ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਕਾਨਪੁਰ ਪੁਜਣ ਤੇ ਭਰਵਾਂ ਸਵਾਗਤ ।
ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਕਾਨਪੁਰ ਪੁਜਣ ਤੇ ਭਰਵਾਂ ਸਵਾਗਤ ।
Page Visitors: 2851

ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਕਾਨਪੁਰ ਪੁਜਣ ਤੇ ਭਰਵਾਂ ਸਵਾਗਤ ।
ਕਾਨਪੁਰ, ਮਿਤੀ 13 ਫਰਵਰੀ 2015 । ਅਕਾਲੀ ਜੱਥਾ ਕਾਨਪੁਰ (ਰਜਿ0) ਵਲੋਂ ਹਰ ਵਰ੍ਹੇ ਮਨਾਏ ਜਾਨ ਵਾਲੇ ਗੁਰਮਤ ਸਮਾਗਮ ਵਿਚ, ਇਸ ਵਰ੍ਹੇ ਵੀ   ਸ਼ਿਰਕਤ  ਕਰਨ ਲਈ ਕੌਮ ਦੇ ਮਹਾਨ ਪ੍ਰਚਾਰਕ , ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ, ਅੱਜ ਰਾਤ ਕਾਨਪੁਰ ਪੁੱਜੇ। ਉਨ੍ਹਾਂ ਦੇ ਸਵਾਗਤ ਲਈ ਅਕਾਲੀ ਜੱਥਾ, ਕਾਨਪੁਰ ਦੇ ਵੀਰਾਂ ਅਤੇ ਕਾਨਪੁਰ ਦੇ ਨੌਜੁਆਨਾਂ ਦਾ ਉਤਸਾਹ ਵੇਖਣ ਵਾਲਾ ਸੀ ।  ਨੌਜੁਆਨਾਂ ਦਾ ਕਾਫਿਲਾ ਮੋਟਰ ਸਾਇਕਲਾਂ ਅਤੇ ਕਾਰਾਂ 'ਤੇ ਪ੍ਰੋਫੇਸਰ ਸਾਹਿਬ ਦੀ ਕਾਰ ਨਾਲ ਤੁਰ ਰਿਹਾ  ਸੀ ਅਤੇ ਸਾਰਾ ਰਾਹ ਜੈਕਾਰਿਆਂ ਨਾਲ ਗੂੰਜ ਰਿਹਾ ਸੀ।
ਕਲ 14 ਫਰਵਰੀ ਨੂੰ , ਖਾਲਸਾ ਹਾਲ ,ਗੋਬਿੰਦ ਨਗਰ, ਕਾਨਪੁਰ ਵਿਚ, ਸ਼ਾਮ ਦੇ ਦੀਵਾਨਾਂ ਨਾਲ ਅਕਾਲੀ ਜੱਥਾ ਕਾਨਪੁਰ ਵਲੋਂ ਮਨਾਏ ਜਾਂਣ ਵਾਲੇ "ਅਠਵੇਂ ਗੁਰਮਤਿ ਸਮਾਗਮ'" ਦਾ ਆਰੰਭ ਹੋ ਜਾਵੇਗਾ । ਇਹ ਸਮਾਗਮ, 15 ਫਰਵਰੀ , ਦਿਨ ਅਤੇ ਰਾਤ ਨੂੰ ਵੀ ਚੱਲੇਗਾ । 15 ਫਰਵਰੀ,  ਰਾਤ ਦੇ ਦੀਵਾਨਾਂ ਨਾਲ ਇਸ ਸਮਾਗਮ ਦੀ ਸਮਾਪਤੀ ਹੋਵੇਗੀ । ਇਸ ਸਮਾਗਮ ਵਿਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਨਾਲ ਹੀ ਕੌਮ ਦੇ ਨੌਜੁਆਨ ਪ੍ਰਚਾਰਕ ਅਤੇ ਪੰਥ ਦਰਦੀ ਗਿਆਨੀ ਪਰਮਜੀਤ ਸਿੰਘ ਜੀ ਉਤਰਾਖੰਡ ਵਾਲੇ ਵੀ ਉਚੇਚੇ ਤੌਰ ਤੇ ਆ ਰਹੇ ਹਨ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.