ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
- = ਕੀ ਸੰਤ ਹੁੰਦੇ ਹਨ ? = -
- = ਕੀ ਸੰਤ ਹੁੰਦੇ ਹਨ ? = -
Page Visitors: 2720

 - = ਕੀ ਸੰਤ ਹੁੰਦੇ ਹਨ ? = -
'ਸੰਤ' ਸ਼ਬਦ ਵੀ ਉਨ੍ਹਾਂ ਲਕਬਾਂ ਵਿਚੋਂ ਇਕ ਹੈ ਜਿਨ੍ਹਾਂ ਦਾ ਸਦੁਪਿਯੋਗ ਵੀ ਹੁੰਦਾ ਹੈ ਅਤੇ ਦੁਰਪਿਯੋਗ ਵੀ। ਸੰਤ ਸਚਮੁੱਚ ਵੀ ਹੋ ਸਕਦਾ ਹੈ ਅਤੇ ਕਥਿਤ ਵੀ ਜੋ ਮੁਰਖ ਬਨਾਉਂਦੇ ਹਨ। ਜਿਵੇਂ ਕੋਈ ਸਚਮੁੱਚ ਇਮਾਨਦਾਰ ਹੋ ਸਕਦਾ ਹੈ ਅਤੇ ਕੋਈ ਕਥਿਤ ਤੌਰ ਤੇ ਵੀ। ਖ਼ੈਰ  ਸਿਰਲੇਖ ਵਿਚਲੇ ਸਵਾਲ ਨੂੰ ਵਿਚਾਰਨ ਲਈ ਸੰਤ ਨਾਲ ਮਿਲਾਪ ਬਾਰੇ ਬਾਣੀ ਦੇ ਕੁੱਝ ਹਵਾਲੇ ਵਿਚਾਰਦੇ ਹਾਂ:-
ਕੋਈ ਸਜਣੁ ਸੰਤ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ॥ (ਮਹਲਾ ੪)
ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤ ਮਿਲੈ ਬਡਭਾਗੀ॥ (ਮਹਲਾ ੫)
ਸੰਤ ਮਿਲੈ ਕਿਛੁ ਸੁਨਿਐ ਕਹੀਐ॥ ( ਭਗਤ ਕਬੀਰ ਜੀ)
ਨਾਨਕ ਸੰਤੁ ਮਿਲੈ ਸਚੁ ਪਾਇਐ ਸਹਜ ਭਾਇ ਜਸੁ ਲੇਉ॥ ( ਗੁਰੂ ਨਾਨਕ ਜੀ)
ਉਪਰੋਕਤ ਹਵਾਲਿਆਂ ਵਿਚੋਂ ਪਹਿਲੇ ਦੋ ਹਵਾਲੇ ਚੌਥੇ ਗੁਰੂ ਸਾਹਿਬ ਅਤੇ ਪੰਜਵੇਂ ਗੁਰੂ ਸਾਹਿਬ ਜੀ ਦੇ ਉਚਾਰੇ ਹੋਏ ਹਨ। ਇਨ੍ਹਾਂ ਹਵਾਲਿਆਂ ਵਿਚ ਕਿਸ ਸੰਤ ਨੂੰ ਮਿਲਣ ਦੀ ਗਲ ਹੈ ? ਕੋਈ ਕਹਿ ਸਕਦਾ ਹੈ ਕਿ ਚੌਥੇ ਅਤੇ ਪੰਜਵੇਂ ਪਾਤਿਸ਼ਾਹ ਜੀ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬ ਨੂੰ ਸੰਤ ਵਜੋਂ ਦਰਸਾ ਰਹੇ ਹਨ।
 ਪਰ ਅਗਲੇ ਦੋ ਹਵਾਲਿਆਂ ਵਿਚੋਂ ਇਕ ਭਗਤ ਕਬੀਰ ਜੀ ਦਾ ਹੈ ਅਤੇ ਇਕ ਗੁਰੂ ਨਾਨਕ ਦੇਵ ਜੀ ਦਾ। ਜੇ ਕਰ ਮਹਲਾ ਚੌਥੇ ਅਤੇ ਮਹਲਾ ਪੰਜਵੇਂ ਵਲੋਂ ਵਰਤੇ 'ਸੰਤ' ਸ਼ਬਦ ਤੋਂ ਭਾਵ ਪਹਿਲੇ ਗੁਰੂ ਸਾਹਿਬਾਨ ਕਰਕੇ ਲਿਆ ਜਾਏ ਤਾਂ ਭਗਤ ਕਬੀਰ ਜੀ ਦੇ ਹਵਾਲੇ ਵਿਚ ਆਏ 'ਸੰਤ' ਤੋਂ ਕੀ ਭਾਵ ਲਈਏ?
ਇਸ ਸਵਾਲ ਨੂੰ ਵਿਚਾਰਨ ਉਪਰੰਤ ਹੀ ਪਤਾ ਚਲ ਸਕਦਾ ਹੈ ਕਿ ਸੰਤ ਹੁੰਦੇ ਹਨ ਕਿ ਨਹੀਂ ? 

ਹਰਦੇਵ ਸਿੰਘ, ਜੰਮੂ-੧੦.੦੮.੨੦੧੫

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.