ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਇਕ ਸ਼ਾਨਦਾਰ ਕ੍ਰਾਂਤੀ ਦੀ "ਸ਼ੁਰੁਆਤ" ਨੇ ਸਿਆਸਤ ਦੇ ਖਾਰੇ ਸਮੁੰਦਰ ਵਿੱਚ ਡੁਬ ਕੇ ਅਪਣਾਂ ਦਮ ਤੋੜ ਦਿਤਾ ।
ਇਕ ਸ਼ਾਨਦਾਰ ਕ੍ਰਾਂਤੀ ਦੀ "ਸ਼ੁਰੁਆਤ" ਨੇ ਸਿਆਸਤ ਦੇ ਖਾਰੇ ਸਮੁੰਦਰ ਵਿੱਚ ਡੁਬ ਕੇ ਅਪਣਾਂ ਦਮ ਤੋੜ ਦਿਤਾ ।
Page Visitors: 2664

 

 
ਇਕ ਸ਼ਾਨਦਾਰ ਕ੍ਰਾਂਤੀ ਦੀ "ਸ਼ੁਰੁਆਤ" ਨੇ ਸਿਆਸਤ ਦੇ ਖਾਰੇ ਸਮੁੰਦਰ ਵਿੱਚ ਡੁਬ ਕੇ ਅਪਣਾਂ ਦਮ ਤੋੜ ਦਿਤਾ ।
ਪਿਛਲੇ ਕੁਝ ਕੁ ਦਹਾਕਿਆ ਦੇ ਅੰਦਰ ਕੌਮ ਦੀ ਸੁੱਤੀ ਜਮੀਰ ਨੇ ਜਦੋਂ ਵੀ ਜਾਗਣ ਲਈ ਅੰਗੜਾਈ ਲਈ , ਸਿਆਸਤ ਦੀ ਕੌੜੀ ਦਵਾਈ ਨੇ ਉਸ ਨੂੰ ਫਿਰ ਨੀਮ ਬੇਹੋਸ਼ੀ ਵਿਚ ਵਾਪਸ ਭੇਜ ਦਿਤਾ । ਭਾਈ ਬਲਵੰਤ ਸਿੰਘ ਰਾਜੋਆਨਾਂ ਨੂੰ ਅੰਮ੍ਰਿਤ ਛਕਾਉਣ ਤੋਂ ਲੈ ਕੇ ਜਿੰਦਾ ਸ਼ਹੀਦ ਦਾ ਖਿਤਾਬ ਮਿਲਣ ਤਕ ਕੌਮ ਦਾ ਇਕ ਬਹੁਤ ਵੱਡਾ ਤਬਕਾ ਇਕੱਠਾ ਹੋ  ਚੁਕਾ ਸੀ। ਸ਼ਹਿਰ ਸ਼ਹਿਰ ਵਿੱਚ ਕੇਸਰੀ ਲਹਿਰ ਬਣ ਗਈ ਸੀ। ਇਹ ਗਲ ਕੌਮ ਦੇ ਦੁਸ਼ਮਣਾਂ ਨਾਲ ਰਲੇ ਸਿਆਸਤ ਦਾਨਾਂ ਅਤੇ ੳਨ੍ਹਾਂ ਦੇ  ਪਿਆਦੇ ਬਣੇ ਬੁਰਛਾਗਰਦ ਪੁਜਾਰੀਆਂ   ਦੀ ਬਦਹਜਮੀ ਦਾ ਸਬਬ ਬਣ ਚੁਕੀ ਸੀ। ਬੁਰਛਾਗਰਦ ਪੁਜਾਰੀ ਲਾਣਾਂ ਭਾਈ ਰਾਜੋਆਨਾਂ ਦੇ ਇਸ ਐਲਾਨ ਨੂੰ ਪੂਰੀ ਤਰ੍ਹਾਂ ਹਾਈਜੈਕ ਕਰਨ ਲਈ ਤਰਲੋ ਮੱਛੀ ਹੋਣ ਲੱਗਾ । ਭਾਈ ਰਾਜੋਆਨਾਂ  ਨੇ ਇਹ ਐਲਾਨ ਕੀਤਾ  ਸੀ ਕਿ ,"ਉਹ ਭਾਰਤ ਦੀ ਕਿਸੇ ਅਦਾਲਤ ਵਿੱਚ ਵਿਸ਼ਵਾਸ਼ ਨਹੀ ਰਖਦੇ ਅਤੇ ਉਹ ਕਿਸੇ ਅਦਾਲਤ ਵਿੱਚ ਅਪਣੀ ਫਾਂਸੀ ਨੂੰ ਮੁਆਫ ਕਰਨ ਦੀ ਅਰਜੀ ਨਹੀ ਦੇਣਗੇ।"  ਇਹੋ ਜਹੇ ਮਰਜੀਵੜੇ ਹੀ ਤਾਂ ਇਨ੍ਹਾਂ ਸਿਆਸਤ ਦਾਨਾਂ ਦਾ ਨਿਸ਼ਾਨਾਂ ਹੂੰਦੇ ਨੇ,ਜਿਨ੍ਹਾਂ ਨੂੰ ਅਪਣਾਂ ਕਹਿ ਕੇ,  ਇਹ ੳਨ੍ਹਾਂ ਦੇ ਪ੍ਰਗ੍ਰਾਂਮ ਨੂੰ ਹਾਈ ਜੈਕ ਕਰਕੇ ਵਾਹ ਵਾਹੀ ਲੁਟ ਸਕਨ। ਇਹ  ਸਿਆਸਤ ਦਾਨ , ਆਪ ਤਾਂ  ਸਿਧੇ ਤੌਰ ਤੇ ਇਨ੍ਹਾਂ ਕੋਲ ਜਾ ਨਹੀ ਸਕਦੇ,  ਇਸ ਲਈ ਇਨ੍ਹਾਂ ਦੇ ਪਾਲਤੂ ਮੁਸ਼ਟੰਡੇ ਇਸ ਕੰਮ ਨੂੰ ਸਿਰੇ ਚਾੜ੍ਹਦੇ ਹਨ।
ਬੁਰਛਾਗਰਦ ਪੁਜਾਰੀ ਲਾਣੇ ਦੀ ਦੁਕਾਨ ਵੀ ਤੇ ਤਾਂ ਹੀ ਚਲਦੀ ਰਹਿ ਸਕਦੀ ਹੈ,  ਜਦੋ ਆਮ ਸਿੱਖ ਇਨ੍ਹਾਂ ਦੇ ਹੁਕਮ ਨੂੰ, ਅਕਾਲ ਤਖਤ ਜਾਂ ਗੁਰੂ ਦਾ ਹੁਕਮ ਸਮਝ ਕੇ ਪਰਵਾਨ ਕਰਦੇ ਰਹਿਣ। ਉਸ ਵੇਲੇ ਇਨ੍ਹਾਂ ਲਈ 'ਸੋਨੇ ਤੇ ਸੁਹਾਗੇ'  ਵਾਲੀ ਗਲ ਹੋ ਜਾਂਦੀ ਹੈ ਜਦੋ ਕੋਈ ਮਰਜੀਵੜਾ ਸਿੱਖ ਇਕ ਲਹਿਰ ਬਣ ਕੇ ਕੌਮ ਵਿੱਚ ਉਭਰ ਰਿਹਾ ਹੋਵੇ ਅਤੇ ਉਹ ਇਨ੍ਹਾਂ ਦੇ ਹੁਕਮ ਅਤੇ ਇਨ੍ਹਾਂ ਦੀ ਝੂਠੀ ਸਰਵਉੱਚਤਾ ਨੂੰ  ਪਰਵਾਨ ਕਰ ਲਵੇ। ਉਸ ਵੇਲੇ ਉਹ ਸਾਰਾ ਵਰਗ ਇੰਨ੍ਹਾਂ ਦੇ ਚਰਨਾਂ ਵਿਚ ਸਿਰ ਰੱਖ ਦਿੰਦਾ ਹੈ,  ਜਿਸ ਅਗੇ ੳਨ੍ਹਾਂ ਦਾ ਉਹ 'ਹੀਰੋ' ਸਿਰ ਝੁਕਾ ਰਿਹਾ ਹੋਵੇ। 
ਭਾਈ ਰਾਜੋਆਨਾਂ ਨੂੰ ਅੰਮ੍ਰਿਤ ਛਕਾਇਆ ਗਇਆ ਤਾਂ ਉਸ ਵਿੱਚ ਅਖੌਤੀ ਫੇਡਰੇਸ਼ਨ ਦਾ  ਮੁਖੀ ਪਰਮਜੀਤ ਸਿੰਘ   ਖਾਲਸੇ ਦੀ ਮੌਜੂਦਗੀ ,ਦਿਮਾਗ ਘੁਮਾ ਦੇਣ ਵਾਲੀ ਸੀ। ਪਿਛਲੇ ਦਿਨੀ ਵੀਰ ਦਲਜੀਤ ਸਿੰਘ ਇੰਡਿਆਨਾਂ ਨੇ ਅਪਣੇ ਇਕ ਲੇਖ   ਵਿਚ ਵੀ ਇਸ ਸ਼ਖਸ਼ ਦਾ ਪਰਦਾ ਫਾਸ਼ ਕੀਤਾ ਸੀ । ਉਸ ਤੋਂ ਬਾਦ ਫਾਂਸੀ  ਚੜ੍ਹਨ ਤੋਂ ਪਹਿਲਾਂ  (ਬਾਦ ਵਿਚ ਮੁਲਤਵੀ)  ਗਿਆਨੀ ਗੁਰਬਚਨ ਸਿੰਘ ਦੇ ਨਾਲ ਦੋਬਾਰਾ ਇਸ ਸ਼ਖਸ਼ ਦੀ ਜੇਲ ਵਿਚ ਮੌਜੂਦਗੀ ਨਾਲ ਇਹ ਸ਼ਕ , ਯਕੀਨ ਵਿੱਚ ਬਦਲ ਗਇਆ ਸੀ ਕਿ ਭਾਈ ਰਾਜੋਆਣਾਂ ਦੀ ਸ਼ੋਹਰਤ ਨੂੰ  ਸਿਆਸਤ ਦਾਨਾਂ ਦੇ ਇਹ ਮੁਸ਼ਟੰਡੇ ਹਾਈਜੈਕ ਕਰ ਚੁਕੇ ਹਨ । ਗਿਆਨੀ ਗੁਰਬਚਨ ਸਿੰਘ ਨਾਲ ਇਹ ਅਖੌਤੀ ਫੈਡਰੇਸ਼ਨੀਆ,  ਜੋ ਕੁਝ ਹੀ ਸਾਲਾਂ ਵਿਚ ਹੋਂਦ ਵਿੱਚ ਆਇਆ ਹੈ , ਜਲ ਦੀਆਂ ਕੇਨੀਆਂ ਅਤੇ  ਭਗਵੇ ਰੰਗ ਦੇ  ਸ਼ਨੀਲ ਦੇ ਕਪੜੇ ਨਾਲ ਬਣੇ ਅਖੌਤੀ  "ਪਾਤਸ਼ਾਹੀ ਜਾਮੇ" ਨੂੰ  ਲੈ ਕੇ  ਗਿਆਨੀ ਗੁਰਬਚਨ ਸਿੰਘ ਨਾਲ ਫਿਰ ਜੇਲ ਵਿੱਚ  ਵੇਖਿਆ ਗਇਆ।
ਭਾਈ ਰਾਜੋਆਨਾਂ ਦਾ ਵਸੀਹਤਨਾਮਾਂ, ਜੋ ਉਨ੍ਹਾਂ ਅਕਾਲ ਤਖਤ ਦੇ ਜੱਥੇਦਾਰ ਦੇ ਨਾਮ ਕੀਤਾ ਸੀ , ਇਹ ਕੂਕ ਕੂਕ ਕੇ ਕਹਿ ਰਿਹਾ ਸੀ ਕਿ ਇਕ ਮਰਜੀਵੜਾ ਸਿੱਖ ਵੀ ਸਿਆਸਤ ਦੀ ਬਲੀ ਚੜ੍ਹ ਚੁਕਾ ਹੈ।ਉਸ ਕ੍ਰਾਂਤੀ ਦਾ ਭੋਗ ਵੀ ਸ਼ੁਰੁਆਤ ਵਿੱਚ ਹੀ ਪੈ ਗਇਆ ਸੀ । ਫੇਸਬੁਕ ਤੇ ਜਿਸ ਤੇਜੀ ਨਾਲ ਪ੍ਰੋਫਾਈਲ ਫੋਟੂਆਂ ਲਗੀਆਂ ਸਨ , ੳਨ੍ਹੀ ਹੀ ਤੇਜੀ ਨਾਲ ਉਹ  ਉਤਰ ਗਈਆਂ। ਭਾਈ ਜਸਪਾਲ ਸਿੰਘ ਦੀ ਸ਼ਹਾਦਤ ਵੀ ਉਸ ਲਹਿਰ ਨੂੰ ਮੁੜ ਕਾਮਯਾਬ ਨਾਂ ਕਰ ਸਕੀ। ਭਾਈ ਰਾਜੋਆਣਾਂ ਵਾਲੀ ਲਹਿਰ ਕਿਵੇ ਢਹਿ ਢੇਰੀ ਹੋਈ ਇਹ ਬਹੁਤ ਪੁਰਾਨੀ ਗਲ ਨਹੀ ਹੈ, ਇਸ ਨੂੰ ਹਰ ਜਾਗਰੂਕ ਅਤੇ ਸੁਚੇਤ ਸਿੱਘ ਚੰਗੀ ਤਰ੍ਹਾਂ ਜਾਂਣਦਾ ਹੈ। ਬੁਰਛਾਗਰਦਾਂ ਨੇ ਅਪਣੇ ਸਿਆਸੀ ਆਕਾ ਦੇ ਕਹਿਨ ਤੇ ਇਸ ਲਹਿਰ ਨੂੰ ਭਾਵੇਂ ਨੇਸਤੇ ਨਾਬੂਦ ਕਰ ਦਿਤਾ,  ਪਰ ਉਹ ਮਰਜੀਵੜਾ ਸਿੱਖ , ਬੁਰਛਾਗਰਦਾਂ ਦਾ ਦਿਤਾ ਭਗਵੇ ਰੰਗ ਦੇ  ਸ਼ਨੀਲ ਦਾ ਅਖੌਤੀ "ਪਾਤਸ਼ਾਂਹੀ ਜਾਮਾਂ" ਅੱਜ ਵੀ ਪਾਈ ਫਿਰਦਾ ਹੈ , ਇਹ ਸੋਚ ਕੇ ਕਿ ਇਹ ਗੁਰ ਦਾ ਭੇਜਿਆ "ਪਾਤਸ਼ਾਹੀ ਚੋਲਾ" ਹੈ ।ਗੁਰੂ ਦੀਆਂ ਭੇਜੀਆਂ ਜਲ ਦੀ ਭਰੀਆਂ ਕੇਨੀਆਂ ਦਾ ਉਸਨੇ ਕੀ ਕੀਤਾ, ਇਹ ਤਾਂ ਉਹ ਹੀ ਜਾਂਣਦਾ ਹੈ,ਜਾਂ ਉਸ ਦਾ ਗੁਰੂ ਰੂਪ ਜੱਥੇਦਾਰ।
ਇਸ ਦਹਾਕੇ ਵਿਚ ਦੂਜੀ ਜਾਗਰੂਕਤਾ ਲਹਿਰ ਉਸ ਵੇਲੇ ਖੜੀ ਹੋਣ ਲੱਗੀ ਸੀ , ਜਦੋ ਭਾਈ ਗੁਰਬਖਸ਼ ਸਿੰਘ ਖਾਲਸਾ ਨਾਮ ਦੇ ਮਰਜੀਵੜੇ ਨੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁਖ ਹੜਤਾਲ ਕਰਕੇ  ਮੋਹਾਲੀ ਵਿਚ ਇਕ ਮੋਰਚਾ ਖੜਾ ਕੀਤਾ। ਭਾਈ ਸਾਹਿਬ ਦਾ ਸਬਰ ਅਤੇ ਭੁਖ ਸਹਿਨ ਦੀ ਤਾਕਤ ਨੇ ਹਰ ਸਿੱਖ ਨੂੰ ੳਨ੍ਹਾਂ ਦਾ ਕਾਇਲ ਬਨਾਂ ਦਿੱਤਾ। ਹੌਲੀ ਹੌਲੀ ਭਾਈ ਸਾਹਿਬ ਦੀ ਸ਼ਹਿਨ ਸ਼ਕਤੀ ਅਤੇ ਮਰਜੀਵੜੇ ਪਣ ਦਾ ਸੇਕ ਸਿਆਸੀ ਹਲਕਿਆਂ ਵਿਚ ਪੁਜਣ ਲਗਾ । ਪਹਿਲਾਂ ਤਾਂ ੳਨ੍ਹਾਂ ਨੇ ਸੋਚਿਆ ਕਿ ਇਹ ਮੋਰਚਾਂ ਕੁਝ ਦਿਨ੍ਹਾਂ ਬਾਦ ਆਪ ਹੀ ਸ਼ਾਂਤ ਹੋ ਜਾਏਗਾ ,ਲੇਕਿਨ ਦਿਨ ਬ ਦਿਨ ਵਧਦੀ ਇਸ ਮੋਰਚੇ ਦੀ ਸਫਲਤਾ 'ਤੇ ਸਿੱਖਾਂ ਦਾ ਹਜੂਮ ਵੇਖ ਕੇ ਸਾਧ ਲਾਣੇ ਨੂੰ ਹੌਲ ਪੈਣ ਲਗੇ।

ਸਾਡੇ ਸ਼ਹਿਰ ਵਿੱਚ ਵੀ ਜਾਗਰੂਕ ਵੀਰਾਂ ਦੀ ਇਕ ਮੀਟਿੰਗ ਹੋਈ । ਉਸ ਵਿੱਚ ਇਹ ਮਤਾ ਰਖਿਆ
ਗਇਆ ਕਿ  15 -20 ਵੀਰਾਂ ਦੀਆਂ ਟਿਕਟਾਂ ਬੁਕ ਕਰਵਾ ਲਈਆਂ ਜਾਂਣ । ਇਕ ਵਿਦਵਾਨ ਵੀਰ ਨੇ ਵਿਚੋਂ ਟੋਕਿਆ , "ਵੀਰ ਜੀ ਜਿਸ ਗੁਰਦੁਆਰੇ ਅਖੌਤੀ ਦਸਮ ਗ੍ਰੰਥ ਪੜਹਿਆ ਜਾਂਦਾ ਹੈ, ਤੁਸੀ ਉਥੇ ਨਹੀ ਜਾਂਦੇ। ਜੇੜ੍ਹਾ ਕੀਰਤਨੀਆਂ ਕੂੜ ਗ੍ਰੰਥ ਦੀਆਂ ਰਚਨਾਵਾਂ ਪੜ੍ਹਦਾ ਹੈ ਉਸ ਦੀ ਚੋਰਾਂ ਵਾਲੀ ਹਾਲਤ ਕਰਨ ਲਈ ਉਤਾਵਲੇ ਰਹਿੰਦੇ ਹੋ । ਉਥੇ ਤੇ ਦਸਮ ਗ੍ਰੰਥ ਦੀਆਂ ਚੌਪਈਆਂ ਦੀ ਲੜੀ ਚਲ ਰਹੀ ਹੈ। ਕਲ ਹਰੀ ਸਿੰਘ ਰੰਧਾਂਵੇ ਨਾਲ ਤਸਵੀਰ ਵਿੱਚ ਭਾਈ ਸਾਹਿਬ ਇਨ੍ਹੇ ਖੁਸ਼ ਨਜਰ ਆ ਰਹੇ ਸਨ ਜਿਵੇ ੳਨ੍ਹਾਂ ਦੀ ਸਾਰੀ ਭੁਖ ਹੜਤਾਲ ਕਾਮਯਾਬ ਹੋ ਗਈ ਹੈ, ਜੇਲ੍ਹਾਂ ਵਿਚੋ ਸਾਰੇ ਬੰਦੀ ਰਿਹਾ ਹੋ ਕੇ ਆ ਗਏ ਨੇ। ।ਅਪਣੀ ਤਕਰੀਰ ਵਿੱਚ ਭਾਈ ਸਾਹਿਬ ਨੇ ਕਿਸੇ ਦਾ ਨਾਮ ਨਹੀ ਲਿਆ ਪਰ ਸੱਪ ਸਮਾਜ ਦਾ ਖਾਸ ਅਹਿਸਾਨ ਦਸ ਰਹੇ ਸਨ । ਵੀਰ ਜੀ ਰੋਡਿਆਂ ਅਤੇ ਕੌਡਿਆਂ ਦਾ ਇਹ ਪ੍ਰੋਗ੍ਰਾਮ ਹੈ , ਸਾਡੇ ਵਰਗਿਆਂ ਨੇ ਜਾ ਕੇ ਉਥੇ ਕੀ  ਲੈਣਾਂ ਹੈ ਅਤੇ ਕੀ ਦੇਣਾਂ ਹੈ  ? ਅੰਜਾਮ ਜੋ ਹੋਣਾਂ ਹੈ ਉਹ ਤੁਸੀ ਵੀ ਜਾਂਣਦੇ ਹੋ ਅਤੇ ਅਸੀ ਵੀ ਸਮਝਦੇ ਹਾਂ, ਉਥੇ ਜਾ ਕੇ ਤਸਵੀਰਾਂ ਖਿਚਵਾ ਕੇ ਦਿਖਾਵਾ ਕਰਨ ਦੀ  ਕੀ ਲੋੜ ਹੈ ?  ਭੁਖੇ ਅਸੀ ਰਹਿ ਨਹੀ ਸਕਦੇ ।

ਦਾਸ ਨੇ  ਆਖਿਆ ਵੀਰਾ ਗਲ ਤਾਂ ਤੂੰ ਸਹੀ ਕਹਿ ਰਿਹਾ ਹੈ। ਰੋਡੇ ਕੌਡਿਆਂ ਦੀ ਸ਼ਕਲ ਵੇਖਣ ਨਾਲੋਂ ਅਤੇ ਚੌਪਈਆਂ ਸੁਨਣ ਨਾਲੋਂ ,ਅਪਣੇ ਘਰ ਹੀ ਚਂਗੇ। ਮੀਟਿੰਗ ਵਿੱਚ ਲਗਭਗ ਸਾਰਿਆਂ ਦੀ ਹੀ ਇਕੋ ਰਾਏ ਸੀ ਕਿਉ ਕਿ ਰੋਡੇ  ਕੌਡਿਆਂ ਦੀਆਂ ਤਸਵੀਰਾਂ ਵਿੱਚ ਭਾਈ ਸਾਹਿਬ ਦਾ ਚੇਹਰਾ ਖਿਲ ਖਿਲ ਜਾਂਦਾ ਸੀ ਅਤੇ ਦੂਜੇ ਪਾਸੇ ਹੋਰ ਪੰਥ ਦਰਦੀਆਂ ਦੇ ਇੰਟਰ ਵਿਉ ਵਿੱਚ ਉਹ ਕਹਿੰਦੇ ਸਨ ਮੇਰੇ ਨਾਲ ਪੁਲਿਸ ਨੇ ਕੋਈ ਮਾੜਾ ਵਿਵਹਾਰ ਨਹੀ ਕੀਤਾ। ਜਦੋ ੳਨ੍ਹਾਂ ਦਾ ਮਾਈਕ ਹਟਦਾ ਸੀ ਤਾਂ ਕਹਿੰਦੇ ਸਨ ਕੇ ਪੁਲਿਸ ਵਾਲਿਆਂ ਨੇ ਮੇਰਾ 35 ਹਜਾਰ ਰੁਪਿਆ ਬੋਝੇ ਵਿਚੋ ਕਡ੍ਹ ਲਿਆ। ਅਸ਼ੀ ਭਾਈ ਸਾਹਿਬ ਜੀ ਦੇ ਪੰਥ ਦਰਦ ਅਤੇ ੳਨ੍ਹਾਂ ਦੀ ਜਿਦੋ ਜਹਿਦ ਤੇ ਕਿਤੇ ਵੀ ਕਿੰਤੂ ਨਹੀ ਕਰ ਰਹੇ ,ਪਰ ੳਨ੍ਹਾਂ ਦੇ ਵਿਰੋਧਾਭਾਸ਼ੀ ਬਿਆਨਾਂ ਅਤੇ ਤਸਵੀਰਾਂ ਵੇਖ ਸੁਣ ਕੇ ਹੀ ਬਹੁਤ ਸਾਰੀਆਂ ਧਿਰਾਂ  ਉਸ ਮਿਸ਼ਨ ਦਾ ਹਿੱਸਾ ਨਹੀ ਬਣ ਸਕੀਆਂ ।23 ਦਿਸੰਬਰ ਵਾਲੀ ਤਕਰੀਰ ਵਿੱਚ ਤਾਂ ੳਨ੍ਹਾਂ ਨੇ ਇਥੋਂ ਤਕ ਕਹਿ ਦਿਤਾ ਕਿ ਜੇੜ੍ਹੇ ਲੋਕੀ ਕਹਿੰਦੇ ਹਨ ਇਹ ਬਾਣੀ ਗੁਰੂ ਦੀ ਨਹੀ,  ਉਹ ਬਾਣੀ ਗੁਰੂ ਦੀ ਨਹੀ ਉਨ੍ਹਾਂ ਨੂੰ ਕੌਮ ਕਦੀ ਵੀ ਮਾਫ ਨਹੀ ਕਰੇਗੀ।(ੳਨ੍ਹਾਂ ਦਾ ਸੰਕੇਤ ਅਖੌਤੀ ਦਸਮ ਗ੍ਰਥ ਦੇ ਸਮਰਥਨ ਵਿੱਚ ਸੀ)

ਕਹਿਨ ਦਾ ਮਤਲਬ ਇਹ ਸੀ ਕਿ ਇਕ ਪਾਸੇ ਅਕਾਲ ਤਖਤ ਦੇ ਜੱਥੇਦਾਰ ਨੂੰ ਬਾਦਲ ਦਾ ਗੁਲਾਮ ਕਹਿ ਰਹੇ ਸੀ। ਦੂਜੇ ਪਾਸੇ ਹੁਣ ਭਾਈ ਰਾਜੋਆਣਾਂ ਵਾਂਗ ਅਕਾਲ ਤਖਤ ਦੇ ਜੱਫੇਮਾਰ ਨੂੰ ਅਪਣੇ ਪੂਰੇ ਅਖਤਿਆਰ ਦੇ ਚੁਕੇ ਹਨ। ਭਾਈ ਸਾਹਿਬ ਕੋਲੋਂ ਇਕ ਗਲ ਹੋਰ ਪੁਛਣ ਵਾਲੀ ਇਹ ਹੈ,  ਕਿ 6 ਕੈਦੀ ਤਾਂ ਪੈਰੋਲ ਤੇ ਰਿਹਾ ਹੋ ਜਾਂਣ ਗੇ ਲੇਕਿਨ ਤੁਹਾਡੀ ਭੁਖ ਹੜਤਾਲ ਟੁੱਟ ਜਾਂਣ ਤੋਂ ਬਾਦ  ਉਨ੍ਹਾਂ ਹਜਾਰਾਂ ਦੂਜੇ ਸਿੱਖ ਕੈਦੀਆਂ ਦਾ ਕੀ ਹੋਵੇਗਾ, ਜਿਨ੍ਹਾਂ ਦੀ ਜਵਾਨੀ ਜੇਲ੍ਹਾਂ ਵਿੱਚ ਵਿੱਚ ਰੁਲ ਰਹੀ ਹੈ ? ਕੀ ਉਨ੍ਹਾਂ ਨੂੰ 
ਛੁਡਾਉਨ ਲਈ  
ਭੁਖ ਹੜਤਾਲ  ਤੇ  ਹੁਣ ਤੁਹਾਡਾ ਅਕਾਲ ਤਖਤ ਦਾ ਜੱਥੇਦਾਰ  ਗੁਰਬਚਨ ਸਿੰਘ  ਬਹੇਗਾ   ? ਬਹੁਤੇ ਤਾਂ ਪਹਿਲਾਂ ਹੀ ਇਹ ਕਹਿੰਦੇ ਸਨ ਕਿ ਭਾਈ ਸਾਹਿਬ ਤਾਂ ਆਪ ਟਕਸਾਲੀ ਹਨ , ਲੇਕਿਨ  ਉਨ੍ਹਾਂ ਦਾ  ਸਬਰ ਅਤੇ ਭੁਖ ਸਹਿਨ ਕਰਨ ਦੀ ਸ਼ਕਤੀ ਨੇ ਸਾਨੂੰ ੳਨ੍ਹਾਂ ਦਾ ਕਾਇਲ ਬਣਾਂ ਦਿਤਾ ਸੀ,ਕਿਉ ਕਿ ਅਸੀ ਤਾਂ ਦੋ ਦਿਨ ਵੀ ਭੁਖੇ ਨਹੀ ਰਹਿ ਸਕਦੇ।

ਪਹਿਲਾਂ ਤਾਂ ਭਾਈ ਸਾਹਿਬ ਨੇ ਇਹ ਬਿਆਨ ਦੇ ਕੇ ਹਰ ਵਰਗ ਨੂੰ ਇਸ ਮੋਰਚੇ ਦਾ ਹਿੱਸਾ ਬਣਾਂ ਦਿਤਾ ਕਿ "ਅਕਾਲ ਤਖਤ ਦਾ ਜੱਥੇਦਾਰ ਝੂਠਾ ਹੈ , ਬਾਦਲ ਦਾ ਬੰਦਾ ਹੈ।" ਲੇਕਿਨ ਅਖੀਰ ਜਾਗਰੂਕ ਸਿੰਘਾਂ ਨੂੰ ਜੋ ਸ਼ਕ ਸੀ ਉਹ ਯਕੀਨ ਵਿੱਚ ਬਦਲ ਚੁਕਾ ਸੀ। 25 ਦਿਸੰਬਰ ਨੂੰ ਭਾਈ ਸਾਹਿਬ ਅਨੁਸਾਰ "ਅਕਾਲ ਤਖਦ ਦਾ ਜੱਥੇਦਾਰ ਜੋ  ਬਾਦਲ ਦਾ ਬੰਦਾ ਸੀ" ਉਹ ਉਨ੍ਹਾਂ ਦੇ "ਸਿਰ ਮੱਥੇ ਦਾ ਤਾਜ"  ਬਣ ਚੁਕਾ ਸੀ । ਭਾਈ ਸਾਹਿਬ ਨੇ ਉਸ ਦੇ ਹੱਥੋ ਪਾਣੀ ਵੀ ਪੀਤਾ ਅਤੇ ਫੋਰਟਿਸ ਹਸਪਤਾਲ ਵਿੱਚ ਅਪਣਾਂ ਇਲਾਜ ਕਰਵਾ ਕੇ ਅਪਣੀ ਭੁਖ ਹੜਤਾਲ ਤੋੜਨ ਲਈ ਵੀ ਰਾਜੀ ਹੋ ਗਏ।

ਭਾਈ ਸਾਹਿਬ ਦੀ 42 ਦਿਨ੍ਹਾਂ ਦੀ ਭੁਖ ਹੜਤਾਲ ਦਾ ਸਿੱਟਾ ਇਹ ਨਿਕਲਿਆਂ ਕਿ ਉਹ ਅਪਣੇ 6 ਸਾਥੀਆਂ ਨੂੰ ਪੈਰੋਲ (ਸਜਾ ਮੁਆਫੀ ਨਹੀ) ਤੇ ਛੁਡਾ ਲਿਆ । ਅਤੇ ਭਾਈ ਰਾਜੋਆਣਾਂ ਵਾਂਗੂ ਅਪਨਾਂ ਮੁਖਤਾਰਨਾਮਾਂ ਗੁਰਬਚਨ ਸਿੰਘ ਦੇ ਨਾਮ ਲਿਖ ਦਿਤਾ , ਲੇਕਿਨ ਸਭ ਤੋਂ ਵੱਡਾ ਨੁਕਸਾਨ ਕੌਮ ਨੂੰ ਇਹ ਝਲਣਾਂ ਪਇਆ ਕਿ ਹਮੇਸ਼ਾਂ ਵਾਂਗ ਸਿਆਸਤ , ਧਰਮ ਨਾਲ ਬਲਾਤਕਾਰ ਕਰਨ ਵਿੱਚ ਕਾਮਯਾਬ ਰਹੀ।ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ ਇਕ ਵਾਰ ਫਿਰ ਗੁਰੂ ਦੇ ਬਰਾਬਰ ਹੋਣ ਦਾ ਫਤਵਾ ਮਿਲ ਗਇਆ। ਉਸ ਦੇ ਹੁਕਮ ਨੂੰ ਗੁਰੂ ਦਾ ਹੁਕਮ ਮਨਣ ਦਾ ਐਲਾਨ ਕਰ ਦਿਤਾ ਗਇਆ।  ਮੀਰੀ ਨੇ ਪੀਰੀ ਨੂੰ ਮਾਤ ਦੇ ਦਿਤੀ । ਇਕ ਸ਼ਾਨਦਾਰ ਕ੍ਰਾਂਤੀ ਦੀ ਸ਼ੁਰੁਆਤ ਨੇ ਸਿਆਸਤ ਦੇ ਖਾਰੇ ਸਮੁੰਦਰ ਵਿੱਚ ਡੁਬ ਕੇ ਅਪਣਾਂ ਦੱਮ ਤੋੜ ਦਿਤਾ ।


ਇੰਦਰਜੀਤ ਸਿੰਘ, ਕਾਨਪੁਰ

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.