ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਭਾਰਤ ’ਤੇ ਕਸ਼ਮੀਰ ਬਾਰੇ ਦਬਾਅ ਪਾਉਣ ਲਈ ਅਮਰੀਕਾ ਨੇ ਕੀਤੀ ਸੀ ਪੇਸ਼ਕਸ਼
ਭਾਰਤ ’ਤੇ ਕਸ਼ਮੀਰ ਬਾਰੇ ਦਬਾਅ ਪਾਉਣ ਲਈ ਅਮਰੀਕਾ ਨੇ ਕੀਤੀ ਸੀ ਪੇਸ਼ਕਸ਼
Page Visitors: 2517

ਭਾਰਤ ਤੇ ਕਸ਼ਮੀਰ ਬਾਰੇ ਦਬਾਅ ਪਾਉਣ ਲਈ ਅਮਰੀਕਾ ਨੇ ਕੀਤੀ ਸੀ ਪੇਸ਼ਕਸ਼
* ਪਾਕਿ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਨਵੀਂ ਕਿਤਾਬ ਚ ਇੰਕਸ਼ਾਫ਼
* ਪਾਕਿ ਅੱਗੇ ਦਹਿਸ਼ਤਗਰਦ ਗਰੁੱਪਾਂ ਦੀ ਹਮਾਇਤ ਬੰਦ ਕਰਨ ਦੀ ਰੱਖੀ ਸੀ ਸ਼ਰਤ

ਵਾਸ਼ਿੰਗਟਨ, (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ਵਿਚ ਪਾਕਿਸਤਾਨ ਨੂੰ ਅੰਦਰਖਾਤੇ ਇਹ ਪੇਸ਼ਕਸ਼ ਕੀਤੀ ਸੀ ਕਿ ਜੇ ਉਹ ਲਸ਼ਕਰ--ਤੋਇਬਾ ਅਤੇ ਤਾਲਿਬਾਨ ਜਿਹੇ ਦਹਿਸ਼ਤਗਰਦ ਗਰੁੱਪਾਂ ਦੀ ਹਮਾਇਤ ਬੰਦ ਕਰ ਦੇਵੇ ਤਾਂ ਅਮਰੀਕਾ ਕਸ਼ਮੀਰ ਦੇ ਸਵਾਲ ਤੇ ਗੱਲਬਾਤ ਸ਼ੁਰੂ ਕਰਨ ਲਈ ਭਾਰਤ ਉਪਰ ਦਬਾਅ ਪਾਵੇਗਾ ਪਰ ਇਸਲਾਮਾਬਾਦ ਨੇ ਇਹ ਪੇਸ਼ਕਸ਼ ਰੱਦ ਕਰ ਦਿੱਤੀ ਸੀਅਮਰੀਕਾ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਨਵੀਂ ਕਿਤਾਬ ਮੈਗਨੀਫਿਸੈਂਟ ਡੀਲਿਊਜ਼ਨਜ਼ਜੋ ਅੱਜ ਵਿਕਣ ਲਈ ਸਟਾਲਾਂ ਤੇ ਗਈ ਹੈ, ਵਿਚ ਲਿਖਿਆ ਗਿਆ ਕਿ 1950ਵਿਆਂ ਤੋਂ ਹੀ ਪਾਕਿਸਤਾਨ ਦੀ ਇਹ ਚਿੰਤਾ ਰਹੀ ਹੈ ਕਿ ਅਮਰੀਕਾ ਦੱਖਣੀ ਏਸ਼ੀਆ ਵਿਚ ਭੂਮਿਕਾ ਨਿਭਾਵੇਹੁਣ ਅਜਿਹੀ ਇਕ ਪੇਸ਼ਕਸ਼ ਹੋਈ ਸੀ ਜਿਸ ਦੇ ਸਿੱਟੇ ਵਜੋਂ ਪਾਕਿਸਤਾਨ ਨੂੰ ਕਸ਼ਮੀਰ ਦੇ ਮੁੱਦੇ ਤੇ ਭਾਰਤ ਨਾਲ ਸਿੱਧੀ ਗੱਲਬਾਤ ਕਰਨੀ ਪਵੇਗੀਉਂਜ, ਘੱਟੋ-ਘੱਟ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਉਹ ਭਾਰਤ ਤੇ ਗੱਲਬਾਤ ਲਈ ਦਬਾਅ ਪਾਵੇਗਾਸ੍ਰੀ ਹੱਕਾਨੀ ਨੇ ਰਾਸ਼ਟਰਪਤੀ ਓਬਾਮਾ ਵੱਲੋਂ ਉਸ ਵੇਲੇ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਲਿਖੀ ਇਕ ਗੁਪਤ ਚਿੱਠੀ ਦੀ ਇਹ ਵਿਆਖਿਆ ਕੀਤੀ ਹੈਇਹ ਚਿੱਠੀ ਕੌਮੀ ਸੁਰੱਖਿਆ ਸਲਾਹਕਾਰ ਜਨਰਲ (ਸੇਵਾਮੁਕਤ) ਜੇਮਜ਼ ਜੋਨਜ਼ ਵੱਲੋਂ ਨਿੱਜੀ ਤੌਰ ਤੇ ਸੌਂਪੀ ਗਈ ਸੀਇਸ ਚਿੱਠੀ ਦੇ ਵੇਰਵੇ ਹੱਕਾਨੀ ਵੱਲੋਂ ਪਹਿਲੀ ਵਾਰ ਨਸ਼ਰ ਕੀਤੇ ਗਏ ਹਨਉਹ ਉਸ ਸਮੇਂ ਅਮਰੀਕਾ ਪਾਕਿਸਤਾਨ ਦੇ ਰਾਜਦੂਤ ਸਨ
300
ਸਫ਼ਿਆਂ ਦੀ ਆਪਣੀ ਕਿਤਾਬ ਵਿਚ ਹੱਕਾਨੀ ਨੇ ਲਿਖਿਆ ਹੈ ਕਿ ਨਵੰਬਰ 2009 ਵਿਚ ਸ੍ਰੀ ਜੋਨਜ਼ ਨਿੱਜੀ ਤੌਰ ਤੇ ਸ੍ਰੀ ਜ਼ਰਦਾਰੀ ਨੂੰ ਚਿੱਠੀ ਦੇਣ ਲਈ ਇਸਲਾਮਾਬਾਦ ਗਏ ਸਨਇਸ ਚਿੱਠੀ ਤੇ 11 ਨਵੰਬਰ 2009 ਦੀ ਤਾਰੀਖ ਸੀ ਜਿਸ ਵਿਚ ਸ੍ਰੀ ਓਬਾਮਾ ਨੇ ਪਾਕਿਸਤਾਨ ਨੂੰ ਅਮਰੀਕਾ ਦਾ ਲੰਮ ਮਿਆਦੀ ਰਣਨੀਤਕ ਭਿਆਲ ਬਣਨ ਦੀ ਪੇਸ਼ਕਸ਼ ਕੀਤੀ ਸੀਚਿੱਠੀ ਵਿਚ ਕਸ਼ਮੀਰ ਵਿਵਾਦ ਦੇ ਨਿਪਟਾਰੇ ਲਈ ਪਾਕਿਸਤਾਨ ਵੱਲੋਂ ਵਾਰ-ਵਾਰ ਦੁਹਰਾਈ ਜਾਂਦੀ ਖਾਹਸ਼ ਦਾ ਵੀ ਜ਼ਿਕਰ ਕੀਤਾ ਗਿਆ ਸੀਸ੍ਰੀ ਓਬਾਮਾ ਨੇ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਉਹ ਖਿੱਤੇ ਦੇ ਦੇਸ਼ਾਂ ਨੂੰ ਇਹ ਦੱਸਣਗੇ ਕਿ ਕੰਮਕਾਰ ਦੇ ਪੁਰਾਣੇ ਤੌਰ-ਤਰੀਕੇ ਹੁਣ ਸਵੀਕਾਰਨਯੋਗ ਨਹੀਂ ਰਹੇਭਾਰਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਮੰਨਿਆ ਸੀ ਕਿ ਕੁਝ ਦੇਸ਼ ਅਣਸੁਲਝੇ ਵਿਵਾਦਾਂ ਦੇ ਜ਼ਖ਼ਮਾਂ ਨੂੰ ਸਾਲਾਂ ਜਾਂ ਦਹਾਕਿਆਂ ਸਬੰਧੀ ਰਿਸਦੇ ਰਹਿਣ ਦੇਣਾ ਚਾਹੁੰਦੇ ਹਨਉਨ੍ਹਾਂ ਨੂੰ ਇਕ ਥਾਂ ਇਕੱਠੇ ਹੋਣ ਦੇ ਰਾਹ ਤਲਾਸ਼ਣੇ ਪੈਣਗੇ
ਇਸ ਦੇ ਨਾਲ ਹੀ ਸ੍ਰੀ ਓਬਾਮਾ ਨੇ ਇਹ ਵੀ ਲਿਖਿਆ ਸੀ ਕਿ ਕੁਝ ਦੇਸ਼ਾਂ ਨੇ ਅਮਨ ਅਤੇ ਸੁਰੱਖਿਆ ਦਾ ਰਾਹ ਅਖ਼ਤਿਆਰ ਕਰਨ ਦੀ ਬਜਾਏ ਆਪਣੀ ਲੜਾਈ ਕੁਝ ਲੁਕਵੇਂ ਗਰੁੱਪਾਂ ਨੂੰ ਸੌਂਪ ਦਿੱਤੀ ਹੈਇਸ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.