ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸੰਤ ਭਿੰਡਰਾਂਵਾਲਿਆਂ ਦੇ ਜਨਮ ਉਤੇ ਵਿਸ਼ੇਸ਼
ਸੰਤ ਭਿੰਡਰਾਂਵਾਲਿਆਂ ਦੇ ਜਨਮ ਉਤੇ ਵਿਸ਼ੇਸ਼
Page Visitors: 2566

"ਸੰਤ ਭਿੰਡਰਾਂਵਾਲਿਆਂ ਦੇ ਜਨਮ ਉਤੇ ਵਿਸ਼ੇਸ਼"
"
ਸਿੱਖ ਪ੍ਰਭੂਸੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ-ਡਾ: ਗੁਰਤੇਜ ਸਿੰਘ-ਯੂਨੀਵਰਸਿਟੀ ਆਫ ਕੈਲੇਫੋਰਨੀਆ-ਸੈਕਰਾਮੈਂਟੋ"
ਫਰੀਮਾਂਟ/ਬਲਵਿੰਦਰਪਾਲ ਸਿੰਘ ਖ਼ਾਲਸਾ :---ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ 21ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ੬੭ਵਾਂ ਜਨਮ ਦਿਨ ਬੜੇ ਉਤਸ਼ਾਹ ਤੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਮਨਾਇਆ ਗਿਆ 
ਹਫਤਾਵਾਰੀ ਦੀਵਾਨ ਦੀ ਸ਼ੁਰੂਆਤ ਇਲਾਹੀ ਗੁਰਬਾਣੀ ਦੇ ਅਖੰਡ ਜਾਪ ਦੀ ਸੰਪੂਰਨਤਾ ਨਾਲ ਹੋਈਭਾਈ ਸੁਰਜੀਤ ਸਿੰਘ ਮਜਬੂਰ ਤੇ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀ ਜਥੇ ਨੇ ਰੱਬੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਤੇ ਪੰਥ ਦੇ ਪ੍ਰਸਿੱਧ ਕਥਾਕਾਰ ਗਿਆਨੀ ਸੰਤ ਸਿੰਘ ਮਸਕੀਨ ਹੁਰਾਂ ਦੀ ਬਰਸੀ ਵੀ ਮਨਾਈ ਜਾ ਰਹੀ ਸੀਕਥਾਕਾਰ ਗਿਆਨੀ ਸੁਰਜੀਤ ਸਿੰਘ ਜ਼ਖ਼ਮੀ ਹੁਰਾਂ ਕਥਾ ਕਰਦਿਆਂ ਭਗਤ ਰਵਿਦਾਸ ਜੀ ਦੇ ਜੀਵਨ ਵਿਚੋਂ ਬ੍ਰਾਹਮਣਵਾਦ ਦੇ ਮਨੁਖਤਾ ਵਿਰੋਧੀ ਸਿਧਾਂਤ ਜ਼ਾਤ ਪਾਤ ਵਿਰੁੱਧ ਚਲਾਏ ਵਡੇ ਸੰਘਰਸ਼ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਭਗਤ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹੈ ਜਿਸਨੂੰ ਅਸੀਂ ਗੁਰੂ ਮੰਨ ਕੇ ਨਮਸਕਾਰ ਕਰਦੇ ਹਾਂ ਤੇ ਇਹੋ ਹੀ ਹੁਕਮ ਹੈਗਿਆਨੀ ਮਸਕੀਨ ਜੀ ਨੇ ਗੁਰਮਤਿ ਗਿਆਨ ਫੈਲਾਉਣ, ਪਰਚਾਰਨ ਵਿਚ ਹੀ ਆਪਣਾ ਸਾਰਾ ਜੀਵਨ ਲਾ ਦਿੱਤਾ
ਯੂਨੀਵਰਸਿਟੀ ਆਫ ਕੈਲੇਫੋਰਨੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ: ਗੁਰਤੇਜ ਸਿੰਘ ਹੁਰਾਂ ਕੰਪਿਊਟਰ ਸਲਾਈਡਾਂ ਦੀ ਸਹਾਇਤਾ ਨਾਲ ਇਕ ਵਿਸ਼ੇਸ਼ ਦਸਤਾਵੇਜ਼ ਪੇਸ਼ ਕੀਤਾ ਜਿਸ ਵਿਚ ਉਨਾਂ ਮੁੱਖ ਤੌਰ ਉਤੇ ਤਿੰਨ ਨੁਕਤੇ ਸਿੱਖ ਸੰਗਤਾਂ ਸਨਮੁੱਖ ਪੇਸ਼ ਕੀਤੇਉਨਾ ਆਪਣੇ ਵੀਚਾਰਾਂ ਦੀ ਸਾਂਝ ਦੌਰਾਨ ਇਹ ਸਪਸ਼ਟ ਕੀਤਾ ਕਿ ਪੰਥਕ ਜਥੇਬੰਦੀਆਂ ਕਿਸੇ ਵੀ ਹਾਲਤ ਵਿਚ ਸਿੱਖ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰ ਸਕਦੀਆਂ, ਕਿਉਂਕਿ ਇਹ ਗੁਰੂ ਸਿਧਾਂਤ ਹੈਦੂਜਾ ਨੁਕਤਾ ਪੇਸ਼ ਕਰਦਿਆਂ ਉਨਾਂ ਸੰਗਤਾਂ ਅਤੇ ਖਾਲਸਾ ਪੰਥ ਅੱਗੇ ਇਕ ਬਹੁਤ ਗੁੱਝਾ ਪਰ ਸੱਚ ਨਾਲ ਲਬਰੇਜ਼ ਨੁਕਤਾ ਰਖਦਿਆਂ ਪੁੱਛਿਆ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਮਹਾਨ ਸ਼ਹੀਦੀ ਨਾਲ ਸਿੱਖ ਅਜ਼ਾਦੀ ਦੇ ਨਿਸ਼ਾਨੇ ਖਾਲਿਸਤਾਨ ਦੀ ਜੋ ਲਕੀਰ ਖਿੱਚੀ ਸੀ, ਅਸੀਂ ਉਸ ਲਕੀਨ ਦੇ ਕਿਸ ਪਾਸੇ ਖਲੋਤੇ ਹਾਂ? 
ਤੀਜੇ ਨੁਕਤੇ ਬਾਰੇ ਉਨਾਂ ਕਿਹਾ ਕਿ ਜੇ ਅਸੀਂ ਲਾਈਨ ਦੇ ਠੀਕ ਪਾਸੇ ਖਲੋਤੇ ਹਾਂ ਤਾਂ ਫਿਰ ਪਿਛਲੇ ਲਗਪਗ ਤੀਹਾਂ ਸਾਲਾਂ ਦੌਰਾਨ ਅਜ਼ਾਦੀ ਦਾ ਕਿੰਨਾ ਕੁ ਪੈਂਡਾ ਤਹਿ ਕਰ ਲਿਆ ਹੈ? ਤੀਜੇ ਨੁਕਤੇ ਨਾਲ ਸੰਬਧਿਤ ਅਗਲੇ ਹਿੱਸੇ ਬਾਰੇ ਉਨਾਂ ਕਿਹਾ ਕਿ ਸਾਨੂੰ ਸਿੱਖ ਆਗੂਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਸਾਡੀ ਬਹੁਤੀ ਤਾਕਤ ਵਿਵਾਦਮਈ ਮਸਲਿਆਂ ਵਿਚ ਉਲਝਾ ਕੇ ਸਾਡੇ ਵਿਚ ਵੰਡੀਆਂ ਪਾਕੇ ਸਾਡੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਪੂਰੀ ਵਾਹ ਲਾ ਰਹੇ ਹਨਪੰਥ ਜਾਗਦਾ ਹੈ ਪਰ ਤੁਰਦਿਆਂ ਫਿਰਦਿਆਂ ਜਾਪਦੇ ਵੀ ਆਗੂ ਘੂਕ ਸੁੱਤੇ ਹੋਏ ਨੇ ਤੇ ਆਪਣੀ ਪੰਥਕ ਜ਼ਿਮੇਵਾਰੀ ਤੋਂ ਸਦਾ ਭੱਜਣ ਲਈ ਬਹਾਨੇ ਤਲਾਸ਼ ਕਰਦੇ ਹਨ
ਪੰਜਾਬ ਦੀ ਰਾਜਨੀਤੀ ਬਾਰੇ ਉਨਾਂ ਕਿਹਾ ਕਿ ਪੰਥ ਨੇ ਅਕਾਲੀ ਤੇ ਕਾਂਗਰਸੀ ਕਬੱਡੀ ਦੇ ਦੋਸਤਾਨਾ ਮੈਚ ਬਹੁਤ ਵੇਖ ਲਏ ਨੇਪ੍ਰਕਾਸ਼ ਬਾਦਲ ਹੁਣ ਸਿੱਖ ਕੌਮ ਦੇ ਕੰਮ ਦਾ ਨਹੀ ਰਿਹਾ ਬਲਕਿ ਸਿੱਖਾਂ ਦੇ ਵੈਰੀਆਂ ਨਾਲ ਦੋਸਤੀਆਂ ਪਾ ਚੁੱਕਾ ਹੈ ਤੇ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਲਈ ਬਹੁਤ ਕਾਹਲਾ ਹੈਵੀਚਾਰਾਂ ਦੇ ਅੰਤ ਤੇ ਉਨਾਂ ਕਿਹਾ ਕਿ ਹੁਣ ਦਾ ਕੀਮਤੀ ਸਮਾਂ ਸਿੱਖ ਨਿਸ਼ਾਨੇ ਵੱਲ ਵਧਣ ਲਈ ਬਹੁਤ ਅਨੁਕੂਲ ਹੈਸਾਨੂੰ 
ਸਿੱਖ ਹੋਣ ਦਾ ਭਰਮ ਪਾਲਣਾ ਬੰਦ ਕਰਕੇ ਖਾਲਸਾ-ਮੂਲ ਵੱਲ ਵਧਣ ਦਾ ਹੁਣ ਬਹੁਤ ਹੀ ਸ਼ਾਨਦਾਰ ਮੌਕਾ ਹੈ, ਕਿਉਂਕਿ ਅਸਾਂ ਇਹ ਵੀ ਤਾਂ ਵੇਖਣਾ ਹੈ ਕਿ ਅੱਜ ਦੇ ਇਸ ਤਕਨਾਲੋਜੀ ਦੀ ਤੱਰਕੀ ਭਰੇ ਸੰਸਾਰ ਦੀ ਸਟੇਜ ਉਤੇ ਸਿੱਖ ਕੌਮ ਕਿੱਥੇ ਖਲੋਤੀ ਹੈ, ਖਲੋਤੀ ਵੀ ਹੈ ਜਾਂ ਗਾਇਬ ਹੈਸੰਤਾਂ ਦੇ ਜਨਮ ਦਿਨ ਮਨਾਉਣ ਦਾ ਭਾਵ ਹੀ ਇਹ ਹੈ ਕਿ ਅਸੀਂ ਸੰਤਾਂ ਦੀ ੰਿਕੰਨੀ ਕੁ ਗੱਲ ਮੰਨੀ ਹੈਕਿੰਨਾ ਕੁ ਉਨਾਂ ਦੀ ਵਿਰਾਸਤ ਨਾਲ ਪਿਆਰ ਕੀਤਾ ਹੈਸੰਤਾਂ ਦੀ ਵਿਰਾਸਤ ਗੁਲਾਮੀ ਤੋਂ ਅਜ਼ਾਦੀ ਵੱਲ ਜਾਂਦਾ ਸਦੀਵੀ ਮੁਕਤੀ ਦਾ ਰਾਹ ਹੈਆਪਣੇ ਇਕ ਘੰਟੇ ਦੇ ਵਿਸ਼ੇਸ ਪ੍ਰੋਗਰਾਮ ਵਿਚ ਡਾ: ਸਾਹਿਬ ਦੇ ਵੀਚਾਰਾਂ ਨੂੰ ਭਰੇ ਹੋਏ ਦੀਵਾਨ ਦੀਆਂ ਸੰਗਤਾਂ ਨੇ ਬੜੇ ਧਿਆਨ ਨਾਲ ਸੁਣਿਆਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਗੁਰਤੇਜ ਸਿੰਘ ਹੁਰਾਂ ਨੂੰ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.