ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸਿੱਖ ਸਿੱਕੇਆਂ ਬਾਰੇ, ਭਾਗ-1
ਸਿੱਖ ਸਿੱਕੇਆਂ ਬਾਰੇ, ਭਾਗ-1
Page Visitors: 2666

ਸਿੱਖ ਸਿੱਕੇਆਂ ਬਾਰੇ, ਭਾਗ-1
ਇਤਹਾਸਕ ਪੁਸਤਕ ਸਰੋਤਾਂ ਦੇ ਬਰਾਬਰ, ਕੁੱਝ ਪੱਖੋਂਸਿੱਕੇ’, ਇਤਹਾਸਕਾਰਾਂ ਵਲੋਂ ਇੱਕ ਜ਼ਿਆਦਾ ਮਜ਼ਬੂਤ ਸਰੋਤ ਕਰਕੇ ਕੇ ਸਵੀਕਾਰੇ ਜਾਂਦੇ ਹਨ। ਪੁਸਤਕਾਂ ਦੇ ਸਮਕਾਲੀ ਪਾਠਕ ਕਿਤਨੇ ਕੁ ਹੁੰਦੇ ਹੋਂਣ ਗੇ? ਇਸ ਸਵਾਲ ਦੇ ਮੁਕਾਬਲੇ ਇਹ ਸਵੀਕਾਰ ਕਰਨਾ ਪਵੇਗਾ, ਕਿ ਸਿੱਕੇ ਆਪਣੇ ਸਮੇਂ ਵਿਚ, ਹਰ ਹੱਥ ਤਕ ਪਹੁੰਚਆ ਸਰੋਤ ਸਮਝਿਆ ਜਾਂਦਾ ਹੈ। ਯਾਨੀ ਸਰਕਾਰਾਂ ਅਤੇ ਸਰਕਾਰੀ ਅਹਿਲਕਾਰਾਂ ਤੋਂ ਲੈ ਕੇ ਸਾਹੂਕਾਰਾਂ, ਕਰਜ਼ਦਾਰਾਂ, ਵਪਾਰੀਆਂ ਅਤੇ ਮਜ਼ਦੁਰਾਂ ਤਕ!
ਸਿੱਖ ਸਿੱਕੇ, ਵਿਸ਼ੇਸ਼ ਰੂਪ ਵਿੱਚ ਅੰਮ੍ਰਿਤਸਰ ਟਕਸਾਲ ਤੋਂ ਗੁਰੂ ਸਾਹਿਬਾਨ ਅਤੇ ਅਕਾਲ ਤਖ਼ਤ ਦੇ ਨਾਮ ਤੋਂ ਜਾਰੀ ਸਿੱਕੇ, ਇੱਕ ਮੁਦ੍ਰਾ ਹੋਂਣ ਦੇ ਨਾਲ-ਨਾਲ ਸਮਕਾਲੀ ਇਤਹਾਸ ਅਰਥ ਸ਼ਾਸਤ੍ਰ, ਕਲਾ, ਅਧਿਕਾਰਕ, ਰਾਜਨੀਤਕ ਅਤੇ ਸਭ ਤੋਂ ਵੱਧ, ਧਾਰਮਕ ਵਿਚਾਰਧਾਰਾ ਦੇ ਠੋਸ ਸਬੂਤ ਹਨ। ਸਿੱਖ ਸਿੱਕੇ ਪਟਿਆਲਾ ਮਿਯੁਜ਼ਿਅਮ, ਨੈਸ਼ਨਲ ਮਿਯੁਜ਼ਿਅਮ ਅਤੇ ਬ੍ਰਿਟਿਸ਼ ਨੈਸ਼ਨਲ ਮਿਯੁਜ਼ਿਅਮ, ਸਿੱਕਾ ਸ਼ਾਸਤ੍ਰਿਆਂ ਅਤੇ ਕਈਂ ਹੋਰ ਸੱਜਣਾ ਪਾਸ ਅੱਜ ਵੀ ਮੌਜੂਦ ਹਨ
ਸਿੱਖ ਸਿੱਕੇਆਂ ਬਾਰੇ ਹੋਰ ਵਿਚਾਰ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕਿਵੇਂ ਬਣਾਏ ਜਾਂਦੇ ਸੀ?
ਭਾਰਤ ਵਿੱਚ ਪ੍ਰਾਚੀਨ ਸਿੱਕੇ ਕੁੱਝ ਵਿਸ਼ੇਸ਼ ਤਰੀਕੇਆਂ ਨਾਲ ਬਣਦੇ ਰਹੇ ਸੀ। ਮਸਲਨ ਧਾਤੂ ਦੇ ਟੁੱਕੜੇ ਤੇ ਖੁਦੀ ਹੋਈ ਇਬਾਤਰ ਵਾਲੇ ਸਿੱਕੇ, ਧਾਤੂ ਦੇ ਟੁੱਕੜੇ ਤੇ ਉਭਰੀ ਹੋਈ ਇਬਾਰਤ ਵਾਲੇ ਸਿੱਕੇ ਅਤੇ ਧਾਤੂ ਨੂੰ ਪਿਘਲਾ ਕੇ ਬਨਾਏ ਗਏ ਸਿੱਕੇ। ਇਨਾਂਹ ਤਿੰਨ ਸ਼੍ਰੇਣਿਆਂ ਨੂੰਪੰਚ(Punch),ਸਟ੍ਰੱਕ(Struck) ਅਤੇਢਲਾਈ(Casting) ਪ੍ਰਕਿਆ ਦੂਆਰਾ ਬਨਾਏ ਹੋਏ ਸਿੱਕੇ ਕਰਕੇ ਜਾਣਿਆ ਜਾਂਦਾ ਹੈ
ਸਿੱਖ ਸਿੱਕੇ ਮੁੱਖ ਤੌਰ ਤੇ ਦੂਜੀ ਸ਼੍ਰੇਣੀ ਦੁਆਰਾ ਬਣੇ ਸਿੱਕੇ ਸਨ। ਹੱਥੀ ਬਣੀ ਇੱਕ ਡਾਈ (Die) ਵਿੱਚ ਸਪਾਟ ਚਾਂਦੀ ਜਾਂ ਸੋਨੇ ਦਾ ਟੁੱਕੜਾ ਰੱਖ ਕੇ, ਹੱਥੋੜੇ ਨਾਲ ਜੋਰਦਾਰ ਸੱਟ ਮਾਰੀ ਜਾਂਦੀ ਸੀ, ਜਿਸ ਉਪਰੰਤ ਡਾਈ ਤੇ ਹੱਥੀ ਲਿਖੀ ਉਲਟੀ ਇਬਾਰਤ, ਸਿੱਕੇ ਤੇ ਸਿੱਧੀ ਹੇ ਕੇ ਉਭਰ ਆਉਂਦੀ ਸੀ। ਪੰਜਾਬ ਵਿੱਚ ਸੰਨ 1765 ਉਪਰੰਤ ਸਿੱਖ ਪ੍ਰਭੁੱਤਵ ਕਾਲ ਵਿਚ, ਸਿੱਕੇ ਬਨਾਉਂਣ ਲਈ ਵਰਤੀ ਗਈ ਇਹ ਤਕਨੀਕ ਮੁਗ਼ਲਿਆ ਰਾਜ ਵਿੱਚ ਵਰਤੀ ਜਾਂਦੀ ਤਕਨੀਕ ਅਨੁਸਾਰੀ ਹੀ ਸੀ, ਜਿਸ ਵਿੱਚ ਟਕਸਾਲਾਂ ਵਿੱਚ ਇਸੇ ਦੇ ਹੁਨਰਮੰਦਾਂ ਵਲੋਂ ਹੱਥੀ ਕੰਮ ਕੀਤਾ ਜਾਂਦਾ ਸੀ
ਸਿੱਖ ਸਿੱਕੇ ਬਨਾਉਂਣ ਦੀ ਇਸ ਵਿਧੀ ਦਾ ਇੱਕ ਚਸ਼ਮਦੀਦ ਗਵਾਹ ਐਂਡਰੀਯੂ ਫਲੈਮਿੰਗਇੰਝ ਲਿਖਦਾ ਹੈ:-
“ Pind Dadud Khan. — Received visits from Missers Rula Ram and Gyan Chand. who have yielded me every assistance in their power in the prosecution of my investigation of the range of hills. Visited the mint here, which is under the superintendence of the former. Silver is collected in all directions in the shape of old rupees, bangles and silver ornaments, which after being refined are converted into the new Lahore Rupee. At present the silver from which rupees are manufactured, are Mahmoud Shah Rupees from the Hazara and countries to the north, and of the value of about 12 annas. These contain copper and lead, which is separated from them previous to their being converted into the new rupees….
The silver being obtained of sufficient purity to constitute the new rupees, which are said to be pure silver, it is cut into bars about the breadth of a rupee and handed over to an artificer, who cuts these into the necessary weights to constitute the rupees. This being done, the rough bits of silver are heated to redness on hot charcoal, and when hot are beaten on an anvil with a round-headed hammer into the shape and size of the standard rupee. In this state they are handed over to a man who finishes them by impressing the necessary inscription, which is done on a die of a most simple description, being an anvil with a round and highly tempered steel surface, on which the inscription is inscribed in reverse. On this the rupee is placed, and on it a punch with a round and highly tempered steel face, on which the inscription to be impressed on the upper side of the rupee is caned. The punch being applied to the rupee, a smart blow from a heavy die is given by a man who stands in front of the one in charge of the die, and who holds the punch in his left hand and a handful of raw rupees in his right, the lower die being firmly fixed in a strong case. In this way 40 rupees were passed through the die well engraved, in one minute, and the artificer said that on an average he could engrave 1500 per hour. From 1000 Mahmoud Shah rupees. 750 new
Lahore rupees are manufactured.”
(Extract From RASB Vol XVIII Part II, Diary of a Trip to Pind Dadud Khan and the
Salt Range by Andrew Fleming MD pages 667-8)
ਉਪਰੋਕਤ ਪ੍ਰਕ੍ਰਿਆ ਐਂਡਰੀਯੂ ਫਲੇਮਿੰਗਨੇ, ਪਿੰਡ ਦਾਉਦ ਖ਼ਾਨਟਕਸਾਲ ਵਿੱਚ ਅੱਖੀ ਡਿੱਠੀ ਸੀ ਜਿੱਥੋ, ਉਸ ਵੇਲੇ 1000 ਮਹਮੂਦ ਸ਼ਾਹੀਸਿੱਕੇਆਂ ਵਿਚੋਂ ਪਹਿਲਾਂ ਤਾਂਬੇ ਨੂੰ ਵੱਖਰਾ ਕਰਕੇ ਚਾਂਦੀ ਦੇ 750ਲਾਹੋਰ ਸਿੱਕੇਬਨਾਏ ਜਾ ਰਹੇ ਸੀ। ਮਹਮੂਦ ਸ਼ਾਹੀ ਸਿੱਕੇਆਂ ਵਿਚੋਂ ਚਾਂਦੀ ਨਾਲੋਂ ਤਾਂਬਾਂ ਵੱਖਰਾ ਕਰਨ ਦੀ ਤਕਨੀਕ ਵੀ ਫਲੇਂਮਿੰਗ ਨੇ ਅੱਖੀ ਡਿੱਠੀ ਅਤੇ ਆਪਣੀ ਡਾਈਰੀ ਵਿੱਚ ਦਰਜ ਕੀਤੀ ਸੀ। ਸਿੱਕੇ ਬਨਾਉਂਣ ਦੀ ਇਸੇ ਤਕਨੀਕ ਦੀ ਵਰਤੋਂ ਉਸ ਵੇਲੇ ਦੀਆਂ ਟਕਸਾਲਾਂ ਵਿੱਚ ਹੁੰਦੀ ਸੀ
ਧਿਆਨ ਵਿੱਚ ਰਹੇ ਕਿ ਉਸ ਵੇਲੇ ਸਿੱਕੇ ਬਨਾਉਂਣ ਦਾ ਕੰਮ, ਅੱਜ ਵਾਂਗ ਮਸ਼ੀਨੀ ਅਤੇ ਉਂਨਤ ਨਹੀਂ ਸੀ ਜਿਸ ਰਾਹੀਂ ਅੱਜ ਇਕਸਾਰ ਹੂ--ਹੂ ਸਿੱਕੇ ਬਣਦੇ ਹਨ। ਉਸ ਵੇਲੇ ਇਹ ਕੰਮਹੱਥਕਰਘੇਵਾਂਗ ਸੀ ਅਤੇ ਕੁੱਝ ਮਾਤਰਾ ਵਿੱਚ ਸਿੱਕੇ ਬਨਾਉਂਣ ਉਪਰੰਤ ਡਾਈ ਬਦਲਣੀ ਪੈਂਦੀ ਸੀ। ਬਰਾਬਰ ਤੋਲ ਦੇ ਟੁਕੜੇ ਹੱਥੀ ਕੱਟਣ-ਕੁੱਟਣ ਕਾਰਨ ਮੋਟਾਈ ਅਤੇ ਘੇਰੇ ਵਿੱਚ ਬਰਾਬਰ ਨਹੀਂ ਸੀ ਹੁੰਦੇ ਅਤੇ ਡਾਈ ਹੇਠ ਟੁੱਕੜੇ ਨੂੰ ਰੱਖਣ ਦੀ ਕ੍ਰਿਆ ਵੀ ਮਸ਼ੀਨੀ ਨਹੀਂ ਬਲਕਿ ਹੱਥੀ ਹੁੰਦੀ ਸੀ, ਜਿਸ ਕਾਰਨ ਸਿੱਕੇਆਂ ਦੀ ਬਣਤਰ ਇਕਸਾਰ ਨਹੀਂ ਸੀ ਹੁੰਦੀ ਅਤੇ ਉਸ ਤੇ ਲਿਖੀ ਇਬਾਰਤ, ਅੱਗੇ-ਪਿੱਛੇ ਅਤੇ ਸੱਜੇ-ਖੱਬੇ ਹੁੰਦੀ ਰਹਿੰਦੀ ਸੀ
ਹੱਥੀ ਬਣਨ ਵਾਲੀਆਂ ਡਾਈਆਂ ਵੀ ਕਦੇ ਇਕਸਾਰ ਨਹੀਂ ਸੀ ਹੁੰਦੀਆਂ। ਡਾਈ ਤੇ ਹੱਥੀ ਲਿਖਾਈ ਕਰਨ ਵਾਲੇ ਕਾਰੀਗਰ, ਉੱਪਲਬਧ ਥਾਂ ਵਿੱਚ ਇਬਾਰਤ ਅਤੇ ਡਿਜ਼ਾਈਨ ਨੂੰ ਨਿਸ਼ਚਤ ਕਰਦੇ ਸੀ। ਹੱਥੀ ਕੰਮ ਵਿੱਚ ਲਗੇ ਵੱਖ-ਵੱਖ ਕਾਰੀਗਰਾਂ ਅਤੇ ਹੱਥੋੜੇ ਦੀਆਂ ਜੋਰਦਾਰ ਸੱਟਾਂ ਵਜੋਂ ਨਿਤ ਬਦਲਦੀਆਂ ਡਾਈਆਂ ਕਾਰਨ ਵੀ, ਵੱਖ-ਵੱਖ ਸਿੱਕੇਆਂ ਤੇ ਵੱਖ-ਵੱਖ ਪ੍ਰਕਾਰ ਦੀ ਲਿਖਤ ਨਜ਼ਰ ਆਉਂਦੀ ਸੀ ਜਿਸ ਵਿੱਚ ਲਫ਼ਜਾਂ ਦੀ ਬਨਾਵਟ. ਅਕਾਰ ਅਤੇ ਸਥਾਨ ਵਿੱਚ ਅੰਤਰ ਹੁੰਦਾ ਸੀ। ਕਾਲਾਂਤਰ ਤਾਂ ਹੋਰ ਵੀ ਬਦਲਾਉ ਆਉਂਦੇ ਰਹੇ ਸੀ
ਮੋਟੇ ਤੌਰ ਤੇ ਸਮਝਣ ਲਈ ਅਸੀਂ ਹੇਠ ਦਿੱਤੀ ਤਸਵੀਰ ਤੋਂ ਸਹਾਇਤਾ ਲੇ ਸਕਦੇ ਹਾਂ:-
ਐਂਡਰੀਯੂ ਫਲੇਮਿੰਗਦੇ ਵ੍ਰਿਤਾਂਤ ਅਤੇ ਉਪਰੋਕਤ ਤਸਵੀਰ ਰਾਹੀ ਅਸੀਂ ਹੁਣ ਸਮਝ ਸਕਦੇ ਹਾਂ, ਕਿ ਤੋਲ ਦੇ ਹਿਸਾਬ ਨਾਲ ਕੱਟੇ ਚਾਂਦੀ ਦੇ ਟੁੱਕੜੇ, ਲਾਲ ਗਰਮ ਕਰਕੇ, ਗੋਲ ਹੱਥੋੜੇ ਨਾਲ ਰੂਪੇ ਦੀ ਅਕਾਰ ਵਿੱਚ ਕੁੱਟ ਕੇ, ਦੂਜੇ ਕਾਰੀਗਰਾਂ ਨੂੰ ਦਿੱਤੇ ਜਾਂਦੇ ਸੀ। ਹੇਠ ਬੈਠੇ ਬੰਦੇ ਵਲੋਂ ਚਾਂਦੀ ਦੇ ਸਪਾਟ (Plain) ਟੁੱਕੜੇ ਤੇਜੀ ਨਾਲ, ਇੱਕ ਤੋਂ ਬਾਦ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.