ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
- # ‘ ਮਾਇਆ ’ # -
- # ‘ ਮਾਇਆ ’ # -
Page Visitors: 2759

- # ‘ ਮਾਇਆ ’ # -
ਸੰਸਾਰਕ ਵਾਸਤਵਿਕਤਾ ਬੜੀ ਮਾਇਆਵੀ ਹੁੰਦੀ ਹੈ। ਇਸ ਵਿਚ ਭਰਮ ਹੈ, ਭ੍ਰਾਂਤਿ ਹੈ, ਮੋਹ ਹੈ। ਇਹ ਭਰਮ ਬਹੁਤ ਦ੍ਰਿੜ ਹੁੰਦਾ ਹੈ। ਗੁਰੂ ਨਾਨਕ ਵਲੋਂ ਦਰਸਾਇਆ ਧਰਮ ਇਸ ਦ੍ਰਿੜਤਾ ਦਾ ਜਵਾਬ ਹੈ। ਇਸ ਨੂੰ ਕਮਜੋਰ ਕਰਨ ਦੀ ਜੁਗਤ ! ਵਾਸਤਵਿਕਤਾ ਦੇ ਦੂਆਲਿਯੋਂ ਜਿਸ ਵੇਲੇ ਭਰਮ, ਭ੍ਰਾਂਤਿ, ਮੋਹ ਦੀ ਮੈਲ ਛੱਟਦੀ ਹੈ ਤਾਂ, ਜੋ ਬੱਚਦਾ ਹੈ, ਉਹ ਸੱਚ ਹੁੰਦਾ ਹੈ।
ਮਾਇਆ ਜਿਸ ਰੂਪ ਵਿਚ ਮਨੁੱਖ ਦੇ ਅੰਦਰ ਦਾਖ਼ਲ ਹੁੰਦੀ ਹੈ, ਉਸ ਮਨੁੱਖ ਲਈ ਸੰਸਾਰ ਉਸੇ ਕਿਸਮ ਦਾ ਬਣਦਾ ਜਾਂਦਾ ਹੈ। ਛੋਟੀ ਜਿਹੀ ਬੱਚੀ ਬਾਪ ਦੇ ਹੱਥਾਂ ਵਿਚ ਖੇਡਦੀ ਹੈ। ਕਦੇ ਕਪੜਿਆਂ ਵਿਚ, ਕਦੇ ਨਗਨ। ਪਰੰਤੂ ਸਮਾਂ ਬੀਤਨ ਤੇ ਮਾਇਆ ਦਾ ਰੂਪ ਬਦਲਦਾ ਹੈ ਅਤੇ ਪਿਤਾ-ਬੱਚੀ  ਦਾ ਨਜ਼ਰੀਆ ਵੀ ਉਸੇ ਢੰਗ ਨਾਲ ਬਦਲਦਾ ਜਾਂਦਾ ਹੈ। ਨਗਨਤਾ ਕਪੜਿਆਂ ਤੋਂ ਪਹਿਲੀ ਸੱਚਾਈ ਹੈ। ਗਲ ਤਾਂ ਚੋਣ ਦੀ ਹੈ। ਗਲ ਤਾਂ ਉਸ ‘ਸੁਪਣੇ’ ਦੀ ਹੈ, ਜਿਸ ਵਿਚ ਮਨੁੱਖ ਜਾਗਦੇ ਹੋਏ, ਸੰਸਾਰ ਨੂੰ ਵੇਖਦਾ ਰਹਿੰਦਾ ਹੈ।
ਕੀ ਮੈਂ ਮਾਇਆ ਦੀ ਇਸ ਖੇਡ ਨੂੰ ਸਮਝ ਕੇ ਇਸ ਦੇ ਅਸਰ ਤੋਂ ਮੁੱਕਤ ਹਾਂ ?
ਇਹ ਉਹ ਪ੍ਰਸ਼ਨ ਹੈ ਜਿਹੜਾ ਕਿ ਆਪਣੇ ਆਤਮੇ ਤੋਂ ਨਿਰੰਤਰਤਾ ਨਾਲ ਪੁੱਛਿਆ ਜਾਣਾ ਚਾਹੀਦਾ ਹੈ। ਕਿਉਂਕਿ ਮਨੁੱਖ ਕਿਸੇ ਤੋਂ ਭੱਜ ਸਕਦਾ ਹੈ ਪਰ ਉਹ ਆਪਣੇ ਆਤਮੇ ਤੋਂ ਨਹੀਂ ਭੱਜ ਸਕਦਾ। ਮਾਇਆ ਦੀ ਖੇਡ ਬਾਰੇ ਕੇਵਲ ਲਿਖ-ਪੜ ਕੇ, ਉਸ ਨੂੰ ਸਮਝ-ਬੂਝ ਕੇ, ਬੰਦਾ ਉਸ ਦੇ ਕੁਪ੍ਰਭਾਵ ਤੋਂ ਮੁਕਤੀ ਨੂੰ ਸੁਨਿਸ਼ਚਤ ਨਹੀਂ ਕਰ ਸਕਦਾ। ਹਾਂ ਉਹ ਕੇਵਲ  ਮਾਇਆ ਬਾਰੇ ਸਿਆਣਪ ਭਰੀਆਂ ਗਲਾਂ ਕਰ ਸਕਦਾ ਹੈ। ਪਰ ਗਲਾਂ ਨਾਲ ਗਲ ਨਹੀਂ ਬਣਦੀ।
ਗੁਰਬਾਣੀ ਵਿਚ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਚੇਤਾਉਣ ਲਈ  ‘ਬ੍ਰਹਮ’ ਸਬੰਧਤ ਇਕ ਵਿਚਾਰ ਉੱਚਰਿਆ ਹੈ:-
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾ॥
ਹਮ ਮੁਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ

ਇਸ ਵਿਚਾਰ ਤੇ ਦ੍ਰਿੜ ਬੰਦਾ ਕਦੇ ਵੀ ਸੰਪੁਰਣ ਸੱਚ ਨੂੰ ਸਮਝ ਲੇਣ ਦਾ ਦਾਵਾ ਨਹੀਂ ਕਰ ਸਕਦਾ। ਇਸ ਲਈ ਕਈਂ ਥਾਂ ਉਹ ਆਪਣੀ ਸੀਮਾ ਨੂੰ ਸਮਝ ਕੇ ਗੁਰੂ ਨਮੁਖ ਸਮਰਪਣ ਕਰ ਕੇ ਰਹਿੰਦਾ ਹੈ। ਸੱਚ ਤਾਂ ਉਹ ਹੈ  ਜੋ ਹੈ, ਨਾ ਕਿ 'ਉਹ' ਜਿਵੇਂ ਕਿ ਕੋਈ  ਉਸ ਨੂੰ ਦਰਸਾਉਣਾ ਚਾਹੁੰਦਾ ਹੈ।
ਹਰਦੇਵ ਸਿੰਘ, ਜੰਮੂ-੦੨.੦੬.੨੦੧੫

 

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.