ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸੰਗਤ ਵਿਚ ਅਸ਼ਲੀਲ ਕਥਾ ?
ਸੰਗਤ ਵਿਚ ਅਸ਼ਲੀਲ ਕਥਾ ?
Page Visitors: 2957

 

ਸੰਗਤ ਵਿਚ ਅਸ਼ਲੀਲ ਕਥਾ ?
ਹਰਦੇਵ ਸਿੰਘ, ਜੰਮੂ
ਕਹਿੰਦੇ ਹਨ ਕਿ ਚਰਿਤ੍ਰੋਪਾਖਿਆਨ ਦੀ ਕਥਾ ਸੰਗਤ ਵਿਚ ਨਹੀਂ ਹੋ ਸਕਦੀ ! ਸਚ ਵੀ ਹੈ ਕੋਂਣ ਸੱਜਣ ਹੈ ਜੋ ਸੰਗਤ ਵਿਚ ਉਹ ਗਲਾਂ ਕਰ ਸਕੇ ਜੋ ਪਾਖਿਆਨਾਂ ਵਿਚ ਵਰਨਿਤ ਹਨ ? ਚੁਨੌਤੀ ਦਿੱਤੀ ਜਾਂਦੀ ਹੈ ਕਿ ਭਾਈ ਜ਼ਰਾ ਪਾਖਿਆਨਾਂ ਦੀ ਕਥਾ ਆਪਣੀਆਂ ਧੀਆਂ-ਭੇਣਾਂ ਦੇ ਸਾ੍ਹਮਣੇ ਕਰ ਕੇ ਵਖਾਉ !!!  ਪਰ ਵਚਿੱਤਰ ਗਲ ਹੈ ਕਿ ਇਸ ਚੁਨੌਤੀ ਦੀ ਦੁਹਾਈ ਪਾਉਣ ਵਾਲੇ ਸੱਜਣ, ਆਪ ਧੀਆਂ-ਭੇਣਾਂ ਦੇ ਸਾਹਮਣੇ ਆਏ ਦਿਨ ਪਾਖਿਆਨ ਦੀ ਕਥਾ ਕਰਦੇ ਰਹਿੰਦੇ ਹਨ ਅੱਜ ਧੀਆਂ-ਭੇਣਾਂ ਇੰਟਰ ਨੇਟ ਤੇ ਪੜਦੀਆਂ ਹਨ ਨਹੀਂ ?
ਜ਼ਰਾ ਕੋਈ ਪੁੱਛੇ ਕਿ ਭਾਈ ਜੇਕਰ ਪਾਖਿਆਨ ਦੀ ਕਥਾ ਧੀਆਂ ਭੇਣਾਂ ਜਾਂ ਸੰਗਤ ਵਿਚ ਨਹੀਂ ਕੀਤੀ ਜਾ ਸਕਦੀ ਤਾਂ ਆਏ ਦਿਨ  ਤੁਹਾਡੇ  ਵਲੋਂ ਕਥਾ ਦਾ ਮਤਲਬ ? ਜਵਾਬ ਮਿਲੇਗਾ ਕਿ ਭਾਈ ਸੰਗਤ ਨੂੰ ਸੁਚੇਤ ਕਰਨ ਲਈ ਐਸੀ ਕਥਾ ਜ਼ਰੂਰੀ ਹੈ! ਵੈਸੇ ਸੰਸਾਰ ਦੇ ੯੯.੯੯% ਤੋ ਵੀ ਵੱਧ ਨਸ਼ੇੜੀ ਅਤੇ ਕਾਮ ਕਰਨ ਵਾਲੇ ਬੰਦੇਆਂ ਨੇ ਆਪਣੇ ਜੀਵਨ ਵਿਚ ਕਦੇ ਵੀ ਪਾਖਿਆਨ ਨਹੀਂ ਪੜੇ  ਫਿਰ ਉਹ ਨਸ਼ੇੜੀ ਅਤੇ ਕਾਮੁਕ ਕਿਵੇਂ ਹੋ ਗਏ ?  ਚਲੋ ਖ਼ੈਰ ਇਸਦਾ ਮਤਲਬ ਇਹ ਹੋਇਆ ਕਿ ਸੰਗਤ ਵਿਚ ਐਸੀ ਕਥਾ ਜ਼ਰੂਰੀ ਹੈ ਤਾਂਕਿ ਸੰਗਤ ਅਸ਼ਲੀਲਤਾ ਤੋਂ ਬਚ ਸਕੇ ?            
ਪਰ ਜੇਕਰ ਕਲ ਨੂੰ  ਕੋਈ ਸੁਚੇਤ ਕਰਨ ਦੇ ਬਹਾਨੇ ਚਸਕਾ ਪੁਰਾ ਕਰਨ ਲਗ ਜਾਏ ਤਾਂ ਕੀ ਕਹਾਂਗੇ ? ਕੁੱਝ ਸੱਜਣ ਇੱਕਲੇ ਬੈਠ ਕੇ ਪਾਖਿਆਨ ਪੜਦੇ  ਰਹਿੰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਪਾਖਿਆਨ ਪੜਨ ਨਾਲ ਬੰਦਾ ਅਸ਼ਲੀਲ ਅਤੇ ਕਾਮੁਕ ਹੁੰਦਾ ਗਲਤ ਗੱਲਾਂ ਸਿੱਖਦਾ ਹੈ ਸਵਾਲ ਇਹ ਹੈ ਕਿ ਨਿਤ ਪਾਖਿਆਨ ਪੜਨ ਵਾਲੇ ਆਪਣੇ ਹੀ ਕਹੇ ਅਨੁਸਾਰ ਖ਼ੁਦ ਅਸ਼ਲੀਲ ਜਾਂ ਕਾਮੁਕ ਕਿਉਂ ਨਾ ਸਮਝੇ ਜਾਣ ?         
 
ਹੁਣ ਉਹ ਕਹਿੰਣ ਗੇ ਕਿ ਅਸੀਂ ਤਾਂ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਪਾਖਿਆਨ ਪੜਦੇ ਹਾਂ ਅਤੇ ਇਸ ਲਈ ਵੀ ਕਿ ਸੰਗਤ ਨੂੰ ਇਸ ਬਾਰੇ ਸੁਚੇਤ ਕੀਤਾ ਜਾਏ !          
ਵਾਹ ਭਈ ਵਾਹ ਗਲ ਤਾਂ ਧਰਤੀ ਵਾਂਗ ਗੋਲ ਹੋ ਗਈ ਪਹਿਲਾਂ ਚੁਨੋਤੀ ਦਿੰਦੇ  ਕਹਿੰਦੇ ਹਨ ਕਿ ਜ਼ਰਾ ਧੀਆਂ-ਭੇਣਾਂ ਸਾਹਮਣੇ ਪਾਖਿਆਨ ਦੀ ਕਥਾ ਕਰ ਕੇ ਵਖਾਉ ਫਿਰ ਆਪ ਹੀ ਧੀਆਂ-ਭੇਣਾਂ  ਸਾਹਮਣੇ ਉਸ ਦੀ  ਵਿਸਤਾਰ ਨਾਲ ਕਥਾ ਕਰਦੇ  ਹਨ ਪਹਿਲਾਂ ਕਹਿੰਦੇ ਹਨ ਕਿ ਪਾਖਿਆਨ ਪੜੇ ਬੰਦਾ ਕਿਰਦਾਰ ਤੋਂਹੀਨ ਹੁੰਦਾ ਹੈ ਪਰ ਆਪ ਪਾਖਿਆਨ ਪੜ-ਪੜ ਕੇ ਲੋਕ ਭਲਾਈ ਦੇ ਝੰਡਾ ਬਰਦਾਰ ਅਤੇ ਉੱਚੇ ਕਿਰਦਾਰ ਵਾਲੇ ਹੋਗਏ?  ਕਿਵੇਂ ? ਇਕ ਸੱਜਣ ਜੀ ਕਹਿਣ ਲਗੇ ਕਿ ਪਾਖਿਆਨ ਪੜਨ ਨਾਲ ਬੰਦਾ ਕਾਮ ਸਿੱਖਦਾ ਹੈ ਮੈਂ ਪੁੱਛਿਆ ਕਿ ਰੋਜ਼ ਪਾਖਿਆਨ ਪੜਾਉਂਣ ਨਾਲ ਬੰਦੇ ਕਾਮ ਨਹੀਂ ਸਿੱਖਣ ਗੇ ? ਆਪ ਜੀ ਨੇ ਤਾਂ ਪਾਖਿਆਨ ਪੜਾਉਣ ਦੀਆਂ ਕਲਾਸਾਂ ਲਗਾ ਲਈਆਂ ਹਨ ਅਤੇ ਉਸ ਨੂੰ ਲਾਹੇ ਵੰਦ ਉਪਰਾਲਾ ਕਹਿੰਦੇ ਹੋ ? ਸੱਜਣ ਜੀ ਨੂੰ ਇਕ ਸਵਾਲ ਮੈਂ ਹੋਰ ਪੁੱਛਿਆ- ਭਾਈ ਸਾਹਿਬ ਮੈਂ ਤਾਂ ਪਾਖਿਆਨ ਨਹੀਂ ਪੜੇ ਪਰ ਆਪ ਜੀ ਨੇ ਪਾਖਿਆਨ ਕਦੋਂ ਪੜੇ ? ਕਹਿਣ ਲਗੇ- ਚਾਰ-ਪੰਜ ਸਾਲ ਪਹਿਲਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.