ਸਿਧਾਂਤਕ ਮਤਭੇਦ ਅਤੇ ਹਠਧਰਮੀ !
ਗੁਰੂ ਸਾਹਿਬ ਦੇ ਉੱਚਾਰੇ ਸ਼ਬਦ ਦੇ ਅਰਥ ਭਾਵ ਪ੍ਰਤੀ ਮਤਭੇਦ ਹੋ ਜਾਣਾ ਸਿਧਾਂਤਕ ਮਤਭੇਦ ਨਹੀਂ ਬਲਕਿ ਵਿਚਾਰਕ ਮਤਭੇਦ ਕਿਹਾ ਜਾਣਾ ਜ਼ਿਆਦਾ ਉੱਚਿਤ ਹੋ ਸਕਦਾ ਹੈ ਕਿਉਂਕਿ ਸਿਧਾਂਤ ਮਤਭੇਦ ਤਾਂ ਗੁਰੂ ਨਾਨਕ ਅਤੇ ਸਿੱਧਾਂ ਵਿਚਕਾਰ ਹੋ ਸਕਦੇ ਹਨ ਜਿਨ੍ਹਾਂ ਦੇ ਆਪਣੇ-ਆਪਣੇ ਸਿਧਾਂਤ ਸਨ। ਪਰ ਅਸੀਂ ਗੁਰੂ ਦੇ ਸਿੱਖ ਹਾਂ ਤਾਂ ਵਿਚਾਰਕ ਮਤਭੇਦ ਕਹਿਣਾ ਹੀ ਉਚਿੱਤ ਹੈ, ਕਿਉਂਕਿ ਸਿੱਖ ਦਾ ਆਪਣਾ ਕੋਈ ਸਿਧਾਂਤ ਨਹੀਂ ਹੋਣਾ ਚਾਹੀਦਾ।
ਹੁਣ ਜੇ ਕਰ ਦੋ ਸਿੱਖਾਂ ਵਿਚਲੇ ਵਿਚਾਰਕ ਮਤਭੇਦ ਨੂੰ ਸਿਧਾਂਤਕ ਮਤਭੇਦ ਕਿਹਾ ਜਾਏ ਤਾਂ ਐਸੇ ਸਿਧਾਂਤਕ ਮਤਭੇਦ ਨੂੰ ਪੇਸ਼ ਕਰਨ ਵੇਲੇ ਦੋਵੇਂ ਸਿੱਖਾਂ ਵਿਚਲੇ ਮਤਭੇਦ ਨੂੰ ਪਾਠਕਾਂ ਦੇ ਸਾ੍ਹਮਣੇ ਰੱਖਣਾ ਚਾਹੀਦਾ ਹੈ ਤਾਂ ਕਿ ਪਾਠਕ ਦੋਵੇਂ ਪੱਖਾਂ ਨੂੰ ਪੜ ਸਕਣ।ਪਰ ਜੇ ਕਰ ਕੋਈ ਸੱਜਣ "ਸਿਧਾਂਤਕ ਮਤਭੇਦ" ਦੇ ਸਿਰਲੇਖ ਹੇਠ ਕੇਵਲ ਆਪਣਾ ਪੱਖ ਰੱਖਦੇ ਹੋਏ ਦੂਜੇ ਸੱਜਣ ਦੇ ਪੱਖ ਨੂੰ ਨਾ ਪੇਸ਼ ਕਰੇ ਤਾਂ ਇਹ ਸਿਧਾਂਤਕ ਮਤਭੇਦ ਦੀ ਭਾਵਨਾ ਨਹੀਂ ਬਲਕਿ ਹਠਧਰਮੀ ਹੈ ਜੋ ਕਿ ਝੂਠੀ ਅਤੇ ਕਮਜ਼ੋਰ ਹੈ। ਸ਼ੁਕਰ ਹੈ ਗੁਰੂ ਦਾ ਕਿ ਮੈਂ ਆਪਣੇ ਆਪ ਨੂੰ ਵਿਦਵਾਨ ਜਾਂ ਗਿਆਨੀ ਨਹੀਂ ਅਖਵਾਉਂਦਾ ਅਤੇ 'ਵਿਚਾਰਕ ਮਤਭੇਦਾਂ' ਨੂੰ 'ਸਿਧਾਂਤਕ ਮਤਭੇਦ' ਨਹੀਂ ਸਮਝਦਾ। ਗੁਰਮਤਿ ਵਿਚ ਮੇਰਾ ਆਪਣਾ ਕੋਈ ਸਿਧਾਂਤ ਨਹੀਂ ਤਾਂ ਮੇਰਾ ਸਿਧਾਂਤਕ ਮਤਭੇਦ ਕੈਸਾ ? ਇਹ ਭ੍ਰਮ ਕਿਸੇ "ਗਿਆਨੀ" ਜੀ ਦਾ ਹੋ ਸਕਦਾ ਹੈ। ਮੈ ਗਿਆਨੀ ਨਹੀਂ ਸਿੱਖ ਹਾਂ ਅਤੇ ਸਿਧਾਂਤ ਕੇਵਲ ਗੁਰੂ ਦੇ ਹਨ ਕਿਸੇ ਗਿਆਨੀ ਜੀ ਦੇ ਨਹੀਂ!
ਹਰਦੇਵ ਸਿੰਘ, ਜੰਮੂ-