- * ਵਿਸਮਾਦੁ * -
ਅੰਗ੍ਰੇਜ਼ੀ ਭਾਸ਼ਾ ਦਾ ਸ਼ਬਦ ਹੈ 'ਮਿਰਾਕਲ' (Miracle) ਜਿਸਦੇ ਅਰਥ ਹਨ ਅਚਰਜ, ਅਚੰਭਾ, ਕੌਤਕ ਆਦਿ। ਇਸਦਾ ਇਕ ਹੋਰ ਅਰਥ ‘ਚਮਤਕਾਰ’ ਵੀ ਹੈ, ਭਾਵ ਆਲੌਕਿਕ ਕਰਮ ! ਜੇ ਕਰ ਸ੍ਰਿਸ਼ਟੀ ਨਿਰਾਕਾਰ ਪਰਮਾਤਮਾ ਦੀ ਕ੍ਰਿਤ ਹੈ ਤਾਂ ਇਹ ਕ੍ਰਿਤ ਅਲੌਕਕ ਕਰਮ ਹੈ, ਜੋ ਕਿ ਅਚੰਭਤ ਕਰ ਦੇਣ ਵਾਲਾ ਹੈ। ਸੁੰਨ ਵਿਚੋਂ ਵਿਸ਼ਾਲ ਆਕਰਾਂ ਦੀ ਵਭਿੰਨਤਾ ਭਰੀ ਸਿਰਜਣਾ ਜਾਂ ਹੋਂਦ ? ਇਸ ਵਿਸ਼ੇ ਬਾਬਤ ਗਿਆਨ ਵਿਚਾਰ ਜਿਵੇਂ-ਜਿਵੇਂ ਵੱਧਦਾ ਜਾਂਦਾ ਹੈ, ਅਚੰਭਾ ਉਤਨਾ ਹੀ ਵਿਸ਼ਾਲ ਹੁੰਦਾ ਜਾਂਦਾ ਹੈ। ਮਿਸਾਲ ਵਜੋਂ ਸਮੰਦਰ ਜਿਤਨਾ ਫ਼ੈਲਦਾ ਜਾਏਗਾ, ਉਸਦੇ ਕਿਨਾਰੇ ਉਤਨੇ ਹੀ ਵੱਡ ਆਕਾਰੀ ਹੁੰਦੇ ਜਾਣਗੇ।
ਉੱਧਰ, ਵਿਗਿਆਨੀਆਂ ਅਨੁਸਾਰ, ਬ੍ਰਹਮਾਂਡ ਫੈਲਦਾ ਜਾ ਰਿਹਾ ਹੈ, ਇੱਧਰ ਕੁੱਝ ਸੱਜਣ ਆਪਣੇ ਲੇਖਾਂ, ਪੁਸਤਕਾਂ, ਕਿਤਾਬਚੇਆਂ, ਕਵਿਤਾਵਾਂ ਅਤੇ ਫ਼ੇਸਬੁੱਕ ਕੁਮੇਂਟਾਂ ਵਿਚ ਸੱਚ ਦਾ ਗਿਆਨ ਬੰਨ ਲੇਣ ਦਾ ਦਾਵਾ ਠੋਕ ਰਹੇ ਹਨ। ਸਤਿਗੁਰੂ ਜੀ ਦੀ ਪੱਕੀ ਬਾਣੀ ਬਾਰੇ ਇਨ੍ਹਾਂ ਸੱਜਣਾ ਦੀਆਂ ਆਪਣੀਆਂ ਲਿਖਤਾਂ ਸੱਚਿਆਂ ਹਨ ਜਾਂ ਕੱਚਿਆਂ ?