ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
={ਵਾਰ ਸ਼ਹੀਦ ਊਧਮ ਸਿੰਘ ਜੀ}=
={ਵਾਰ ਸ਼ਹੀਦ ਊਧਮ ਸਿੰਘ ਜੀ}=
Page Visitors: 2711

={ਵਾਰ ਸ਼ਹੀਦ ਊਧਮ ਸਿੰਘ ਜੀ}=                                    
ਊਧਮ ਸਿੰਘ ਸਰਦਾਰ ਨੇ, ਇੱਕ ਸੌਂਹ ਸੀ ਖਾਧੀ।
ਬਦਲਾ ਲੈਣਾ ਕੌਮ  ਦਾ, ਬਦਲਾ ਲੈਣਾ  ਦੇਸ਼ ਦਾ।  
ਜੀ ਦੇਸ਼ ਦਾ............
ਨਾਲੇ ਲਊਂ ਅਜਾਦੀ, ਬਦਲਾ ਲੈਣਾ....................
ਮਾਰੇ ਬਾਗ 'ਚ  ਗੋਰਿਆਂਜੀ ਗੋਰਿਆਂਮੇਰੇ ਦੇਸ਼  ਦੇ ਵਾਸੀ।
ਬਦਲਾ ਲੈਣਾ ਉਨ੍ਹਾਂ ਦਾ, ਜੀ ਉਨ੍ਹਾਂ ਦਾਭਾਵੇਂ ਲੱਗ ਜਾਏ ਫਾਂਸੀ।
ਫੇਰ ਨਾ ਕੋਈ ਉਮੰਗ' ਹੈਜੀ ਉੇਮੰਗ  ਹੈ ਜਿੰਦਗੀ  ਦੀ ਬਾਕੀ।   
ਹੋਵਣ ਆਸਾਂ ਪੂਰੀਆਂ
ਜੇ  ਮਿਲੇ  ਅਜਾਦੀ
ਬਦਲਾ ਲੈਣਾ.................
ਮਗਰੇ  ਲੱਗ    ਗਿਆ   ਡਾਇਰ  ਦੇ,   ਸਿੰਘ  ਪਿੱਛੇ  ਪੈ  ਗਿਆ।
ਰਾਤਾਂ  ਦੀ  ਨੀਂਦ   ਤੇ  ਦਿਨ  ਦਾ  ਚੈਣ   ਸੀ  ਪਾਪੀ  ਲੈ  ਗਿਆ।
'ਡਾਇਰਮਰ  ਗਿਆ  ਪਹਿਲਾਂ  ਹੀ , 'ਉਡਵਾਇਰਰਹਿ  ਗਿਆ। 
ਉਸ ਦਿਨ ਤੋਂ ਰੋਟੀ ਸਿੰਘ ਨੇ
, ਨਾ ਰੱਜ ਕੇ ਖਾਧੀ,
ਬਦਲਾ  ਲੈਣਾ...................
ਕੈਕਸਟਣ  ਦੇ ਹਾਲ 'ਚ  ਸ਼ੇਰ ਵੜ  ਗਿਆ  ਜਾ ਕੇ।
ਪਿਸਤੌਲ ਛੁਪਾਈ ਕਿਤਾਬ 'ਚ  ਵਿੱਚੋਂ ਪੰਨੇ ਕਟਾ ਕੇ।
ਇੱਕੀ ਸਾਲਾਂ ਬਾਅਦ  ਸੀ  ਮੌਕਾ  ਮਿਲਿਆ ਆ ਕੇ।
ਮਾਰੀ ਗੋਲੀ ਅੰਗਰੇਜ ਦੇ, ਪਿਸਟਲ ਕੱਢ ਛਤਾਬੀ,
ਬਦਲਾ ਲੈਣਾ....................................
ਵੱਜੀ ਗੋਲੀ ਉਡਵਾਇਰ ਦੇਥਾਂਈ  ਢੇਰੀ  ਹੋ ਗਿਆ।
ਕਰਜ਼ਾ ਲਾਹਿਆ ਚਿਰਾਂ ਦਾ, ਸਿੰਘ ਸਰਖਰੂ ਹੋ ਗਿਆ।
ਫਾਂਸੀ ਚੜ੍ਹ ਗਿਆ ਦੇਸ਼ ਲਈਸਭ  ਧੋਣੇ ਧੋ ਗਿਆ।                      
ਊਧਮ ਸਿੰਘ ਪੂਰੀ ਕਰ ਗਿਆ
, ਜੋ ਸੌਂਹ ਸੀ ਖਾਧੀ,
ਬਦਲਾ ਲੈਣਾ...................................
ਮਰ ਮਿਟਦੇ ਪੰਜਾਬੀ ਅਣਖ ਲਈ, ਇਸ ਜੱਗ ਨੂੰ ਦੱਸ ਗਿਆ।
ਜਿਸ ਹਮਲਾ ਕੀਤਾ  ਅਣਖ ਤੇ,   ਸਮਝੋ  ਉਹ  ਫਸ ਗਿਆ।
ਅਜਾਦੀ ਦੀ ਸ਼ਮਾ ਜਗਾਉਣ ਲਈ,   ਪ੍ਰਵਾਨਾ  ਮੱਚ  ਗਿਆ।
ਜੋ ਕਹੀ 'ਸੁਰਿੰਦਰ ਸਿੰਘ' ਨੇ ਉਹ ਕਰਕੇ ਦਿਖਾਤੀ,
ਬਦਲਾ ਲੈਣਾ...............................                                                                                                                                         
        ਸ੍ਰ; ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ

      ਮੋਬਾਇਲ=97287 43287, 94662 66708,  

ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ 31 ਜੁਲਾਈ ਨੂੰ ਸਮਰਪਤ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.