ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੌਨ ਕਹਿੰਦਾ ਹੈ ਕਿ ਸਿੱਖ ਲੋਹੜੀ ਨਹੀ ਮਣਾਂ ਸਕਦੇ?
ਕੌਨ ਕਹਿੰਦਾ ਹੈ ਕਿ ਸਿੱਖ ਲੋਹੜੀ ਨਹੀ ਮਣਾਂ ਸਕਦੇ?
Page Visitors: 2625

ਕੌਨ ਕਹਿੰਦਾ ਹੈ ਕਿ ਸਿੱਖ ਲੋਹੜੀ ਨਹੀ ਮਣਾਂ ਸਕਦੇ?
ਲੋਹੜੀ ਸਿੱਖਾਂ ਦਾ ਧਾਰਮਿਕ ਤਿਉਹਾਰ ਨਹੀ ਹੈ, ਇਸ ਵਿੱਚ ਕੋਈ ਦੋ ਰਾਇ ਨਹੀ ਹਨਲੋਹੜੀ ਪੰਜਾਬ ਦੇ ਕਿਸਾਨਾਂ ਦਾ ਖੇਤੀਹਰ ਤਿਉਹਾਰ (AGRICULTURE FASTIVAL) ਹੈਜਿਸ ਵਿੱਚ ਬਹੁਤੇ ਸਿੱਖ ਕਿਸਾਨ ਸ਼ਾਮਿਲ ਹੂੰਦੇ ਰਹੇ ਸਨ ਇਥੇ ਦੋ ਗੱਲਾਂ ਸਾਫ ਸਾਫ ਸਮਝ ਲੈਣ ਵਾਲੀਆਂ ਹਨ- ਪਹਿਲਾਂ ਕੀ ਲੋੜ੍ਹੀ ਮਨਾਈ ਕਿਉ ਜਾਂਦੀ ਹੈ ? ਅਤੇ ਦੂਜਾ ਸਿੱਖ ਇਸ ਤਿਉਹਾਰ ਨੂੰ ਕਿਸ ਤਰ੍ਹਾਂ ਮਣਾਂ ਸਕਦੇ ਹਨ?
ਲੋਹੜੀ ਪੰਜਾਬ ਦੇ ਕਿਸਾਨਾਂ ਦਾ ਕਈ ਸਦੀਆਂ ਪੁਰਾਨਾਂ ਤਿਉਹਾਰ ਹੈਇਸ ਤਿਉਹਾਰ ਨੂੰ ਕਿਸਾਨ ਵਲੋਂ ਖੁਸ਼ੀ ਦੇ ਰੂਪ ਵਿਚ ਮਣਾਇਆ ਜਾਂਦਾ ਰਿਹਾ ਹੈ ਲੋਹੜੀ ਦਾ ਤਿਉਹਾਰ ਠੰਡ ਦੇ ਮੌਸਮ ਦਾ ਸਭ ਤੋਂ ਠੰਡਾ ਦਿਨ ਹੂੰਦਾ ਹੈਪੰਜਾਬ ਦੇ ਕਿਸਾਨ ਦੀ ਕਣਕ ਦੀ ਫਸਲ ਵਿੱਚ ਦਾਣਾਂ ਪੈ ਚੁਕਿਆ ਹੂੰਦਾ ਹੈ ਅਤੇ ਖੇਤ ਪਇਲੀਆਂ ਅਪਣੇ ਪੂਰੇ ਜੋਬਨ ਤੇ ਹੂੰਦੀਆਂ ਹਨਕਿਸਾਨ ਦੀ ਮਹਿਨਤ ਨੂੰ ਫਲ ਲਗ ਚੁਕਿਆ ਹੂੰਦਾ ਹੈ ਅਤੇ ਉਹ ਅਪਣੀ ਫਸਲ ਨੂੰ ਵੇਖ ਕੇ ਬਹੁਤ ਖੁਸ਼ ਹੂੰਦਾ ਹੈਲੇਕਿਨ ਇਸ ਦਾਨੇ ਨਾਲ ਭਰੀ ਫਸਲ ਉਤੇ ਪਸ਼ੂਆਂ ਅਤੇ ਕੂੰਜਾਂ ਦੀ ਨਜਰ ਵੀ ਰਹਿੰਦੀ ਹੈ, ਜਿਨ੍ਹਾਂ ਕੋਲੋ ਫਸਲ ਨੂੰ ਉਜੜਨ ਦਾ ਖਤਰਾ ਵੀ ਬਣਿਆ ਰਹਿੰਦਾ ਸੀਵੈਸੇ ਤਾਂ ਕਿਸਾਨ ਅਪਣੀ ਵਧ ਰਹੀ ਫਸਲ ਦੀ ਰਾਖੀ ਲਈ ਦਿਨ ਰਾਤ ਇਕ ਕਰਦਾ ਹੈ ਕਿਉ ਕਿ ਇਹ ਫਸਲ ਹੀ ਉਸ ਦੀ ਸਮ੍ਰਧੀ ਦਾ ਇਕਲੌਤਾ ਸਾਧਨ ਹੂੰਦੀ ਹੈਠੰਡ ਬਹੁਤ ਹੋਣ ਦੇ ਕਾਰਣ ਕਿਸਾਨਾਂ ਦੇ ਬੰਚੇ ਬੀਬੀਆਂ ਅਤੇ ਕਿਸਾਨ ਇਕੱਠੇ ਹੋ ਕੇ ਅਪਣੇ ਖੇਤਾਂ ਵਿੱਚ ਰਾਤ ਨੂੰ ਢੋਲ ਆਦਿਕ ਵਜਾ ਵਜਾ ਕੇ ਲੋਕ ਗੀਤ ਗਾਂਉਦੇ ਅਤੇ ਨਚਦੇ ਸਨਇਸ ਨਾਲ ਇਕ ਤੇ ਕਿਸਾਨ ਖੂਸ਼ ਹੂੰਦਾ ਸੀ, ਦੂਜਾ ਖੇਤਾਂ ਵਿਚ ਉਹ ਅਪਣੀ ਫਸਲ ਦੀ ਰਾਖੀ ਵੀ ਕਰ ਲੈੰਦਾ ਸੀਖੇਤਾਂ ਵਿੱਚ ਬਹੁਤ ਜਿਆਦਾ ਠੰਡ ਹੋਣ ਕਰਕੇ ਉਹ ਅੱਗ ਬਾਲ ਕੇ ਠੰਡ ਦੂਰ ਕਰਦਾ ਹੈ ਅਤੇ ਇਸ ਅਗ ਨੂੰ ਵੇਖ ਕੇ ਫਸਲ ਖਰਾਬ ਕਰਨ ਵਾਲੇ ਪਸ਼ੂ ਵੀ ਨੇੜੇ ਨਹੀ ਆਉੰਦੇ ਸਨ ਖੇਤਾਂ ਦੀ ਰਾਖੀ ਕਰਨ ਵਾਲੇ ਬੱਚਿਆਂ ਨੂੰ ਰਾਤੀ ਭੁਖ ਲਗਦੀ ਹੈ ਤਾਂ ਉਹ ਅੱਗ ਨੂੰ ਸੇਕਦੇ ਹੋਏ ਮੌਸਮ ਦੀਆਂ ਗਰਮ ਚੀਜਾਂ ਤਿਲ, ਫੁਲੀਆਂ ,ਮੂੰਗਫਲੀ, ਤਿਲ ਗੁੜ ਨਾਲ ਲੈ ਜਾਂਦੇ ਸਨ ਤੇ ਉਹ ਖਾ ਕੇ ਰਾਤੀ ਨਚਦੇ ਟਪਦੇ ਅਪਣੇ ਖੇਤਾਂ ਦੀ ਰਖਿਆ ਕਰਦੇ ਜਿਨ੍ਹਾਂ ਦੇ ਘਰਾਂ ਵਿੱਚ ਨਵਾਂ ਨਵਾਂ ਨਿਆਣਾਂ ਹੋਇਆਂ ਹੂੰਦਾ ਜਾਂ ਵਿਆਹ ਦੀ ਪਹਿਲੀ ਲੋਹੜੀ ਹੂੰਦੀ , ਉਨ੍ਹਾਂ ਦੀ ਫਸਲ ਚੰਗੀ ਹੋਣ ਦੇ ਨਾਲ ਨਾਲ ੳਨ੍ਹਾਂ ਘਰi ਦੀ ਖੂਸ਼ੀ ਦੂਣੀ ਹੋ ਜਾਂਦੀ ਸੀਇਸ ਤਰ੍ਹਾਂ ਲੋਹੜੀ ਜੋ ਪੰਜਾਬ ਦੇ ਕਿਸਾਨਾਂ ਦਾ ਤਿਉਹਾਰ ਹੈ ,ਖੁਸ਼ੀਆਂ ਦਾ ਇਕ ਤਿਉਹਾਰ ਬਣ ਜਾਂਦਾ ਸੀਪਿੰਡ ਦੇ ਬੱਚੇ ਇਕੱਠੇ ਹੋ ਕੇ ਘਰ ਘਰ ਜਾਂਦੇ ਸਨ ਅਤੇ ਤਿਲ ਫੁਲ ਇਕੱਠਾਂ ਕਰਨ ਲਈ ਲੋਹੜੀ ਮੰਗਦੇ ਸਨ ,ਇਹ ਪ੍ਰਥਾ ਅੱਜ ਵੀ "ਦੁਲਾ ਭੱਠੀ ਵਾਲਾ ਹੋ........... ਵਰਗੇ ਲੋਕ ਗੀਤਾਂ ਨਾਲ ਵੇਖੀ ਜਾ ਸਕਦੀ ਹੈਪਿੰਡ ਦੇ ਬੱਚੇ ਘਰ ਘਰ ਜਾ ਕੇ ਇਹ ਲੋਕ ਗੀਤ ਗਾਉਦੇ ਅਤੇ ਖਾਣ ਪੀਣ ਦੀਆਂ ਚੀਜਾਂ ਇਕੱਤਰ ਕਰਕੇ ਲੈ ਜਾਂਦੇ ਅਤੇ ਖੇਤਾਂ ਵਿੱਚ ਅੱਗ ਬਾਲਕੇ ਉਸਦੇ ਆਲੇ ਦੁਆਲੇ ਬਹਿ ਕੇ ਖਾਂਦੇ ਅਤੇ ਰਾਤ ਦੀ ਅਤਿ ਦੀ ਠੰਡ ਵਿਚ ਖੇਤਾਂ ਦੀ ਰਾਖੀ ਕਰਦੇ
ਲੇਕਿਨ ਸਾਵਧਾਨ ! ਬ੍ਰਾਹਮਣ ਨੇ ਤੁਹਾਡਾ ਪਿਛਾ ਇਥੇ ਵੀ ਨਹੀ ਛਡਿਆ ! ਠੰਡ ਨੂੰ ਦੂਰ ਕਰਨ ਲਈ ਜੋ ਅੱਗ ਤੁਸੀ ਬਾਲੀ ਸੀ , ਉਸਨੂੰ ਚਾਲਾਕ ਬ੍ਰਾਹਮਣ ਨੇ ਅਪਣਾਂ "ਅਗਨੀ ਦੇਵਤਾ" ਬਣਾਂ ਲਿਆ ਉਸ ਦੇ ਆਲੇ ਦੁਆਲੇ ਪਰਿਕ੍ਰਮਾਂ ਕਰਵਾ ਕੇ ਬ੍ਰਾਹਮਣ ਨੇ ਪੰਜਾਬ ਦੇ ਕਿਸਾਨਾਂ ਦੀ ਇਸ ਖੁਸ਼ੀ ਨੂੰ "ਅਗਨੀ ਦੇਵਤੇ" ਦੀ ਪੂਜਾ ਬਣਾਂ ਦਿਤਾਹੁਣ ਇਥੇ ਆ ਕੇ ਇਹ ਤਿਉਹਾਰ ਅਪਣਾਂ ਰੰਗ ਬਦਲ ਲੈੰਦਾ ਹੈ ਖੁਸ਼ੀ ਦੀ ਥਾਂਵੇ ਇਹ ਬ੍ਰਾਹਮਣੀ ਤਿਉਹਾਰ ਬਣ ਜਾਂਦਾ ਹੈਕੁਝ ਕੂਰੀਤੀਆਂ ਵੀ ਇਸ ਤਿਉਹਾਰ ਨਾਲ ਜੁੜਦੀਆਂ ਚਲੀਆਂ ਗਈਆਂ ਜਿਸ ਤਰਾਂ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ, ਅਗਨੀ ਦੇਵਤੇ ਦੀ ਪੂਜਾ ਆਦਿਕ
ਜੇ ਅੱਜ ਦਾ  ਸਿੱਖ ਇਸਨੂੰ ਅਪਣੇ ਪੁਰਖੇ ਕਿਸਾਨਾਂ ਦੇ ਖੇਤੀਹਰ ਫੇਸਟੀਵਲ ਦੇ ਰੂਪ ਵਿੱਚ ਅੱਜ ਵੀ ਮਨਾਉਦਾ ਹੈ  ਤਾਂ ਇਸ ਵਿਚ ਕੋਈ ਬੁਰਾਈ ਨਹੀਲੇਕਿਨ ਜੇ ਬ੍ਰਾਹਮਣ ਦੇ "ਅਗਨੀ ਦੇਵਤੇ" ਨੂੰ ਪੂਜ ਕੇ, ਉਸ ਤੇ ਆਸਥਾ ਰਖਦਾ ਹੈ , ਤਾਂ ਸਿੱਖ ਲਈ ਇਹ ਗੁਰਮਤ ਦੇ ਅਧੀਨ ਨਹੀ ਹੈਅਪਣੀ ਸਭਿਅਤਾ ਅਨੁਸਾਰ ਇਸ ਨੂੰ ਖੁਸ਼ੀ ਦਾ ਤਿਉਹਾਰ ਮਣ ਕੇ ਮਣਾਉ , ਤਾਂ ਇਸ ਵਿੱਚ ਕੋਈ ਹਰਜ ਨਹੀਲੇਕਿਨ ਬ੍ਰਾਂਹਮਣ ਦੀ ਅਗਨੀ ਪੂਜਾ ਅਤੇ ਉਸ ਅਗਨੀ ਦੇ ਇਰਦ ਗਿਰਦ ਫੇਰੇ ਲੈਣ ਨਾਲ ਇਹ ਖੁਸ਼ੀਆਂ ਦਾ ਤਿਉਹਾਰ ਅਨਮਤੀ ਕਰਮਕਾਂਡ ਬਣ ਕੇ ਰਹਿ ਜਾਏਗਾ
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.