ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਖ਼ਾਨਦਾਨੀ ਇਤਿਹਾਸਕਾਰ ਦੇ ਕੌਤਕ
ਖ਼ਾਨਦਾਨੀ ਇਤਿਹਾਸਕਾਰ ਦੇ ਕੌਤਕ
Page Visitors: 68

ਖ਼ਾਨਦਾਨੀ ਇਤਿਹਾਸਕਾਰ ਦੇ ਕੌਤਕ 
ਸਰਵਜੀਤ ਸਿੰਘ ਸੈਕਰਾਮੈਂਟੋ                                 
ਸਿੱਖ ਇਤਿਹਾਸ ਦੀਆਂ ਕਈ ਹੋਰ ਤਾਰੀਖਾਂ ਵਾਂਗ, ਗੁਰੂ ਅੰਗਦ ਜੀ ਦੇ ਗੁਰਗੱਦੀ ਦਿਹਾੜੇ ਦੀ ਤਾਰੀਖ ਬਾਰੇ ਵੀ ਮੱਤ-ਭੇਦ ਹਨ। ਪ੍ਰਮਾਣਕ ਤਾਰੀਖ ਤਾਂ 4 ਅੱਸੂ, ਅੱਸੂ ਵਦੀ 5 ਸੰਮਤ 1596 ਬਿਕ੍ਰਮੀ ਹੈ। ਪਰ ਕਈ ਕਿਤਾਬਾਂ ਵਿੱਚ ਹਾੜ ਵਦੀ 13 ਵੀ ਦਰਜ ਹੈ। ਡਾ ਹਰਜਿੰਦਰ ਸਿੰਘ ਦਿਲਗੀਰ ਵੀ ਇਸੇ ਤਾਰੀਖ ਨਾਲ ਸਹਿਮਤ ਹੈ। ਉਹ ਆਪਣੀ ਕਿਤਾਬ ‘ਸਿੱਖ ਤਵਾਰੀਖ਼’ ਵਿੱਚ ਲਿਖਦੇ ਹਨ “ਇਹ ਜਾਂਚ ਕੇ ਉਨ੍ਹਾਂ ਨੇ 14 ਜੂਨ 1539 ਈ: ਦੇ ਦਿਨ (ਇਕ ਹੋਰ ਸੋਮਾ 14 ਸਤੰਬਰ 1539 ਲਿਖਦਾ ਹੈ) ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਨੂੰ ਗੁਰਗੱਦੀ ਦੇਣ ਦਾ ਐਲਾਨ ਕਰ ਦਿੱਤਾ” ( ਪੰਨਾ 176) ਡਾ ਦਿਲਗੀਰ ਵੱਲੋਂ ਲਿਖੀ ਗਈ 14 ਜੂਨ 1539 ਈ:, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਹਾੜ ਵਦੀ 13 ਬਣਦੀ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ ਉਪਰ ਗੁਰੂ ਅੰਗਦ ਜੀ ਦੇ ਗੁਰਗੱਦੀ ਦਿਹਾੜੇ ਦੀ ਤਾਰੀਖ 7 ਸਤੰਬਰ 1539 ਈ: ਦਰਜ ਹੈ। “His Devotion to Guru Nanak ji and his holy mission was so great that he was installed as the second Nanak in September 7,1539 by Guru Nanak ji himself” (sgpc.net) ਜੋ ਕਿ 8 ਅੱਸੂ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਬਣਦੀ ਹੈ। ਇਹ ਗੁਰੂ ਨਾਨਕ ਜੀ ਦਾ ਜੋਤੀ ਜੋਤਿ ਸਮਾਉਣ ਦਾ ਦਿਹਾੜਾ ਹੈ।
ਗੁਰਬਾਣੀ ਪਾਠ ਦਰਪਣ ਵਿੱਚ, ਇਹ ਤਾਰੀਖ, “1596 ਬਿ: ਅੱਸੂ ਵਦੀ ਪੰਚਮੀ ਸਰਾਧਾਂ ਵਿਚ, ਸ਼੍ਰੀ ਕਰਤਾਰਪੁਰ ਸਾਹਿਬ, 6 ਅਕਤੂਬਰ 1539ਈ:। ਪਾਤਸ਼ਾਹੀ ਪਹਿਲੀ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪੰਜ ਦਿਨ ਪਹਿਲਾ”, ਦਰਜ ਹੈ। ਗੁਰਬਾਣੀ ਪਾਠ ਦਰਪਣ ਵਿੱਚ ਤਿੱਥ ਤਾਂ ਠੀਕ ਹੈ ਪਰ ਅੰਗਰੇਜੀ ਤਾਰੀਖ ਗਲਤ ਹੈ। 4 ਅੱਸੂ, ਅੱਸੂ ਵਦੀ 5, ਸੰਮਤ 1596 ਬਿਕ੍ਰਮੀ ਨੂੰ 3 ਸਤੰਬਰ 1539 ਈ: (ਜੂਲੀਅਨ) ਸੀ ਨਾਕਿ 6 ਅਕਤੂਬਰ। 6 ਅਕਤੂਬਰ ਨੂੰ ਤਾਂ 6 ਕੱਤਕ, ਕੱਤਕ ਵਦੀ 9 ਸੀ।
 ਡਾ ਤਰਲੋਚਨ ਸਿੰਘ ਜੀ ਨੇ ਆਪਣੀ ਕਿਤਾਬ ‘ਜੀਵਨ ਚਰਿੱਤ੍ਰ ਗੁਰੂ ਨਾਨਕ’ ਵਿੱਚ ਇਹ ਤਾਰੀਖ 5 ਸਤੰਬਰ ਲਿਖੀ ਹੈ, “5 ਸਤੰਬਰ, 1539 ਈ: ਨੂੰ ਉਨ੍ਹਾਂ ਨੇ ਸਰਬਤ ਸੰਗਤ ਨੂੰ ਇਹ ਕਹਿ ਕੇ ਬੁਲਾਇਆ ਕਿ ਉਨ੍ਹਾਂ ਨੇ ਆਪਣੀ ਗੁਰਿਆਈ ਆਪਣੇ ਉਤਰ ਅਧਿਕਾਰੀ ਨੂੰ ਸੌਂਪਣੀ ਹੈ। ਪੰਜ ਸਤੰਬਰ ਤੋਂ ਸੰਗਤਾਂ ਆਣੀਆਂ ਆਰੰਭ ਹੋ ਗਈਆਂ”। (ਪੰਨਾ 409) ਡਾ ਤਰਲੋਚਨ ਸਿੰਘ ਨੇ ਇਹ ਤਾਰੀਖ ਜਿਸ ਜਨਮਸਾਖੀ (1826) ਤੋਂ ਨਕਲ ਕੀਤੀ ਹੈ ਉਥੇ, ਇਹ “ਤਬ ਅੱਸੂ ਵਦੀ ਸਤਵੀਂ ਕਾ ਦਿਨ ਹੋਤ ਹੈ” ਲਿਖੀ ਹੋਈ ਹੈ। ਅੱਸੂ ਵਦੀ ਸਤਵੀਂ ਨੂੰ ਤਾਂ ਸਤੰਬਰ ਦੀ 4 ਤਾਰੀਖ ਬਣਦੀ ਹੈ, ਜਿਸ ਨੂੰ ਅੱਗੋਂ ਡਾ ਤਰਲੋਚਨ ਸਿੰਘ ਨੇ 5 ਸਤੰਬਰ ਬਣਾ ਦਿੱਤੀ। ਇਹ ਕਾਰਨ ਹੈ ਸਿੱਖ ਇਤਹਾਸ ਦੀਆਂ ਤਾਰੀਖਾਂ ਦੇ ਰੰਗ-ਬਰੰਗੀਆਂ ਹੋਣ ਦਾ।
  ਚਲੋ, ਅਸੀਂ 4 ਅੱਸੂ, ਅੱਸੂ ਵਦੀ 5, ਸੰਮਤ 1596 ਬਿਕ੍ਰਮੀ (3 ਸਤੰਬਰ 1539 ਈ: ਜੂਲੀਅਨ) ਦਿਨ ਬੁਧਵਾਰ ਨੂੰ ਸਹੀ ਮੰਨ ਕੇ ਅੱਗੇ ਵੱਧਦੇ ਹਾਂ। ਇਹ ਤਿੱਥ ਹੀ ਤਖਤ ਹਜ਼ੂਰ ਸਾਹਿਬ ਵੱਲੋਂ ਛਾਪੀ ਜਾਂਦੀ ‘ਦੁਸ਼ਟ ਦਮਨ ਜੰਤਰੀ’ ਵਿੱਚ ਦਰਜ ਹੈ। ਇਸ ਮੁਤਾਬਕ ਹੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਹ ਦਿਹਾੜਾ ਮਨਾਉਂਦੀ ਹੈ। ਨਾਨਕਸ਼ਾਹੀ ਕੈਲੰਡਰ ਦਾ ਕੱਟੜ ਵਿਰੋਧੀ, ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਇਸ ਨਾਲ ਸਹਿਮਤ ਹੈ।
ਇਕ ਖ਼ਾਨਦਾਨੀ ਇਤਿਹਾਸਕਾਰ ਲਿਖਦਾ ਹੈ;
 “Your Calendar God has given Fake Dates Of Ascension of Guru Nanak Ji and Accession (Gurgaddi Diwas of Guru Angad Ji as follows in his plagiarised version of Indian National Saka Calendar, encased in the sacred name of Guru Nanak Ji:
(1) Date of Ascension (Joti-Jot) of Guru Nanak Ji:22nd September.
(2) Date of Accession (Gurgadi) of Guru Angad Ji:18th September. Now see the date of Ascension of Guru Nanak Ji, recorded in an old Codex of Guru Granth Sahib (Har Sudi 2,1762Bk/ June 12,1705CE), recorded in Bikrami Samvat: Asu Vadi 10,1596Bk/September 7 1539CE. This calculation is according to Purewal's Jantari 500 Years. (Copies of Relevant pages of Guru Granth Sahib and Purewal's Jantari 500 Years enclosed).
  Bhai Gurdas clearly states:"Thapia Lenina jivandia ", but wonders of wonders your magician has fixed imaginary dates of both the events, not available in any historical record. Historically Guru Nanak JI'S Ascension took place on September 7,1539 CE and surprisingly he installs Guru Angad as his successor 11 days after his Joti-Joti Divas”.
 ਖ਼ਾਨਦਾਨੀ ਇਤਿਹਾਸਕਾਰ ਨੇ ਜੇ ਨਾਨਕਸ਼ਾਹੀ ਕੈਲੰਡਰ ਦੇ ਧਿਆਨ ਨਾਲ ਦਰਸ਼ਨ ਕੀਤੇ ਹੁੰਦੇ ਤਾਂ ਉਸ ਨੂੰ ਪਤਾ ਹੋਣਾ ਸੀ ਕਿ ਇਸ ਕੈਲੰਡਰ ਦੇ ਮਹੀਨੇ ਚੇਤ-ਵੈਸਾਖ ਹਨ, ਨਾਕਿ ਜਨਵਰੀ-ਫਰਵਰੀ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਸਾਹਿਬ ਦੀ ਗੁਰਗੱਦੀ ਦਿਹਾੜੇ ਦਾ ਪ੍ਰਵਿਸ਼ਟਾ 4 ਅੱਸੂ ਦਰਜ ਹੈ, ਉਸ ਦਿਨ ਗਰੈਗੋਰੀਅਨ ਦੀ 18 ਸਤੰਬਰ ਹੁੰਦੀ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣਾ ਦਾ ਪ੍ਰਵਿਸ਼ਟਾ 8 ਅੱਸੂ ਦਰਜ ਹੈ, ਉਸ ਦਿਨ ਗਰੈਗੋਰੀਅਨ ਦੀ 22 ਸਤੰਬਰ ਹੁੰਦੀ ਹੈ। ਹੁਣ ਕਿਸੇ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਵੀ ਪੁੱਛੀਏ ਕਿ 18 ਸਤੰਬਰ ਅਤੇ 22 ਸਤੰਬਰ `ਚ ਕਿਹੜੀ ਤਾਰੀਖ ਪਹਿਲਾ ਆਵੇਗੀ ਤਾਂ ਉਸ ਨੇ ਵੀ ਦੱਸ ਦੇਣਾ ਹੈ ਕਿ 18 ਸਤੰਬਰ, 22 ਸਤੰਬਰ ਤੋਂ ਚਾਰ ਦਿਨ ਪਹਿਲਾ ਆਉਂਦੀ ਹੈ। 4 ਅੱਸੂ ਵੀ, 8 ਅੱਸੂ ਤੋਂ ਚਾਰ ਦਿਨ ਪਹਿਲਾ ਆਉਂਦੀ ਹੈ। ਜੇ 1539 ਈ: ਵਿੱਚ ਜੂਲੀਅਨ ਤਾਰੀਖਾਂ ਵੀ ਵੇਖੀਏ ਤਾਂ ਵੀ 3 ਸਤੰਬਰ, 7 ਸਤੰਬਰ ਤੋਂ 4 ਦਿਨ ਪਹਿਲਾ ਆਉਂਦੀ ਹੈ।
  ਭਾਈ ਗੁਰਦਾਸ ਜੀ ਨੇ ਸਹੀ ਲਿਖਿਆ ਹੈ, “ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ”। ਖ਼ਾਨਦਾਨੀ ਇਤਿਹਾਸਕਾਰ ਲਿਖ ਰਿਹਾ ਹੈ “surprisingly he installs Guru Angad as his successor 11 days after his Joti-Joti Divas”.
 ਆਓ ਹੁਣ ਖ਼ਾਨਦਾਨੀ ਇਤਿਹਾਸਕਾਰ (ਤਜ਼ਰਬਾ 101 ਸਾਲ) ਦੇ ਹਿਸਾਬ-ਕਿਤਾਬ ਨੂੰ ਸਮਝੀਏ; ਗੁਰੂ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਦੀ ਤਾਰੀਖ, 8 ਅੱਸੂ, ਅੱਸੂ ਵਦੀ 10, ਸੰਮਤ 1596 ਬਿਕ੍ਰਮੀ ਨੂੰ ਜਦੋਂ ਅੰਗਰੇਜੀ ਕੈਲੰਡਰ ਦੀ ਤਾਰੀਖ ਵਿੱਚ ਲਿਖਿਆ ਗਿਆ ਤਾਂ ਇਹ 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ, 4 ਅੱਸੂ, ਅੱਸੂ ਵਦੀ 5 ਸੰਮਤ 1596 ਬਿਕ੍ਰਮੀ, 3 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿਚ ਇਹ ਦਰਜ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ”। ਇਸ ਮੁਤਾਬਕ ਗੁਰੂ ਅੰਗਦ ਸਾਹਿਬ ਦੇ ਗੁਰਗੱਦੀ ਦਿਹਾੜੇ ਦਾ ਪ੍ਰਵਿਸ਼ਟਾ 4 ਅੱਸੂ ਦਰਜ ਹੈ। ਇਸ ਦਿਨ 18 ਸਤੰਬਰ (ਗਰੈਗੋਰੀਅਨ) ਹੁੰਦੀ ਹੈ। ਗੁਰੂ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਦਾ ਪ੍ਰਵਿਸ਼ਟਾ 8 ਅੱਸੂ ਹੈ, ਇਸ ਦਿਨ 22 ਸਤੰਬਰ (ਗਰੈਗੋਰੀਅਨ) ਹੁੰਦੀ ਹੈ।
  ਖ਼ਾਨਦਾਨੀ ਇਤਿਹਾਸਕਾਰ ਨੇ ਗੁਰੂ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਦੀ ਤਾਰੀਖ ਤਾਂ 7 ਸਤੰਬਰ 1539ਈ: (ਜੂਲੀਅਨ) ਲੈ ਲਈ ਅਤੇ ਗੁਰੂ ਅੰਗਦ ਦੀ ਗੁਰਗੱਦੀ ਦਿਹਾੜੇ ਦੀ ਤਾਰੀਖ 4 ਅੱਸੂ ਨਾਨਕਸ਼ਾਹੀ ਮੁਤਾਬਕ, 18 ਸਤੰਬਰ (ਗਰੈਗੋਰੀਅਨ) ਮੰਨ ਲਈ ਅਤੇ ਆਪਣੀ ਦਾ ਖੋਜ ਦਾ ਸਿੱਟਾ, ਇਨ੍ਹਾਂ ਸ਼ਬਦਾਂ ਵਿੱਚ ਲਿਖ ਦਿੱਤਾ, “surprisingly he installs Guru Angad as his successor 11 days after his Joti- Joti Divas”.
  ਕੀ ਅਜੇ ਵੀ ਕਿਸੇ ਨੂੰ ਖ਼ਾਨਦਾਨੀ ਇਤਿਹਾਸਕਾਰ ਦੇ 101 ਸਾਲ ਦੇ ਤਜਰਬੇ ਤੇ ਕੋਈ ਸ਼ੱਕ ਹੈ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.