ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
'ਸਕਤੱਰੇਤ' , 'ਬੁਰਛਾਗਰਦ' ਅਤੇ ਉਥੇ 'ਪੇਸ਼ ਹੋਣ ਵਾਲੇ ਅਖੋਤੀ ਸਿੱਖ' ਬਨਾਮ ਮਹਾਰਾਜਾ ਨਾਭਾ, ਸਾਹਿਬ ਰਿਪੁਦਮਨ ਸਿੰਘ - ਭਾਗ ਪਹਿਲਾ ।
'ਸਕਤੱਰੇਤ' , 'ਬੁਰਛਾਗਰਦ' ਅਤੇ ਉਥੇ 'ਪੇਸ਼ ਹੋਣ ਵਾਲੇ ਅਖੋਤੀ ਸਿੱਖ' ਬਨਾਮ ਮਹਾਰਾਜਾ ਨਾਭਾ, ਸਾਹਿਬ ਰਿਪੁਦਮਨ ਸਿੰਘ - ਭਾਗ ਪਹਿਲਾ ।
Page Visitors: 2670

ਇਸ ਸਿਰਲੇਖ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਉਠ ਰਿਹਾ ਹੋਵੇਗਾ ਕਿ , 'ਸਕਤਰੇਤ' ,  'ਬੁਰਛਾਗਰਦਾਂ'  ਅਤੇ ਉਥੇ 'ਪੇਸ਼ ਹੋਣ ਵਾਲੇ ਅਖੋਤੀ ਸਿੱਖਾਂ'  ਦਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਕੀ ਸੰਬੰਧ ਹੈ ? ਸਿੱਖ ਇਤਿਹਾਸ ਇਨਾਂ ਅਮੀਰ ਹੈ ਕਿ ਇਸ ਦੇ ਜਿਨੇ ਵਰਕੇ ਖੋਲੀ ਜਾਉ , ਉਸ ਤੋਂ ਕੁਝ ਨਾਂ ਕੁਝ ਸਿਖਣ ਨੂੰ ਮਿਲਦਾ ਹੀ ਰਹਿੰਦਾ ਹੈ।

ਅਤੀਤ ਵਿੱਚ ਜੋ  ਗੁਜਰ ਗਇਆ ਉਹ ਅੱਜ ਇਤਿਹਾਸ ਬਣ ਗਇਆ।  ਵਰਤਮਾਨ ਵਿੱਚ ਜੋ ਹੋ ਰਿਹਾ ਹੈ , ਉਹ ਭਵਿਖ ਵਿੱਚ ਇਤਿਹਾਸ ਬਣੇਗਾ। ਇਤਿਹਾਸ ਕਿਸੇ ਤੇ ਤਰਸ ਨਹੀ ਖਾਂਦਾ, ਇਤਿਹਾਸ ਕਿਸੇ ਦੀ ਖੁਸ਼ਾਮਦ ਅਤੇ ਤਰਫਦਾਰੀ  ਨਹੀ ਕਰਦਾ , ਇਤਿਹਾਸ ਕਿਸੇ ਦਾ ਸਮਰਥਕ ਨਹੀ ਹੂੰਦਾ, ਇਤਿਹਾਸ ਕੋਲ ਮੂਹ ਮੁਲਾਜਾ ਨਹੀ ਹੂੰਦਾ, ਇਤਿਹਾਸ ਧੱੜੇਬੰਦੀ ਨਹੀ ਕਰਦਾ। ਇਤਿਹਾਸ ਦੀ ਪੈਨੀ ਨਜਰ ਉਸ  ਕੈਮਰੇ ਵਾਂਗ ਹੈ,  ਜਿਸ ਵਿੱਚ ਇਕ ਇਕ ਘਟਨਾਂ ਤਸਵੀਰ ਬਣਕੇ ਕੈਦ ਹੋ ਜਾਂਦੀ ਹੈ । ਸਭਿਯਤਾਵਾਂ ਅਤੇ ਕੌਮਾਂ ਉਹ ਹੀ ਜਿੰਦਾ ਰਹਿੰਦੀਆਂ ਨੇ ਜੋ ਇਤਿਹਾਸ ਦੇ ਵਰਕਿਆਂ  ਨੂੰ ਥੁਲਦੀਆਂ , ਪੜ੍ਹਦੀਆਂ ਅਤੇ ਬੀਤੇ ਅਤੀਤ ਕੋਲੋਂ , ਕੋਈ ਨਾਂ ਕੋਈ ਸਬਕ ਲੈਂਦੀਆਂ ਹਨ । ਜਿਨਾਂ ਕੋਮਾਂ ਦਾ ਅਪਣਾਂ ਕੋਈ ਗੌਰਵਮਈ , ਸਵੈਮਾਨ ਭਰਿਆ ਇਤਿਹਾਸ ਨਹੀਂ  ਹੂੰਦਾ,  ਉਹ ਕੌਮਾਂ ਇਕ ਦਿਨ ਮਰ ਜਾਂਦੀਆਂ ਨੇ, ਮੁੱਕ ਜਾਂਦੀਆ ਨੇ। ਜੇ ਅਸੀ ਅਪਣੇ ਪੂਰਖਿਆਂ  ਦੇ ਪਾਏ ਪੂਰਨਿਆਂ ਤੋਂ ਕੁਝ ਨਾਂ ਸਿਖਿਆ ਤਾਂ ਅਸੀ ਵੀ ਛੇਤੀ ਹੀ ਮੁੱਕ ਜਾਵਾਂਗੇ , ਕਿਉ ਕਿ ਅਸੀ ਆਪਸ ਵਿੱਚ ਹੀ ਲੜ ਰਹੇ ਹਾਂ ਅਤੇ ਪੰਥ ਦੋਖੀ,  ਸਿੱਖੀ ਨੂੰ ਬਰਬਾਦ ਕਰਨ ਵਿੱਚ ਇਕ ਘੜੀ ਵੀ  ਜਾਇਆ ਨਹੀ ਕਰ ਰਹੇ ਹਨ ।

'ਸਕਤੱਰੇਤ' ਨਾਮ ਦਾ ਮੌਜੂਦਾ ਕਮਰਾ ਸਿੱਖੀ ਨਾਲ ਇਕ ਬਹੁਤ ਵੱਡੀ ਸਾਜਿਸ਼ ਅਤੇ ਸ਼ਰਾਰਤ ਕਰਕੇ 1987 ਤੋਂ ਬਾਦ ਹੋਂਦ ਵਿੱਚ ਆਇਆ । ਅਕਾਲ ਤਖਤ ਦਾ ਸਾਬਕਾ ਹੇਡ ਗ੍ਰੰਥੀ ਗਿਆਨੀ ਪੂਰਨ ਸਿੰਘ, ਹਮੇਸ਼ਾਂ ਹੀ ਸ਼ੱਕੀ ਕਿਰਦਾਰ ਵਾਲਾ ਇਕ ਵਿਅਕਤੀ ਰਿਹਾ। ਸਿੱਖ ਕੌਮ ਨੂੰ ਹਿੰਦੂ ਮੱਤ ਵਿਚ ਜਜਬ ਕਰ ਲੈਣ ਦੀ ਬਦਨੀਯਤ ਵਾਲੇ ਹਿੰਦੂ ਸੰਗਠਨ,  ਆਰ. ਐਸ. ਐਸ. ਦਾ ਇਹ ਇਕ ਸਰਗਰਮ ਮੇਂਬਰ ਰਿਹਾ ਹੈ। ਆਰ. ਐਸ. ਐਸ. ਦੀ ਵੇਬਸਾਈਟ 'ਸੰਗਤ ਸੰਸਾਰ.ਕਾਮ'  ਵਿੱਚ ਇਸ ਦਾ ਨਾਮ ਪਹਿਲੇ ਨੰਬਰ ਤੇ ਛਪਿਆ ਹੋਇਆ ਸੀ। ਇਸ ਤੋਂ ਅਗੇ ਪਟਨੇ ਵਾਲੇ ਗ੍ਰੰਥੀ ਇਕਬਾਲ ਸਿੰਘ ਅਤੇ ਉਸ ਤੋਂ ਅਗੇ ਹਜੂਰ ਸਾਹਿਬ ਦੇ ਹੇਡ ਗ੍ਰੰਥੀ ਕੁਲਵੰਤ ਸਿੰਘ ਦਾ ਨਾਮ ਛਪਿਆ ਹੋਇਆ ਸੀ। ਆਰ. ਐਸ. ਐਸ. ਦੇ ਸਰਗਰਮ ਮੈਬਰਾਂ ਦੀ ਲਿਸਟ ਹੁਣ ਉਥੋਂ ਡੀਲੀਟ ਕਰ ਦਿਤੀ ਗਈ ਹੈ, ਲੇਕਿਨ ਉਸ ਦਾ ਪ੍ਰਿੰਟ ਆਉਟ ਸਾਡੇ ਕੋਲ ਹੱਲੀ ਵੀ ਮੌਜੂਦ ਹੈ। ਬਚਿੱਰ ਨਾਟਕ ਦੇ ਕੂੜ ਨੂੰ ਅਧਾਰ ਬਣਾਂ ਕੇ ਇਹ ਸਤਕਾਰਤ ਗੁਰੂਆਂ ਨੂੰ "ਲੱਵ ਅਤੇ ਕੁਸ਼" ਦੀ ਅੰਸ਼ ਜਾਨੀ ਕਿ ਗੁਰੂਆਂ ਨੂੰ ਰਾਮਚੰਦਰ ਦੀ ਕੁਲ ਵਿੱਚੋ ਪ੍ਰਚਾਰਦਾ ਰਿਹਾ। ਇਸ ਤੋਂ ਬਾਦ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਬਣਾਇਆ ਅਤੇ ਵਿਦਵਾਨਾਂ ਵਲੋਂ  ਪ੍ਰਵਾਣਿਤ ਨਾਨਕ ਸ਼ਾਹੀ ਕੈਲੰਡਰ,  ਇਸ ਗ੍ਰੰਥੀ ਦੀ ਵਜਿਹ ਕਰਕੇ  ਦਸ ਵਰ੍ਹੇ ਲਾਗੂ ਨਹੀ ਹੋ ਸਕਿਆ, ਕਿਉ ਕਿ ਆਰ. ਐਸ. ਐਸ.  ਇਸ ਨੂੰ ਕਿਸੇ ਕੀਮਤ ਤੇ ਲਾਗੂ ਨਹੀ ਹੋਣ ਦੇਣਾਂ ਚਾਂਉਦਾ ਸੀ, ਅਤੇ ਇਹ ਗ੍ਰੰਥੀ ਵੀ ਉਨਾਂ ਦਾ ਹੀ ਪੱਖ ਪੂਰ ਰਿਹਾ ਸੀ ।

 ਕੱਟਰ ਹਿੰਦੂਵਾਦੀ ਸੰਗਠਨ ਇਹ ਜਾਂਣਦੇ ਹਨ ਕਿ ਜੇ ਇਹ ਕੈਲੰਡਰ ਸਿੱਖਾਂ ਨੇ ਅਪਣਾ ਲਿਆ ਤਾਂ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜਜਬ ਕਰਣ ਦੀ ਸਾਡੀ ਸਦੀਆਂ ਪੁਰਾਨੀ ਸਾਜਿਸ਼ ਨਾਕਾਮ ਹੋ ਜਾਵੇਗੀ । ਉਹ ਇਹ ਵੀ ਜਾਂਣਦੇ ਹਨ ਕਿ ਨਾਨਕ ਸ਼ਾਹੀ ਕੈਲੰਡਰ ਤਾਂ ਇਨਾਂ ਦੀ 'ਵਖਰੀ ਹੋਂਦ' ਦਾ ਪ੍ਰਤੀਕ ਬਣ ਜਾਵੇਗਾ, ਜਦਕਿ ਇਨਾਂ ਦੀ 'ਵਖਰੀ ਹੋਂਦ' ਤਾਂ ਸਾਡੇ ਸਾਰੇ ਮਨਸੂਬਿਆਂ ਤੇ ਪਾਣੀ ਫੇਰ ਸਕਦੀ ਹੈ । ਅਫਸੋਸ ਕਿ ਇਹ ਗਲ ਸਾਡੇ ਅਖੌਤੀ ਆਗੂਆਂ ਨੂੰ ਅੱਜ ਤਕ ਸਮਝ ਨਹੀ ਆਈ।ਇਸ ਕੈਲੰਡਰ ਨੂਮ ਅਪਨਾਉਣ ਦੀ ਬਜਾਇ ਇਹ ਇਸ ਨੂੰ ਕਤਲ ਕਰਕੇ ਹੀ ਬਹੁਤ ਖੁਸ਼ ਹੋ ਰਹੇ ਨੇ। ਇਸਨੂੰ ਨਾਂ ਮਨਣ ਵਾਲੀਆਂ ਸਿੰਘ ਸਭਾਵਾਂ ਨੂਮ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਘਰ ਦੀ ਗੋਲਕ ਵਿਚੋਂ 25-25 ਲੱਖ ਰੁਪਏ ਵੰਡ ਰਿਹਾ ਹੈ। ਦੁਸ਼ਮਨ ਨੂੰ ਕੀ ਚਾਹੀਦਾ ਹੈ  ? ਉਸ ਦਾ ਕਮ ਤਾਂ ਸਿੱਖ ਆਪ ਹੀ ਕਰ ਰਹੇ ਨੇ ।ਵਾਹ ਉਏ ਸਿਖੋ !

ਬੀਬੀ ਜਾਗੀਰ ਕੌਰ ਨੇ ਨਾਨਕ ਸ਼ਾਹੀ  ਕੈਲੰਡਰ ਨੂੰ ਰਿਲੀਜ ਕਰ ਦਿੱਤਾ, ਉਸ ਵੇਲੇ ਇਹ ਨਾਗਪੁਰ ਜੋ ਆਰ ਐਸ. ਐਸ. ਦਾ ਹੈਡਕੁਵਾਟਰ ਹੈ ਉਥੇ ਗਇਆ ਹੋਇਆ ਸੀ।  ਇਸਨੇ ਆਰ. ਐਸ.ਐਸ.  ਦੇ ਹੇਡਕੁਆਟਰ ਨਾਗਪੁਰ ਤੋਂ ਫੇਕਸ ਭੇਜ ਕੇ ਬੀਬੀ ਨੂੰ ਪੰਥ ਤੋਂ ਰਾਤੋ ਰਾਤ ਬੇਦਖਲ ਕਰਣ ਦਾ ਫੇਕਸ ਭੇਜ  ਦਿਤਾ। ਫੇਕਸ ਭੇਜ ਕੇ ਕਿਸੇ ਨੂੰ ਛੇਕ ਦੇਣ ਦੀ ਇਹ ਸਿੱਖ ਇਤਿਹਾਸ ਵਿੱਚ ਪਹਿਲੀ ਘਟਨਾਂ ਸੀ। ਇਥੋ ਹੀ ਸ਼ੁਰੂ ਹੂੰਦੀ ਹੈ 'ਬੁਰਛਾਗਰਦੀ'  ਦੀ ਇਹ ਦਾਸਤਾਨ , ਜੋ ਅੱਜ ਅਪਣੀ ਚਰਮ ਸੀਮਾਂ ਤਕ ਪਹੂੰਚ ਚੁਕੀ ਹੈ ।

ਇਸ ਗ੍ਰੰਥੀ ਨੂੰ ਇੱਨੀ ਭਾਜੜ ਕਿਸ ਗਲ ਦੀ ਪਈ ਸੀ , ਬੀਬੀ ਨੂੰ ਛੇਕਣ ਦੀ  ? ਜੇ ਬੀਬੀ ਜੀ ਨੇ ਨਾਨਕ ਸ਼ਾਹੀ ਕੈਲੰਡਰ ਜਾਰੀ ਕਰਕੇ ਕੋਈ ਪੰਥ ਵਿਰੋਧੀ ਕੰਮ ਕੀਤਾ ਸੀ,  ਤਾਂ ਇਹ ਨਾਗਪੁਰ ਤੋਂ ਵਾਪਸ ਆ ਕੇ ਵੀ ਉਨਾਂ ਤੇ ਕਾਰਵਈ ਕਰ  ਸਕਦਾ ਸੀ। ਇਸਨੇ ਆਰ. ਐਸ ਐਸ ਦੇ ਕਹਿਣ ਤੇ ਹੀ ਐਸਾ ਕੀਤਾ , ਕਿਉਕਿ ਇਹ ਆਰ. ਐਸ. ਐਸ. ਦੇ ਮਨਸੂਬਿਆਂ ਤੇ  ਹੀ ਕਮ ਕਰ ਰਿਹਾ ਸੀ। ਇਸਨੇ ਅਕਾਲ ਤਖਤ ਦੀ ਮਰਿਯਾਦਾ ਅਤੇ ਸਤਕਾਰ ਨੂੰ ਗੈਰ ਵਾਜਿਬ ਤਰੀਕੇ ਨਾਲ ਰੋਲਿਆ, ਅਤੇ ਚੱਮ ਦੀਆਂ ਚਲਾਈਆਂ । ਇਸਨੇ ਇਹੋ ਜਹੇ ਕਈ ਗੈਰ ਸਿਧਾਂਤਕ , ਆਪ ਹੁਦਰੇ ਕੂੜਨਾਮੇਂ ਜਾਰੀ ਕੀਤੇ ਜਿਨਾਂ ਵਿਚੋਂ 22 ਕੂੜਨਾਮੇ ਇਸ ਨੂੰ  ਹਟਾਉਣ  ਤੋ ਬਾਦ ਰੱਦ ਕੀਤੇ ਗਏ। ਜੇ ਇਹ ਸਹੀ ਬੰਦਾ ਸੀ ਤਾਂ ਇਨਾਂ ਹੁਕਮਨਾਮਿਆਂ ਨੂੰ ਰੱਦ ਕਿਉ ਕਰਨਾਂ ਪਇਆ। ਫਿਰ ਆਰ, ਐਸ, ਐਸ, ਅਤੇ ਸਿਆਸੀ ਦਬਾਅ ਪੈਣ ਤੇ ਇਸ ਨੂੰ ਦਰਬਾਰ ਸਾਹਿਬ ਦਾ ਹੇਡ ਗ੍ਰੰਥੀ ਥਾਪ ਦਿਤਾ ਗਇਆ । ਜੇ ਇਹ ਸਹੀ ਸੀ ਤਾਂ ਇਸਨੂੰ ਅਕਾਲ ਤਖਤ ਦੇ ਹੇਡ ਗ੍ਰੰਥੀ ਦੀ ਪੋਸਟ ਤੋਂ ਕਿਉ ਹਟਾਇਆ ਗਇਆ ? ਅਤੇ ਜੇ ਗਲਤ ਸੀ ਤਾਂ ਇਸਨੂ ਦਰਬਾਰ ਸਾਹਿਬ ਦਾ ਹੇਡ ਗ੍ਰੰਥੀ ਕਿਉ ਬਣਾਇਆ ਗਇਆ ? ਇਹ ਹਰ ਸੁਚੇਤ  ਸਿੱਖ ਭਲੀ ਭਾਂਤਿ ਜਾਣਦਾ ਹੈ, ਕਿ ਸਾਡੇ ਧਰਮ ਨੂੰ ਕੌਨ ਚਲਾ ਰਿਹਾ ਹੈ ?  ਇਸ ਨੇ ਅਕਾਲ ਤਖਤ ਦੇ ਰੁਤਬੇ ਨੂੰ ਬਹੁਤ ਵੱਡੀ ਢਾਅ ਲਾਈ ਜਿਸ ਕਰਕੇ  ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਖੜਾ ਹੋ ਗਇਆ ਕਿ , ਕੀ ਅਕਾਲ ਤਖਤ ਤੋਂ ਵੀ ਗਲਤ ਫੈਸਲੇ ਲਾਗੂ ਹੂੰਦੇ ਨੇ ਜਾਂ ਹੋ ਸਕਦੇ ਨੇ ? ਇਸਦੇ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕੱਮਾਂ ਦੀ ਲਿਸਟ ਬਹੁਤ ਲੰਮੀ ਹੈ, ਇਸ ਲਈ ਆਉ , ਮੁੜ ਇਸ ਲੇਖ ਦੇ ਮੂਲ ਵਿਸ਼ੈ ਵਲ ਵਾਪਸ ਆਂਉਦੇ ਹਾਂ ।

ਇਹ 'ਸਕਤੱਰੇਤ' ਵਾਲਾ ਕਮਰਾ ਇਸ ਤੋਂ ਪਹਿਲਾਂ ਹੋਂਦ ਵਿੱਚ ਨਹੀ ਆਇਆ ਸੀ , ਅਤੇ ਸਾਰੇ ਫੈਸਲੇ ਅਕਾਲ ਤੱਖਤ ਤੇ ਹੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ  ਹਜੂਰੀ ਵਿੱਚ ਹੀ ਕੀਤੇ ਜਾਂਦੇ ਸਨ। ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੇ 1985 - 86  ਵਿੱਚ ਅਪਣੇ ਕਾਰਜ ਕਾਲ ਵਿੱਚ ਜੋ ਵੀ ਪੰਥਿਕ ਕਾਰਵਾਈਆਂ ਕੀਤੀਆਂ ਉਹ ਅਕਾਲ ਤਖਤ ਤੇ ਹੀ ਕੀਤੀਆਂ ਨਾਂ ਕਿ ਇਸ ਸਕੱਤਰੇਤ ਵਿੱਚ ।

ਅੱਜ ਲੋਕ ਇਹ ਤਰਕ ਦੇਂਦੇ ਹਨ ਕਿ " ਪ੍ਰੋਫੇਸਰ ਸਾਹਿਬ ਵੀ ਤੇ ਇਸੇ ਪੁਜਾਰੀਵਾਦ ਦਾ ਹੀ ਇਕ ਹਿੱਸਾ ਰਹੇ ਹਨ , ਜੋ ਅੱਜ ਉਨਾਂ ਦੇ ਖਿਲਾਫ ਖੜੇ ਹਨ।" ਉਹ ਵੀਰ ਸ਼ਾਇਦ ਇਹ ਨਹੀ ਜਾਂਣਦੇ ਕੇ ਉਨਾਂ ਨੇ ਉਸ ਵਕਤ ਦੇ ਚੀਫ ਮਨਿਸਟਰ ਨੂੰ ਪੰਥ ਵਿਰੋਧੀ ਕੱਮਾਂ ਲਈ ਅਕਾਲ ਤਖਤ ਤੇ ਪੇਸ਼ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਸੀ । ਅੱਜ ਦੇ ਬੁਰਛਾਗਰਦਾਂ ਵਾਂਗ ਆਪ ਹੁਦਰੇ ਤੋਰ ਤੇ ਅਪਣੇ ਆਕਾ ਨੂੰ  "ਫਖਰੇ ਕੌਮ ਦਾ ਅਵਾਰਡ" ਨਹੀ ਸੀ ਦਿਤਾ ।  ਕੀ ਸਿੱਖੀ ਵਿੱਚ ਐਸਾ ਕੋਈ ਨਿਯਮ , ਕਾਇਦਾ ਜਾਂ ਕਾਨੂੰਨ ਹੈ ? , ਕਿ ਕਿਸੇ ਸਿਆਸੀ ਬੰਦੇ ਨੂੰ ਅਕਾਲ ਤਖਤ ਤੋਂ ਐਸਾ ਅਵਾਰਡ ਦਿਤਾ ਗਇਆ ਹੋਵੇ। ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਲਹੂਵਾਲੀਆ , ਜਿਸਨੇ ਅਪਣਾਂ ਸਾਰਾ ਜੀਵਨ "ਖਾਲਸਾ ਰਾਜ" ਦੀ ਪ੍ਰਾਪਤੀ ਲਈ ਕੁਰਬਾਨ ਕਰ ਦਿਤਾ ਅਤੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਲਹਿਰਾ ਕੇ  ਪੂਰੇ ਭਾਰਤ ਉਪਰ "ਖਾਲਸਾ ਰਾਜ" ਕਾਇਮ ਕੀਤਾ , ਉਨਾਂ  ਨੂੰ ਵੀ ਅਕਾਲ ਤਖਥ ਤੋਂ ਇਹੋ ਜਹਿਆ, ਕੋਈ ਅਵਾਰਡ ਨਹੀ ਦਿਤਾ ਗਇਆ। ਉਹ ਜਰਨੈਲ ਤਾਂ ਖਾਲਸਾ ਰਾਜ ਲਈ ਜੇ ਦਸ ਪਿੰਡ ਜਿਤਦਾ ਸੀ ਤਾਂ ਉਨਾਂ ਵਿੱਚੋਂ ਅੱਠ ਪਿੰਡ ਗੁਰੂ ਘਰ ਦੇ ਨਾਮ ਕਰਕੇ , ਦੋ ਪਿੰਡਾ ਨਾਲ ਖਾਲਸਾ ਰਾਜ ਦੇ ਟੀਚੇ ਮਿੱਥਦਾ ਸੀ। ਕੀ ਅੱਜ ਦੇ ਸਿੱਖ ਸਿਆਸਤਦਾਨ ਉਸ ਜਰਨੈਲ ਦੇ ਪੈਰਾਂ ਦੀ ਧੂੜ ਦੇ ਕਾਬਿਲ ਵੀ  ਕਾਬਿਲ ਹਨ,  ਜਿਨਾਂ ਨੂੰ ਅਕਾਲ ਤਖਥ ਤੋਂ ਆਪ ਹੁਦਰੇ ਤੌਰ ਤੇ ਸੰਨਮਾਨਿਤ ਕੀਤਾ ਜਾ ਰਿਹਾ ਹੈ ? ਕੌਮ ਸੁੱਤੀ ਹੋਈ ਹੈ ,ਇਹ ਗਲਾਂ ਜਿਨਿਆਂ ਮਰਜੀ ਕਰੀ ਜਾਉ ਕਿਸੇ ਨੂੰ ਕੋਈ ਅਸਰ ਨਹੀ ਹੈ। ਬਲਕਿ ਇਹ ਸਾਨੂੰ ਕਈ ਵਾਰ ਇਹ ਕਹਿੰਦੇ ਹਨ ਕਿ, "ਇਨਾਂ ਨੇ ਹੀ ਸਾਰੇ ਪੰਥ ਦਾ ਠੇਕਾ ਲਿਆ ਹੋਇਆ ਹੈ ", ਵੀਰੋ ! ਗਹਰੀ  ਨੀੰਦਰ ਵਿੱਚੋ ਉਠੋ ! ਅਤੇ ਆਉ ਇਹ ਠੇਕਾ ਅਸੀ ਸਾਰੇ ਰਲ ਮਿਲ ਕੇ ਲੈ ਲਈਏ ਅਤੇ ਕੌਮ ਦੀ ਡੁਬਦੀ ਬੇੜੀ ਨੂੰ ਬਚਾ ਲਇਏ, ਇਕ ਦੂਜੇ ਨੂੰ ਨੀਵਾਂ ਦਿਖਾ ਕੇ ਅਸੀ ਕੌਮ ਦਾ ਹੀ ਨੁਕਸਾਨ ਕਰ ਰਹੇ ਹਾਂ

ਕੁਝ ਵੀਰ ਤਾਂ ਕਈ ਵਾਰ ਮੈਨੂੰ ਕਹਿੰਦੇ ਹਨ ਕਿ ਤੁਸੀ ਇਨਾਂ ਹੇਡ ਗ੍ਰੰਥੀਆਂ ਨੂੰ "ਬੁਰਛਾਗਰਦ" ਕਿਉ ਕਹਿੰਦੇ ਹੋ ? ਦਾਸ ਉਨਾਂ ਕੋਲੋਂ ਪੁਛਦਾ ਹੈ ਕਿ , ਕੀ ਬੁਰਛਾਗਰਦ ਕਹਿਨਾਂ ਕੋਈ ਗਾਲ੍ਹ  ਜਾਂ ਅੱਪਸ਼ਬਦ ਹੈ ? ਭਾਈ ਕਾਨ੍ਹ ਸਿੰਘ ਨਾਭਾਂ ਨੇ ਪਹਿਲੀ ਵਾਰ "ਬੁਰਛਾਗਰਦ" ਸ਼ਬਦ ਦੀ ਵਰਤੋਂ ਕੀਤੀ ਸੀ। ਕਿਉ ਕਿ 1902 ਦੀ ਸਿੰਘ ਸਭਾ ਲਹਿਰ ਵੇਲੇ  ਵੀ ਇਹੋ ਜਹੇ "ਬੁਰਛਾਗਰਦ" ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਕਾਬਿਜ ਸਨ, ਜਿਨਾਂ ਨੇ ਬਾਦ ਵਿਚੱ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸੰਨਮਾਨਿਤ ਕੀਤਾ ਸੀ । ਉਨਾਂ ਨੇ ਅਪਣੇ ਮਹਾਨ ਕੋਸ਼ ਵਿੱਚ ਵੀ ਬੁਰਛਾਗਰਦ ਸ਼ਬਦ ਦੀ ਵਿਆਖਿਆ ਕੀਤੀ ਹੈ, ਜਿਸਦਾ ਮਤਲਬ ਹੈ ਮਤਿਹੀਨ, ਮੂਰਖ ਜਾਂ ਉੱਜਡ। ਬੁਰਛਾਗਰਦੀ ਮਾਨੇ ਹੈ ਮੂਰਖਾਂ ਦਾ ਉਠਾਇਆ ਉਪਦ੍ਰਵ (ਰੌਲਾ)।

ਇਸ ਵਿੱਚ ਕੀ ਗਲਤ ਹੈ ?  ਕੀ ਇਹ ਮਤਿਹੀਣ/ ਉਜੱਡ ਨਹੀ ਹਨ, ਜੋ ਕਿਸੇ ਪੰਥ ਦਰਦੀ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ, ਉਸ ਦੀ ਗਲ ਸੁਣੇ ਬਗੈਰ ਹੀ ਉਸ ਦੇ ਕੀਰਤਨ ਤੇ ਪਾਬੰਦੀ ਲਾ ਦੇਂਦੇ ਨੇ। ਉਸ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦਾ ਨੋਟਿਸ ਦੇਂਦੇ ਨੇ , ਤੇ ਬੁਲਾਂਦੇ ਉਸ ਨੂੰ "ਕਾਲ ਕੋਠਰੀ" ਵਿੱਚ ਹਨ ?  ਜੇ ਉਹ ਪੇਸ਼ ਹੋ ਜਾਵੇ ਤਾਂ  ਕਹਿੰਦੇ ਨੇ "ਉਹ ਤਾਂ ਆਇਆ ਹੀ ਨਹੀ " ਕੀ ਇਹ ਮਤਿਹੀਨ ਅਤੇ ਉਜੱਡ  ਨਹੀ ਹਨ ? ਦੁਨੀਆਂ ਵਿੱਚ ਕੋਈ ਇਹੋ ਜਹੀ ਅਦਾਲਤ ਜਾਂ ਥਾਣਾਂ ਦਸ ਦਿਉ , ਜਿਸ ਦੇ 'ਸਮੱਨ'  ਵਿੱਚ ਹੀ ਸੱਜਾ ਸੁਣਾਂ ਦਿਤੀ ਜਾਂਦੀ ਹੋਵੇ। 'ਮੁਲਜਿਮ' ਨੂੰ ਤਾਂ ਤਕ 'ਮੁਜਰਿਮ'  ਨਹੀ ਕਹਿਆ ਜਾਂਦਾ,  ਜਦੋਂ ਤਕ ਉਸ ਦਾ ਦੋਸ਼ ਸਾਬਿਤ ਨਾ ਹੋ ਜਾਵੇ। ਇਹ "ਮਤਿਹੀਨ", "ਉਜੱਡ" ਜਾਂ "ਬੁਰਛਾਗਰਦ" ਨਹੀ ਤਾਂ ਹੋਰ ਕੀ ਹਨ ? ਜੇ ਇਹ ਚੰਗੀ ਸ਼ਬਦਾਵਲੀ ਨਹੀ ਤਾਂ ਇਹ ਦਸ ਦਿਉ ਕਿ ਇਨਾਂ ਨੂੰ ਕੀ ਮੈਂ ਹੁਣ "ਸਿੰਘ ਸਾਹਿਬ" ਦਾ ਦਰਜਾ ਦਿਆਂ ਜਾਂ ਪੰਥ ਦੇ ਹਾਕਿਮਾਂ ਦਾ ?

ਇਹ ਮਤਿਹੀਨ/ ਉੱਜਡ/ ਬੁਰਛਾਗਰਦ  ਦੋ ਤਖਤਾਂ ਤੇ  ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆ ਉਡਾਂਦੇ ਨੇ, ਘੰਟੀਆਂ ਘੜਿਆਲ ਵਜਾ ਵਜਾ ਕੇ ਸ਼ਸ਼ਤਰਾਂ ਦੀ ਪੂਜਾ ਕਰਦੇ ਨੇ ।  ਗੁਰੂ ਗ੍ਰੰਥ ਸਾਹਿਬ ਨਾਲ ਹੋਰ ਕਿਨੀਆਂ ਕਿਤਾਬਾਂ ਦਾ ਹਨੇਰਾ ਕਰਕੇ , ਸਿੱਖਾਂ ਦੇ ਸ਼ਬਦ ਗੁਰੂ ਦਾ ਅਪਮਾਨ ਕਰਦੇ ਨੇ । ਉਹੀ ਆਪ ਤਨਖਾਹ ਯੋਗ ਮਤਿਹੀਨ,  ਇਸ ਕਮਰੇ ਵਿੱਚ ਬੈਠ ਕੇ ਸਿੱਖੀ ਦੇ ਅਹਿਮ ਫੈਸਲੇ ਕਰਦੇ ਅਤੇ ਕੌਮ ਦੇ ਜੱਜ ਬਣਕੇ ਪੰਥ ਦਰਦੀਆ ਨੂੰ ਛੇਕਦੇ ਅਤੇ ਟਾਰਚਰ ਕਰਦੇ ਨੇ। ਸਿਵ ਲਿੰਗ ਅਤੇ ਗਉਆਂ ਨੂੰ  ਪੂਜਨ ਵਾਲਿਆ ਨੂੰ , ਮਾਤਾ ਦੇ ਜਗਰਾਤੇ ਕਰਨ ਵਾਲਿਆ ਨੂੰ , ਸੌਦਾ ਸਾਧ ਅਤੇ ਆਸ਼ੂਤੋਸ਼ ਵਰਗੇ ਪੰਥ ਦੋਖੀਆਂ ਅਤੇ ਸਿੱਖੀ ਦਾ ਘਾਣ ਕਰਨ ਵਾਲੇ ਬਾਬਿਆਂ ਅਗੇ ਆੲਦਿਨ ਮੱਥੇ ਰਗੜਣ ਵਾਲੇ ਕੇਸਾਧਾਰੀ ਬ੍ਰਾਹਮਣਾਂ ਨੂੰ ਇਹ  "ਫਖਰੇ ਕੌਮ "ਅਤੇ "ਪੰਥ ਰਤਨ"  ਦਾ ਅਵਾਰਡ ਵੰਡਦੇ ਨੇ। ਸਿੱਖ ਹੋ ਕੇ ਸੀਤਾਰਾਮ ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ ਸਤਨਾਮ ਸਿੰਘ ਪਿਪਲੀ ਵਾਲੇ ਨੀਲਧਾਰੀ ਦੇ ਜਨਮ ਦਿਨ ਤੇ ਜਾਕੇ ਉਸ ਨੂੰ "ਰਾਜਾ ਜੋਗੀ" ਦੀ ਪਦਵੀ ਦੇਂਦੇ ਹਨ ਅਤੇ ਉਸ ਨੂੰ  ਅਵਤਾਰ ਕਹਿ ਕੇ ਖੁਸ਼ਾਮਦ ਕਰਦੇ ਹਨ। ਇਸ  ਨੀਲਧਾਰੀ ਦੀ ਜਨਾਨੀ ਨੂੰ "ਰਾਣੀ ਮਾਤਾ" ਦਾ ਖਿਤਾਬ ਦੇਂਦੇ ਨੇ । ਕੀ ਇਹ ਮਤਿਹੀਨ ਜਾਂ ਬੁਰਛਾਗਰਦ ਨਹੀ ਹਨ ? ਕੋਈ ਤਾਂ ਮੈਨੂੰ ਜਵਾਬ ਦਿਉ ,ਕਿ ਆਖਿਰ ਇਨਾਂ ਨੂੰ ਮੈਂ ਕੀ ਕਹਾਂ ?

ਪੂਰਨ ਸਿੰਘ ਤੋਂ ਬਾਦ  ਬੁਰਛਾਗਰਦਾਂ ਨੇ  ਇਸ 'ਕਾਲ ਕੋਠਰੀ' ਨੂੰ ਹੀ ਅਕਾਲ ਤਖਤ ਬਣਾਂ ਕੇ ਰੱਖ ਦਿੱਤਾ , ਤਾਂਕਿ ਇਸ ਵਿੱਚ ਕੀਤੇ ਗਏ ਕਿਸੇ ਵੀ ਨਾਜਾਇਜ ਫੈਸਲੇ ਦੀ ਭਣਕ ਜਾ ਇਤਲਾਹ ਸੰਗਤ ਨੂੰ ਨਾਂ ਹੋ ਸਕੇ। ਅਜੋਕੇ ਸਮੈਂ ਅੰਦਰ ਤਾਂ ਇਹ ਕਮਰਾ ਇਨਾਂ ਬੁਰਛਾਗਰਦਾਂ ਦੀ ਐਸ਼ਗਾਹ ਬਣ ਚੁਕਾ ਹੈ। ਇਸ ਕਮਰੇ ਵਿੱਚ ਨਾਂ ਤਾਂ ਸੰਗਤ ਹੀ ਜਾ ਸਕਦੀ ਹੈ ਅਤੇ ਨਾਂ ਹੀ ਇਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੂੰਦਾ ਹੈ ।ਪੰਥ ਦਰਦੀਆਂ ਅਤੇ ਇਨਾਂ ਦੇ ਖਿਲਾਫ ਗਲ ਕਰਣ ਵਾਲਿਆਂ ਨੂੰ ਇਸ ਵਿੱਚ ਬੁਲਾ ਕੇ ਬਹੁਤ ਹੀ ਬੇਇਜੱਤੀ ਨਾਲ ਮਾਨਸਿਕ ਤਾੜਨਾਂ ਦਿੱਤੀ ਜਾਂਦੀ ਹੈ। ਅਕਾਲ ਤਖਤ ਦੇ ਲੇਟਰ ਪੈਡ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੀ ਮਿਸਾਲ ਉਹ ਖੱਤ ਹੈ ਜਿਸ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦਾ ਇਕ ਕੀਰਤਨ ਪ੍ਰੋਗ੍ਰਾਮ ਰੁਕਵਾਉਣ ਲਈ ਇਨਾਂ ਗ੍ਰੰਥੀਆਂ ਨੇ ਉਥੇ ਦੇ ਪੁਲਿਸ ਅਫਸਰ ਨੂੰ "ਯੋਰ ਆਨਰ" ਕਹਿ ਕੇ ਸੰਬੋਧਿਤ ਕੀਤਾ ਸੀ । ਸੁੱਤੀ ਹੋਈ ਬੇਹੋਸ਼ ਕੌਮ ਲਈ ਇਸ ਤੋਂ ਵੱਧ ਸ਼ਰਮ ਦੀ ਗਲ ਹੋਰ ਕੀ ਹੋ ਸਕਦੀ ਹੈ ਕਿ ਇਕ ਪਾਸੇ ਛੇਵੇਂ ਗੁਰੂ ਸਾਹਿਬ ਦੇ ਸਿਰਜੇ ਅਕਾਲ ਤਖਤ ਦਾ ਰੁਤਬਾ , ਦੂਜੇ ਪਾਸੇ  ਇਕ ਮਮੂਲੀ ਜਹੇ ਬੰਦੇ ਨੂੰ  "ਯੋਰ ਆਨਰ" ਕਹਿ ਕੇ ਗੁਰੂ ਦੇ ਤਖਤ ਵਲੋਂ ਇਹ ਖੱਤ ਲਿਖਿਆ ਜਾਵੇ , ਉਹ ਵੀ ਗੁਰਬਾਣੀ ਪ੍ਰਚਾਰ ਨੂੰ ਰੋਕਣ ਲਈ।

ਦਾਸ ਨੇ ਤਾਂ ਇਸ ਨਾਜਾਇਜ ਕਮਰੇ ਦਾ ਵਿਰੋਧ ਕਰਦਿਆਂ ਕਈ ਲੇਖ ਲਿਖੇ ਅਤੇ ਜਾਗਰੂਕ ਤਬਕੇ ਨੂੰ ਇਥੋਂ ਤਕ ਹਲੂਣੇ ਦਿੱਤੇ ਕਿ ਇਸ ਕਮਰੇ ਤੇ ਬੁਲਡੋਜਰ ਚਲਾ ਕੇ ਇਸ ਦੀ ਥਾਂ ਤੇ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਂ ਦਿੱਤੀ ਜਾਵੇ। ਪਰ ਬੇਹੋਸ਼ ਜਾਗਰੂਕ ਤਬਕਾ , ਜਿਸਨੂੰ ਇਸ ਗੈਰ ਸਿਧਾਤਕ ਕਮਰੇ ਦੇ ਖਿਲਾਫ ਇਕ ਮੁਹਿਮ ਛੇੜ ਦੇਣੀ ਚਾਹੀਦੀ ਸੀ, ਉਨਾਂ ਵਿਚੋਂ ਹੀ ਕੁਝ ਰੋਟੀਆਂ ਕਾਰਣ ਤਾਲ ਪੂਰਨ ਵਾਲੇ ਅਤੇ ਡਰਪੋਕ ਬੰਦੇ ਇਸ ਵਿੱਚ ਹਾਜਰੀ ਭਰਣ ਨੂੰ ਹੀ ਅਪਣਾਂ ਨਸੀਬ ਸਮਝ ਰਹੇ ਨੇ। ਇਸ ਕਮਰੇ ਨੂੰ  ਸਭਤੋਂ ਵੱਧ ਮਾਨਤਾ , ਜਾਗਰੂਕ ਅਖਵਾਉਣ ਵਾਲੇ ਤਬਕੇ ਨੇ ਹੀ ਦਿੱਤੀ ਹੈ । ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਨੇ ਇਸ ਕਮਰੇ ਵਿੱਚ ਨਾਂ ਜਾ ਕੇ ਕੌਮ ਨੂੰ  ਇਕ ਸੁਨੇਹਾ ਦਿਤਾ ਅਤੇ ਇਸ ਕਮਰੇ ਦੇ ਖਿਲਾਫ ਪਹਿਲੀ ਵਾਰ ਇਕ ਮੁਹਿਮ ਖੜੀ ਕਰ ਦਿਤੀ। ਜਿਸ ਕਮਰੇ ਵਿੱਚ ਗੁਰੂ ਦਾ ਪ੍ਰਕਾਸ਼ ਨਹੀ, ਜਿਸ ਕਮਰੇ ਵਿੱਚ ਸੰਗਤ ਨਹੀ ਜਾ ਸਕਦੀ,  ਉਹ ਕੌਮੀ ਫੈਸਲਿਆ ਦਾ ਕੇਂਦਰ ਕਿਸ ਤਰ੍ਹਾਂ ਹੋ ਸਕਦਾ ਹੈ ? ਕੀ ਕਿਸੇ ਜੱਜ (ਗੁਰੂ ਗ੍ਰੰਥ ਸਾਹਿਬ) ਦੀ ਗੈਰ ਹਾਜਰੀ ਵਿੱਚ ਉਨਾਂ ਦੀ ਪ੍ਰਵਾਨਗੀ ਤੋਂ  ਬਿਨਾਂ ਕੋਈ ਪੰਥਿਕ ਫੈਸਲਾ ਹੋ ਸਕਦਾ ਹੈ ? ਇਹ ਬੁਰਛਾਗਰਦ ਅੱਜ ਆਪ ਹੀ ਗੁਰੂ, ਹਾਕਿਮ ਅਤੇ ਸੁਪਰੀਮ ਪਾਵਰ ਬਣ ਬੈਠੇ ਨੇ, ਜਦ ਕਿ ਇਹ ਸਾਰੇ ਆਪ ਤਨਖਾਹ ਯੋਗ ਹਨ। ਇਹ ਦੂਸਰਿਆਂ ਨੂੰ ਰਹਿਤ ਮਰਿਯਾਦਾ ਦਾ ਉਲੰਘਨ ਕਰਨ ਦੇ ਦੋਸ਼ ਵਿੱਚ ਪੰਥ ਤੋਂ ਛੇਕ ਦੇਂਦੇ ਨੇ ਤੇ ਆਪ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੇ ਨੇ। ਇਹ ਗੁਰੂ ਸਾਹਿਬ ਦਾ ਕਥਿਤ ਅਪਮਾਨ ਕਰਨ ਦੇ ਦੋਸ਼ ਵਿੱਚ ਦੂਜੇ ਸਿੱਖਾਂ ਨੂੰ ਪੰਥ ਤੋਂ ਬਾਹਰ ਕਡ੍ਹ ਦੇਂਦੇ ਨੇ ਤੇ ਆਪ ਡੇਰਿਆ , ਬਾਬਿਆਂ ਦੀਆਂ ਬਰਸੀਆਂ ਵਿੱਚ ਜਾਕੇ ਅਪਣੀਆਂ ਅੱਖਾਂ ਸਾਮ੍ਹਣੇ ਸ਼ਬਦ ਗੁਰੂ ਸਾਹਿਬ ਦਾ ਅਪਮਾਨ ਹੂੰਦਿਆਂ ਵੇਖਦੇ ਨੇ। ਇਨਾਂ ਨੂੰ ਪੰਥ ਤੋਂ ਬਾਹਰ ਕੌਣ ਕਰੇਗਾ ?

ਚਲਦਾ.................


ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.