ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
*ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਮਰਦਾਸ ਜੀ*
*ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਮਰਦਾਸ ਜੀ*
Page Visitors: 1263

1️⃣5️⃣ ਮਈ,1504 (2022 ਅਨੁਸਾਰ)

(2 ਜੇਠ,554 ਅਨੁਸਾਰ )

*ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਮਰਦਾਸ ਜੀ*

*ਪ੍ਰਕਾਸ਼*:-8 ਜੇਠ, ਸੰਮਤ 1536 ਬਿ(5 ਮਈ,1479)

*ਹੁਣ 15 ਮਈ (2022 ਅਨੁਸਾਰ 02 ਜੇਠ,554) ਪਿੰਡ ਬਾਸਰਕੇ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ*

*ਗੁਰਗੱਦੀ*:-3 ਵੈਸਾਖ,ਸੰਮਤ 1609 ਬਿ(29 ਮਾਰਚ,1552)

*ਹੁਣ 02 ਅਪ੍ਰੈਲ (2022 20 ਚੇਤ,554 ਨ.ਸ ਅਨੁਸਾਰ)*

ਜੋਤੀ ਜੋਤ:-1 ਅੱਸੂ, ਸੰਮਤ 1631 ਬਿ(1ਸਤੰਬਰ, 1574)

*ਹੁਣ 10 ਸਤੰਬਰ (2022 25 ਭਾਦੋਂ,554 ਅਨੁਸਾਰ) ਉਮਰ 94 ਸਾਲ,ਸ੍ਰੀ ਗੋਇੰਦਵਾਲ ਸਾਹਿਬ*

*ਪ੍ਰਮੁੱਖ ਕਾਰਜ*:-ਆਨੰਦ ਕਾਰਜ ਦੀ ਪ੍ਰਥਾ ਸ਼ੁਰੂ ਕੀਤੀ,ਆਨੰਦ ਸਾਹਿਬ ਦੀ ਰਚਨਾ, ਜਾਤੀ ਭੇਦਭਾਵ ਤੇ ਛੂਤਛਾਤ ਦਾ ਖੰਡਨ ਕੀਤਾ,ਸਤੀ ਪ੍ਰਥਾ ਦੀ ਨਿਖੇਧੀ,ਪਰਦੇ ਦੀ ਪ੍ਰਥਾ ਦੀ ਮਨਾਹੀ,ਨਸ਼ਿਆਂ ਦੀ ਨਿਖੇਧੀ, ਮੌਤ ਅਤੇ ਜਨਮ,ਵਿਆਹ ਸਬੰਧੀ ਰੀਤਾਂ ਵਿੱਚ ਸੁਧਾਰ,ਲੰਗਰ ਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ।

*ਜੀਵਨ ਸਾਥੀ*:-ਮਾਤਾ ਮਨਸਾ ਦੇਵੀ

*ਬੱਚੇ*:-ਭਾਈ ਮੋਹਨ,ਭਾਈ ਮੋਹਰੀ,ਬੀਬੀ ਦਾਨੀ ਤੇ ਬੀਬੀ ਭਾਨੀ ਜੀ*।

*ਮਾਪੇ*:-ਤੇਜ ਭਾਨ ਜੀ ਤੇ ਮਾਤਾ ਸੁਲੱਖਣੀ ਜੀ

*ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਮਰਾਟ ਅਕਬਰ ਦੇ ਸਮਕਾਲੀ ਸਨ ਤੇ ਸਭ ਗੁਰੂ ਸਾਹਿਬਾਨ ਚੋ ਲੰਮੀ ਉਮਰ ਬਤੀਤ ਕਰਨ ਵਾਲੇ ਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ 10 ਸਾਲ ਛੋਟੇ ਸਨ*।

ਗੁਰੂ ਅਮਰਦਾਸ ਜੀ ਦਾ ਜਨਮ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ ਹੋਇਆ।ਪਿਤਾ ਤੇਜ ਭਾਨ ਜੀ, ਇੱਕ ਛੋਟੇ ਜਿਹੇ ਵਪਾਰੀ ਸਨ।

*24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਸਾਹਿਬ ਜੀ ਦਾ ਵਿਆਹ ਹੋ ਗਿਆ ਅਮਰਦਾਸ ਜੀ (ਗੁਰੂ ਜੀ) ਪਹਿਲਾਂ ਵੈਸ਼ਨੂੰ ਮੱਤ ਦੇ ਅਨੁਯਾਈ ਸਨ,ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ*।

ਇੱਕ ਦਿਨ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਸਾਧੂ ਨਾਲ ਮੁਲਾਕਾਤ ਹੋਈ।ਅਮਰਦਾਸ ਜੀ(ਗੁਰੂ ਜੀ)ਨੇ ਉਸ ਸਾਧੂ ਨੂੰ ਭੋਜਨ ਛਕਾਇਆ।ਬਾਅਦ ਚ ਉਸ ਸਾਧੂ ਨੇ ਅਮਰਦਾਸ ਜੀ(ਗੁਰੂ ਜੀ)ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ।ਸਾਧੂ ਕ੍ਰੋਧਿਤ ਹੋ ਉਠਿਆ ਤੇ ਕਹਿਣ ਲੱਗਿਆ,ਮੈਂ ਗੁਰੂ-ਹੀਣ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ।

*ਇਹ ਸ਼ਬਦ ਸੁਣ ਕੇ ਅਮਰਦਾਸ ਜੀ(ਗੁਰੂ ਜੀ)ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਪਰਮੇਸ਼ਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ*।

ਸੇਵਾ ਤੇ ਸਿਮਰਨ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੀ(ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ),ਦੇ ਮੁਖ ਤੋਂ ਗੁਰੂ ਨਾਨਕ ਜੀ ਦੀ ਮਿੱਠੀ ਬਾਣੀ ਸੁਣੀ।ਮਿੱਠੀ ਬਾਣੀ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ।ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਕੇ ਚੱਲੇ।

*ਬੀਬੀ ਅਮਰੋ ਦੇ ਉਨ੍ਹਾਂ(ਅਮਰਦਾਸ ਜੀ) ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ(ਗੁਰੂ ਜੀ),ਗੁਰੂ ਅੰਗਦ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸਿੱਖ ਬਣ ਗਏ।ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ*।

ਉਨ੍ਹਾਂ ਨੇ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਤੇ ਅਗਲੇ 11 ਸਾਲਾਂ ਤਨ-ਮਨ ਨਾਲ ਗੁਰੂ ਅੰਗਦ ਜੀ ਦੀ ਸੇਵਾ ਕੀਤੀ। 

ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। *ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਨ੍ਹਾਂ ਵਿੱਚੋਂ*:-

ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ,

ਲੰਗਰ ਸੰਸਥਾ ਦਾ ਵਿਸਥਾਰ,

ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ

ਸਮਾਜਿਕ ਸੁਧਾਰ ਵੀ ਕੀਤੇ।

*ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ*,

*ਸਤੀ ਪ੍ਰਥਾ ਦੀ ਨਿਖੇਧੀ ਕੀਤੀ*,

ਪਰਦੇ ਦੀ ਪ੍ਰਥਾ ਦੀ ਮਨਾਹੀ,

ਨਸ਼ਿਆਂ ਦੀ ਨਿਖੇਧੀ,

ਮੌਤ,ਵਿਆਹ ਤੇ ਜਨਮ ਸਬੰਧੀ ਰੀਤਾਂ ਵਿੱਚ ਸੁਧਾਰ ਕੀਤਾ।

*ਲੰਗਰ ਅਤੇ ਪੰਗਤ ਦੀ ਵਿਵਸਥਾ*

ਸਭ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਣ ਹੈ।

*ਆਪ ਜੀ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ*।

ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ।

*ਗੁਰੂ ਅਮਰਦਾਸ ਜੀ ਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ,19 ਰਾਗਾਂ ਵਿੱਚ ਅੰਕਿਤ ਹਨ*।

*ਗੁਰੂ ਅਮਰਦਾਸ ਜੀ ਨੇ 08 ਸਤੰਬਰ (1574),2022 23 ਭਾਦੋਂ ,554 ਅਨੁਸਾਰ) ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂਗੱਦੀ ਸੌਂਪੀ,ਤੇ ਇਸ ਤੋਂ ਬਾਅਦ 1 ਅੱਸੂ, ਸੰਮਤ 1631 ਬਿ(01 ਸਤੰਬਰ, 1574) ਹੁਣ 10 ਸਤੰਬਰ,2022 (25 ਭਾਦੋਂ,554 ਅਨੁਸਾਰ) 94 ਸਾਲ ਦੀ ਉਮਰ ਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ*।

ਆਪ ਜੀ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਹੈ ਜੀ।

*ਪ੍ਰਕਾਸ਼ ਦਿਵਸ ਦੀਆਂ ਮੁਬਾਰਕਾਂ ਜੀ।*

*ਭੁਲਾਂ ਦੀ ਖਿਮਾ ਬਖਸ਼ੋ*।

ਤਸਵੀਰਾਂ ਮਨੋ-ਕਲਪਿਤ ਹਨ ਜੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.