ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
' ਅੰਨੇ ਗੁਰੂ ਦੇ ਚੇਲੇ '
' ਅੰਨੇ ਗੁਰੂ ਦੇ ਚੇਲੇ '
Page Visitors: 2752

 

ਅੰਨੇ  ਗੁਰੂ  ਦੇ  ਚੇਲੇ '
ਗੁਰੂ ਨਾਨਕ ਜੀ ਨੇ ਇਕ ਸੰਸਾਰਕ ਵਾਸਤਵਿਕਤਾ ਨੂੰ ਆਪਣੀ ਇਲਾਹੀ ਬਾਣੀ ਅੰਦਰ ਇੰਝ ਦ੍ਰਿਸ਼ਟਮਾਨ ਕੀਤਾ ਹੈ:-
ਕੇਤੇ ਗੁਰ ਚੇਲੇ ਫੁਨਿ ਹੂਆ॥ ਕਾਚੇ ਗੁਰ ਤੇ ਮੁਕਤਿ ਹੂਆ (੯੩੨)
ਭਾਵ ਕਈਂ ਗੁਰੂ ਅਤੇ ਉਨਾਂ ਦੇ ਕਈਂ ਚੇਲੇ ਹੁੰਦੇ ਹਨ ਪਰ ਕੱਚੇ ਗੁਰੂ ਰਾਹੀਂ ਮੁੱਕਤੀ ਦੀ ਪ੍ਰਾਪਤੀ ਸੰਭਵ ਨਹੀਂ। ਸਿੱਖ ਮਨਮੁਖ ਹੋ ਜਾਏ ਤਾਂ ਅੰਨਾ (ਅਗਿਆਨੀ), ਜੇ ਬੰਦਾ ਕੱਚੇ ਗੁਰੂ ਦੇ ਸਨਮੁਖ ਹੋਵੇ ਤਾਂ ਵੀ ਅੰਨਾ ! ਜੇ ਕਰ ਬੰਦਾ ਕਿਸੇ ਅੰਨੇ (ਅਗਿਆਨੀ) ਗੁਰੂ ਦੇ ਲੜ ਲਗਾ ਹੋਵੇ ਤਾਂ ਗੁਰੂ ਨਾਨਕ ਜੀ ਉਚਾਰਦੇ ਹਨ:-
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ    (੫੮)
ਸੰਖੇਪ ਭਾਵ ਅਰਥ ਕਿ ਜਿਨਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨਾਂ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ
ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ । ਅੰਨੇ ਗੁਰੂ ਦੇ ਸਿੱਖਾਂ, ਭਾਵ ਚੇਲਿਆਂ ਦੇ ਜੀਵਨ ਦੀ ਕਾਰ ਵੀ ਅੰਨੀਂ ਹੁੰਦੀ ਹੈ।
ਬਾਣੀ ਦਾ ਫੁਰਮਾਨ ਹੈ:-
ਗੁਰੂ ਜਿਨਾ ਕਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ (੯੫੧)
ਗੁਰੂ ਅਖਵਾਉਂਦੇ ਐਸੇ ਬੰਦੇਆਂ ਬਾਰੇ ਗੁਰੂ ਸਾਹਿਬ ਉਚਾਰਦੇ ਹਨ:-
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਉਹ ਮਾਰਗਿ ਪਾਏ (੪੯੧)
 ਸੰਖੇਪ ਭਾਵ, ਕਿ ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ
ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ।
ਇਸ ਥਾਂ ਦੋ ਸਥਿਤੀਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। 
ਪਹਿਲੀ ਇਹ ਕਿ ਗੁਰਮਤਿ ਅਨੁਸਾਰ ਜੋ ਸਿੱਖ ਆਪਣੇ ਸਤਿਗੁਰੂ ਤੋ ਬੇਮੁੱਖ ਰਹੇ ਉਹ ਅੰਨਾ ਹੁੰਦਾ ਹੈ। ਮਸਲਨ:-
ਬਿਨੁ ਗੁਰ ਅੰਧੁਲੇ ਧੰਧੁ ਹੋਇ ॥ ਮਨੁ ਗੁਰਮੁਖਿ ਨਿਰਮਲ ਮਲੁ ਸਬਦਿ ਖੋਇ (੧੧੭੦)
ਦੂਜੀ ਇਹ ਕਿ ਜੋ ਬੰਦਾ ਕਿਸੇ ਅੰਨੇ ਗੁਰੂ ਨੂੰ ਸਮਰਪਤ ਹੋ ਜਾਏ ਤਾਂ ਉਹ ਵੀ ਅੰਨਾਂ ਹੂੰਦਾ ਹੈ, ਅਤੇ ਅੰਨੇ ਗੁਰੂ ਤੇ ਨਿਸ਼ਠਾ ਕਾਰਣ ਉਸ
ਦੇ ਅੰਦਰੋਂ ਭਰਮੁ ਦਾ ਹਨੇਰਾ ਨਹੀਂ ਮਿਟਦਾ। ਮਸਲਨ:-
ਅੰਧੇ ਗੁਰੂ ਤੇ ਭਰਮੁ ਜਾਈ  (੨੩੨)
ਗੁਰੂ ਗ੍ਰੰਥ ਸਾਹਿਬ ਜੀ 'ਅਗਿਆਨ' ਨੂੰ ਅੰਧਕਾਰ ਅਤੇ 'ਅਗਿਆਨੀ' ਨੂੰ ਅੰਧਾ/ਅੰਨਾ ਕਰਕੇ ਸਮਝਾਉਂਦੇ ਹਨ । ਸੰਸਾਰ ਵਿਚ ਗਿਆਨ ਹੈ। ਕਿਸੇ ਅਪਵਾਦ ਤੋਂ ਪਰੇ ਹਰ ਮਨੁੱਖ ਦੇ ਅੰਦਰ ਗਿਆਨ ਹੁੰਦਾ ਹੈ । ਐਸੀ ਸੂਰਤ ਵਿਚ ਸਵਾਲ ਉੱਠਦਾ ਹੈ ਕਿ ਜੇ ਕਰ ਹਰ ਮਨੁੱਖ ਦੇ ਅੰਦਰ ਗਿਆਨ ਹੈ ਤਾਂ 'ਅਗਿਆਨੀ' ਦੀ ਪਰਿਭਾਸ਼ਾ ਕੀ ਹੈ ? ਮਨੁੱਖ ਦੇ ਸੰਧਰਭ ਵਿਚ, ਕਿਸੇ ਵਿਸ਼ੇ ਵਿਸ਼ੇਸ਼ ਤੇ, ਕਿਸੀ ਵਿਸ਼ੇਸ਼
ਜਾਣਕਾਰੀ ਦੇ ਨਾ ਹੋਂਣ ਦੀ ਸਥਿਤੀ, 'ਅਗਿਆਨ' ਕਹੀ ਜਾਂਦੀ ਹੈ ਅਤੇ
'ਅਗਿਆਨੀ' ਦੀ ਪਰਿਭਾਸ਼ਾ, ਪ੍ਰਕ੍ਰਿਤੀ ਵਿਚ ਬਿਖਰੇ ਗਿਆਨ ਤੋਂ ਅਣਜਾਣ ਹੋਂਣ, ਅਤੇ ਸੰਚਿਤ ਗਿਆਨ ਦੀ ਗਲਤ ਵਰਤੋਂ ਦੀ ਸਥਿਤੀ ਨਾਲ ਪਰਿਭਾਸ਼ਤ ਹੁੰਦੀ ਹੈ।
ਅੰਨੇ ਗੁਰੂ ਤੇ ਵਿਸ਼ਵਾਸ ਅੰਧ ਵਿਸ਼ਵਾਸ ਹੁੰਦਾ ਹੈ । ਜਿਵੇਂ ਕਿ ਕਿਸੇ ਅੰਨੇ ਨੇ ਭਾਰੀ ਟ੍ਰੇਫਿਕ ਵਾਲੀ ਬਹੂਤ ਚੌੜੀ ਸੜਕ ਪਾਰ ਕਰਨ ਲਈ ਆਪਣਾ ਹੱਥ ਕਿਸੇ ਅੰਨੇ ਦੇ ਹੱਥ ਦੇ ਦਿੱਤਾ ਹੋਵੇ । ਇਹ ਅੰਧ ਵਿਸ਼ਵਾਸ ਜਾਨਲੇਵਾ ਹੈ । ਪਰ ਜੇ ਕਰ ਕੋਈ ਅੰਨਾ ਮਨੁੱਖ ਜੀਵਨ ਭਵਸਾਗਰ ਪਾਰ ਕਰਨ ਲਈ ਆਪਣਾ ਹੱਥ ਸਤਿਗੁਰੂ ਦੇ ਹੱਥ ਦੇ ਦੇਵੇ ਤਾਂ ਉਹ ਸਿੱਖ ਹੋ ਕੇ ਜੀਵਨ ਦੇ ਕਈਂ ਪੱਖਾਂ ਤੋਂ ਪਾਰ ਲੰਗ ਜਾਂਦਾ
ਹੈ । ਇਹ ਭਰੌਸਾ ਹੈ ਵਿਸ਼ਵਾਸ ਹੈ ।
ਕਹਿੰਦੇ ਹਨ ਅੰਧ ਵਿਸ਼ਵਾਸ ਬੁਰਾ ਹੁੰਦਾ ਹੈ । ਇਹ ਕਥਨ ਸਹੀ ਹੈ ਪਰ ਸਰਵਕਾਲਕ ਸੱਤਿਯ ਨਹੀਂ । ਕਿਉਂਕਿ ਜੇ ਕਰ ਕੋਈ ਸਿੱਖ,
ਗੁਰੂ ਦੀ ਮਤਿ ਨੂੰ ਪੂਰੀ ਤਰਾਂ ਨਾ ਸਮਝਦੇ ਹੋਏ ਵੀ, ਕੁੱਝ ਪੱਖੋਂ, ਗੁਰੂ ਤੇ ਵਿਸ਼ਵਾਸ ਕਰ ਕੇ ਤੁਰੇ ਤਾਂ ਇਹ ਵੀ ਇਕ ਪ੍ਰਕਾਰ ਦਾ ਅੰਧ ਵਿਸ਼ਵਾਸ ਹੀ ਹੈ, ਜੋ ਗੁਰੂ ਤੇ ਸਮਰਪਣ ਲਈ ਲਾਜ਼ਮੀ ਹੁੰਦਾ ਹੈ । ਕਈਂ ਚਤੁਰ-ਸਿਆਣੇ ਪਰਖ ਕੇ ਸਿੱਖ ਬਣਦੇ ਹਨ ਕਈਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.