ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਅਨੁਰਾਗ ਸਿੰਘ ਦੇ ਕੌਤਕ
ਅਨੁਰਾਗ ਸਿੰਘ ਦੇ ਕੌਤਕ
Page Visitors: 2403

ਅਨੁਰਾਗ ਸਿੰਘ ਦੇ ਕੌਤਕ

ਸਰਵਜੀਤ ਸਿੰਘ ਸੈਕਰਾਮੈਂਟੋ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਦਾ ਮਹੀਨਾ ਆਇਆ, 1984 ਈ: ਵਿਚ ਵਾਪਰੇ ਦੁਖਾਂਤ ਨੂੰ ਸਿੱਖ ਜਥੇਬੰਦੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਯਾਦ ਕੀਤਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਹਰ ਸਾਲ ਦੀ ਤਰ੍ਹਾਂ ਰਵਾਇਤੀ ਸਮਾਗਮ ਕੀਤਾ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਆਪਣੇ ਮਾਲਕਾਂ ਦੇ ਆਦੇਸ਼ਾਂ ਤੇ ਸਖ਼ਤੀ ਨਾਲ ਪਹਿਰਾ ਦਿੱਤਾ। ਬਾਦਲ ਦਲ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਮੰਗ ਕਰਕ ਕੇ ਆਪਣੇ ਆਪ ਨੂੰ ਪੰਥ ਹਿਤੈਸ਼ੀਸਾਬਿਤ ਕਰਨ ਦਾ ਯਤਨ ਕੀਤਾ। ਸਭ ਕੁਝ ਸੁੱਖ ਸ਼ਾਂਤੀ ਨਾਲ ਬੀਤ ਗਿਆ। ਪਰ, ਕੇਂਦਰੀ ਗ੍ਰਹਿ ਮੰਤਰੀ ਨੇ ਫੌਜ ਵੱਲੋਂ ਚੁੱਕੇ ਗਏ ਇਤਿਹਾਸਿਕ ਦਸਤਾਵੇਜ਼, ਵਾਪਸ ਕੀਤੇ ਗਏ ਅਤੇ ਬਕਾਇਆ ਸਮਾਨ ਦੀਆਂਸੂਚੀਆਂ ਮੰਗ ਕੇ ਸ਼੍ਰੋਮਣੀ ਕਮੇਟੀ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ। ਕੇਂਦਰ ਵੱਲੋਂ ਮੰਗੀਆਂ ਗਈਆਂ ਸੂਚੀਆਂ ਦੀ ਗੱਲ ਵੀ ਆਈ-ਗਈ ਹੋ ਜਾਣੀ ਸੀ, ਜੇ ਚੰਡੀਗੜ੍ਹ ਤੋਂ ਛਪਦਾ ਪੰਜਾਬੀ ਦਾ ਅਖ਼ਬਾਰ ਸਪੋਕਸਮੈਨ 8 ਜੂਨ ਨੂੰ ਤੱਥਾਂ ਅਧਾਰਿਤ ਖ਼ਬਰ, “ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਕੀਮਤੀ ਖਜਾਨੇ ਨੂੰ ਆਪਣਿਆਂ ਵੱਲੋਂ ਵੇਚਣ ਦੀ ਵਿਥਿਆ” ਛਾਪ ਕੇਸ਼੍ਰੋਮਣੀ ਕਮੇਟੀ ਦੀ ਪਿਛਲੇ ਤਿੰਨ ਦਹਾਕਿਆਂ ਦੀ ਕਾਰਗੁਜ਼ਾਰੀ ਸੰਗਤਾਂ ਸਾਹਮਣੇ ਪੇਸ਼ ਨਾ ਕਰਦਾ। ਸੰਗਤਾਂ ਦੇ ਰੋਹ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਸੱਦੀ ਅਤੇ ਫੇਰ ਘੜਿਆਂ-ਘੜਾਇਆਂ ਮਤਾ ਪਾਸ ਕਰ ਦਿੱਤਾ ਕਿ ਪ੍ਰਧਾਨ ਜੀ ਦੇ ਆਦੇਸ਼ਾਂਮੁਤਾਬਕਇਕ ਹਾਈ ਪਾਵਰ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.