ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਪਾਪ ਦੀ ਜੰਝ ਚੜ੍ਹਨ ਅਤੇ ਸਿੱਖਾਂ ਦੀ ਨਸਲਕੁਸ਼ੀ ਦਾ ਜਸ਼ਨ ,
ਪਾਪ ਦੀ ਜੰਝ ਚੜ੍ਹਨ ਅਤੇ ਸਿੱਖਾਂ ਦੀ ਨਸਲਕੁਸ਼ੀ ਦਾ ਜਸ਼ਨ ,
Page Visitors: 2805

 ਪਾਪ ਦੀ ਜੰਝ ਚੜ੍ਹਨ ਅਤੇ ਸਿੱਖਾਂ ਦੀ ਨਸਲਕੁਸ਼ੀ ਦਾ ਜਸ਼ਨ ,
ਇਸ ਵਾਰ ਸਿੱਖ ਆਪ ਮਨਾਉਣਗੇ , 30 ਅਕਟੂਬਰ 2016 ਨੂੰ , ਦਰਬਾਰ ਸਾਹਿਬ ਵਿੱਚ ਆਤਿਸ਼ਬਾਜੀਆਂ ਸਾੜ ਕੇ !

30 ਅਕਟੂਬਰ 1984 ਨੂੰ ਇੰਦਿਰਾ ਗਾਂਧੀ ਨੂੰ ਸੋਧਾਂ ਲੱਗਣ ਤੋਂ ਬਾਦ ਬਿਪਰਵਾਦੀਆਂ ਅਤੇ ਸਿੱਖ ਵਿਰੋਧੀਆਂ ਦੀ "ਪਾਪ ਦੀ ਜੰਝ" ਸਿੱਖਾਂ ਦੀ ਨਸਲ ਕੁਸ਼ੀ ਲਈ ਚੜ੍ਹ ਪਈ ਸੀ ਅਤੇ ਸਵੇਰ ਹੂੰਦਿਆਂ ਹੂੰਦਿਆਂ , ਦਿੱਲੀ, ਕਾਨਪੁਰ ਅਤੇ ਬੋਕਾਰੋ ਦਾ ਹਜਾਰਾਂ ਸਿੱਖ , ਭਾਵੇ ਉਹ ਨੌਜੁਆਨ ਸੀ ਭਾਵੇ ਬੁਜੁਰਗ ,ਭਾਵੇ ਬੀਬੀਆਂ ਅਤੇ ਬੱਚੇ , ਕੋਹ ਕੋਹ ਕੇ ਮਾਰਿਆ ਜਾਂਣ ਲੱਗਾ ! ਸਿੱਖਾਂ ਦੀਆਂ ਦੁਕਾਨਾਂ , ਕਾਰੋਬਾਰ ਅਤੇ ਘਰ ਅੱਗਾਂ ਲਾਅਲਾਅਕੇ ਸਾੜ ਦਿੱਤੇ ਗਏ । ਹਜਾਰਾਂ ਸਿੱਖ ਗਲਾਂ ਵਿੱਚ ਟਾਇਰ ਪਾ ਪਾ ਕੇ ਅਤੇ ਪੇਟ੍ਰੋਲ ਪਾ ਪਾ ਕੇ ਸੜਕਾਂ ਤੇ ਸਾੜੇ ਜਾਂਦੇ ਰਹੇ । ਇਹ ਸਿੱਖ ਵਿਰੋਧੀ ਸਮਾਜ ਤਮਾਸ਼ਬੀਨ ਬਣ ਕੇ ਸਿੱਖਾਂ ਦੀ ਨਸਲਕੁਸ਼ੀ ਹੂੰਦਿਆਂ ਵੇਖਦਾ ਰਿਹਾ ।
ਦੁਖ ਇਸ ਗੱਲ ਦਾ ਹੈ ਕਿ ਸਿੱਖ ਅੱਜ 1984 ਵਿੱਚ ਹੋਈ ਅਪਣੀ ਹੀ ਨਸਲਕੁਸ਼ੀ ਨੂੰ ਭੁਲਾ ਬੈਠਾ ਹੈ । ਹਾਲੀ ਤਾਂ ਕੁਝ ਕੁ ਵਰ੍ਹੈ ਪਹਿਲਾਂ ਦੀ ਗੱਲ ਹੈ ਕਿ ਸਿੱਖ ਇਹ ਕਹਿੰਦੇ ਨਹੀ ਸਨ ਥਕਦੇ ਕਿ "DON"T FORGET 1984 " ਲੇਕਿਨ ਕੀ ਹੋਇਆ ਇਸ ਕੌਮ ਨੂੰ ? ਕੀ ਇਨ੍ਹਾਂ ਦੀਆਂ ਰਗਾਂ ਦਾ ਖੂਨ, ਇੱਨੀ ਛੇਤੀ ਪਾਣੀ ਬਣ ਗਿਆ ?
ਚਲੋ ਕੋਈ ਨਹੀ ਸਾਡੀ ਕੌਮ ਬਹੁਤ ਭੁਲੱਕੜ ਹੀ ਸਹੀ । ਉਸ ਨੂੰ ਕੱਲ ਦੀ ਗੱਲ ਯਾਦ ਨਹੀ ਰਹਿੰਦੀ , 1984 ਕਿੱਸ ਤਰ੍ਹਾਂ ਯਾਦ ਰੱਖ ਸਕਦੀ ਹੈ ? ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇਸ ਵਾਰ ਤਾਂ ਦਿਵਾਲੀ ਦਾ ਉਹ ਨਾਮੁਰਾਦ ਦਿਹਾੜਾ , ਪਾਪ ਦੀ ਜੰਝ ਚੜ੍ਹਨ ਵਾਲੇ ਦਿਨ ਹੀ ਦਰਬਾਰ ਸਾਹਿਬ ਵਿੱਚ ਮਣਾਇਆ ਜਾਵੇਗਾ ।
ਗੁਰੂ ਘਰ ਦੀਆਂ ਗੋਲਕਾਂ ਵਿਚੋ ਕਰੋੜਾਂ ਰੁਪਿਆਂ
ਆਤਿਸ਼ਬਾਜੀ ਦੇ ਰੂਪ ਵਿੱਚ ਸਾੜ ਕੇ ਸਵਾਹ ਕਰ ਦਿੱਤਾ ਜਾਵੇਗਾ। ਉਹ ਵੀ ਉਸ ਨਾਮੁਰਾਦ "ਦਿਵਾਲੀ " ਵਾਲੇ ਦਿਹਾੜੇ ਲਈ , ਜਿਸਦਾ ਸਿੱਖਾਂ ਨਾਲ ਕੋਈ ਲੈਨਾਂ ਦੇਣਾਂ ਹੀ ਨਹੀ ਹੈ। ਸਾਡੇ ਆਗੂ ਅਪਣੀ ਇਸ ਕਰਤੂਤ ਤੇ ਪਰਦਾ ਪਾਉਣ ਲਈ ਇਸ ਨੂੰ "ਬੰਦੀ ਛੋੜ ਦਿਵਸ" ਦਾ ਨਾਮ ਦੇ ਕੇ ਸਿੱਖਾਂ ਨੂੰ ਕਈ ਦਹਾਕਿਆਂ ਤੋਂ ਮੂਰਖ ਬਣਾਂਉਦੇ ਚਲੇ ਆ ਰਹੇ ਨੇ । ਜਦਕਿ ਗੁਰੂ ਹਰਗੋਬਿੰਦ ਸਾਹਿਬ ਗਵਾਲਿਅਰ ਦੇ ਕਿਲੇ ਤੋਂ ਆਜਾਦ ਹੋਕੇ ਫਰਵਰੀ ਦੇ ਮਹੀਨੇ ਵਿੱਚ ਅੰਮ੍ਰਿਤਸਰ ਪੁੱਜੇ ਸੀ ।
ਕੀ ਤੁਸੀ ਇਸ ਦਿਨ ਦਿਵਾਲੀ ਮਨਾਉਗੇ ? ਦਾਸ ਤਾਂ ਇਸ ਦਿੱਨ , ਵੀਰ ਰਜਿੰਦਰ ਸਿੰਘ ਖਾਲਸਾ ਜੀ ਦੀ ਲਿੱਖੀ ਪੁਸਤ "ਪਾਪ ਕੀ ਝੰਝ" ਇਕ ਵਾਰ ਫਿਰ ਪੜ੍ਹੇਗਾ । ਮੈਂ ਇਸ ਪੁਸਤਕ ਨੂੰ ਕਈ ਵਾਰ ਪੜ੍ਹ ਚੁਕਾ ਹਾਂ । ਕਿਉਕਿ ਇਸਨੂੰ ਪੜ੍ਹ ਕੇ ਮੈਨੂੰ ਅਕਟੂਬਰ ਅਤੇ ਨਵੰਬਰ 1984 ਵਿੱਚ ਆਪਣੀ ਹੱਡ ਬੀਤੀ ਯਾਦ ਆ ਜਾਂਦੀ ਹੈ । ਦੂਜਾ ਮੈਨੂੰ ਕਦੀ ਵੀ 1984 ਦਾ ਦਿੱਨ ਨਹੀ ਭੁਲਦਾ । ਆਤਿਸ਼ਬਾਜੀਆਂ ਅਤੇ ਮਿਠਾਈਆਂ ਤੇ ਇੱਨਾਂ ਪੈਸਾ ਬਰਬਾਦ ਕਰਦੇ ਹੋ , ਅਨਮਤਿ ਦਾ ਇਹ ਦਿਹਾੜਾਂ ਮਨਾਉਣ ਲਈ । ਕਦੀ ਵੀਰ ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲਿਆਂ ਦੀ ਲਿੱਖੀ ਇਹ ਕਿਤਾਬ ਵੀ ਖਰੀਦ ਲਈ ਹੂੰਦੀ ਤਾਂ ਸ਼ਾਇਦ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਸਿੱਖਾਂ ਦੀ ਨਸਲਕੁਸ਼ੀ ਵਾਲਾ 1984 ਦਾ ਉਹ ਮੰਜਰ ਕਦੀ ਵੀ ਨਹੀ ਸੀ ਭੁਲਣਾਂ !
ਇੰਦਰਜੀਤ ਸਿੰਘ , ਕਾਨਪੁਰ

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.