ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਇਕ ਮਿੱਤਰ ਐਸੇ ਵੀ!
ਇਕ ਮਿੱਤਰ ਐਸੇ ਵੀ!
Page Visitors: 2736

                            ਇਕ ਮਿੱਤਰ ਐਸੇ ਵੀ!
ਮੇਰੇ ਲਈ ਮਿੱਤਰ ਸ਼ਬਦ ਪਵਿੱਤਰ ਸ਼ਬਦ ਹੈਪਰ ਮੈਂਨੂੰ ਆਪਣਾ ਮਿੱਤਰ ਕਹਿਣ ਵਾਲੇ ਇਕ, ਸੱਜਣ ਮੇਰੇ ਲਈ ਇਸ ਲਫ਼ਜ਼ ਨੂੰ ਵਰਤਨ ਵੇਲੇ, ਇਸ ਦੇ ਮਾਨੇ ਭੁੱਲ ਗਏ ਹਨਉਹ ਕਾਨਪੁਰ ਰਹਿੰਦੇ ਹਨਆਪਣੇ ਇਕ ਲੇਖ ਕੁੱਝ ਵਿਦਵਾਨ ਐਸੇ ਵੀਵਿਚ ਮੇਰੇ ਬਾਰੇ ਲਿਖਦੇ ਹਨ
ਉਹ ਆਪ ਸਿੱਖ ਰਹਿਤ ਮਰਿਆਦਾ ਦੇ ਕਈ ਪੱਖੋਂ ਵਿਰੌਧੀ ਹਨ ਅਤੇ ਹੋਰਨਾ ਤੋਂ ਸਿੱਖ ਰਹਿਤ ਮਰਿਆਦਾ ਦਾ ਪਾਲਨ ਨਾ ਕਰਨ ਦਾ ਗਿਲਾ ਕਰਦੇ ਮਤੇ ਪਾਸ ਕਰਦੇ ਹਨਮੈਂ ਕਦੇ ਵੀ ਨਹੀਂ ਸਮਝਿਆ ਕਿ ਉਹ ਸਿੱਖ ਰਹਿਤ ਮਰਿਆਦਾ ਦੇ ਸਬੰਧ ਵਿਚ ਮੇਰੇ ਪਿੱਛੇ ਤੁਰਦੇ ਹਨਉਹ ਇਸ ਬਾਰੇ ਗਲਤ ਬਿਆਨੀ ਕਰ ਰਹੇ ਹਨਮੇਰੇ ਮਿੱਤਰ ਜੀ ਚਾਹੁੰਦੇ ਹਨ ਕਿ ਮੈਂ ਪ੍ਰਿਥਮ ਭਗੌਤੀ, ਖੜਗਕੇਤ. ਅਸਿਧੁਜ ਆਦਿ ਬਾਰੇ ਭਾਈ ਕ੍ਹਾਨ ਸਿੰਘ ਨਾਭਾ ਜੀ ਨੂੰ ਛੱਡ ਕੇ ਉਨ੍ਹਾਂ ਵਲੋਂ ਕੀਤੇ ਅਰਥ ਕਬੂਲ ਕਰਾਂ!
ਜਵਾਬ ਤਾਂ ਮੈਂ ਸਾਰੇ ਦਿੰਦਾ ਹਾਂ ਪਰ ਜੋ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਉਹ ਸਮਝਦੇ ਹਨ ਕਿ ਮੈਂ ਜਵਾਬ ਨਹੀਂ ਦਿੱਤਾਖ਼ੈਰ! ਉਹ ਪਾਠਕਾਂ ਨੂੰ ਮੇਰੇ (ਆਪਣੇ ਮਿੱਤਰ) ਬਾਰੇ ਅਗਾਹ ਕਰਨਾ ਚਾਹੁੰਦੇ ਹਨ!ਅਤੇ ਇਸ ਨੂੰ ਬੜਾ ਜ਼ਰੂਰੀ ਵੀ ਸਮਝਣ ਲਗ ਪਏ ਹਨਕਿਉਂਕਿ , ਬਾਕੌਲ ਉਨ੍ਹਾਂ ਦੇ ਮੈ ਇਕ ਪੰਥ ਦਰਦੀ ਵਿਦਵਾਨਜੀ ਦੇ ਖਿਲਾਫ਼ ਆਪਣਾ ਜੋਰ ਲਾਇਆ ਹੋਇਆ ਹੈਇਹ ਕਹਿਣ ਤੋਂ ਪਹਿਲਾਂ ਮੇਰੇ ਮਿੱਤਰ ਜੀ ਇਹ ਨਹੀਂ ਵਿਚਾਰਦੇ ਕਿ ਕਿਸੇ ਪੰਥ ਦਰਦੀ ਵਿਦਵਾਨ ਦੇ ਖਿਲਾਫ਼ ਮੈਂ ਨਹੀਂ ਖੜਾ ਬਲਕਿ ਉਨ੍ਹਾਂ ਦਾ ਆਪਣਾ ਅਤੀਤ ਖੜਾ ਹੈਉਹ ਅਤੀਤ, ਜਿਸ ਕਰਕੇ ਉਹ ਪੰਥ ਦਰਦੀ ਵਿਦਨਾਨ, ਪੰਥ ਦੇ ਵੱਡੇ ਪੰਥ ਦਰਦੀ ਬਣੇ ਸੀਜੇ ਕਰ ਅਤੀਤ ਛੱਡਣਾ ਹੋਵੇ ਤਾਂ ਅਤੀਤ ਤੋਂ ਮਿਲਿਆ ਸਤਿਕਾਰ ਵੀ ਛੱਡਣਾ ਪੈਂਦਾ ਹੈਕੋਈ ਪੰਥ ਦਰਦੀ ਵਿਦਵਾਨ ਇਹ ਕਹੇ ਕਿ ਮੈਂਨੂੰ ਪਹਿਲਾਂ ਸਿੱਖ ਧਰਮ ਦੀ ਏ. ਬੀ. ਸੀ (ਮੁੱਡਲੇ ਸਿਧਾਂਤ) ਨਹੀਂ ਸੀ ਪਤਾ ਤਾਂ ਉਸ ਨੇ ਸੇਵਾ ਕੀਤੀ ਜਾਂ ਗੁਮਰਾਹ ਕੀਤਾ?
ਕਹਿੰਦੇ ਹਨ ਕੋਈ ਆਪਣੇ ਮਿੱਤਰ ਲਈ ਗਲਤ ਬਿਆਨੀ ਨਹੀਂ ਕਰਦਾਪਰ ਮੇਰੇ ਮਿੱਤਰ ਜੀ ਮੇਰੇ ਲਈ ਲਿਖਦੇ ਹਨ:-ਇਹ ਸਾਰੀਆਂ ਗੱਲਾਂ ਇਸ ਲਈ ਕਰਨੀਆ ਪੈ ਰਹੀਆਂ ਹਨ ਕਿ ਮੇਰੇ ਉਹ ਵਿਦਵਾਨ ਮਿਤਰ ਵੀ ਉਨਾਂ "ਸਲਾਹਕਾਰਾਂ" ਵਿਚੋ ਇਕ ਸਨ ਜਿਨਾਂ ਨੇ "ਡਾਲਰ ਪ੍ਰਚਾਰਕ" ਨੂੰ "ਸਕਤਰੇਤ" ਵਿੱਚ ਜਾਂਣ ਦੀ ਸਲਾਹ ਉਚੇਚੇ ਤੌਰ ਤੇ ਕਾਲੇਜ ਵਿੱਚ ਅੱਧੀ ਰਾਤ ਵੇਲੇ ਪੁਜ ਕੇ ਦਿਤੀ ਸੀਮੈਂ ਇਸ ਵਿਸ਼ੈ ਤੇ ਉਨਾਂ ਕੋਲੋਂ ਇਹ ਸਵਾਲ ਫੋਨ ਤੇ ਪੁਛ ਲਿਆ ਕਿ ਜੇ ਤੁਸੀ ਕਾਲੇਜ ਵਾਲਿਆਂ ਜਾਂ ਬੁਰਛਾਗਰਦਾਂ ਦੇ ਬੰਦੇ ਨਹੀ ਹੋ ਤਾਂ ਕਾਲੇਜ ਵਾਲਿਆਂ ਨੇ ਤੁਹਾਨੂੰ ਉਚੇਚੇ ਤੌਰ ਤੇ ਅਪਣੀ ਮੀਟਿੰਗ ਵਿੱਚ ਜੰਮੂ ਤੋਂ ਲੁਧਿਆਣੇ ਕਿਉ ਬੁਲਾਇਆ ? ਅਪਣੀ ਕਾਰ ਭੈਜ ਕੇ ਆਉਣ ਦੀ ਪੇਸ਼ਕਸ਼ ਕਿਉ ਕੀਤੀ ? ਤੁਹਾਨੂੰ ਕਾਲੇਜ ਵਾਲੇ ਇੱਨੀ ਨੇੜਿਉ ਕਿਸ ਤਰ੍ਹਾਂ ਜਾਣਦੇ ਸਨ ? ਉਨਾਂ ਦਾ ਜਵਾਬ ਸੀ ਕਿ "ਉਹ ਮੇਰੇ ਲੇਖ ਪੜ੍ਹਦੇ ਹੋਣੇ ਨੇ, ਇਸ ਲਈ ਉਨਾਂ ਮੈਨੂੰ ਬੁਲਾ ਲਿਆ ".ਉਨਾਂ ਦੀ ਇਸ ਗੱਲ ਤੇ ਮੈਨੂੰ ਹਾਸਾ ਆਇਆ ਤੇ ਮੈਂ ਜਵਾਬ ਦਿਤਾ "ਵੀਰ ਜੀ ਲੇਖ ਤਾਂ ਮੈਂ ਵੀ ਲਿਖਦਾ ਹਾਂ , ਅਤੇ ਉਨਾਂ ਨੂੰ ਵੀ ਉਹ ਪੜ੍ਹਦੇ ਨੇ, ਮੈਨੂੰ ਤਾਂ ਉਨਾਂ ਨੇ ਬੁਲਾਣ ਅਤੇ ਉਚੇਚੇ ਤੌਰ ਤੇ ਰਾਤੀ 11 ਵਜੇ ਪੁਜੱਣ ਦਾ ਸੱਦਾ ਨਹੀ ਦਿਤਾ ? ਕਿਤੇ ਤੁਸੀ ਵੀ ਤਾਂ ਗਿਆਨੀ ........ ਵਾਂਗ ..........ਇਸ ਦਾ ਉਨਾਂ ਕੋਲ ਕੋਈ ਜਵਾਬ ਨਹੀ ਸੀ…”
ਮੇਰੇ ਮਿੱਤਰ ਜੀ ਨੇ ਉਪੱਰਲੇ ਸ਼ਬਦਾਂ ਵਿਚ ਇਕ ਅਰਧ ਸਤਿੱਯ ਪੇਸ਼ ਕੀਤਾ ਹੈ, ਉਹ ਵੀ ਕੁੱਝ ਝੂਠਾਂ ਦੇ ਨਾਲ! ਪਹਿਲਾ ਝੂਠ ਇਹ ਕਿ ਮਿੱਤਰ ਜੀ ਨਾਲ ਇਹ ਗਲ ਕਲ ਨਹੀਂ ਹੋਈਦੂਜਾ ਝੂਠ ਇਹ ਕਿ ਮੈਂ ਬਿਲਕੁਲ ਨਹੀਂ ਕਿਹਾ ਕਿ ਮੈਂਨੂੰ ਲੇਂਣ ਲਈ ਕੋਈ ਵੀ ਸਪੇਸ਼ਲ ਕਾਰ ਭੇਜੀ ਗਈਸੱਦਾ ਮਿਲਣ ਤੇ ਮੈਂ ਪਹੁੰਚ ਸਕਣ ਤੇ ਅਸਮਰਥਾ ਜਤਾਈ ਕਿਉਂਕਿ ਰੇਲ ਟਿਕਟ ਇਕਦਮ ਮਿਲਣ ਦੀ ਸੰਭਾਵਨਾ ਘੱਟ ਸੀਤਾਂ ਬੁਲਾਉਂਣ ਵਾਲੇ ਸੱਜਣ ਜੀ ਨੇ ਅਨੁਰੌਧ ਕੀਤਾ ਕਿ ਸਾਡੇ ਕੁੱਝ ਵੀਰ, ਸਮਾਗਮ ਲਈ ਜੰਮੂ ਹਨ ਤੇ ਦੋਪਹਰ ਨੂੰ ਪਰਤ ਰਹੇ ਹਨ, ਤੁਸੀ ਉਨ੍ਹਾਂ ਨਾਲ ਹੀ ਆ ਜਾਉਮੈਂ ਕਿਹਾ ਕਿ ਜੇ ਕਰ ਵਾਪਸੀ ਦੀ ਟਿਕਟ ਮਿਲ ਸਕੀ ਤਾਂ ਆ ਪਾਵਾਂਗਾਸਬਬਨ ਵਾਪਸੀ ਦੀ ਟਿਕਟ ਮਿਲ ਗਈਪਰ ਸਮਾਗਮ ਵਾਲੇ ਵੀਰ ਸ਼ਾਮ ਦੇਰ ਵੇਹਲੇ ਹੋਏਮਿਤੱਰ ਜੀ ਨੇ ਕੁੱਝ ਖਿਆਲੀ ਸਵਾਲ ਵੀ ਘੜ ਲਏ ਹਨ ਜਿਵੇਂ ਕਿ ਆਖਰੀ ਸਵਾਲਮਿੱਤਰ ਜੀ ਗੁਰੂ ਦਾ ਬਾਜ ਅਖਵਾਉਂਣ ਦਾ ਯਤਨ ਕਰਦੇ ਹੋ? ਬਾਜ ਗਲਤ ਬਿਆਨੀਆ ਨਹੀਂ ਕਰਦੇ!
ਮਿੱਤਰ ਜੀ ਕਾਲੇਜ ਵਾਲਿਆਂ ਤੋਂ ਇਹ ਪੁੱਛਣ ਕਿ ਉਨ੍ਹਾਂ ਮੇਰੇ ਮਿਤੱਰ ਜੀ ਦੇ ਬਦਲੇ ਸ. ………., ਸ. ……. ਆਦਿ ਨੂੰ ਕਿਉਂ ਬੁਲਾਇਆ ਸੀ? ਕਿ ਉਹ ਵੀ ਕਿਸੇ ਕਿਸਮ ਦੇ ਬੁਰਛਾਗਰਦਾਂ ਦੇ ਬੰਦੇ ਸਨ?
ਮਿੱਤਰ ਜੀ ਜੀ ਉਨ੍ਹਾਂ ਤੋਂ ਪੁੱਛਣ ਕਿ ਉਹ ਕਿਉਂ ਸਦੇ ਗਏ ਤੇ ਮਿੱਤਰ ਜੀ ਕਿਉਂ ਨਾ ਸੱਦੇ ਗਏ? ਮੈਂ ਆਪਣੇ ਮਿੱਤਰ ਜੀ ਨੂੰ ਦੱਸ ਦੇਵਾਂ ਕਿ ਕਾਲੇਜ ਦੇ ਪ੍ਰਿ. ਸਾਹਿਬ ਜੀ ਨੇ ਮੇਰੇ ਪੁਸਤਕ ਸਿੱਖੀ ਦਾ ਦਰਸ਼ਨਪੜ ਕੇ ਮੈਂਨੂੰ ਹੱਥੀ ਇਕ ਪੱਤਰ ਵੀ ਲਿਖਿਆ ਸੀ ਅਤੇ ਇਹ ਗਲ ਸੰਨ 2010 ਦੀ ਹੈਮੇਰੇ ਮਿੱਤਰ ਜੀ ਕਿਉਂ ਨਾ ਸੱਦੇ ਗਏ ਇਸ ਸਵਾਲ ਦਾ ਜਵਾਬ ਤਾਂ ਮੇਜ਼ਬਾਨ ਕਾਲਜ ਦੇ ਸਕਦਾ ਹੈਬਾਕੀ ਮੈਂ ਕਦੇ ਡਾਲਰ ਨਹੀਂ ਕਮਾਏਨਾ ਦੇਸ਼ ਵਿਚ ਤੇ ਨਾ ਹੀ ਵਿਦੇਸ਼ ਵਿਚ25 ਸਾਲ ਦੀ ਸਰਕਾਰੀ ਨੋਕਰੀ ਵਿਚ 25 ਪੈਸੇ ਦੀ ਰਿਸ਼ਵਤ ਨਹੀਂ ਲਈ!
 ਮੈਂ ਆਪਣੇ ਮਿੱਤਰ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਲਈ ਵੀ ਮੇਰੇ ਘਰ ਵਿਚ ਵੜ ਆਇਆ ਕੋਈ ਬਦਮਾਸ਼ ਮਾੜਾ ਹੀ ਹੋਵੇਗਾਉਸ ਨੂੰ ਘਰੋਂ ਕੱਡਣ ਲਈ ਮੈਂ ਆਪਣੇ ਘਰ ਤੇ ਦਸਤਾਵੇਜ਼ ਲੈ ਕੇ ਕਾਰਵਾਈ ਕਰ ਸਕਦਾ ਹਾਂਪਰ ਮੈਂ ਇਤਨਾ ਮੁਰਖ ਨਹੀਂ ਹੋ ਸਕਦਾ ਕਿ ਬਦਮਾਸ਼ ਨੂੰ ਕੋਸਦਾ ਆਪਣੇ ਘਰ ਦੇ ਮਾਲਿਕਾਨਾ ਦਸਤਾਵੇਜ਼ ਆਪ ਫ਼ਾੜ ਦੇਵਾਂ ਜਾਂ ਉਨ੍ਹਾਂ ਨੂੰ ਸਾਜਸ਼ੀ ਦਸਤਾਵੇਜ਼ ਐਲਾਨ ਦੇਵਾਂਮੇਰੇ ਮਿੱਤਰ ਜੀ ਨੂੰ ਮੇਰੀ ਇਹ ਗਲ ਵੀ ਸਮਝ ਨਹੀਂ ਆਈ
 ਮੇਰੇ ਮਿੱਤਰ ਜੀ ਆਪਣੇ ਵਿਸ਼ੇਸ਼ ਅਦਬਨਾਲ ਮੈਨੂੰ ਪੁਛੱਦੇ ਹਨਤੁਹਾਡੀ ਕਲਮ ਨੂੰ ਲਕਵਾ ਕਿਉ ਮਾ ਜਾਂਦਾ ਹੈ ?.......ਤੁਹਾਡੀ ਜਾਗਰੂਕ ਕਲਮ ਨੂੰ ਪੋਲੀਉ ਕਿਉ ਹੋ ਜਾਂਦਾ ਹੈ ?...... ਤੁਹਾਡੀ ਕਲਮ ਕੋਮਾਂ ਦੀ ਬੇਹੋਸ਼ੀ ਵਿੱਚ ਕਿਉ ਚਲੀ ਜਾਂਦੀ ਹੈ ?”
 ਮੇਰੇ ਮਿੱਤਰ ਜੀ ਧਿਆਨ ਦੇਂਣਾ, ਆਪ ਜੀ ਜੋ ਲਿਖਦੇ ਹੋ ਉਹ ਆਪ ਜੀ ਨਾਲ ਹੀ ਜੁੜਦਾ ਜਾ ਰਿਹਾ ਹੈਜ਼ਰਾ ਵਿਚਾਰ ਕਰਨਾ ਕਿ ਸੰਜੀਦਾ ਪਾਠਕ ਆਪ ਜੀ ਬਾਰੇ ਕੀ ਸੋਚਦੇ ਹੋਂਣ ਗੇ? ਤੁਸੀ ਮੇਰੇ ਮਿੱਤਰ ਹੋ ਪਰ ਸਾਹਿਤ ਪਠਨ ਆਪ ਜੀ ਦਾ ਕੋਈ ਲਿਹਾਜ਼ ਨਹੀਂ ਕਰੇਗਾਆਪ ਜੀ ਅੰਤ ਵਿਚ ਲਿਖਦੇ ਹੋ:- ਕਦੀ ਕਦੀ ਤਾਂ ਸ਼ਕ ਜਿਹਾ ਪੈਂਦਾ ਹੈ ਕਿ ਐਸੇ ਵਿਦਵਾਨ ਅਖਵਾਉਣ ਵਾਲੇ ਲੋਕ ਵੀ ਕਿਸੇ ਖਾਸ ਮਕਸਦ ਕਰਕੇ ਹੀ ਲਿਖਦੇ ਹਨ , ਸੋਚ ਸਮਝ ਕੇ ਲਿਖਦੇ ਨੇ, ਜਾਂ ਸ਼ਾਇਦ ਕਿਸੇ ਦੇ ਕਹਿਣ ਤੇ ਹੀ ਲਿੱਖ ਰਹੇ ਨੇ
 ਮੈਂ ਆਪਣੇ ਮਿੱਤਰ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਮਕਸਦ ਨਾਲ ਹੀ ਲਿਖਦਾ ਹਾਂ ਅਤੇ ਸੋਚ ਸਮਝ ਕੇ ਲਿਖਦਾ ਹਾਂਮੈਂ ਕੋਈ ਪਾਗਲ ਨਹੀਂ ਕਿ ਬਿਨ੍ਹਾਂ ਮਕਸਦ ਅਤੇ ਬਿਨ੍ਹਾਂ ਸੋਚੇ ਲਿਖਾਂਹਰ ਬੰਦਾ ਸੋਚ ਕੇ ਕਿਸੇ ਮਕਸਦ ਲਈ ਹੀ ਲਿਖਦਾ ਹੈਇਸ ਵਿਸ ਸੰਕਾ ਦੀ ਕੋਈ ਗਲ ਨਹੀਂਰਹੀ ਗਲ ਕਿਸੇ ਦੇ ਕਹਿਣ ਤੇ ਲਿਖਣ ਦੀ ਤਾਂ ਮੇਰੇ ਮਿੱਤਰ ਜੀਉ ਮੇਰੀ ਕਲਮ ਵਿਕਾਉ ਨਹੀਂ ਅਤੇ ਨਾ ਹੀ ਕਿਸੇ ਵਿਯਕਤੀ ਦੀ ਪ੍ਰਸਤੀ ਵਿਚ ਹੈਕਿਸੇ ਨੂੰ ਮਿੱਤਰ ਆਖ ਕੇ ਉਸ ਬਾਰੇ ਇਤਨੀ ਹਲਕੀ ਗਲ ਲਿਖਣੀ ਆਪ ਜੀ ਦੇ ਸੁਭਾਅ ਲਈ ਚੰਗੀ ਨਹੀਂ
 ਮੇਰੇ ਮਿੱਤਰ ਲਿਖਦੇ ਹਨ:-ਇਹ ਸਾਰੀਆਂ ਗਲਾਂ ਮੇਰੇ ਵਿਦਵਾਨ ਮਿਤੱਰ ਨਾਲ ਵੀ ਕਲ ਹੀ ਫੌਨ ਤੇ ਹੋਈਆਂ ਨੇ , ਜਿਨਾਂ ਦਾ ਉਨਾਂ ਕੋਲ ਕੋਈ ਜਵਾਬ ਨਹੀ ਸੀਇਸ ਕਰਕੇ ਮੈਨੂੰ ਇਹ ਸਭ ਕੁਝ ਪਾਠਕਾਂ ਦੀ ਨਜਰ ਕਰਨਾਂ ਪੈ ਰਿਹਾ ਹੈ ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ਮੇਰੇ ਮਿੱਤਰ ਜੀ ਸਾਰੀਆਂ ਗਲਾਂ ਕਲ ਨਹੀਂ ਸੀ ਹੋਇਆਂਕੁੱਝ ਗਲਾਂ ਬਹੁਤ ਪਹਿਲਾਂ ਦਿਆਂ ਹਨ ਜਿਨ੍ਹਾਂ ਨੂੰ ਕੁੱਝ ਭੁੱਲਦੇ ਹੋਏ ਤੁਸੀ ਗਲਤ ਬਿਆਨੀ ਵੀ ਕੀਤੀ ਹੈਮੇਰੇ ਮਿੱਤਰ ਜੀ ਨੇ ਗਲਾਂ ਇਸ ਕਰਕੇ ਸਾਂਝੀਆਂ ਨਹੀਂ ਕੀਤੀਆਂ ਕਿ ਮੇਰੇ ਪਾਸ ਕੋਈ ਜਵਾਬ ਨਹੀਂ ਸੀਬਲਕਿ ਉਨ੍ਹਾਂ ਗਲ੍ਹਾਂ ਇਸ ਵਾਸਤੇ ਕੀਤੀਆਂ ਹਨ ਕਿ ਮੈਂ ਇਕ ਪੰਥ ਦਰਦੀ ਜੀ ਵਲੋਂ ਕੀਤੀ ਪੰਥਕ ਸੇਵਾ ਦੇ ਤੱਥਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈਉਹ ਪੰਥ ਦਰਦੀ ਵਿਦਵਾਨ ਜੀ ਦੀਆਂ ਲਿਖਿਆਂ ਇਤਹਾਸਕ ਗਲਾਂ ਤੋਂ ਮੁਨਕਰ ਤਾਂ ਨਹੀਂ ਹੋ ਸਕੇ ਅਤੇ ਮੇਰੇ ਪ੍ਰਤੀ ਸ਼ੰਕੇ ਖੜੇ ਕਰਨ ਦੀ ਕੋਸ਼ਿਸ਼ ਵਿਚ ਜੁੱਟ ਗਏਮੇਰੇ ਮਿੱਤਰ ਜੀ ਪਾਸ ਕਹਿਣ ਲਈ ਹੋਰ ਕੁੱਝ ਨਹੀਂ ਬੱਚਿਆ? ੰਮੇਰੇ ਮਿਤਰ ਜੀ ਨੂੰ ਚਾਹੀਦਾ ਹੈ ਕਿ ਜੇ ਮੈਂ ਕੁੱਝ ਗਲਤ ਕੋਟ ਕੀਤਾ ਹੈ ਤਾਂ ਦੱਸਣ!
ਮੇਰੇ ਮਿੱਤਰ ਜੀ ਕੋਈ ਵਿਯਕਤੀ ਪੰਥ ਤੋਂ ਉੱਚਾ ਨਹੀਂਕੋਈ ਵਿਯਕਤੀ ਅਕਾਲ ਤਖ਼ਤ ਤੋਂ ਉੱਚੀ ਹੈਸੀਅਤ ਦਾ ਨਹੀਂ! ਇਹ ਗਲ੍ਹਾਂ ਅਸੀਂ ਪੰਥ ਦਰਦੀ ਵਿਦਵਾਨ ਜੀ ਤੋਂ ਵੀ ਸੁਣਿਆਂ ਸਨਕੀ ਉਹ ਸਭ ਝੂਠ ਸੀ?
 ਆਪ ਜੀ ਨੇ ਅੰਤ ਵਿਚ ਛਿਮਾ ਦੀ ਜਾਚਨਾ ਵੀ ਕੀਤੀ ਹੈਛਿਮਾ ਤਾਂ ਮੈਂ ਮੰਗਦਾ ਹਾਂ ਕਿ ਮੇਰੇ ਕਾਰਨ ਆਪ ਜੀ ਦੀ ਕਲਮ ਅਦਬ ਦਾ ਰਾਹ ਭੱਟਕ ਗਈ
  ਹਰਦੇਵ ਸਿੰਘ,ਜੰਮੂ-8.3.2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.