ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸਿੰਘ ਸਭਾ ਲਹਿਰ ਭਾਗ-2 ਦੀ ਲੋੜ ?
ਸਿੰਘ ਸਭਾ ਲਹਿਰ ਭਾਗ-2 ਦੀ ਲੋੜ ?
Page Visitors: 2585

ਸਿੰਘ ਸਭਾ ਲਹਿਰ ਭਾਗ-2 ਦੀ ਲੋੜ ?
ਸਿੱਖੀ ਦੇ ਬੁਨਯਾਦੀ ਢਾਂਚੇ ਤੇ ਹਮਲੇ ਕਰਨ ਵਾਲੇ ਕਈਂ ਹਨ।ਕੁੱਝ ਯੋਜਨਾ ਬੱਧ ਹਨ ਅਤੇ ਕੁੱਝ ਸ਼ੇਖ ਚਿੱਲੀ ਦੇ ਉਸ ਪਾਤਰ ਵਾਂਗ, ਜੋ ਆਪਣੀ ਮੂਰਖਤਾ ਦੇ ਚਲਦੇ ਉਸੇ ਟਾਹਣੀ ਨੂੰ ਕੱਟਦਾ ਹੈ ਜਿਸ ਪੁਰ ਉਹ ਆਪ ਬੈਠਦਾ ਹੈ।
ਕੋਈ ਸ਼ਰਾਬ ਪੀਣ ਦੀ ਮਾਤਰਾ ਅਤੇ ਉਸਦਾ ਔਚਿੱਤ ਬਾਣੀ ਵਿਚੋਂ ਲੱਭਦਾ ਹੈ, ਤਾਂ ਕੋਈ ਬਾਣੀ ਦੀ ਮੂਲ ਲਿਖਤ ਅੰਦਰ ਆਪਣੇ ਵਲੋਂ ਵਾਧੂ ਵਿਸ਼ਰਾਮ ਚਿੰਨ ਲਗਾਉਣ ਦੇ ਪ੍ਰੋਜੇਕਟ ਚਲਾਉਂਦਾ ਹੈ।ਪਹਿਲਾਂ ਬਹਾਨਾ ਸੰਥਿਆ ਪਾਠ ਦਾ ਸੀ ਹੁਣ ਤਾਂ ਆਮ ਲੇਖਾਂ ਵਿਚ ਕੋਟ ਬਾਣੀ ਸਤਰਾਂ ਵਿੱਚ ਵੀ ਉਹ ਵਾਧੂ ਵਿਸ਼ਰਾਮ ਚਿੰਨ ਲਗਾਏ ਜਾ ਰਹੇ ਹਨ ਜੋ ਕਿ ਗੁਰੂ ਸਾਹਿਬ ਜੀ ਦੀ ਬਾਣੀ ਅੰਦਰ  ਨਹੀਂ ਹਨ।
ਗੁਰੂ ਗ੍ਰੰਥ ਨੂੰ ਗੁਰੂ ਕਹਿਣਾ ਗਲਤ, ਉਸ ਅੱਗੇ ਭੇਟਾਂ ਅਰਪਨ ਕਰਨੀ ਗਲਤ, ਸ਼੍ਰੀ ਅਕਾਲ ਤੱਖਤ ਗਲਤ, ਬਾਣੀ ਨਕਲੀ, ਗੁਰੂ ਸਾਹਿਬਾਨ ਦੀ ਗੱਦੀ ਨਸ਼ੀਨੀ ਗਲਤ ਕਹਿਣ ਵਾਲੇ “ਜਾਗਰੂਕ” ਚੌਧਰੀ ਅਤੇ ਉੱਚੇ ਦਰਾਂ ਦੇ ਮਾਲਕ ਬਣ ਬੈਠੇ ਹਨ।
ਕੋਈ ਭੂਤ ਬਣ ਕੇ ਦਸ਼ਮੇਸ਼ ਜੀ ਦੇ ਅੰਮ੍ਰਿਤ ਨੂੰ ਆਪ ਰੱਦ ਕਰਦਾ ਸਿੱਖਾਂ ਨੂੰ ਆਰ. ਐਸ. ਐਸ ਤੋਂ ਡਰਾਉਂਦਾ ਹੈ।ਭਲਾ ਐਸੇ ਸ਼ੇਖ਼ ਚਿੱਲਿਆਂ ਦੇ ਹੁੰਦੇ ਕਿਸੇ ਆਰ. ਐਸ. ਐਸ ਨੂੰ ਖੇਚਲ ਕਰਨ ਦੀ ਕੀ ਲੋੜ ਹੈ?
ਇਹ ਸ਼ੇਖ਼ ਗਿਆਨੀ ਅਤੇ ਜਾਗਰੂਕ ਅਖਵਾਉਂਦੇ ਹਨ।ਢੋਂਗੀ ਰਾਜਨੀਤੀ ਅਤੇ ਬਾਬੇ ਪੰਥਕ ਬੇੜੀ ਵਿਚ ਵੱਟੇ ਪਾਉਂਦੇ ਰਹੇ, ਪਰ ਇਨ੍ਹਾਂ ਸ਼ੈਖ਼ਾਂ ਨੇ ਸਮੰਦਰ ਕੰਡੇ ਵੱਸਦੀ ਕੌਮ ਵਾਸਤੇ ਸੁਨਾਮੀ ਲਹਿਰਾਂ ਚੁੱਕ ਲਈਆਂ ਹਨ। ਕੀ ਇਹ ਪੰਥ ਨੂੰ ਡੌਬ ਆਪ ਤਰ ਜਾਣ ਗੇ?
ਭਵਿੱਖ ਦਾ ਇਨ੍ਹਾਂ ਬਾਰੇ ਨਿਰਨਾ ਤਾਂ ਦੂਰ ਦੀ ਗਲ ਹੈ, ਪਰ ਵਰਤਮਾਨ ਦੇ ਨਿਰਣੈ ਮੁਤਾਬਕ, ਕੁੱਝ ਪੱਖੋਂ, ਇਹ ਸ਼ੇਖ਼ ਸਿੱਖੀ ਦੇ ਬੁਨਿਯਾਦੀ ਪੰਥਕ ਅਸੂਲਾਂ ਬਾਰੇ  ਕੋਮ ਨੂੰ ਇਕ ਆਤਮਘਾਤੀ ਪਾਗਲਪਨ ਅਤੇ ਭੰਬਲਭੂਸੇ ਦੀ ਸਥਿਤੀ ਵਿਚ ਧਕੇਲ ਰਹੇ ਹਨ।
ਇਸ ਸਥਿਤੀ ਨੂੰ ਨੱਜਿੱਠਣ ਲਈ ‘ਸਿੰਘ ਸਭਾ ਲਹਿਰ ਭਾਗ-2 ਦੀ ਲੋੜ ਹੈ’ ਜਿਸ ਦੀ ਕਮਾਨ ਸਿਰਦਾਰ ਕਪੂਰ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ.ਗੁਰਮੁਖ ਸਿੰਘ, ਭਾਈ ਕ੍ਹਾਨ ਸਿੰਘ ਨਾਭਾ, ਪ੍ਰੋ. ਸਾਹਿਬ, ਸਿੰਘ ਭਾਈ ਵੀਰ ਸਿੰਘ,ਪ੍ਰਿ. ਤੇਜਾ ਸਿੰਘ, ਕਰਮ ਸਿੰਘ ਹਿਸਟੋਰੀਅਨ ਵਰਗੇ ਪਾਤਰਾਂ ਨੂੰ ਹੀ ਸੋੰਪੀ ਜਾਣੀ ਚਾਹੀਦੀ ਹੈ ਜੋ ਕਿ ਦੱਸ ਗੁਰੂ ਸਾਹਿਬਾਨ, ਉਨ੍ਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਜੀ ਦੇ ਅੰਮ੍ਰਿਤ ਅਤੇ ਸ਼੍ਰੀ ਅਕਾਲ ਤਖ਼ਤ ਹੇਠ ਸਿਰਜੀ ਇਕ ਦ੍ਰਿੜ ਪੰਥਕ ਬਨਾਵਟ ਅਤੇ ਰਹਿਤ ਮਰਿਆਦਾ ਦੇ ਹਾਮੀ ਸਨਵਰਨਾ ਅੱਜ ਦੇ ਸ਼ੇਖ਼ਾਂ ਦੀ ਆਪਣੀ ਮੌਲਿਕਤਾ ਅੰਦਰ ਉਸ ਪੰਥ ਦੀ ਚੀਰ-ਫ਼ਾੜ ਕਰਨ ਤੋਂ ਸਿਵਾ ਕੁੱਝ ਵੀ ਨਹੀਂ ਜਿਸ ਅੰਦਰ ਇਹ ਵਿਚਰਦੇ-ਬੈਠਦੇ ਹਨ। ਇਸ ਲਈ ਇਹ ਸਿੰਘ ਸਭਾ ਲਹਿਰ ਭਾਗ-2 ਦੇ ਆਗੂ ਨਹੀਂ ਹੋ ਸਕਦੇ।
ਗੁਰੂ ਬਖ਼ਸ਼ਿਸ਼ ਕਰੇ ਇਨ੍ਹਾਂ ਵਿਚੋਂ ਕੁੱਝ ਨੂੰ ਕੁੱਝ ਕੁ ਸਮਝ ਆ ਜਾਏ।
ਹਰਦੇਵ ਸਿੰਘ, ਜੰਮੂ-12.05,2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.