ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੀ “ਹਰਿ ਹਰਿ ਮੋਦੀ , ਘਰ ਘਰ ਮੋਦੀ ” ਦੇ ਨਾਰ੍ਹੇ ਦਾ ਵਿਰੋਧ , ਸਿੱਖਾਂ ਨੂੰ ਨਹੀਂ ਸੀ ਕਰਨਾ ਚਾਹੀਦਾ ?
ਕੀ “ਹਰਿ ਹਰਿ ਮੋਦੀ , ਘਰ ਘਰ ਮੋਦੀ ” ਦੇ ਨਾਰ੍ਹੇ ਦਾ ਵਿਰੋਧ , ਸਿੱਖਾਂ ਨੂੰ ਨਹੀਂ ਸੀ ਕਰਨਾ ਚਾਹੀਦਾ ?
Page Visitors: 2573

ਕੀ ਹਰਿ ਹਰਿ ਮੋਦੀ , ਘਰ ਘਰ ਮੋਦੀ ਦੇ ਨਾਰ੍ਹੇ ਦਾ ਵਿਰੋਧ , ਸਿੱਖਾਂ ਨੂੰ ਨਹੀਂ ਸੀ ਕਰਨਾ ਚਾਹੀਦਾ ?
ਆਰ. ਐਸ. ਐਸ. ਦੇ ਕਾਰ ਕਰਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ  ਨਰਿੰਦਰ ਮੋਦੀ  ਦੇ , ਵਾਰਾਨਸੀ ਤੋਂ ਲੋਕ ਸਭਾ ਚੋਨਾਂ ਵਿੱਚ ਖੜੇ ਹੂੰਦਿਆ ਹੀ ਉਥੇ ਦੇ ਹਿੰਦੂਆਂ ਨੇ "ਹਰਿ ਹਰਿ ਮੋਦੀ, ਘਰ ਘਰ ਮੋਦੀ"  ਦਾ ਨਾਰ੍ਹਾ ਲਾਉਣਾਂ ਸ਼ੁਰੂ ਕਰ ਦਿਤਾ  ਇਹ ਖਬਰ ਪੜ੍ਹਦਿਆਂ ਸਾਰ ਹੀ ਉਨ੍ਹਾਂ ਮੂਰਖਾਂ ਅਤੇ ਧਰਮ ਵਿਹੂਣਿਆਂ ਦੀਗਿਰੀ ਹੋਈ ਸੋਚ ਤੇ ਬਹੁਤ ਰੋਸ਼ ਵੀ ਆਇਆ ਅਤੇ ਦੁਖ ਵੀ ਹੋਇਆ ਇਸ ਦਾ ਕਾਰਣ ਇਹ ਹੈ ਕਿ ਸਿੱਖ ਸਿਧਾਂਤ ਅਨੁਸਾਰ "ਹਰਿ"  ਸ਼ਬਦ ਉਸ ਕਰਤਾਰ  ਲਈ ਵਰਤਿਆ ਗਇਆ ਸ਼ਬਦ ਹੈਜੋ ਪੂਰੀ ਕਾਇਨਾਤ ਦਾ ਕਰਤਾ (Creator)  ਹੈਉਹ  "" ਕਿਸੇ ਇਕ ਧਰਮ , ਜਾਤਿ ਜਾਂ ਤਬਕੇ ਨਾਲ ਸੰਬੰਧਿਤ ਨਹੀ ਬਲਕਿ ਉਹ ਤਾਂ ਇਕ ਨਿਰੰਕਾਰ ਹੈਉਹ ਤਾਂ ੴ ਹੈਉਹ  ਪੂਰੀ ਮਨੁਖ ਜਾਤਿ ਦਾ ਹੀ ਨਹੀਬਲਕਿ ਉਹ ਤਾਂ ਉਸ ਹਰ ਜੀਵ ਦਾ ਪਾਲਨਹਾਰ ਹੈ, ਜੋ ਇਸ ਬ੍ਰਹਮਾਂਡ ਵਿੱਚ ਪੈਦਾ ਹੋਇਆ ਹੈਉਹ ਤਾਂ ਸਭ ਨੂੰ ਇਕ ਨਜਰ ਨਾਲ ਵੇਖਦਾ ਹੈ ,ਅਤੇ ਕਿਸੇ ਦੀ ਪਾਲਨਾਂ ਵਿੱਚ ਕੋਈ ਵਿਤਕਰਾ ਨਹੀ ਕਰਦਾਉਹ ਤਾਂ ਹਰ ਇਕ ਜੀਵ ਨੂੰ ਰੋਜੀ ਰੋਟੀ ਅਤੇ ਰਿਜਕ ਦੇਣ ਵਾਲਾ ਹੈ 
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ  ਅੰਕ 10
ਉਸ ਪਰਮ ਪੁਰਖ ਪਰਮਾਤਮਾਂ ਦੀ ਤੁਲਨਾਂ ਮੋਦੀ ਜਹੇ ਇਕ ਸਧਾਰਣ ਮਨੁਖ ਨਾਲ ਜਦੋਂ ਕੁਝ ਮੂਰਖਾਂ ਨੇ ਕੀਤੀ ਤਾਂ ਦਿਲ ਨੂੰ ਬਹੁਤ ਵਡਾ ਝਟਕਾ ਲੱਗਾ  ਇਹ ਮੂਰਖ ਉਸ ਕਰਤਾਰ ਦਾ  ਨਾਮ   ਇਕ ਮਾਮੂਲੀ ਜਹੇ ਸਿਆਸਤਦਾਨ ਨੂੰ ਦੇ ਕੇਅਪਣੇ ਧਰਮ ਅਤੇ ਸਮਾਜ ਨੂੰ ਕਿਸ ਹਦ ਤਕ ਗਿਰਾ ਸਕਦੇ ਨੇ, ਇਹ ਸਾਰੀ ਦੁਨੀਆਂ ਨੇ ਵੇਖਿਆ ਕੁਝ ਦਿਨ ਤਾਂ ਮੋਦੀ ਵੀ ਚੁਪ ਰਿਹਾ ਅਤੇ ਅਪਣੀ ਇਸ ਉਪਮਾਂ ਤੇ ਬਹੁਤ ਖੁਸ਼ ਹੂੰਦਾ  ਰਿਹਾਲੇਕਿਨ ਹਰ ਸਮਾਜ ਵਿੱਚ , ਹਰ ਧਰਮ ਵਿੱਚ ਕੁਝ ਸੂਝਵਾਨ  ਅਤੇ ਵਿਦਵਾਨ ਮਨੁਖ ਵੀ ਹੂੰਦੇ ਹਨ, ਜੋ ਸਮਾਜ ਵਿੱਚ ਹੋ ਰਹੀ ਹਰ ਕਾਰ ਗੁਜਾਰੀ ਨੂੰ ਬਹੁਤ ਬਾਰੀਕੀ ਨਾਲ ਵੇਖਦੇ ,ਅਤੇ ਸਮਝਦੇ ਹਨਲਗਭਗ ਇਕ ਹਫਤੇ ਬਾਦ ਹਿੰਦੂ ਧਰਮ ਦੇ ਕੁਝ ਮਹੰਤਾਂ ਅਤੇ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੋਦੀ ਨੇ ਵੀ ਟਵਿਟਰ ਤੇ ਇਹ ਲਿਖ ਦਿਤਾ ਕਿ ਇਹ ਨਾਰਾ ਹੁਣ ਨਾਂ ਲਾਇਆ ਜਾਵੇ ਕੀ ਉਹ "ਹਰਿ" ਸਿਖਾਂ ਦਾ ਰੱਬ ਨਹੀ ? ਸਾਰੀ ਦੁਨਿਆਂ ਦਾ ਕਰਤਾਰ ਤਾਂ ਉਹ ਵਾਹਿਗੁਰੂ ਹੀ ਹੈ , ਜੋ "ਇਕ" ਹੈ ਜਿਸਨੂੰ  ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨਗਿਣਤ ਵਾਰ "ਹਰਿ" ਜਾਂ "ਹਰੀ" ਕਹਿ ਕੇ ਸੰਬੋਧਿਤ ਕੀਤਾ ਗਇਆ ਹੈ ਜਿਸਨੂੰ ਅਸੀ ਵੱਖ ਵੱਖ ਨਾਮ ਦੇ ਦਿੱਤੇ ਹਨ ਉਹੀ "ਅੱਲਾਹ" ਹੈ, ਉਹ ਹੀ "ਗਾਡ" ਹੈ ਉਹ ਹੀ "ਉਮ" ਹੈ, ਉਹ ਹੀ "ਹਰੀ" ਹੈ, ਅਤੇ ਉਹ ਹੀ "ਭਗਵਾਨ" ਹੈ  ਸਾਡੇ ਵੱਖ ਵੱਖ ਨਾਮ ਦੇਣ ਨਾਲ  ਉਹ "ੴ"  ਵੱਖ ਵੱਖ ਤਾਂ ਹੋਣ ਵਾਲਾ ਨਹੀ  ਭਾਵੇਂ ਉਸ ਦੇ ਹਜਾਰਾਂ ਨਾਂ ਅਸੀ ਪਾ ਦੇਈਏ, ਉਸਨੇ ਤਾਂ "ਇਕ" ਹੀ ਰਹਿਨਾਂ ਹੈ ਉਸ "ਹਰਿ" ਦਾ ਭੇਦ ਉਹ ਸਾਕਤ ਕੀ ਸਮਝਣਗੇ ? ਜਿਨ੍ਹਾਂ ਦੇ ਅੰਤਰ ਵਿੱਚ "ਹਉਮੇ" ਦਾ ਕੰਡਾ ਫੰਸਿਆ ਹੋਇਆ ਹੈ
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ਅੰਕ 13
ਇਸ ਦਾ ਵਿਰੋਧ ਹਿੰਦੂ ਮਹੰਤਾਂ ਵਲੋਂ ਤਾਂ ਆ ਗਇਆ ,ਲੇਕਿਨ ਕਿਸੇ ਵੀ ਸਿੱਖ ਵਲੋਂ ਇਸ ਨਾਰ੍ਹੇ ਦਾ ਵਿਰੋਧ ਨਹੀ ਕੀਤਾ ਗਇਆ ਕੀ "ਹਰਿ ਹਰਿ ਮੋਦੀ ,ਘਰ ਘਰ ਮੋਦੀ"  ਦੇ ਨਾਰ੍ਹੇ ਦਾ ਵਿਰੋਧ, ਸਿੱਖਾਂ ਨੂੰ ਨਹੀ ਸੀ ਕਰਨਾਂ ਚਾਹੀਦਾ ? ਕੀ ਉਸ "ਹਰਿ" ਨਾਲ ਸਾਡਾ ਕੋਈ ਸੰਬੰਧ ਨਹੀ ਸੀ ? ਵਿਰੋਧ ਕੀ ਕਰਨਾਂ ਸੀ  ?  ਉਸ ਨਵੇਂ ਬਣੇਂ "ਰੱਬ" (ਹਰਿ) ਨੂੰ , ਤਾਂ ਸਾਡੇ ਪੰਜਾਬ ਦੇ ਪੰਥਿਕ ਅਖਵਾਉਣ ਵਾਲੇ ਸਿਆਸਤਦਾਨ  ਅਪਣੀ "ਪੱਗ" ਵੀ ਭੇਂਟ ਕਰ ਬੈਠੇ  ਇਨ੍ਹਾਂ ਅਕਿਰਤਘਣਾਂ ਨੇ ਚੰਦ ਦੌਲਤ ਅਤੇ ਕੁਰਸੀਆਂ ਦੀ ਖਾਤਿਰ ਅਪਣੀ ਉਹ ਵਡਮੁਲੀ "ਪੱਗ" ਉਸ ਮੁੱਨੇ ਘੂੱਨੇਦੇ ਸਿਰ ਤੇ  ਕਰ ਦਿਤੀ,   ਜੋ ਸਾਨੂੰ ਲੱਖਾਂ ਸ਼ਹੀਦੀਆਂ ਦੇ ਕੇ ਪ੍ਰਾਪਤ ਹੋਈ ਸੀਕੀਸਾਡੇ ਗੁਰਾਂ ਦੀ ਬਖਸ਼ੀ ਪੱਗ, ਕਿਰਪਾਨ ਅਤੇ ਸਿਰੋਪੇ , ਇਨ੍ਹੇ ਸਸਤੇ ਹੋ ਗਏ ਨੇ ਕਿ ਜੋ ਥਾਂ ਥਾਂ ਤੇ , ਜਣੇ ਖਣੇ ਲਈ , ਕੌਡੀਆਂ ਦੇ ਭਾਅ ਰੋਲੇ ਜਾ ਰਹੇ ਨੇ ? ਸ਼ਰਮ ਆਉਦੀ ਹੈ ਇਹੋ ਜਹੇ ਸਿੱਖ ਅਖਵਾਉਣ ਵਾਲੇ ਸਿਆਸਤਦਾਨਾਂ ਤੇ ਜਿਨ੍ਹਾਂ ਨੂੰ  ਇਨ੍ਹਾਂ ਦੇ ਗੜਵਈ ਜੱਫੇਮਾਰ, "ਫਖਰੇ ਕੌਮ"  ਅਤੇ "ਪੰਥ ਰਤਨ" ਕਹਿ ਕਹਿ ਕੇ ਸਤਕਾਰਦੇ ਰਹਿੰਦੇ ਹਨ
ਇੰਦਰਜੀਤ ਸਿੰਘ,ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.