ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# - ਨਾਨਕਸ਼ਾਹੀ ਕਲੈਂਡਰ ਬਾਰੇ - #
# - ਨਾਨਕਸ਼ਾਹੀ ਕਲੈਂਡਰ ਬਾਰੇ - #
Page Visitors: 2667

# - ਨਾਨਕਸ਼ਾਹੀ  ਕਲੈਂਡਰ  ਬਾਰੇ - #
ਕੁਝ ਦਿਨ ਪਹਿਲਾਂ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਵਲੋਂ, ਨਾਨਕਸ਼ਾਹੀ ਕਲੈਂਡਰ ਬਾਰੇ ਕੁੱਝ ਸਵਾਲ ਚੁੱਕੇ ਗਏ ਹਨ। ਸਾਲ ਤੋਂ ਵੱਧ ਸਮਾਂ ਪਹਿਲਾਂ ਇਸ ਵਿਸ਼ੇ ਸਬੰਧੀ ਦਾਸ ਦੀ ਚਰਚਾ ਸਰਬਜੀਤ ਸਿੰਘ, ਸੈਕਰਾਮੇਂਟੋ ਜੀ ਵਲੋਂ ਨਵੰਬਰ ੨੦੧੨ ਵਿਚ  ਲਿਖੇ ਲੇਖ "ਦੀਵਾਲੀ ਨਾ ਉਦਣ ਸੀ ਨਾ ਅੱਜ ਹੈ" ਉਪਰੰਤ ਸਿੱਖ ਮਾਰਗ. ਕਾਮ ਤੇ ਹੋਈ ਸੀ, ਜਿਸ ਵਿਚ ਸਰਬਜੀਤ ਜੀ ਨੇ ਮੇਰੇ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਂਣ ਤੋਂ ਪਰਹੇਜ਼ ਕੀਤਾ ਸੀ। ਮਿਸਾਲ ਦੇ ਤੌਰ ਤੇ, ਸਰਵਜੀਤ ਜੀ ਬਾਰ-ਬਾਰ ਪੁਛਣ ਤੇ ਵੀ ਇਹ ਨਹੀਂ ਸੀ ਦਸ ਰਹੇ, ਕਿ ਜੇ ਕਰ ਦਿਵਾਲੀ aਦਣ (ਜਿਸ ਦਿਨ ਗੁਰੂ ਸਾਹਿਬ ਜੀ ਗਵਾਲਿਅਰ ਦੇ ਕਿਲੇ ਤੋਂ ਰਿਹਾ ਹੋਏ ਸੀ) ਨਹੀਂ ਸੀ ਤਾਂ ਉਸ ਸਾਲ ਕਿਸ ਦਿਨ ਸੀ? ਪਰ ਇਸ ਵਿਚਾਰ ਚਰਚਾ ਤੋਂ ਕਈਂ ਪ੍ਰਸ਼ਨਾ ਨੇ ਜਨਮ ਲਿਆ।ਐਸੇ ਪ੍ਰਸ਼ਨਾ ਨੇ, ਜਿਨਾਂ ਦਾ ਸਾਮਣਾ ਕੇਵਲ ਗਣਿਤ ਵਿਚ ਰੁੱਝੇ ਕੁੱਝ ਸੱਜਣਾ ਨੇ ਪਹਿਲਾਂ ਨਹੀਂ ਸੀ ਕੀਤਾ।
ਖ਼ੈਰ, ਇਹ ਵਿਚਾਰ ਚਰਚਾ ਪਾਲ ਸਿੰਘ ਪੁਰੇਵਾਲ ਜੀ ਨੇ ਵੀ ਪੜੀ ਸੀ। ਮੁਲਾਕਾਤ ਦੌਰਾਨ ਉਨਾਂ ਦੱਸਿਆ ਕਿ ਦਿਵਾਲੀ ਤਾਂ ਉਸੇ ਦਿਨ ਸੀ ਜਿਸ ਦਿਨ ਗੁਰੂ ਸਾਹਿਬ ਗਵਾਲਿਅਰ ਦੇ ਕਿਲੇ ਤੋਂ ਰਿਹਾ ਹੋਏ ਸੀ ਪਰ ਦਿਵਾਲੀ ਉਸ ਦਿਨ ਨਹੀਂ ਵੀ ਸੀ ਜਿਸ ਦਿਨ ਗੁਰੂ ਸਾਹਿਬ ਗਵਾਲਿਅਰ ਦੇ ਕਿਲੇ ਤੋਂ ਰਿਹਾ ਹੋਏ!! ਪੁਰੇਵਾਲ ਜੀ ਦਾ ਬਿਆਨ ਦੋ ਕਸ਼ਤਿਆਂ ਤੇ ਰੱਖੇ ਦੋ ਪੈਰਾਂ ਵਾਲਾ ਸੀ ਅਤੇ ਚਰਚਾ ਦੋਰਾਨ ਮੈਂ ਮਹਸੂਸ ਕੀਤਾ ਕਿ 'ਗੁਰੂ ਕਿਆਂ ਸਾਖਿਆਂ' ਪੁਸਤਕ ਦੇ ਹਵਾਲੇ ਰਾਹੀਂ ਆਪਣੇ ਇਸ "ਹੈ ਵੀ ਸੀ" ਅਤੇ "ਨਹੀਂ ਵੀ ਸੀ" ਵਾਲੇ ਬਿਆਨ ਵਿਚ ਪੁਰੇਵਾਲ ਜੀ ਇਕ ਅਧਾਰਹੀਨ ਤਰਕ ਪੇਸ਼ ਕਰ ਰਹੇ ਸੀ।
ਉਨਾਂ ਦਾ ਤਰਕ ਸੀ ਕਿ ਜਦ ਸਾਰਾ ਗਵਾਲਿਅਰ ਰਿਹਾਈ ਵਾਲੇ ਦਿਨ ਆਪਣੀ ਰਿਵਾਅਤੀ ਦਿਵਾਲੀ ਮਨਾ ਰਿਹਾ ਸੀ, ਤਾਂ ਗੁਰਸਿੱਖ ਦਾਰੋਗੇ ਵਲੋ ਕੀਤੀ ਦੀਪਮਾਲਾ ਦੀ ਪਛਾਣ ਕਿਵੇਂ ਸਥਾਪਤ ਹੋਈ? ਮੇਰਾ ਸਵਾਲ ਸੀ ਕਿ ਜਦ ਗੁਰੂ ਸਾਹਿਬ ਰਿਹਾ ਹੀ ਦਿਵਾਲੀ ਵਾਲੇ ਦਿਨ ਹੋਏ, ਤਾਂ ਇਕ ਗੁਰਸਿੱਖ ਦਾਰੋਗਾ ਉਸੇ ਦਿਨ ਖੁਸ਼ੀ ਨਾ ਮਨਾ ਕੇ ਦੂਜੇ ਦਿਨ ਦੀਪਮਾਲਾ ਕਰਦਾ? ਉਹ ਰਿਹਾਈ ਵਾਲੇ ਦਿਨ ਖੂਸ਼ ਨਾ ਹੋ ਕੇ ਦੂਜੇ ਦਿਨ ਖੁਸ਼ ਹੁੰਦਾ? ਕਿਉਂ? ਸਿਰਫ ਇਸ ਲਈ ਕਿ ਰਿਹਾਈ ਵਾਲੇ ਦਿਨ ਹਿੰਦੂ ਆਪਣੀ ਰਿਵਾਅਤੀ ਖੁਸ਼ੀ ਮਨਾ ਰਹੇ ਸੀ?
ਮੈਂ ਪੁੱਛਿਆ ਕਿ ਜੇ ਕਰ ਕਿਸੇ ਗੁਰੂ ਦਾ ਜਨਮ ਹੀ ਦਿਵਾਲੀ ਵਾਲੇ ਦਿਨ ਹੁੰਦਾ, ਤਾਂ ਕੀ ਸਿੱਖ ਉਸ ਦਿਨ ਇਸ ਲਈ ਖੁਸ਼ੀ ਨਾ ਮਨਾਉਂਦੇ ਕਿ ਉਸ ਦਿਨ ਹਿੰਦੂ ਦਿਵਾਲੀ ਮਨਾਉਂਦੇ ਹਨ? ਫਿਰ ਜੇ ਕਰ ਮੌਕੇ ਤੇ ਮੌਜੂਦ ਇਕ ਵਾਕਿਆ ਨਵੀਸ (ਭੱਟ ਵਹੀ ਲਿਖਣਾ ਵਾਲਾ), ਗੁਰੂ ਸਾਹਿਬ ਜੀ ਦੀ ਰਿਹਾਈ ਦੀ ਵਿਸ਼ੇਸ਼ ਘਟਨਾ ਬਾਰੇ ਲਿਖ ਰਿਹਾ ਹੈ, ਤਾਂ ਕਿਸੇ ਹੋਰ ਨੂੰ ਪਤਾ ਚਲੇ ਨਾ ਚਲੇ, ਪਰ ਉਸ ਵਾਕਿਆ ਦੇ ਚਸ਼ਮਦੀਦ ਭੱਟ ਨੂੰ ਤਾਂ ਪਤਾ ਹੀ ਹੋਵੇਗਾ ਕਿ ਦਾਰੋਗਾ ਕਿਸ ਖੂਸ਼ੀ ਵਿਚ ਦੀਪਮਾਲਾ ਕਰ ਰਿਹਾ ਹੈ!ਨਿਰਸੰਦਹ ਵਹੀ ਲਿਖਣ ਵਾਲਾ ਭੱਟ ਘਟਨਾਕ੍ਰਮ ਨਾਲ ਸਿੱਧੇ ਸੰਪਰਕ ਵਿਚ ਸੀ ਅਤੇ ਉਸ ਨੂੰ ਦਾਰੋਗੇ ਦੀ ਖੂਸ਼ੀ ਦੇ ਕਾਰਨ ਦਾ ਪਤਾ ਸੀ। ਪੁਰੇਵਾਲ ਜੀ ਬੜੇ ਹਲਕੇ ਤਰਕ ਦਾ ਆਸਰਾ ਲੇ ਰਹੇ ਸੀ ਅਤੇ ਚਰਚਾ ਲਈ ਸਮਾਂ ਘਟ ਸੀ।
ਖ਼ੈਰ! ਪਾਲ ਸਿੰਘ ਪੁਰੇਵਾਲ ਜੀ ਨਾਲ ਹੋਈ ਮੁਲਾਕਾਤ ਉਪਰੰਤ ਦਾਸ ਨੇ ਇਕ ਲੇਖ ਲੜੀ ਰਾਹੀਂ ਪੁਰੇਵਾਲ ਜੀ ਨੂੰ ਕੁੱਝ ਹੋਰ ਸਵਾਲ ਕੀਤੇ ਸਨ ਜਿਨਾਂ ਦਾ ਜਵਾਬ ਉਨਾਂ ਨਹੀਂ ਦਿੱਤਾ।ਮੈਂ ਉਨਾਂ ਨੂੰ ਮਿਲਣ ਲਈ ਲੰਬਾ ਸਫ਼ਰ ਤੈਅ ਕੀਤਾ ਸੀ ਲੇਕਿਨ ਉਨਾਂ ਜਵਾਬ ਦੇਂਣ ਦਾ ਵਾਧਾ ਅੱਜੇ ਤਕ ਪੁਰਾ ਨਹੀਂ ਕੀਤਾ। ਹੁਣ ਦਲਗੀਰ ਜੀ ਨੇ ਵੀ ਆਪਣੇ ਸਵਾਲਾਂ ਰਾਹੀ ਕੁੱਝ ਵੈਸੇ ਹੀ ਨੁਕਤਿਆਂ ਨੂੰ ਵੀ ਚੁੱਕਿਆ ਹੈ।ਕੁੱਝ ਸੱਜਣਾ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਪੁਰੇਵਾਲ ਜੀ ਨੇ ਨਾਨਕਸ਼ਾਹੀ ਟਰਮ ਨੂੰ ਪੇਸ਼ ਕੀਤਾ ਹੈ।
ਇਸ ਸਬੰਧ ਵਿਚ ਮੈਂ ਇਕ ਗਲ, ਪਾਠਕਾਂ ਦੀ ਜਾਣਕਾਰੀ ਲਈ, ਸਾਂਝੀ ਕਰਨਾ ਚਾਹੁੰਦਾ ਹਾਂ ਕਿ ਨਾਨਕਸ਼ਾਹੀ ਟਰਮ ਦਾ ਇਸਤੇਮਾਲ, ਪੁਰੇਵਾਲ ਜੀ ਦੀ ਕਾਢ ਨਹੀਂ ਬਲਕਿ ਇਸ ਦਾ ਪਿੱਛੇਕੜ ਬਹੁਤ ਪੁਰਾਣਾ ਹੈ।ਮਿਸਲ ਕਾਲ ਦੌਰਾਨ ਸਿੱਖ ਪ੍ਰਭੂੱਤਵ ਵਾਲੇ ਖੇਤਰਾਂ ਵਿਚ ਜਾਰੀ ਸਿੱਕੇਆਂ ਨੂੰ, ਚਿਰ ਤੋਂ ਨਾਨਕਸ਼ਾਹੀ ਸਿੱਕੇਆਂ ਕਰਕੇ ਜਾਣਿਆ ਜਾਂਦਾ ਹੈ। ਇਨਾਂ ਸਿੱਕੇਆਂ ਦਿਆਂ ਕਈ ਕਿਸਮਾਂ ਅੰਦਰ ਨਾਨਕਸ਼ਾਹੀ ਸੰਵਤ ਦਾ ਇਸਤੇਮਾਲ ਹੁੰਦਾ ਸੀ।ਸੰਵਤ ੧੮੪੧ ਤੋਂ ੧੮੫੦ ਤਕ ਜਾਰੀ ਨਾਨਕਸ਼ਾਹੀ ਸਿੱਕੇਆਂ ਤੇ ਦੋਹਰੇ ਸੰਵਤ ਦਾ ਇਸਤੇਮਾਲ ਹੁੰਦਾ ਸੀ ਜਿਨਾਂ ਤੇ ਸਿੱਧੇ ਪਾਸੇ 'ਨਾਨਕਸ਼ਾਹੀ ਸੰਵਤ' ਅਤੇ ਪਿੱਛਲੇ ਪਾਸੇ 'ਬਿਕ੍ਰਮੀ ਸੰਵਤ' ਲਿਖਿਆ ਹੁੰਦਾ ਸੀ।ਕਈਂ ਸਿੱਕੇ ਗੋਬਿੰਦਸ਼ਾਹੀ ਕਰਕੇ ਵੀ ਜਾਣੇ ਜਾਂਦੇ ਹਨ।
ਇਸ ਤੋਂ ਛੁੱਟ ਤਾਂਬੇ ਦੇ ¼ ਆਨੇ ਤੇ, "ਪਾ-ਆਨਾ-ਏ-ਨਾਨਕਸ਼ਾਹੀ" ਲਿਖਿਆ ਮਿਲਦਾ ਹੈ ਅਤੇ ਕਸ਼ਮੀਰ ਟਕਸਾਲ ਤੋਂ ਜਾਰੀ ਤਾਂਬੇ ਦੇ ਹੀ ਸਿੱਕੇਆਂ (ਸੰਵਤ ੧੮੮੯ ਬਿਕ੍ਰਮੀ) ਤੇ ਸਿੱਧੇ ਪਾਸੇ "ਫੁਲੂਸ ਨਾਨਕਸ਼ਾਹੀ" ਲਿਖਿਆ ਮਿਲਦਾ ਹੈ।
ਮੈਂ ਬੇਸ਼ੱਕ ਦਲਗੀਰ ਜੀ ਨਾਲੋਂ ਕਈਂ ਗਲਾਂ ਤੇ ਸਹਿਮਤ ਨਹੀਂ ਪਰ ਉਨਾਂ ਨੇ ਕੁੱਝ ਮੂਲ ਪ੍ਰਸ਼ਨ ਖੜੇ ਕੀਤੇ ਹਨ ਜਿਨਾਂ ਦਾ ਉੱਤਰ, ਕੁੱਝ ਸੱਜਣ ਕੇਵਲ ਆਪਣੇ ਗਣਿਤ ਗਿਆਨ ਦੇ ਮਾਣ ਦੇ ਤਲ ਤੇ ਖੜੇ ਹੋ ਦੇਂਣਾ ਚਾਹੁੰਦੇ ਹਨ।ਐਸੇ ਸੱਜਣਾਂ ਨੂੰ ਭੁੱਲਣਾ ਨਹੀਂ ਚਾਹੀਦਾ, ਕਿ ਧਾਰਮਕ ਕੈਲਂਡਰ ਦਾ ਵਿਸ਼ਾ ਕੇਵਲ ਗਣਿਤ ਦੀ ਜਗਲਰੀ ਨਹੀਂ ਬਲਕਿ ਉਸ ਤੋਂ ਵੱਧ ਵਿਸਤ੍ਰਤ ਹੈ।ਸਿੱਖੀ ਦੇ ਦਰਸ਼ਨ ਨੂੰ ਅੰਗ੍ਰਜ਼ੀ ਜਾਮੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ!! ਆਸ ਹੈ ਕਿ ਦਲਗੀਰ ਜੀ ਵੀ ਇਸ ਪਾਸੇ ਵਿਚਾਰ ਕਰਨ ਦਾ ਜਤਨ ਕਰਨ ਗੇ।
ਹਰਦੇਵ ਸਿੰਘ,ਜੰਮੂ-੧੬.੦੩.੨੦੧੪

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.