ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅਖੌਤੀ ਜਥੇਦਾਰਾ , ਤੇਰੀਆਂ ਗਿੱਦੜ ਭਬਕੀਆਂ ਦੀ ਹੁਣ ਫੂਕ ਨਿਕਲ ਚੁਕੀ ਹੈ , ਹੁਣ ਤੂੰ ਬਾਜ ਆ ਜਾ !
ਅਖੌਤੀ ਜਥੇਦਾਰਾ , ਤੇਰੀਆਂ ਗਿੱਦੜ ਭਬਕੀਆਂ ਦੀ ਹੁਣ ਫੂਕ ਨਿਕਲ ਚੁਕੀ ਹੈ , ਹੁਣ ਤੂੰ ਬਾਜ ਆ ਜਾ !
Page Visitors: 2700

ਅਖੌਤੀ ਜਥੇਦਾਰਾ , ਤੇਰੀਆਂ ਗਿੱਦੜ ਭਬਕੀਆਂ ਦੀ ਹੁਣ ਫੂਕ ਨਿਕਲ ਚੁਕੀ ਹੈ , ਹੁਣ ਤੂੰ ਬਾਜ ਆ ਜਾ !
ਅੱਜ ਪੰਜਾਬੀ ਦੇ ਇਕ ਮੁਖ  ਅਖਬਾਰ ਵਿਚ ਅਖੌਤੀ ਜੱਥੇਦਾਰ ਦਾ ਇਹ  ਬਿਆਨ ਪੜ੍ਹ ਕੇ ਬਹੁਤ  ਹੈਰਾਨਗੀ  ਹੋਈ ਕਿ ਜੋ ਜੱਥੇਬੰਦੀ ਪ੍ਰੋਫੇਸਰ ਦਰਸ਼ਨ ਸਿੰਘ ਦਾ ਪ੍ਰੋਗ੍ਰਾਮ ਕਰਵਾਏ ਗੀ ਉਸ ਨੂੰ ਤਨਖਾਈਆ ਸਮਝਿਆ ਜਾਵੇਗਾ। ਇਸ ਅਖੌਤੀ ਜੱਥੇਦਾਰ ਦੀ ਆਏ ਦਿਨ ਇੱਨੀ ਫਜੀਹਤ ਹੂੰਦੀ ਹੈ, ਫਿਰ ਵੀ ਇਹ  ਅਪਣੇ ਆਪ ਨੂੰ ਸਿੱਖ ਕੌਮ ਦੀ ਸਭ ਤੋਂ ਵੱਡੀ ਅਥਾਰਟੀ  ਸਮਝਣ ਤੋਂ ਬਾਜ ਨਹੀ ਆਂਉਦਾ । ਇਸ ਦੇ ਜਾਰੀ ਕੀਤੇ ਕੂੜਨਾਮਿਆਂ ਨੂੰ ਨਾਂ ਤਾਂ ਕੋਈ ਮਨਦਾ ਹੈ,  ਅਤੇ ਨਾਂ ਹੀ ਇਸ ਨੂੰ ਕੋਈ ਅਹਮਿਅਤ ਹੀ ਦਿੰਦਾ ਹੈ,ਫਿਰ ਵੀ ਇਹ ਢੀਠਾਂ ਵਾਂਗ ਰੋਜ ਹੀ ਕੋਈ ਨਾਂ ਕੋਈ ਬਿਆਨ ਜਾਰੀ ਕਰ ਦਿੰਦਾ ਹੈ।
 ਪ੍ਰੋਫੇਸਰ ਦਰਸ਼ਨ ਸਿੰਘ  ਨੂੰ ਇਸ ਅਖੌਤੀ ਜੱਥੇਦਾਰ ਵਲੋ ਕਥਿਤ ਤੌਰ ਤੇ ਛੇਕੇ ਜਾਂਣ ਤੋਂ ਬਾਦ,
ਅਕਾਲੀ ਜੱਥਾ,ਕਾਨਪੁਰ,ਜਥੇਬੰਦੀ  ਹਰ ਵਰ੍ਹੈ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਾਨਪੁਰ ਵਿਚ  ਕਰਵਾਂਉਦੀ ਹੈ।ਪਿਛਲੇ ਵਰ੍ਹੈ ਵੀ ਇਸਨੇ ਕਾਨਪੁਰ ਦੇ ਇਕ ਥਾਨੇਦਾਰ ਨੂੰ ਅਕਾਲ ਤਖਤ ਦੇ ਲੇਟਰ ਹੇਡ ਤੇ ਪ੍ਰੋਗ੍ਰਾਂਮ ਰੁਕਵਾਉਣ ਲਈ ਖਤ ਲਿਖਿਆ ਅਤੇ ਟੈਲੀਫੋਨ ਤੇ ਕਹਿਆ ਕਿ "ਜੋ ਸਿੱਖ ਮੇਰਾ ਹੁਕਮ ਨਹੀ ਮਾਨਤੇ ਉਨਕੋ ਜੂਤੇ ਮਾਰੋ " ਅਕਾਲੀ ਜੱਥਾ ਕਾਨਪੁਰ ਦੇ ਵੀਰਾਂ ਦੇ ਇਕੱਠ ਅਤੇ ਜਜਬੇ ਅਗੇ ਜਦੋ ਇਹ ਬੁਰੀ ਤਰ੍ਹਾਂ  ਫੇਲ ਹੋ ਗਇਆ ਤਾਂ ਇਸਨੇ  ਇਸ ਵਰ੍ਹੇ  ਕਾਨਪੁਰ ਦੀ ਗੁਰ ਸਿੰਘ ਸਭਾ ਦੇ ਪ੍ਰਧਾਨ,  ਹਰਵਿੰਦਰ ਸਿੰਘ ਲਾਰਡ  ਨੂੰ ਪ੍ਰੋਫੇਸਰ ਦਰਸ਼ਨ ਸਿੰਘ ਦਾ ਗੁਰਬਾਣੀ ਕੀਰਤਨ ਪ੍ਰੋਗ੍ਰਾਮ ਰੋਕਣ ਲਈ ਲਾਅ ਦਿਤਾ। ਸ਼੍ਰੋਮਣੀ ਕਮੇਟੀ ਤੋਂ 25 ਲੱਖ ਦੀ ਗ੍ਰਾਂਟ ਲੈ ਕੇ ਮੂਲ ਨਾਨਕ ਸ਼ਾਂਹੀ ਕੈਲੰਡਰ ਦੇ ਉਲਟ ਗੁਰੂ ਪੂਰਬ ਮਨਾਉਣ ਵਾਲਾ,   ਗੁਰਸਿੰਘ ਸਭਾ ਦਾ ਇਹ  ਪ੍ਰਧਾਨ ਮੈਦਾਨ ਵਿਚ ਉਤਰ ਆਇਆ । ਇਸ ਅਖੌਤੀ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਗੇ ਅਪਣੇ ਆਪ ਨੂੰ  ਸਭ ਤੋਂ ਵੱਡਾ ਪਹਿਲਵਾਨ ਸਾਬਿਤ ਕਰਨ ਅਤੇ ਅਕਾਲੀ ਜੱਥਾ, ਕਾਨਪੁਰ ਦਾ ਇਹ ਪ੍ਰੋਗ੍ਰਾਮ ਰੁਕਵਾਉਣ ਲਈ ਇਸਨੇ ਅਪਣਾਂ ਹਰ ਹੀਲਾ ਵਰਤ ਲਿਆ । ਅਖੀਰ ਵਿਚ ਇਹ ਵੀ ਪ੍ਰੋਗ੍ਰਾਮ ਰੁਕਵਾਉਣ ਵਿਚ ਬੁਰੀ ਤਰ੍ਹਾਂ ਅਸਫਲ ਹੋਇਆ ਅਤੇ ਪ੍ਰੋਫੇਸਰ ਸਾਹਿਬ ਦਾ ਕੀਰਤਨ ਇਹ ਰੁਕਵਾ ਨਹੀ ਸਕਿਆ । ਇਸ ਵਾਰ ਪ੍ਰੋਫੇਸਰ ਸਾਹਿਬ ਦਾ ਪ੍ਰੋਗ੍ਰਾਮ ਰੁਕਵਾਉਣ ਲਈ ਇਸ ਅਖੌਤੀ ਜੱਥੇਦਾਰ ਨੇ 14. ਢਰਵਰੀ 2014 ਨੂੰ ਅਕਾਲ ਤਖਤ ਦੇ ਲੇਟਰ ਪੈਡ ਦੀ ਦੋਬਾਰਾ ਦੁਰਵਰਤੋਂ ਕੀਤੀ ਅਤੇ ਕਾਨਪੁਰ ਦੇ ਡੀ. ਐਮ. ਨੂੰ ਅਕਾਲ ਤਖਤ ਦੇ ਕਿਸੇ ਆਫਿਸ ਇਨਚਾਰਜ ਕੋਲੋਂ ਖੱਤ ਲਿਖਵਾ ਕੇ ਭੇਜਿਆ।
ਅਪਣੇ ਦੂਜੇ ਸਿਪਹ ਸਾਲਾਰ  ਦੀ ਜਬਰਦਸਤ ਅਸਫਲਤਾ   ਵੇਖ ਕੇ ਇਹ ਅਖੌਤੀ ਜੱਥੇਦਾਰ ਬੌਖਲਾ ਉਠਿਆ। ਕਾਨਪੁਰ ਦਾ ਪ੍ਰੋਗ੍ਰਾਮ ਰੁਕਵਾਉਣ ਅਤੇ ਕਾਨਪੁਰ ਦੀ ਸੰਗਤ ਵਿੱਚ ਦਹਿਸ਼ਤ ਫੈਲਾਉਣ ਲਈ ਇਸਨੇ ਕਾਨਪੁਰ ਦੇ ਪ੍ਰੋਗ੍ਰਾਮ ਤੋਂ ਠੀਕ ਦੋ ਦਿਨ ਪਹਿਲਾਂ ਦਿੱਲੀ ਵਿਚ ਪ੍ਰੋਫੇਸਰ ਸਾਹਿਬ ਦੇ ਇਕ ਪ੍ਰੋਗ੍ਰਾਮ ਨੂੰ ਅਪਣੀ ਬੁਰਛਾਗਰਦੀ ਨਾਲ ਸਿਰਫ ਇਸ ਕਰਕੇ ਰੁਕਵਾਇਆ ਕਿ ਕਾਨਪੁਰ ਦੀ ਸੰਗਤ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਕਾਨਪੁਰ ਦੇ ਪ੍ਰੋਗ੍ਰਾਮ ਨੂੰ ਅਸਫਲ ਕੀਤਾ ਜਾ ਸਕੇ। ਦੂਜੇ ਪਾਸੇ ਭੋਲੀ ਭਾਲੀ ਸਿੱਖ ਸੰਗਤ ਨੂੰ ਤਨਖਾਈਆ ਕਰਾਰ ਦੇ ਕੇ ਉਸ ਨੂੰ ਡਰਾਇਆ ਜਾ ਸਕੇ।
ਕੌਮ ਦਾ ਬਹੁਤ ਵੱਡਾ ਦੁਖਾਂਤ ਤਾਂ ਇਹ ਹੈ ਕਿ ਇਸ ਅਖੌਤੀ ਜੱਥੇਦਾਰ ਦੀ ਬੁਰਛਾਗਰਦੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਅਤੇ  ਹੁਣ ਇਹ ਸਾਰੀਆਂ ਹਦਾਂ ਪਾਰ ਕਰ ਚੁਕੀ ਹੈ। ਪਹਿਲਾਂ ਤਾਂ ਇਹ ੳਨ੍ਹਾਂ ਜਥੇਬੰਦੀਆਂ ਨੂੰ ਧਮਕੀਆਂ ਦਿੰਦਾ ਸੀ ਜੋ ਪ੍ਰੋਫੇਸਰ ਸਾਹਿਬ ਦੇ ਗੁਰਬਾਣੀ ਕੀਰਤਨ ਪ੍ਰੋਗ੍ਰਾਮ ਕਰਵਾਂਦੀਆਂ ਹਨ। ਹੁਣ ਤਾਂ ਇਹ ਗੁਰੂ ਦੀਆਂ ਸੰਗਤਾਂ ਨੂੰ ਧਮਕੀਆਂ ਦੇ ਰਿਹਾ ਹੈ,ਕਿ ਜੋ ਪ੍ਰੋਫੇਸਰ ਸਾਹਿਬ ਕੋਲੋਂ ਕੀਰਤਨ ਸੁਣੇਗਾ ,ਉਹ ਵੀ ਤਨਖਾਹੀਆ ਕਰਾਰ ਦਿਤਾ ਜਾਵੇਗਾ।
ਖਾਲਸਾ ਜੀ !  ਜੇ ਹਲੀ ਵੀ ਇਸਦੀ ਬੁਰਛਾਗਰਦੀ ਅਤੇ  ਗਿਦੜ ਭਬਕੀਆਂ ਕੋਲੋਂ ਤੁਸੀ ਡਰਦੇ ਰਹੇ ਅਤੇ  ਕਾਨਪੁਰ ਦੀਆਂ  ਸੰਗਤਾਂ ਵਾਂਗ ਇਸਦੇ ਖਿਲਾਫ ਡੱਟ ਕੇ ਖੜੇ ਨਾਂ ਹੋਏ , ਤਾਂ ਉਹ ਦਿਨ ਦੂਰ ਨਹੀ ਕਿ ਇਹ ਕੌਮ ਦੇ ਅਹਿਮ ਫੈਸਲੇ ਕਰਨ ਵਾਲਾ ਆਪ ਹੁਦਰਾ ਜੱਜ ਬਣ ਬੈਠੇ ਗਾ।
ਅਕਾਲੀ ਜੱਥੇ ਦੇ  ਵੀਰ ਇਸ ਨੂੰ ਪਹਿਲਾਂ ਹੀ ਅਪਣੇ ਨਾਮ ਲਿਖ ਕੇ ਦੇ ਬੈਠੇ ਹਨ ਕਿ ਜੇ ਤੇਰੇ ਵਿਚ ਜਰਾ ਜਹੀ ਵੀ ਹਿਮੱਤ  ਹੈ,  ਤਾਂ ਸਾਨੂੰ ਪੰਥ ਤੋਂ ਛੇਕ ਕੇ ਵੇਖ ! ਤਾਂ ਫਿਰ ਵੇਖ, ਅਸੀ  ਤੇਰੇ ਇਸ ਛੇਕਣ ਛਕਾਣ ਦੀ ਖੇਡ ਦਾ  ਕੀ ਹਸ਼ਰ ਕਰਦੇ ਹਾਂ।
ਹਰ ਸਿੱਖ ਨੂੰ ਇਹ ਭਲੀ ਭਾਂਤਿ ਸਮਝ ਲੈਣਾਂ ਚਾਹੀਦਾ ਹੈ ਕਿ ਇਸ ਅਖੌਤੀ ਜੱਥੇਦਾਰ ਨੂੰ ਪੰਥ ਵਿਚ ਕਿਸੇ ਵੀ ਸਿੱਖ ਨੂੰ ਛੇਕਣ ਦਾ ਨਾਂ ਤਾਂ ਕੋਈ ਕਾਨੂਨੀ ਅਧਿਕਾਰ ਹੈ ਅਤੇ ਨਾਂ ਹੀ ਕੋਈ ਪੰਥਿਕ ਅਧਿਕਾਰ ਹੈ।  ਅਕਾਲ ਤਖਤ ਦਾ ਇਹ ਜੱਥੇਦਾਰ ਸ਼੍ਰੋਮਣੀ ਕਮੇਟੀ ਦਾ ਇਕ ਮੁਲਾਜਿਮ ਹੈ ਅਤੇ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਅਤੇ ਖਰਚੇ ਲੈੰਦਾ ਹੈ । ਇਸ ਤੋਂ ਵੱਧ ਇਸ ਦੀ ਕੋਈ ਹੈਸਿਅਤ ਨਹੀ ਹੈ। ਜੇ ਇਹ ਅਪਣੀਆਂ ਹਰਕਤਾਂ ਤੋਂ ਬਾਜ ਨਾਂ ਆਇਆ ਤਾਂ  ਮਨੁਖੀ ਅਧਿਕਾਰਾਂ ਅਤੇ ਫੰਡਾਮੇੰਟਲ ਰਾਈਟਸ  ਦੀਆਂ ਕੁਝ ਮਦਾਂ,  ਇਸਦੀਆਂ ਹਰਕਤਾਂ ਅਤੇ ਇਸਦੇ ਕੂੜਨਾਮਿਆਂ ਕਰਕੇ ਇਸ ਲਈ ਬਹੁਤ ਵਡੀ ਮੁਸੀਬਤ ਖੜੀ ਕਰ ਸਕਦੀਆਂ ਨੇ। ਇਹ ਚਿਠੀਆਂ ਮਨੁਖੀ ਅਧੀਕਾਰਾਂ ਅਤੇ ਮਨੁਖ ਦੇ ਨਿਜੀ ਜੀਵਨ ਦੇ ਮੂਲ ਭੂਤ ਅਧਿਕਾਰਾਂ ਦਾ ਘਾਂਣ  ਕਰ ਰਹੀਆਂ ਨੇ । ਇਸ ਦੀ ਤਾਂ ਗਲ ਛਡੋ,  ਹੁਣ ਤਾਂ ਇਸ ਦਾ ਪੁੱਤਰ ਅਤੇ ਉਥੇ ਦੇ ਕਲਰਕ ਵੀ ਅਕਾਲ ਤਖਤ ਦਾ ਲੇਟਰ ਪੈਡ ਵਰਤ ਕੇ ਅਕਾਲ ਤਖਤ ਦੇ ਮਹਾਨ ਰੁਤਬੇ ਦਾ ਘਾਂਣ ਕਰ ਰਹੇ ਨੇ।14 ਫਰਵਰੀ 2014 ਨੂੰ ਕਾਨਪੁਰ ਦੇ ਪ੍ਰਸ਼ਾਸ਼ਨ ਨੂੰ ਲਿਖੀ ਗਈ ਚਿੱਠੀ ਇਸ ਗਲ ਦਾ ਜੀਉਦਾ ਜਾਗਦਾ ਸਬੂਤ ਹੈ, ਜੋ ਅਕਾਲ ਤਖਤ ਦੇ ਕਿਸੇ ਆਫਿਸ ਇੰਚਾਰਜ ਨੇ ਲਿਖੀ ਹੈ ।
ਪੰਜਾਬ ਤੋਂ ਬਾਹਰ ਦੇ ਪ੍ਰਸਾਸ਼ਨ ਨੂੰ ਲਿਖੀਆਂ ਇਸਦੀਆਂ ਚਿਠੀਆਂ ਪੜ੍ਹ ਕੇ ਇਥੋਂ ਦੇ ਅਫਸਰ ਇਸਦੀ ਬੇਵਕੂਫੀ ਤੇ ਹਸਦੇ ਹਨ ਕਿ ਇਹ ਇਨਾਂ ਵੀ ਨਹੀ ਜਾਂਣਦਾ ਕਿ ਇਸਦੀਆਂ ਲਿਖੀਆਂ ਹੋਈਆਂ ਚਿਠੀਆਂ ਦਾ ੳਨ੍ਹਾਂ ਤੇ ਕੋਈ  ਪ੍ਰਭਾਵ ਨਹੀ  । ਉਹ ਇਸ ਦੀ ਲਿਖੀ ਚਿੱਠੀ ਨੂੰ ਰੱਦੀ ਦੀ ਟੋਕਰੀ ਵਿੱਚ ਸੁਟ ਦਿੰਦੇ ਹਨ। ਇਹ ਸੋਚਦਾ ਹੈ ਕਿ ਹਰ ਥਾਂਵੇ ਇਸ ਦੀ ਹੀ ਸਰਕਾਰ ਚਲ ਰਹੀ ਹੈ । ਜਿਸਨੂੰ ਇਹ ਚਿੱਠੀ ਲਿਖ ਦੇਵੇਗਾ , ਉਹ ਇਸ ਦਾ ਹੁਕਮ ਮਨ ਲਵੇਗਾ ।
ਸਚ ਤਾਂ ਇਹ ਹੈ ਕਿ ਇਸ ਨੂੰ ਹਲੀ ਤਕ ਕੋਈ ਟਾਕਰਾ ਕਰਨ ਵਾਲਾ ਮਿਲਿਆ ਹੀ ਨਹੀ ਜੋ ਇਸ ਨੂੰ ਦਸ ਸਕੇ ਕਿ ਤੇਰੇ ਸਕਤਰੇਤ ਅਤੇ ਉਸ ਦੇ ਲੇਟਰ ਪੇਡ ਦੀ ਕਾਨੂਨੀ ਅਹਮਿਅਤ ਸੜਕ ਤੇ ਪਏ ਅਖਬਾਰ ਦੇ ਕਿਸੇ ਪਾਟੇ ਹੋਏ ਟੁਕੜੇ ਨਾਲੋ ਵੱਧ ਕੁਝ ਵੀ ਨਹੀ ਹੈ। ਇਹ ਅਪਣੇ ਆਪ ਨੂੰ ਸੁਪਰੀਮ ਕੋਰਟ ਦਾ ਜੱਜ ਸਮਝਦਾ ਹੈ,ਕਿ  ਜਿਸ ਨੂੰ ਇਹ ਚਿੱਠੀ ਲਿਖ ਦੇਵੇਗਾ,  ਉਹ ਇਸ ਦਾ ਗੁਲਾਮ ਬਣ ਕੇ ਇਸ ਦੇ ਇਸ਼ਾਰੇ ਤੇ ਚਲ ਪਵੇਗਾ। ਅਖੌਤੀ ਜੱਥੇਦਾਰਾ ,ਤੇਰੀਆਂ ਗਿਦੱੜ ਭਬਕੀਆਂ ਦੀ ਹੁਣ ਹਵਾ ਨਿਕਲ ਚੁਕੀ ਹੈ। ਹੁਣ ਤਾਂ ਬਾਜ ਆ ਜਾ !
ਇੰਦਰਜੀਤ ਸਿੰਘ,ਕਾਨਪੁਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.