ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਹਰਨਾਮ ਸਿੰਘ ਧੁੰਮੇ ਲਈ ਇਕ ਸੁਨਹਰੀ ਮੌਕਾ
ਹਰਨਾਮ ਸਿੰਘ ਧੁੰਮੇ ਲਈ ਇਕ ਸੁਨਹਰੀ ਮੌਕਾ
Page Visitors: 2641

ਹਰਨਾਮ ਸਿੰਘ ਧੁੰਮੇ ਲਈ ਇਕ ਸੁਨਹਰੀ ਮੌਕਾ
ਅੱਜ ਫੇਸਬੁਕ ਤੇ ਇਕ ਵਿਡੀਉ ਵੇਖੀ ਜਿਸ ਵਿਚ ਟਕਸਾਲੀਆਂ ਨੇ ਜੋਧਪੁਰ ਵਿਚ ਇਕ ਮਿਸ਼ਨਰੀ ਪ੍ਰਚਾਰਕ ਨੂੰ ਸਟੇਜ ਤੇ ਬੋਲਣ ਨਹੀਂ  ਦਿੱਤਾ। ਦਾਸ ਨੇ ਇਸ ਗੈਰ ਸਿਧਾਂਤਕ ਵਰਤੀਰੇ ਦੀ ਨਿਖੇਧੀ ਕਰਦਿਆ ਉਸ ਪੋਸਟ ਹੇਠਾਂ ਲਿਖਿਆ,  ਕਿ ਉਹ ਪ੍ਰਚਾਰਕ ਵੀ ਇਕ ਸਿੱਖ ਹੈ,  ਅਤੇ ਹਰ ਸਿੱਖ ਨੂੰ ਇਹ  ਪੂਰਾ ਅਧਿਕਾਰ ਹੈ ਕਿ ਉਹ ਅਪਣੀ ਗਲ ਕਿਸੇ ਵੀ  ਪੰਥਿਕ ਮੰਚ ਤੋਂ ਕਰ ਸਕਦਾ ਹੈ । ਉਸ ਪ੍ਰਚਾਰਕ ਨਾਲ ਇਹੋ ਜਹਿਆ ਵਰਤੀਰਾ ਟਕਸਾਲੀਆਂ ਨੂੰ ਨਹੀ ਸੀ ਕਰਣਾਂ ਚਾਹੀਦਾ  । ਟਕਸਾਲ ਦੇ ਲੋਕੀ ਕੌਮ ਦੇ ਇਕਲੌਤੇ  ਠੇਕੇਦਾਰ ਬਨਣ ਦੀ ਕੋਸ਼ਿਸ਼ ਨਾਂ ਕਰਨ। ਤਾਂ ਇਕ ਟਕਸਾਲੀ ਨੇ ਬੜੇ ਰੋਹ ਵਿਚ ਆ ਕੇ ਇਹ ਜਵਾਬ ਦਿੱਤਾ ਕਿ " ਹੁਣ ਗੱਲਾਂ ਕਰਨ ਵਾਲਿਆਂ ਦੀ ਨਹੀ , ਸ਼ਹਾਦਤ ਦੇਣ ਵਾਲਿਆ ਦੀ ਜਰੂਰਤ ਹੈ।"
ਕੁਝ ਦੇਰ ਤਕ ਤਾਂ ਮੈਂ ਉਸ ਦੀ ਇਸ ਗੱਲ ਤੇ ਗੌਰ ਕਰਦਾ ਰਿਹਾ, ਫਿਰ  ਅਚਾਨਕ ਮੈਨੂੰ  ਦਮਦਮੀ ਟਕਸਾਲ ਦੇ ਮੁੱਖੀ  ਹਰਨਾਮ ਸਿੰਘ ਧੂੱਮੇ ਦਾ ਖਿਆਲ ਆ ਗਿਆ । ਕਿਉਕਿ "ਸਹਾਦਤ" ਵਾਲੀ  ਸਲਾਹ ਦੇਣ ਵਾਲਾ  ਉਹ ਵੀਰ ਵੀ ਟਕਸਾਲੀਆ ਹੀ ਸੀ।  ਮੈਂ ਉਸ ਵੀਰ ਨੂੰ ਕਹਿਆ ਕਿ," ਵੀਰਾ ਗੱਲ ਤਾਂ ਤੂੰ ਬਹੁਤ ਸਟੀਕ ਕਹਿ ਰਿਹਾ  ਹੈ । "ਫਿਰ ਤੁਸੀ ਸਾਰੇ ਟਕਸਾਲੀਏ , ਇਹੋ ਜਹੀ ਸ਼ਹਾਦਤ ਲਈ , ਅਪਣੇ ਮੁੱਖੀ ਹਰਨਾਮ ਸਿੰਘ ਧੂੰਮੇ ਨੂੰ ਅੱਗੇ ਕਿਉ ਨਹੀ ਲਿਆਂਦੇ  ? ਕਿਉ ਕਿ ਕੌਮ ਦੇ ਪ੍ਰਤੀ ਉਸ ਦਾ ਯੋਗਦਾਨ ਤਾਂ ਅੱਜ ਤਕ ਸਿਫਰ ਹੈ। ਇੱਸੇ ਬਹਾਨੇ  ਉਸਦਾ ਵੀ ਕੌਮ ਵਿਚ ਨਾਮ ਹੋ ਜਾਵੇਗਾ, ਤੇ ਦਮਦਮੀ ਟਕਸਾਲ , ਚੌਕ ਮਹਿਤਾ ਦੀ ਰੁੱਲ ਚੁਕੀ  ਪੱਤ ਵੀ ਵਾਪਿਸ ਆ ਜਾਏਗੀ।" ਉਨ੍ਹਾਂ ਲੋਗਾਂ ਦਾ ਵੀ ਮੂਹ ਬੰਦ ਹੋ ਜਾਵੇਗਾ, ਜੋ ਧੂਮੇ  ਨੂੰ ਸ਼ੱਕ ਦੀ ਨਜਰ ਨਾਲ ਵੇਖਦੇ ਨੇ।
 ਕੌਮ ਵਿਚ ਹਮੇਸ਼ਾਂ ਇਸ ਸ਼ੱਕੀ ਕਿਰਦਾਰ ਵਾਲੇ ਬੰਦੇ ਨੂੰ ਗਲਤ ਨਜਰ ਨਾਲ ਹੀ ਵੇਖਿਆ ਜਾਂਦਾ ਰਿਹਾ ਹੈ। ਕੌਮ ਵਿਚ  ਇਸ ਦਾ ਕੋਈ ਸਤਕਾਰ ਨਹੀ ਕਰਦਾ, ਸਿਵਾਏ ਬਾਦਲਕਿਆ ਦੇ । ਇਹ ਕੌਮ ਦੇ ਵੇੜ੍ਹੇ  ਵਿਚ ਅੱਕ ਦੇ ਬੂਟੇ ਵਾਂਗੂ , ਪਤਾ ਨਹੀ ਕਦੋਂਅਤੇ ਕਿਵੇਂ   ਉੱਗ ਆਇਆ ,  ਅਤੇ "ਸੰਤ" ਨਾਮ ਦਾ ਸਮਾਜ ਬਣਾਂ ਬੈਠਾ ? ਅੱਜ ਤੋਂ ਦਸ ਪੰਦ੍ਰ੍ਹਾਂ ਵਰ੍ਹੈ  ਪਹਿਲਾਂ ਮੈਂ ਅਪਣੀ ਸਾਰੀ ਉਮਰ , ਸਿੱਖੀ ਵਿਚ "ਸੰਤ ਸਮਾਜ" ਨਾਮ ਦੇ ਕਿਸੇ ਟੋਲੇ ਦਾ ਨਾ ਨਹੀ ਸੀ ਸੁਣਿਆ।  ਨਾਂ ਇਸ ਦੇ ਅੱਗੇ ਦਾ ਕੁਝ ਪਤਾ ਹੈ,  ਨਾਂ ਇਸ ਦੀ ਪਿਛੋਕੜ ਦਾ ਹੀ ਕੁਝ ਪਤਾ ਹੈ , ਕਿ ਇਹ ਹੈ ਕੌਣ ?  ਨਾਂ ਤਾਂ ਇਹ ਕੋਈ ਵਿਦਵਾਨ ਹੈ । ਨਾਂ ਹੀ ਇਹ ਕੌਈ ਲਿਖਾਰੀ ਜਾਂ ਸਾਹਿਤਕਾਰ ਹੈ । ਨਾਂ ਹੀ ਇਸਨੇ ਕੋਈ ਐਸਾ ਪੰਥਿਕ ਕਮ ਹੀ ਅੱਜ ਤਕ ਕੀਤਾ,  ਜਿਸ ਨਾਲ ਇਸਨੂੰ ਕੋਮ ਵਿਚ ਸਤਕਾਰ ਮਿਲ ਸਕੇ।ਇਹ ਅਹੁਦਾ ਇਸਨੂੰ ਕਿਸ ਕਰਕੇ ਮਿਲਿਆ,  ਇਸ ਦਾ ਵੀ ਕੋਈ ਪਤਾ ਨਹੀ ।  ਇਸਨੂੰ ਤਾਂ ਅਖੌਤੀ ਦਸਮ ਗ੍ਰੰਥ ਬਾਰੇ ਵੀ ਕੋਈ ਗਿਆਨ ਨਹੀ ਹੈ। ਕਦੀ ਕਹਿੰਦਾ ਹੈ ਕਿ ਇਸ ਗ੍ਰੰਥ ਦੇ 1134 ਪੰਨੇ ਗੁਰੂ ਕ੍ਰਿਤ ਨਹੀ ਹਨ, ਅਤੇ ਦੂਜੇ ਦਿਨ ਹੀ ਇਹ ਮੁੱਕਰ ਜਾਂਦਾ ਹੇ।   ਕੋਈ ਕਹਿੰਦਾ ਹੈ ਇਹ ਬਾਦਲ ਦਾ ਗੱੜਵਈ ਹੈ ।  ਕੋਈ ਇਸ ਨੂੰ ਆਰ. ਐਸ. ਐਸ. ਦਾ ਅਜੈੰਟ ਕਹਿੰਦਾ ਹੈ।  ਕੋਈ ਇਸਨੂੰ ਕੌਮ ਦਾ ਗੱਦਾਰ ਕਹਿੰਦਾ ਹੈ। ਕੋਈ ਕਹਿੰਦਾ ਹੈ ਕਿ ਇਹ ਆਰ. ਐਸ ਐਸ ਦਾ ਸਿੱਖ ਕੌਮ ਵਿੱਚ ਘੂਸਪੈਠੀਆ ਹੈ।ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਵਾਉਣ ਵਿਚ ਵੀ ਇਸ ਦਾ ਬਹੁਤ ਵੱਡਾ ਹੱਥ  ਹੈ।  ਇਹ ਸਭ ਕੁਝ ਮੈਂ ਨਹੀ ਕਹਿ ਰਿਹਾ,  ਇਹੋ ਜਹੀਆਂ ਖਬਰਾਂ ਇਸ ਬਾਰੇ ਅਕਸਰ ਅਖਬਾਰਾਂ ਵਿਚ ਵੀ ਛਪਦੀਆਂ ਰਹਿੰਦੀਆ ਹਨ, ਜਿਨ੍ਹਾਂ ਦੀਆਂ ਕਤਰਨਾਂ ਦਾਸ ਇਸ ਲੇਖ ਨਾਲ ਵੀ ਲਾ ਰਿਹਾ ਹੈ।
ਉਸ ਦਸਮ ਗ੍ਰੰਥੀਏ ਅਤੇ  ਟਕਸਾਲੀ ਵੀਰ ਨੂੰ ਮੈ ਇਕ  ਗੱਲ  ਹੋਰ ਕਹੀ ,  ਕਿ ਅਜੋਕੇ ਟਕਸਾਲੀਆਂ ਦਾ ਤਾਂ ਇਹ ਇਤਿਹਾਸ ਬਣਦਾ ਜਾ ਰਿਹਾ ਹੈ ਕਿ ਤੁਸੀ ਬਾਦਲਕਿਆਂ ਦੀ ਟਾਸਕ ਫੋਰਸ ਤੋਂ ਅਲਾਵਾ ਕੁਝ ਵੀ ਨਹੀ ਰਹਿ ਗਏ ਹੋ । ਤੁਸੀ ਤਾਂ ਪੁਰਾਤਨ ਟਕਸਾਲੀ ਸ਼ਖਸ਼ੀਅਤਾਂ ਅਤੇ ਟਕਸਾਲ ਦੇ ਗੌਰਵ ਮਈ ਇਤਿਹਾਸ ਨੂੰ ਹੀ ਮਿੱਟੀ ਵਿਚ ਰੋਲ ਕੇ ਰੱਖ ਦਿਤਾ ਹੈ ।
ਵੀਰੋ !  ਤੁਸੀ ਮੇਰੀ ਗੱਲ ਨੂੰ ਭਾਵੇ ਹਾਸੇ ਵਿਚ ਉਡਾ ਦਿਉ,  ਲੇਕਿਨ ਹਰਨਾਮ ਸਿੰਘ ਧੂੰਮੇ ਲਈ ਇਹ ਇਕ  ਸੁਨਹਰੀ ਮੌਕਾ ਹੈ । ਅੱਜ ਭਾਈ ਗੁਰਬਖਸ਼ ਸਿੰਘ ਵਰਗਾ ਇਕ ਸਿਧਾ ਸਾਧਾ ਇਨਸਾਨ ਦੂਜੀ ਵਾਰ  ਭੁੱਖ ਹੜਤਾਲ ਤੇ ਬੈਠਾ ਹੈ ,  ਤੇ ਕੌਮ ਲਈ ਅਪਣਾਂ ਜੀਵਨ ਦਾਅ ਤੇ ਲਾ ਰਿਹਾ ਹੈ। ਭਾਈ ਗੁਰਬਖਸ਼ ਸਿੰਘ ਆਪ ਵੀ ਟਕਸਾਲੀ ਸੋਚ ਵਾਲੇ ਹਨ  ਅਤੇ ਉਹ ਟਕਸਾਲੀ ਹੀ ਸਨ,  ਜਿਨ੍ਹਾਂ ਨੇ ਬਾਦਲਕਿਆਂ ਦੇ ਕਹਿਨ ਤੇ,  ਇਨ੍ਹਾਂ ਦੀ  47 ਦਿਨ ਪੁਰਾਨੀ ਭੁੱਖ  ਹੜਤਾਲ ਖਤਮ ਕਰਵਾ ਕੇ ਉਨ੍ਹਾਂ ਦੀ ਮੂਵਮੇਂਟ  ਨੂੰ ਕਿਧਰੇ ਦਾ ਨਹੀ ਸੀ ਛਡਿਆ ।
ਇਨ੍ਹਾਂ ਟਕਸਾਲੀਆਂ ਨੂੰ ਅਤੇ ਹਰਨਾਮ ਸਿੰਘ ਧੂੰੱਮੇ ਨੂੰ ਹੁਣ ਇਹ ਚਾਹੀਦਾ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਤੁੜਵਾ ਕੇ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੱਮੇ ਨੂੰ ਇਹ ਸੇਵਾ ਦੇ ਦੇਣ। ਇਸ ਨਾਲ ਕੌਮ ਦਾ ਵੀ ਭਲਾ ਹੋ ਜਾਵੇਗਾ , ਤੇ ਹਰਨਾਮ ਸਿੰਘ ਧੂੰੱਮੇ ਦਾ ਸ਼ੱਕੀ ਕਿਰਦਾਰ , ਇਕ ਪੰਥਿਕ ਸੋਚ ਵਾਲੇ ਕਿਰਦਾਰ ਵਿੱਚ ਤਬਦੀਲ ਹੋ ਜਾਵੇਗਾ। ਜੇ  ਧੂੰਮੇ  ਦੀ ਭੂੱਖ ਹੜਤਾਲ ਨਾਲ ਜੇਲ੍ਹਾਂ ਵਿਚ ਬੰਦ ਸਿੱਖ ਰਿਹਾ ਹੋ ਗਏ,  ਤਾਂ ਕੌਮ ਦਾ ਵੀ  ਭਲਾ ਹੋ ਜਾਵੇਗਾ। ਤੇ ਜੇ ਇਹ ਭੁੱਖ ਹੜਤਾਲ ਵਿਚ ਅਕਾਲ ਚਲਾਣਾਂ ਕਰ  ਗਿਆ ਤਾਂ ਇਸ ਦੀ ਗਿਣਤੀ  ਵੀ ਸ਼ਹੀਦਾਂ ਵਿਚ ਹੋਣ ਲੱਗ ਪਵੇਗੀ । ਟਕਸਾਲੀਆਂ ਨੂੰ ਚਾਹੀਦਾ ਹੈ ਕਿ ਧੂੰਮੇ ਨੂੰ ਇਹ ਸਲਾਹ ਦੇਣ ਕਿ ਇਹ ਸੁਨਹਿਰੀ ਮੌਕਾ ਫਿਰ ਉਸਦੇ ਹੱਥ ਲੱਗੇ ਨਾਂ ਲੱਗੇ , ਇਸ ਲਈ ਭਾਈ ਗੁਰਬਖਸ਼ ਦੀ ਥਾਂ ਤੇ ਇਸਨੂੰ ਬਿਠਾ ਦਿੱਤਾ ਜਾਂਣਾਂ ਚਾਹੀਦਾ ਹੇ।ਇਹੋ ਜਹੇ ਬੰਦਿਆ ਦੀ ਸ਼ਹਾਦਤ ਨਾਲ ਕੌਮ ਦਾ ਕੋਈ ਨੁਕਸਾਨ ਵੀ ਨਹੀ ਹੋਣਾਂ।
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.