ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਜਲੂਸ ਜਾਂ ਨਗਰ ਕੀਰਤਨ ?
ਜਲੂਸ ਜਾਂ ਨਗਰ ਕੀਰਤਨ ?
Page Visitors: 2435

ਜਲੂਸ ਜਾਂ ਨਗਰ ਕੀਰਤਨ ?
ਇੰਦਰਜੀਤ ਸਿੰਘ ਕਾਨੁਪੁਰ
    ਆਮ ਬੋਲਚਾਲ ਦੀ ਭਾਸ਼ਾ ਵਿਸ ਕਹਾਵਤ ਹੈ ਕਿ "ਤੇਰਾ ਤਾਂ ਜਲੂਸ ਨਿਕਲ ਗਿਆ...." ਭਾਵ ਕਿਸੇ ਦਾ ਸਭ ਦੇ ਸਾਮ੍ਹਣੇ ਕੋਈ ਪਾਜ ਖੁਲ ਜਾਣਾ। ਵੈਸੇ ਜਲੂਸ ਸ਼ਬਦ ਜਲਸੇ (ਇਜਲਾਸ / ਇਕੱਠ ) ਸ਼ਬਦ ਤੋਂ ਇਜਾਦ ਹੋਇਆ ਹੈ । ਕਿਸੇ ਵੱਡੇ ਇਕੱਠ ਨੂੰ ਜਾਂ ਕਿਸੇ ਵਿਸ਼ੇਸ਼ ਕਾਰਣ ਤੋਂ ਸੱਦੇ ਗਏ ਇਕੱਠ ਨੂੰ "ਜਲੂਸ" ਕਿਹਾ ਜਾਂਦਾ ਹੈ ।
ਮਹਾਨ ਕੋਸ਼ ਅਨੁਸਾਰ ਜਲੂਸ ਦਾ ਅਰਥ ਹੈ "ਰਾਜ ਸਿਘਾਂਸਨ 'ਤੇ ਬੈਠਣਾ"। ਸੱਜ ਧੱਜ ਦੀ ਸਵਾਰੀ ਅਤੇ ਇਕੱਠ। ਇਸ ਤੋਂ ਇੱਕ ਗਲ ਤਾਂ ਇਹ ਪੂਰੀ ਤਰ੍ਹਾਂ ਸਾਫ ਹੋ ਜਾਂਦੀ ਹੈ ਕਿ "ਜਲੂਸ" ਸ਼ਬਦ " ਪ੍ਰਚਲਿਤ ਕਹਾਵਤ ਵਾਂਗ ਉਲਟੇ ਅਰਥ ਵਾਲਾ ਤਾਂ ਉੱਕਾ ਹੀ ਨਹੀਂ ਹੈ ।
    ਪਤਾ ਨਹੀਂ ਲੋਕਾਂ ਨੇ ਜਲੂਸ ਨੂੰ "ਨਗਰ ਕੀਰਤਨ" ਕਹਿਣਾ ਕਿਉਂ ਸ਼ੁਰੂ ਕਰ ਦਿੱਤਾ ? ਜਦਕਿ ਸੜਕਾਂ 'ਤੇ ਚਲ ਰਹੇ ਲੋਕਾਂ ਦਾ ਇਹ ਇਕੱਠ ਜਲੂਸ ਤਾਂ ਅਖਵਾ ਸਕਦਾ ਹੈ "ਨਗਰ ਕੀਰਤਨ" ਤਾਂ ਗੁਰਮਤਿ ਅਨੁਸਾਰ ਹੋ ਹੀ ਨਹੀਂ ਸਕਦਾ। ਬਲਕਿ ਇਹ ਤਾਂ ਗੁਰਮਤਿ ਦੇ ਉਲਟ ਹੈ। ਉਸ ਅਕਾਲਪੁਰਖ ਜਾਂ ਅਪਣੇ ਗੁਰੂ ਦਾ ਕੀਰਤਨ ਤਾਂ ਸਹਿਜ ਸੁਭਾਅ ਨਾਲ ਅੰਤਰ ਮੰਨ ਨੂੰ ਇਕਾਗਰ ਕਰਕੇ ਹੀ ਹੋ ਸਕਦਾ ਹੈ, ਸੜਕਾਂ 'ਤੇ ਫਿਰ ਫਿਰ ਕੇ ਅਪਣੇ ਆਪ ਦਾ ਦਿਖਾਵਾ ਕਰਕੇ ਨਹੀਂ।
    ਭਾਈ ਗੁਰਦਾਸ ਜੀ ਕੀਰਤਨ ਦੀ ਜਾਚ ਦਸਦੇ ਹੋਏ ਕਹਿੰਦੇ ਹਨ ਕਿ
    ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ।
    ਸਬਦ ਸੁਰਤਿ ਕਰ ਕੀਰਤਨੁ ਸਤਿਸੰਗਿ ਵਿਲੋਈ
। ਵਾਰ 13 ਪਉੜੀ 2
    ਹੁਣ ਸਵਾਲ ਇਹ ਉਠਦਾ ਹੈ ਕਿ ਜੇ ਕੀਰਤਨ ਸੁਰਤਿ ਵਿਚ ਸ਼ਬਦ ਨੂੰ ਵਸਾ ਕੇ ਸਤਸੰਗਿ ਨਾਲ ਵਿਚਾਰ ਕਰਣ ਨਾਲ ਹੁੰਦਾ ਹੈ, ਤਾਂ ਕੀ ਇਨ੍ਹਾਂ ਕਥਿਤ ਨਗਰ ਕੀਰਤਨਾਂ ਵਿੱਚ ਮਨੁਖ ਦੀ ਸੁਰਤਿ ਵਿਚ ਸ਼ਬਦ ਵਸਦਾ ਹੁੰਦਾ ਹੈ ? ਕੀ ਇਨ੍ਹਾਂ ਕਥਿਤ ਨਗਰ ਕੀਰਤਨਾਂ ਵਿਚ ਸ਼ਾਮਿਲ ਸੰਗਤਿ, "ਸਤਿਸੰਗਤ" ਦਾ ਰੂਪ ਹੁੰਦੀ ਹੈ ? ਉਥੇ ਤਾਂ ਪ੍ਰਬੰਧਕਾਂ ਦਾ ਧਿਆਨ ਗੋਲਕਾਂ ਅਤੇ ਚੜ੍ਹਾਵੇ ਵਲ ਹੁੰਦਾ ਹੈ । ਸੰਗਤਿ ਦਾ ਧਿਆਨ, ਸ਼ਬਦ ਨੂੰ ਸੁਰਤਿ ਵਿਚ ਵਸਾਉਣਾਂ ਤਾਂ ਦੂਰ, ਆਪਣੇ ਅਤੇ ਇੱਕ ਦੂਜੇ ਦੇ ਪੁਸ਼ਾਕਿਆਂ ਵਲ ਬਹੁਤਾ ਹੁੰਦਾ ਹੈ ।
ਫਿਰ ਸੜਕਾਂ 'ਤੇ ਨਿਕਲ ਰਹੇ ਇਨ੍ਹਾਂ ਨਗਰ ਕੀਰਤਨਾਂ ਤੋਂ ਕਿਉ ਨਾਂ ਤੌਬਾ ਕਰ ਲਈਏ, ਜੋ ਇੱਕ ਤਰ੍ਹਾਂ ਦਾ ਪੂਰਣ ਰੂਪ ਵਿਚ ਦਿਖਾਵਾ ਅਤੇ ਢਕੋਸਲਾ ਹੈ, ਸਰਮਾਏ ਅਤੇ ਸਮੇਂ ਦੀ ਬਰਬਾਦੀ ਹੈ। ਜੇ ਕੀਰਤਨ ਕਰਨਾ ਹੀ ਹੈ ਤੇ ਇਹ ਸੜਕਾਂ ਵਾਲਾ ਕੀਰਤਨ ਛੱਡ ਕੇ, ਇਕਾਗਰ ਚਿੱਤ ਹੋ ਕੇ ਉਸ ਅਕਾਲ ਪੁਰਖ ਦੇ ਗੁਣਾਂ ਦਾ ਕੀਰਤਨ ਕਰੀਏ ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.