ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਬਾਣੀ ਵਿਚ ਅਕਾਲ ਪੁਰਖ ਦੀ ਇਕ ਝਲਕ'
‘ਬਾਣੀ ਵਿਚ ਅਕਾਲ ਪੁਰਖ ਦੀ ਇਕ ਝਲਕ'
Page Visitors: 2919

ਬਾਣੀ ਵਿਚ ਅਕਾਲ ਪੁਰਖ ਦੀ ਇਕ ਝਲਕ'
ਉਅੰਕਾਰ ਸਰੂਪ ਪਰਮਾਤਮਾ ਪ੍ਰਨਾਮ ਯੋਗ ਹੈ ਜਿਸ ਨੇ ਜਲ ਥਲ ਅਤੇ ਅਕਾਸ਼ ਦਾ ਪ੍ਰਸਾਰ ਕੀਤਾ ਹੈ। ਉਹ ਆਦਿ ਪੁਰਖ, ਦੇਹ-ਰਹਿਤ ਅਤੇ ਅਬਿਨਾਸ਼ੀ ਹੈ ਅਤੇ ਸਮਸਤ ਲੋਕਾਂ (ਬ੍ਰਹਮਾਂਡ) ਨੂੰ ਉਸ ਨੇ ਆਪਣੀ ਜੋਤਿ ਨਾਲ ਪ੍ਰਕਾਸ਼ਮਾਨ ਕੀਤਾ ਹੋਇਆ ਹੈ।
ਸੁੰਨ ਮੰਡਲ ਮਹਿ ਕਰਿ ਪਰਗਾਸੁ॥ ਪੰਨਾ ੧੧੬੨, ਗੁਰੂ ਗ੍ਰੰਥ ਸਾਹਿਬ ਜੀ 
ਨਾਰਾਇਣ ਘਟਿ ਘਟਿ ਪਰਗਾਸ॥੮੬੮, ਗੁਰੂ ਗ੍ਰੰਥ ਸਾਹਿਬ ਜੀ,
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥ ੯੦੭, ਗੁਰੂ ਗ੍ਰੰਥ ਸਾਹਿਬ ਜੀ
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥੧੩, ਗੁਰੂ ਗ੍ਰੰਥ ਸਾਹਿਬ ਜੀ
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥੬੬੩, ਗੁਰੂ ਗ੍ਰੰਥ ਸਾਹਿਬ ਜੀ
ਹਰਿ ਨਾਮੁ ਹਮਾਰਾ ਪ੍ਰਭ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ॥ ੫੯੨, ਗੁਰੂ ਗ੍ਰੰਥ ਸਾਹਿਬ ਜੀ
ਆਇ ਨਾ ਜਾਵੈ ਮੇਰਾ ਪ੍ਰਭ ਅਬਿਨਾਸੀ॥ ੫੬੨, ਗੁਰੂ ਗ੍ਰੰਥ ਸਾਹਿਬ ਜੀ,
ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥੧੧੧੭, ਗੁਰੂ ਗ੍ਰੰਥ ਸਾਹਿਬ ਜੀ
ਉਹ ਪਰਮਾਤਮਾ ਹਾਥੀ ਤੋਂ ਲੈ ਕੇ ਕੀੜੇ ਤਕ ਸਭ ਵਿਚ ਸਮਾਇਆ ਹੋਇਆ ਹੈ ਅਤੇ ਉਹ ਰਾਜੇ ਅਤੇ ਭਿਖਾਰੀ ਨੂੰ ਇਕ ਸਮਾਨ ਸਮਝਦਾ ਹੈ !
ਕੀਟ ਹਸਿਤ ਮਹਿ ਪੂਰ ਸਮਾਨੇ ॥ ੨੫੨, ਗੁਰੂ ਗ੍ਰੰਥ ਸਾਹਿਬ ਜੀ
ਉਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ॥ ੩੧੯, ਗੁਰੂ ਗ੍ਰੰਥ ਸਾਹਿਬ ਜੀ
ਜਲ ਥਲ ਮਹੀਅਲ ਪੂਰਿ ਪੂਰਨ ਕੀਟ ਹਸਤਿ ਸਮਾਨਿਆ॥ ੪੫੮, ਗੁਰੂ ਗ੍ਰੰਥ ਸਾਹਿਬ ਜੀ
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਨਾ॥ ਪੰਨਾ ੧੧, ਗੁਰੂ ਗ੍ਰੰਥ ਸਾਹਿਬ ਜੀ
ਉਹ ਵੈਰ ਰਹਿਤ ਅਦ੍ਰਿਸ਼ ਪੁਰਖ ਵਾਸਤਵਿਕਤਾ ਦਾ ਗਿਆਨਵਾਨ ਅਤੇ ਹਰ ਇਕ ਦਿਲ ਦਿਆਂ ਜਾਣਨ ਵਾਲਾ ਹੈ। ਉਹ ਦਿੱਸਣ ਤੋਂ ਪਰੇ, ਨਸ਼ਟ ਨਾ ਹੋਂਣ ਵਾਲਾ ਅਤੇ ਭੇਖਾਂ ਤੋਂ ਰਹਿਤ ਹੈ।ਉਸਦਾ ਕਿਸੇ ਪ੍ਰਤੀ ਹੋਹ ਨਹੀਂ, ਉਸ ਦਾ ਕੋਈ ਵਿਸ਼ੇਸ਼ ਰੂਪ-ਰੰਗ ਨਹੀਂ ਅਤੇ ਉਹ ਵਰਨਾਂ- ਚਿੰਨਾਂ ਤੋਂ ਨਿਆਰਾ ਹੈ।ਉਹ ਆਦਿ ਅਕਾਲ ਪੁਰਖ ਵੈਰ, ਸਰੂਪ ਅਤੇ ਵਿਕਾਰਾਂ ਤੋਂ ਰਹਿਤ ਹੈ।
ਸਗਲ ਘਟਾ ਕਾ ਅੰਤਰਜਾਮੀ ॥੮੬੫, ਗੁਰੂ ਗ੍ਰੰਥ ਸਾਹਿਬ ਜੀ 
ਕਿਸੇ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ॥ ੨੬੯ , ਗੁਰੂ ਗ੍ਰੰਥ ਸਾਹਿਬ ਜੀ
ਤਿਸੁ ਰੂਪ ਨ ਰੇਖ ਅਦਿਸਟੁ ਅਗੋਚਰ ਗੁਰਮੁਖਿ ਅਲਖੁ ਲਖਾਇਆ॥੪੪੮, ਗੁਰੂ ਗ੍ਰੰਥ ਸਾਹਿਬ ਜੀ,
ਤਿਸੁ ਰੂਪ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਵਣਿਆ॥੧੩੦, ਗੁਰੂ ਗ੍ਰੰਥ ਸਾਹਿਬ ਜੀ
ਨਾਨਾ ਰੂਪ ਸਦਾ ਹਰਿ ਤੇਰੇ ਤੁਝ ਹੀ ਮਾਹਿ ਸਮਾਹੀ॥ ੧੬੨, ਗੁਰੂਗ੍ਰੰਥ ਸਾਹਿਬ ਜੀ
ਏਕਸ ਤੇ ਸਭਿ ਰੂਪ ਹਰਿ ਰੰਗਾ॥ ੧੬੦, ਗੁਰੂਗ੍ਰੰਥ ਸਾਹਿਬ ਜੀ
ਮੁਕਤ ਭਏ ਪ੍ਰਭ ਰੂਪ ਨ ਰੇਖੰ॥੨੨੩, ਗੁਰੂ ਗ੍ਰੰਥ ਸਾਹਿਬ ਜੀ 
ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ੨੮੩, ਗੁਰੂ ਗ੍ਰੰਥ ਸਾਹਿਬ ਜੀ
ਅਬਰਨ ਬਰਨ ਘਾਮ ਨਹੀ ਛਾਮ, ਪੰਨਾ ੧੧੬੨, ਗੁਰੂ ਗ੍ਰੰਥ ਸਾਹਿਬ ਜੀ 
ਵਰਨ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ॥ਪੰਨਾ ੧੦੭੫, ਗੁਰੂ ਗ੍ਰੰਥ ਸਾਹਿਬ ਜੀ 
ਉਸਦਾ ਕੋਈ ਵੈਰੀ, ਮਿਤਰ, ਮਾਤਾ ਅਤੇ ਪਿਤਾ ਨਹੀਂ ਹਨ।ਉਹ ਸਭ ਤੋਂ ਦੂਰ ਅਤੇ ਸਭ ਦੇ ਨੇੜੇ ਹੈ ਅਤੇ ਉਸਦਾ ਨਿਵਾਸ ਜਲ ਥਲ ਅਤੇ ਉਸਦਾ ਸਰੂਪ ਕਿਸੇ ਸੀਮਾ ਦੀ ਬੰਦਸ਼ ਵਿਚ ਨਹੀਂ ਹੈ।ਉਹ ਅਪਰ ਅਪਾਰ ਹੈ ਅਤੇ ਉਸ ਦੀ ਬਾਣੀ ਅਨਹਦ ਹੈ ਯਾਨੀ ਕਿ ਬਿਨਾਂ ਕਿਸੇ ਹਦ ਬਨੇ ਦੇ !
ਕਿਸੇ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ॥ ੨੬੯ , ਗੁਰੂ ਗ੍ਰੰਥ ਸਾਹਿਬ ਜੀ
 ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ॥੪੪੮, ਗੁਰੂ ਗ੍ਰੰਥ ਸਾਹਿਬ ਜੀ 
ਤਿਸੁ ਰੂਪ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆਂ॥੩੫, ਗੁਰੂ ਗ੍ਰੰਥ ਸਾਹਿਬ ਜੀ
ਹਰ ਕੀ ਕਥਾ ਅਨਾਹਦ ਬਾਨੀ ੪੮੩, ਗੁਰੂ ਗ੍ਰੰਥ ਸਾਹਿਬ ਜੀ
ਉਸ ਦੇ ਚਰਣਾ ਵਿਚ ਦੁਰਗਾ ਵੱਸਦੀ ਹੈ।ਅਰਥਾਰਤ ਦੁਰਗਾ ਕਹੀ ਜਾਂਦੀ ਦੇਵੀ ਦਾ ਸਥਾਨ ਵੀ ਅਕਾਲ ਪੁਰਖ ਦੇ ਚਰਨਾਂ ਤੋਂ ਉੱਪਰ ਨਹੀੰ 
ਦੁਰਗਾ ਕੋਟਿ ਜਾ ਕੈ ਮਰਦਨ ਕਰੈ, ਪੰਨਾ ੧੧੬੨, ਗੁਰੂ ਗ੍ਰੰਥ ਸਾਹਿਬ ਜੀ
ਬ੍ਰਹਮਾ ਅਤੇ ਵਿਸ਼ਨੂੰ ਨੇ ਉਸਦਾ ਅੰਤ ਨਹੀਂ ਪਾਇਆ। ਉਸ ਨੇ ਕਰੋੜਾਂ ਇੰਦਰ ਅਤੇ ਉਪਇੰਦਰ ਪੈਦਾ ਕੀਤੇ ਹਨ ਉਸੀ ਨੇ ਸ਼ਿਵ ਨੂੰ ਸਿਰਜਿਆ ਅਤੇ ਸੰਘਾਰਿਆ ਹੈ।
ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ॥੫੦੪, ਗੁਰੂ ਗ੍ਰੰਥ ਸਾਹਿਬ ਜੀ
ਬ੍ਰਹਮਾ ਬਿਸਨੁ ਰੁਦ੍ਰ ਤਿਸ ਕੀ ਸੇਵਾ॥੧੦੫੩, ਗੁਰੂ ਗ੍ਰੰਥ ਸਾਹਿਬ ਜੀ 
ਸੁੰਨਹ ਬ੍ਰਹਮਾ ਬਿਸਨੁ ਮਹੇਸੁ ਉਪਾਏ॥੧੦੩੭, ਗੁਰੂ ਗ੍ਰੰਥ ਸਾਹਿਬ ਜੀ
ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ॥੫੦੪, ਗੁਰੂ ਗ੍ਰੰਥ ਸਾਹਿਬ ਜੀ
ਇਸਰੁ ਬ੍ਰਹਮਾ ਦੇਵੀ ਦੇਵਾ॥ਇੰਦ੍ਰ ਤਪੇ ਮੁਨਿ ਤੇਰੀ ਸੇਵਾ॥ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਇਦਾ॥ ੧੦੩੪, ਗੁਰੂ ਗ੍ਰੰਥ 
ਬ੍ਰਹਮਾ ਬਿਸਨੁਮਹੇਸ ਦੇਵ ਉਪਾਇਆ॥ਬ੍ਰਹਮੇਦਿਤੇਬੇਦ ਪੂਜਾ ਲਾਇਆ॥ ਦਸ ਅਵਤਾਰੀ ਰਾਮੁਰਾਜਾ ਆਇਆ॥ 
ਦੈਤਾ ਮਾਰੇਧਾਇ ਹੁਕਮਿ ਸਬਾਇਆ॥ਈਸ ਮਹੇਸੁਰੁ ਸੇਵ ਤਿਨ੍ਹਹੀ ਅੰਤ ਨ ਪਾਇਆ ॥੧੨੭੯, ਗੁਰੂ ਗ੍ਰੰਥ ਸਾਹਿਬ ਜੀ 
ਸਮਸਤ ਲੋਕਾਂ ਵਿਚ ਉਸਦੀ ਖੇਡ ਹੈ ਅਤੇ ਉਹ ਆਪਣੀ ਖੇਡ ਨੂੰ ਆਪਣੇ ਵਿਚ ਸਮੇਟ ਵੀ ਲੇਂਦਾ ਹੈ।
ਨਾਨਾ ਰੂਪ ਸਦਾ ਹਰਿ ਤੇਰੇ ਤੁਝ ਹੀ ਮਾਹਿ ਸਮਾਹੀ॥ ੧੬੨, ਗੁਰੂ ਗ੍ਰੰਥ ਸਾਹਿਬ ਜੀ
ਹਰਦੇਵ ਸਿੰਘ ਜੰਮੂ 

 

 

 

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.