ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਗੁਰਮਤਿ ਵਿਚਾਰ ਅਤੇ ਪੱਤਰਕਾਰਿਤਾ`
‘ਗੁਰਮਤਿ ਵਿਚਾਰ ਅਤੇ ਪੱਤਰਕਾਰਿਤਾ`
Page Visitors: 2881

ਗੁਰਮਤਿ ਵਿਚਾਰ ਅਤੇ ਪੱਤਰਕਾਰਿਤਾ`
ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ (ਪੰਨਾ 1009)
ਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ। (ਪ੍ਰੋ. ਸਾਹਿਬ ਸਿੰਘ ਜੀ)
ਗੁਰਮਤਿ ਬਾਰੇ ਚਿੰਤਨ ਕਰਨ ਵੇਲੇਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਜੀ ਦੇ ਉਪਰੋਕਤ ਬਚਨ, ਕਿਸੇ ਵੀ ਵਿਦਵਾਨ ਲਈ, ਪੱਲੇ ਬੰਨ ਕੇ ਤੁਰਨ ਵਾਲੀ ਗੱਲ ਹੈ। ਪਰਮਾਤਮਾ ਨੇ ਮਨੁੱਖ ਨੂੰ ਵਿਚਾਰ ਸ਼ਕਤੀ ਬਖ਼ਸੀ ਹੈ, ਅਤੇ ਵਿਦਵਾਨ ਦਾ ਫ਼ਰਜ਼ ਹੈ ਕਿ ਗੁਰਮਤਿ ਵਿਚਾਰ ਵੇਲੇ ਉਸ ਬਖ਼ਸ਼ਿਸ਼ ਨੂੰ ਸਹਿਜਤਾ ਨਾਲ ਵਰਤੇ। ਕਿਉਂਕਿ ਅਸਹਿਜਤਾ ਗੁਰਮਤਿ ਦੇ ਬਜਾਏ, ਮਨਮਤਿ (ਪਾਣੀ) ਨੂੰ ਰਿੜਕਣ ਦੀ ਕਸਰਤ ਬਣ ਜਾਂਦੀ ਹੈ ਜਿਸ ਨੂੰ ਵਾਰ-ਵਾਰ ਰਿੜਕਣ ਨਾਲ ਵੀ, ਤੱਤ ਦੀ ਪ੍ਰਾਪਤੀ ਨਹੀਂ ਹੁੰਦੀ
ਲੇਖਨ ਵਿੱਚ ਕਈ ਪ੍ਰਕਾਰ ਦੀਆਂ ਸ਼ੈਲੀਆਂ ਪੜਨ ਨੂੰ ਮਿਲਦੀਆਂ ਹਨ ਜਿਨ੍ਹਾਂ ਰਾਹੀਂ ਲੇਖਨ ਦੀ ਮੰਸ਼ਾ (Purpose) ਕਾਫ਼ੀ ਹੱਦ ਤਕ ਸਪਸ਼ਟ ਹੁੰਦੀ ਹੈ। ਲੇਖਨ ਫ਼ਲਸਫ਼ੇ ਤੇ ਵਿਚਾਰ ਬਾਰੇ ਵੀ ਹੁੰਦਾ ਹੈ ਅਤੇ ਖਬਰਾਂ ਬਾਰੇ ਵੀ ਜਿਸ ਨੂੰ ਜਰਨਲਇਸਮ` ਕਿਹਾ ਜਾਂਦਾ ਹੈ। ਧਾਰਮਕ ਫ਼ਲਸਫ਼ੇ ਦੇ ਖੇਤਰ ਵਿੱਚ ਚਿੰਤਨ ਦੀ ਉਡਾਰੀ, ਪਹਿਲੇ ਤੋਂ ਹੀ ਲਿਖੇ ਮੁੱਡਲੇ ਉਸੁਲਾਂ ਅਤੇ ਸਿੱਖਿਆਵਾਂ ਦੀ ਬੰਦਿਸ਼ ਵਿੱਚ ਰਹਿਣ ਦੇ ਅਨੁਸ਼ਾਸਨ ਦੀ ਹੱਦ ਤੋਂ ਬਾਹਰ ਹੁੰਦੇ ਹੀ, ਮੂਲ ਨਾਲੋਂ ਟੁੱਟ ਜਾਂਦੀ ਹੈ, ਅਤੇ ਚਿੰਤਨ ਵਿਚੋਂ ਤੱਤ ਬਾਹਰ ਨਿਕਲ ਜਾਂਦਾ ਹੈ। ਗੁਰਮਤਿ ਵਿਚਾਰ ਵੇਲੇ ਸੁਚੇਤ ਹੋਂਣ ਦੀ ਲੋੜ ਹੁੰਦੀ ਹੈ। ਇਸ ਬਾਰੇ  ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ:-
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ਸਹਜਿ ਬਿਲੋਵਹੁ ਜੈਸੇ ਤਤੁ ਜਾਈ ੧॥ ਰਹਾਉ (ਪੰਨਾ 478)
ਸੰਖੇਪ ਭਾਵਅਰਥ, ਕਿ ਪਰਮਾਤਮਾ ਦੀ ਬਖ਼ਸੀ ਮਨ ਚੇਤਨ ਸ਼ਕਤੀ ਨੂੰ, ਗੁਰਮਤਿ ਵਿਚਾਰਨ ਵੇਲੇ ਟਿਕਾਅ ਅਤੇ ਸਹਿਜਤਾ ਨਾਲ ਵਰਤਣਾ ਚਾਹੀਦਾ ਹੈ, ਤਾਂ ਕਿ ਵਿਚਾਰਾਂ ਵਿਚੋਂ ਤੱਤ ਗੁਆਚ ਹੀ ਨਾ ਜਾਏ
ਸਿੰਘ ਸਭਾ ਲਹਿਰ ਦੇ ਕੁੱਝ ਸੂਝਵਾਨ ਲੇਖਕਾਂ ਨੇ, ਸਹਿਜਤਾ ਨਾਲ ਹੀ ਆਪਣੇ ਕੰਮ ਦੇ ਦਾਇਰੇ ਨੂੰ, ਗੁਰਮਤਿ ਦੇ ਦਾਇਰੇ ਅੰਦਰ ਰੱਖਣ ਦਾ ਜਤਨ ਕੀਤਾ ਸੀ। ਇਹੀ ਕਾਰਣ ਹੈ ਕਿ ਉਨ੍ਹਾਂ ਵਿਦਵਾਨਾਂ ਦੇ ਕੰਮ ਨੂੰ ਅੱਜ ਵੀ ਬਾਰਬਾਰ ਪੜਿਆ ਜਾਂਦਾ ਹੈ। ਉਨ੍ਹਾਂ ਵਿਦਵਾਨਾਂ ਨੇ ਪੜਿਆ/ਵਿਚਾਰਿਆ ਸੀ, ਅਤੇ ਟਿਕਾਅ ਨਾਲ ਲਿਖਿਆ ਸੀ। ਉਹ ਗੁਰਮਤਿ ਵਿਚਾਰ` ਖੇਤਰ ਵਿੱਚ, ਅੱਜ ਵਾਂਗ, ਫ਼ਟਾਫ਼ੱਟ ਸਨਸਨੀ ਖੇਜ਼ ਪ੍ਰਤਰਕਾਰਿਤਾ ਨਹੀਂ ਸੀ ਕਰਦੇ, ਜਿਸ ਵਿੱਚ ਕਈਂ ਥਾਂ ਸਹਿਜਤਾ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ। ਐਸੇ ਲੇਖਨ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫ਼ੁਰਮਾਨ ਬੜਾ ਢੁੱਕਵਾਂ ਪ੍ਰਤੀਤ ਹੁੰਦਾ ਹੈ:-

ਐਸੋ ਅਚਰਜੁ ਦੇਖਿਓ ਕਬੀਰ ਦਧਿ ਕੈ ਭੋਲੈ ਬਿਰੋਲੈ ਨੀਰੁ ੧॥ ਰਹਾਉ (ਪੰਨਾ 326)
ਅਰਥ:- ਹੇ ਕਬੀਰ! ਮੈਂ ਇੱਕ ਅਜੀਬ ਤਮਾਸ਼ਾ ਵੇਖਿਆ ਹੈ ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ। ੧। ਰਹਾਉ
ਗੁਰਮਤਿ ਦਾ ਨਿਰਨਾ ਸਪਸ਼ਟ ਹੈ ਪਾਣੀ (ਮਨਮਤਿ/ਝੂਠ) ਨੂੰ ਰੜਿਕ ਕੇ ਸੱਚ (ਗੁਰਮਤਿ) ਦੀ ਪ੍ਰਾਪਤੀ ਨਹੀਂ ਹੋ ਸਕਦੀ
ਹਾਲਾਂਕਿ ਇਸ ਤੱਥ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਪੁਰਣਤਾ (Perfection) ਗੁਰਬਾਣੀ ਨਾਲ ਸਬੰਧਤ ਗੁਣ ਹੈ, ਨਾ ਕਿ ਕਿਸੇ ਲੇਖਕ/ਵਿਦਵਾਨ ਨਾਲ। ਪਰ ਇਸ ਤਰਕ ਤਾ ਦੁਰਪਿਯੋਗ ਕਿਸੇ ਸਹੀ ਵਿਚਾਰ ਨੂੰ ਸ਼ੰਕਾਗ੍ਰਸਤ ਕਰਨ ਲਈ ਨਹੀਂ ਹੋਂਣਾ ਚਾਹੀਦਾ। ਗੁਰਮਤਿ ਵਿਚਾਰਣਾ/ਲਿਖਣਾ ਅਤੇ ਗੁਰਮਤਿ ਵਿਚਾਰ ਦੇ ਨਾਮ ਤੇ ਸਨਸਨੀ ਖੇਜ਼ ਪੱਤਰਕਰਿਤਾ (Sensational Journalism) ਕਰਨਾ, ਦੋ ਵੱਖਰਿਆਂ ਗੱਲਾਂ ਹਨ। ਇਸ ਵਿੱਚ ਸ਼ੱਕ ਨਹੀਂ ਕਿ, ਗੁਰਮਤਿ ਬਾਰੇ ਵਿਚਾਰ ਲਈ ਲੋੜੀਂਦਾ ਮਿਆਰ,ਸਨਸਨੀ ਪ੍ਰਤਰਕਾਰਿਤਾ’ ਦੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.