ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸੁਲਹੀ ਖਾਨ ਵੇਲੇ ਚਮਤਕਾਰੀ ਘਟਨਾਵਾਂ ਘਟ ਸਕਦੀਆਂ ਹਨ ਤਾਂ ਚੰਦੂ ਪਾਪੀ ਅਤੇ ਪਾਪੀ ਜਹਾਂਗੀਰ ਨਾਲ ਇਸ ਤਰਾਂ ਦੀ ਕੋਈ ਘਟਨਾ ਕਿਉਂ ਨਹੀ ਘਟੀ ?
ਸੁਲਹੀ ਖਾਨ ਵੇਲੇ ਚਮਤਕਾਰੀ ਘਟਨਾਵਾਂ ਘਟ ਸਕਦੀਆਂ ਹਨ ਤਾਂ ਚੰਦੂ ਪਾਪੀ ਅਤੇ ਪਾਪੀ ਜਹਾਂਗੀਰ ਨਾਲ ਇਸ ਤਰਾਂ ਦੀ ਕੋਈ ਘਟਨਾ ਕਿਉਂ ਨਹੀ ਘਟੀ ?
Page Visitors: 3043

 ਸੁਲਹੀ ਖਾਨ ਵੇਲੇ ਚਮਤਕਾਰੀ ਘਟਨਾਵਾਂ ਘਟ ਸਕਦੀਆਂ ਹਨ ਤਾਂ ਚੰਦੂ ਪਾਪੀ ਅਤੇ 
ਪਾਪੀ ਜਹਾਂਗੀਰਨਾਲ ਇਸ ਤਰਾਂ ਦੀ ਕੋਈ ਘਟਨਾ ਕਿਉਂ ਨਹੀ ਘਟੀ ?
ਸਤਿਕਾਰ ਯੋਗ . ਬਲਦੇਵ ਸਿੰਘ, ਟਰੋਂਟੋ ਜੀ
ਫ਼ਤਿਹ ਪਰਵਾਨ ਕਰਨੀ !
ਮਿਤੀ ੨੩.੧੨.੨੦੧੩ ਸਿੱਖ ਮਾਰਗ.ਕਾਮ ਵੈਬਸਾਈਟ ਤੇ ਛੱਪੇ ਆਪ ਜੀ ਦੇ ਪੱਤਰ ਵਿਚਲਿਆਂ ਉਹ ਪੰਗਤਿਆਂ ਵਿਚਾਰਨ ਯੋਗ ਹਨ ਜਿਨਾਂ ਵਿਚ ਆਪ ਜੀ ਵਲੋਂ ਇਹ ਸਵਾਲ ਉੱਠਾਇਆ ਗਿਆ ਹੈ ਕਿ ਜੇ ਕਰ ਸੁਲਹੀ ਖਾਨ ਵੇਲੇ ਚਮਤਕਾਰੀ ਘਟਨਾਵਾਂ ਘਟ ਸਕਦੀਆਂ ਹਨ ਤਾਂ ਚੰਦੂ ਪਾਪੀ ਅਤੇ ਪਾਪੀ ਜਹਾਂਗੀਰ ਨਾਲ ਇਸ ਤਰਾਂ ਦੀ ਕੋਈ ਘਟਨਾ ਕਿਉਂ ਨਹੀ ਘਟੀ ?
ਵੀਰ ਜੀ, ਸੁਲਹੀ ਖਾਨ ਦਾ ਮਰ ਜਾਣਾ ਜੇ ਕਰ ਪਰਮਾਤਮਾ ਦਾ ਭਾਣਾ ਨਹੀਂ ਤਾਂ ਕਿਸ ਦਾ ਭਾਣਾ ਹੈ ? ਜੇ ਕਰ ਗੁਰੂ ਜੀ ਦੀ ਜਾਨ ਦਾ ਦੁਸ਼ਮਣ ਬਣ ਕੇ ਆਉਂਦਾ ਸੁਲਹੀ ਖਾਨ ਰਾਹ ਵਿਚ ਹੀ ਮਾਰਿਆ ਗਿਆ, ਤਾਂ ਗੁਰੂ ਸਾਹਿਬ ਉਸਦੀ ਮੌਤ ਅਕਾਲ ਪੁਰਖ ਦੇ ਹੁਕਮ ਵਿਚ ਹੋਈ ਨਹੀਂ ਮੰਨ ਸਕਦੇ ?
. ਬਲਦੇਵ ਸਿੰਘ ਜੀ ਕੁਦਰਤ ਦੀ ਹਰ ਸ਼ੈਅ ਅੰਦਰ-ਬਾਹਰ ਵਿਸਮਾਦੁ ਹੈ ਜਿਸ ਦੇ ਕੁੱਝ ਪੱਖ ਸਾਡੀ ਸਮਝ ਵਿਚ ਤਾਂ ਹਨ ਪਰ ਕੁੱਝ ਸਮਝ ਤੋਂ ਬਾਹਰ ਹਨ। ਆਪ ਜੀ ਹੀ ਦੱਸੋ ਕਿ ਜੇ ਕਰ ਗੁਰੂ ਦਾ ਸ਼ਬਦ ਸੁਣਕੇ, ਦੂਜੇ ਕਮਰੇ ਵਿਚ ਗੁਰੂ ਜੀ ਨੂੰ ਲੁੱਟਣ ਦੀ ਮੰਸ਼ਾਂ ਨਾਲ ਬੈਠਾ ਸੱਜਣ ਠੱਗ, ਅਗਰ ਠੱਗੀ ਛੱਡ ਗਿਆ ਤਾਂ ਸੰਸਾਰ ਦੇ  ਬਾਕੀ ਸਾਰੇ ਠੱਗ ਬਾਣੀ ਸੁਣ-ਸਮਝ ਕੇ ਵੀ ਠੱਗੀ ਕਿਉਂ ਨਹੀਂ ਛੱਡ ਗਏ ? ਇਸ ਲਈ ਜੋ ਘਟਨਾ ਸੁਲਹੀ ਖਾਨ ਨਾਲ ਵਾਪਰੀ ਉਹ ਜਹਾਂਗੀਰ ਜਾਂ ਚੰਦੂ ਨਾਲ ਕਿਉਂ ਨਾ ਵਾਪਰੀ ਵਰਗਾ ਤਰਕ ਬੇਮਾਨੀ ਹੈ। ਇਸ ਤਰਕ ਵਿਚ ਗੁਰਮਤਿ ਦਾ ਸਿਧਾਂਤ ਨਹੀਂ ਬਲਕਿ ਸਾਡੀ ਆਪਣੀ ਮਤਿ ਕੰਮ ਕਰਦੀ ਹੈ।
ਸੁਲਹੀ ਖਾਨ ਦਾ ਰਾਹ ਵਿਚ ਮਰ ਜਾਣਾ ਅਤੇ ਗੁਰੂ ਜੀ ਦਾ ਤੱਤੀ ਤਵੀ ਤੇ ਬੈਠਣਾ ਦੋਵੇਂ ਘਟਨਾਵਾਂ ਵਿਚ ਗੁਰੂ ਜੀ ਦੇ ਕੌਤਕ ਹਨ ਜੇ 'ਪੇਜ ਰਖਾਉਂਣ' ਅਤੇ 'ਜਾਨ ਦੇਂਣ' ਰਾਹੀਂ ਵਾਪਰੇ। ਸ਼ਬਦਾਂ ਦੇ ਉਲਟੇ-ਪੁਲਟੇ ਅਤੇ ਅਪ੍ਰਸੰਗਕ ਅਰਥ ਕਰਨ ਦੀ ਥਾਂ ਗੁਰੂ ਦੇ ਬਚਨਾ ਨੂੰ ਪਰਵਾਣ ਕਰਕੇ ਉਸ ਤੋਂ ਮੂਲ ਸਿੱਖਿਆ ਗ੍ਰਹਿਣ ਕਰਨ ਦੀ ਲੋੜ ਹੈ। ਆਸ ਹੈ ਕਿ ਆਪ ਜੀ ਇਸ ਪਾਸੇ ਧਿਆਨ ਦੇਵੋਗੇ।
ਜ਼ਰਾ ਵਿਚਾਰ ਕਰੋ ਕਿ ਜੇ ਕਰ  ਅਸੀਂ ਸਾਰੇ ਆਪਣੇ ਮਾਤ-ਪਿਤਾ ਕਾਰਣ ਮਾਤਾ ਦੇ ਗਰਭ ਵਿਚੋਂ ਆਏ ਹਾਂ ਤਾਂ ਧਰਤੀ ਤੇ ਆਉਂਣ ਵਾਲਾ ਪਹਿਲਾ ਮਨੁੱਖ ਵੀ ਠੀਕ ਉਂਝ ਹੀ ਕਿਉਂ ਨਹੀਂ ਆਇਆ ਜਿਵੇਂ ਕਿ ਅਸੀਂ ਆਏ ਹਾਂ ?
ਆਸ ਹੈ ਕਿ ਆਪ ਜੀ ਉੱਤਰ ਦੇਂਣ ਦੀ ਕਿਰਪਾਲਤਾ ਕਰੋਗੇ !
ਵੈਸੇ ਅਜਿਹੇ ਵਿਸ਼ੇ ਤੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਇਕ ਸੈਮੀਨਾਰ ਕਰਵਾਉਂਣ ਦੀ ਇੱਛਾ ਜਾਹਰ ਕਰ ਚੁੱਕੇ ਹਨ। ਜੇ ਕਰ ਆਪ ਜੀ ਉਸ ਵਿਚ ਹਿੱਸਾ ਲੇ ਪਾਉ ਤਾਂ ਐਸੇ  ਵਿਸ਼ੇਆਂ ਤੇ  ਮਿਲ ਬੈਠਣਾ ਲਾਹੇਵੰਧ ਹੋ ਸਕਦਾ ਹੈ।
ਹਰਦੇਵ ਸਿੰਘ, ਜੰਮੂ-੨੫.੧੨.੨੦੧੩
(ਨੋਟ :- ਸ . ਬਲਦੇਵ ਸਿੰਘ ਜੀ ਦਾ ਇਹ ਲੇਖ " ਸਿਖ ਮਾਰਗ " ਤੇ ਛਪਿਆ ਸੀ . ਪਰ ਹਰਦੇਵ ਸਿੰਘ ਜੀ ਦੇ ਲੇਖ ਸਿਖ ਮਾਰਗ ਤੇ ਨਹੀੰ ਛਪਦੇ , ਇਸ ਕਰ ਕੇ ਇਹ ਲੇਖ  " ਦਾ ਖਾਲਸਾ " ਤੇ ਪਾਇਆ ਜਾ ਰਿਹਾ ਹੈ , ਤਾਂ ਜੋ ਦੋਵਾਂ ਦੀ ਵਿਚਾਰ ਸਾਂਝ ਹੋ ਸਕੇ . ਸਾਨੂ ਬਲਦੇਵ ਸਿੰਘ ਜੀ ਦਾ ਲੇਖ ਪੋਣ ਵਿਚ ਵੀ ਕੋਈ ਦਿਕਤ ਨਹੀੰ ਹੋਵੇਗੀ  ਜਦ ਤਕ ਇਹ ਵਿਚਾਰ ਰਹੇਗੀ . ਤਕਰਾਰ ਸ਼ੁਰੂ ਹੁੰਦਿਆਂ , ਦੋਵਾਂ ਦੇ ਲੇਖ ਬੰਦ ਕਰ ਦਿਤੇ ਜਾਣਗੇ ,  ਸੰਪਾਦਕ  " ਦਾ ਖਾਲਸਾ ")

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.