅਜੇਹੇ ਅੰਨ੍ਹੇ ਆਗੂ ਚੁਣਨ ਤੋਂ ਸਿੱਖਾਂ ਨੂੰ ਸੁਚੇਤ ਕਰਦਿਆਂ ਸਮਝਾਇਆ ਹੈ: 
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ 6’ (ਸੂਹੀ ਮ: 1, ਪੰਨਾ 767) 
ਜਿਸ ਦੇ ਅਰਥ ਹਨ ਕਿ ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ
 ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਆਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ, ਲੋਭ ਲਾਲਚ ਅਤੇ ਹਉਮੈ ਰੂਪੀ ਵਿਕਾਰਾਂ ਦੇ ਹੱਥੋਂ)
 ਲੁੱਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ 
ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ
 ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈਪਰ
 ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ 
ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ 
ਰਸਤਾ ਦੱਸਦਾ ਹੈ 6ਗੁਰੂ ਸਾਹਿਬ ਜੀ ਦੀਆਂ ਇਤਨੀਆਂ ਸਪਸ਼ਟ ਸੇਧਾਂ ਦੇ ਬਾਵਯੂਦ ਅੱਜ ਕੱਲ੍ਹ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਬਜ਼ਾਏ ਰਾਜਨੀਤਕ ਖੇਤਰ ਵਿੱਚ
 ਤਾਂ ਅਗਵਾਈ ਸਤਾ ਦੇ ਲੋਭੀ, ਸਤਾ ਲਈ ਕੌਮੀ ਹਿੱਤਾਂ ਨੂੰ ਪੂਰੀ ਤਰ੍ਹਾਂ ਵਿਸਾਰਣ ਵਾਲੇ ਇੱਕ ਪ੍ਰਵਾਰ ਦੀ ਅਜ਼ਾਰੇਦਾਰੀ ਅੱਗੇ ਪੂਰੀ ਤਰ੍ਹਾਂ ਨਿਸਲ ਹੋਏ ਬੈਠੇ ਹਨਪੰਥ ਦੇ ਸਿਰਮੌਰ ਆਗੂ ਬਣੇ ਬੈਠੇ ਇਸ ਪ੍ਰਵਾਰ ਦੀ ਪੋਲ;
ਗੁਰਦੁਆਰਾ ਅੰਬ ਸਾਹਿਬ ਵਿਖੇ, ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ
 ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਨੂੰ ਰੱਤ ਪੀਣੇ ਰਾਜੇ ਦੀਆਂ ਨਹੁੰਦਰਾਂ ਬਣੇ ਅਹਿਲਕਾਰਾਂ ਵੱਲੋਂ 5 ਅਤੇ 6 ਦਸੰਬਰ ਦੀ ਰਾਤ ਨੂੰ ਸੁੱਤੇ ਪਏ ਨੂੰ ਜਗਾ ਕੇ ਚੁੱਕ ਕੇ 
ਜੇਲ੍ਹ ਭੇਜੇ ਜਾਣ ਪਿੱਛੋਂ; ਉਥੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਡੀਜੀਪੀ (ਜੇਲ੍ਹਾਂ) ਸ਼੍ਰੀ ਸ਼ਸ਼ੀ ਕਾਂਤ ਜੀ ਨੇ ਖੋਲ੍ਹੀ ਹੈ  ਉਨ੍ਹਾਂ ਕਿਹਾ 1984 ਦੇ ਸਿੱਖ ਕਤਲੇਆਮ
 ਪਿੱਛੇ ਜਿਨ੍ਹਾਂ ਹੱਥ ਕਾਂਗਰਸ ਦਾ ਹੈ ਉਨਾਂ ਹੀ ਦੋਸ਼ ਬਾਦਲ ਸਾਹਿਬ ਦਾ ਹੈਜਿਨ੍ਹਾਂ ਜ਼ੁਲਮ ਉਸ ਸਮੇਂ ਕਾਂਗਰਸ ਨੇ ਸਿੱਖਾਂ ਤੇ ਕੀਤਾ ਉਨਾਂ ਹੀ ਜ਼ੁਲਮ ਅੱਜ ਉਹ
 ਖ਼ੁਦ ਸਿੱਖਾਂ ਤੇ ਕਰ ਰਹੇ ਹਨਉਨ੍ਹਾਂ ਦਾ ਇਹ ਭਾਵਪੂਰਤ ਅਤੇ ਸਚਾਈ ਭਰਪੂਰ ਭਾਸ਼ਣ ਯੂਟਿਊਬ ਦੇ ਲਿੰਕ 
http://www.youtube.com/watch?v=Au8t24kM4UAਤੇ ਸੁਣਿਆ ਜਾ ਸਕਦਾ ਹੈਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਸਿੱਖ ਅਗਵਾਈ ਵਿਹਲੜ ਸੰਤ ਸਮਾਜ ਅਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ ਤੇ ਕਾਬਜ਼ ਹੋਏ ਬਾਦਲ ਦੇ ਨਿਯੁਕਤ ਕੀਤੇ 
ਜਥੇਦਾਰਾਂ ਦੀ ਕਬੂਲੀ ਬੈਠੇ ਹਨਸੰਤ ਸਮਾਜ, ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤਿੰਨੇ ਹੀ ਜੇਲ੍ਹਾਂ ਵਿੱਚ ਆਪਣੇ ਅਸਰ ਰਸੂਖ ਰਾਹੀਂ ਪੰਜਾਬ ਸਰਕਾਰ ਤੇ
 ਕੋਈ ਦਬਾਅ ਪਾਉਣ ਦੀ ਬਜਾਏ ਬਾਦਲ ਸਰਕਾਰ ਨੂੰ ਦੋਸ਼ ਮੁਕਤ ਕਰਾਰ ਦੇਣ ਦੇ ਆਹਰ ਲੱਗੇ ਹੋਏ ਹਨਤਿੰਨਾਂ ਦਾ ਹੀ ਕਹਿਣਾ ਹੈ ਕਿ ਉਨ੍ਹਾਂ ਦੀ ਬਾਦਲ 
ਸਾਹਿਬ ਨਾਲ ਮੁਲਾਕਾਤ ਹੋ ਚੁੱਕੀ ਹੈਉਹ ਸਜਾ ਕੱਟ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਬਹੁਤ ਹੀ ਗੰਭੀਰ ਹਨਉਨ੍ਹਾਂ ਅਨੁਸਾਰ ਜੇ ਬਾਦਲ ਸਾਹਿਬ
 ਦੇ ਵੱਸ ਹੋਵੇ ਤਾਂ ਉਹ 5 ਮਿੰਟਾਂ ਵਿੱਚ ਰਿਹਾਅ ਕਰ ਸਕਦੇ ਹਨ ਪਰ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਕੇਸ ਚੰਡੀਗੜ੍ਹ ਅਤੇ 
ਦੂਸਰੇ ਸੂਬਿਆਂ ਵਿੱਚ ਦਰਜ ਹੋਏ ਹਨਕਦੀ ਉਹ ਉਨ੍ਹਾਂ ਸਿੰਘਾਂ ਦੀ ਵੇਰਵੇ ਸਹਿਤ ਸੂਚੀ ਮੰਗ ਲੈਂਦੇ ਹਨ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋਣ ਪਿੱਛੋਂ ਵੀ ਹਾਲੀ 
ਜੇਲ੍ਹਾਂ ਵਿੱਚ ਬੰਦ ਹਨਹਾਲਾਂ ਕਿ ਇਹ ਉਨ੍ਹਾਂ ਦੇ ਮਕਾਰ ਦਾ ਸਿਖਰ ਹੈਕੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਸਰਕਾਰ, ਜਿਹੜੀ ਕਿ 1997 ਵਿੱਚ ਇਸ ਚੋਣ 
ਵਾਅਦੇ ਨਾਲ ਜਿੱਤ ਕੇ ਸਤਾ ਵਿੱਚ ਆਈ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਜੇਲ੍ਹਾਂ ਵਿੱਚ ਬੇਕਸੂਰ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਫਰਜੀ ਪੁਲਿਸ 
ਮੁਕਾਬਲਿਆਂ ਵਿੱਚ ਸਿੱਖ ਨੌਜਾਵਾਨਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣਗੀਆਂਪਰ ਢੀਠਤਾਈ 
ਅਤੇ ਵੋਟਰਾਂ ਨਾਲ ਵਿਸਾਹਘਾਤ ਦੇ ਸਿਰੇ ਦੀ ਹੱਦ ਹੈ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦੇਣ ਦੀ ਬਜ਼ਾਏ ਤਰੱਕੀਆਂ ਦਿੱਤੀਆਂ ਗਈਆਂ ਹਨ ਅਤੇ ਤੀਸਰੀ 
ਵਾਰ ਸਰਕਾਰ ਬਣਾਉਣ ਉਪ੍ਰੰਤ ਵੀ ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਸੂਚੀ ਵੀ ਤਿਆਰ ਨਹੀਂ ਕਰ ਸਕੇਇਸ ਦੇ ਬਾਵਯੂਦ ਭੋਲ਼ੇ ਸਿੱਖਾਂ ਵੱਲੋਂ ਹਰ ਸੰਘਰਸ਼ ਸਮੇਂ ਐਲਾਣ ਕਰ ਦਿੱਤਾ ਜਾਂਦਾ ਹੈ ਕਿ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸੰਘਰਸ਼ ਤੇਜ ਕੀਤਾ ਜਾਵੇਗਾਸੰਘਰਸ਼ ਦੀ ਅਗਲੀ ਰੂਪ ਰੇਖਾ ਸੰਤ ਮਹਾਂਪੁਰਸ਼ਾਂ ਦੀ ਮੀਟਿੰਗ ਵਿੱਚ ਤਿਆਰ ਕੀਤੀ ਜਾਵੇਗੀਇਨ੍ਹਾਂ ਅਖੌਤੀ ਸੰਤ ਮਹਾਂਪੁਰਸ਼ਾਂ ਦੀ ਘੱਟ ਤੋਂ ਘੱਟ ਤਿੰਨ ਵਾਰ 
ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਜਾ ਪੂਰੀ ਕਰ ਚੁ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.