ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਖੰਡੇ ਦਾ ਅੰਮ੍ਰਿਤ ਕਿ ਪਾਹੁਲ ?
ਖੰਡੇ ਦਾ ਅੰਮ੍ਰਿਤ ਕਿ ਪਾਹੁਲ ?
Page Visitors: 2779

ਖੰਡੇ ਦਾ ਅੰਮ੍ਰਿਤ ਕਿ ਪਾਹੁਲ ?
ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹੀ॥ (ਗੁਰੂ ਗ੍ਰੰਥ ਸਾਹਿਬ ਜੀ ਮਹਲਾ ੨, ਪੰਨਾ ੧੨੩੮)
ਉਪਰੋਕਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜਿਸ ਦੇ ਅਧਾਰ ਤੇ ਮਨਮਤਿ ਨੇ ਖੰਡੇ ਦਾ 'ਅੰਮ੍ਰਿਤ' ਕਿ 'ਪਾਹੂਲ' ਵਰਗਾ  ਬੇਲੋੜਾ ਬਖੇੜਾ ਖੜਾ ਕਰ ਲਿਆ ਗਿਆ। ਗਲਾਂ ਵੱਧਣ ਲੱਗੀਆਂ ਤਾਂ ਕੁੱਝ  ਸੱਜਣਾਂ  ਨੇ ਗੁਰੂ ਨਾਨਕ ਜੀ ਦੇ ਨਾਮ ਨਾਲ 'ਸਾਹਿਬ' ਲਿਖਦੇ 'ਦੇਵ' ਦੀ ਵਰਤੋਂ ਤੇ ਵੀ ਇਤਰਾਜ਼ ਖੜਾ ਕਰ ਲਿਆ। ਗੁਰੂ ਨਾਨਕ ਜੀ ਦੇ ਨਾਮ ਨਾਲ ਸਾਹਿਬ ਵਰਤਣ ਨਾਲ ਕੋਈ ਵੀ ਹਰਜ ਨਹੀਂ, ਪਰ ਧਿਆਨ ਵਾਲੀ ਗਲ ਇਹ ਹੈ ਕਿ ਐਸਾ ਕਰਨ ਵਾਲੇ ਲਗਭੱਗ ਉਹੀ ਸੱਜਣ ਸਨ,  ਜੋ ਕਿ
"ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹੀ" ਬਚਨ ਦੇ ਅਧਾਰ ਤੇ ਖੰਡੇ ਦੇ ਅੰਮ੍ਰਿਤ ਤੇ ਇਤਰਾਜ਼ ਉਠਾਉਂਦੇ ਆਏ ਸੀ।
ਤਰਕ ਇਹ ਸੀ ਕਿ ਚੁੰਕਿ ਗੁਰੂ ਜੀ ਦੇ ਬਚਨ ਅਨੁਸਾਰ ਅੰਮ੍ਰਿਤ ਤਾਂ ਇਕ ਹੈ ਅਤੇ ਦੂਜਾ ਕਦਾਚਿੱਤ ਨਹੀਂ, ਇਸ ਲਈ ਦਸ਼ਮੇਸ਼ ਜੀ ਵਲੋਂ ਬਖਸ਼ੀ 'ਖੰਡੇ ਦੇ ਅੰਮ੍ਰਿਤ' ਦੀ ਦਾਤ ਲਈ ਅੰਮ੍ਰਿਤ ਸ਼ਬਦ ਵਰਤਣਾ ਗਲਤ ਹੈ। ਹਾਲਾਂਕਿ ਪਾਹੂਲ ਦਾ ਅਰਥ ਚਰਣਾਮ੍ਰਿਤ (ਚਰਣਾ ਦਾ ਅੰਮ੍ਰਿਤ) ਹੈ।
ਖ਼ੈਰ, ਚਲੋ ਇਹੀ ਤਰਕ ਸਹੀ! ਹੁਣ ਜੇ ਕਰ ਇਹੀ ਸੱਜਣ ਗੁਰੂ ਨਾਨਕ ਜੀ ਲਈ 'ਸਾਹਿਬ' ਸ਼ਬਦ ਵਰਤਦੇ ਹਨ ਤਾਂ ਉਹ ਸੱਜਣ ਗੁਰੂ ਨਾਨਕ ਜੀ ਦੇ ਇਨ੍ਹਾਂ ਬਚਨਾਂ ਤੋਂ ਕੀ ਭਾਵ ਕੱਡਣ ਗੇ?
(੧) ਸਾਹਿਬੁ ਮੇਰਾ ਏਕੋ ਹੈ॥ ( ਗੁਰੂ ਗ੍ਰੰਥ ਸਾਹਿਬ ਜੀ ਮਹਲਾ ੧, ਪੰਨਾ ੩੫੦)
(੨) ਸਾਹਿਬ ਮੇਰਾ ਏਕੁ ਹੈ ਅਵਰੁ ਨਹੀ ਭਾਈ॥ (ਗੁਰੂ ਗ੍ਰੰਥ ਸਾਹਿਬ ਜੀ  ਮਹਲਾ ੧, ਪੰਨਾ ੪੨੦)
(੩) ਏਕੋ ਸਾਹਿਬੁ ਏਕੁ ਵਜੀਰੁ॥ (ਗੁਰੂ ਗ੍ਰੰਥ ਸਾਹਿਬ ਜੀ  ਮਹਲਾ ੧ , ਪੰਨਾ ੪੧੩)
(੪) ਸਾਚਾ ਸਾਹਿਬ ਏਕੁ ਹੈ ਮਤੁ ਮਨ ਭਰਮਿ ਭੁਲਾਹਿ॥ (ਗੁਰੂ ਗ੍ਰੰਥ ਸਾਹਿਬ ਜੀ ,ਪੰਨਾ ੪੨੮)
ਉਪਰੋਕਤ ਬਚਨਾਂ ਵਿਚ ਗੁਰੂ ਨਾਨਕ ਜੀ ਨੇ ਉਚਾਰਿਆ ਹੈ ਕਿ ‘ਸਾਹਿਬ’ ਇਕ ਹੈ ਦੂਜਾ (ਅਵਰ) ਨਹੀਂ।ਹੁਣ ਖੰਡੇ ਦੇ ਅੰਮ੍ਰਿਤ ਬਾਰੇ ਇਤਰਾਜ਼ ਕਰਨ ਵਾਲੇ ਕਿਸੇ ਹੋਰ ਲਈ 'ਸਾਹਿਬ' ਕਿਉਂ ਲਿਖਦੇ-ਵਰਤਦੇ ਹਨ? ਉਨ੍ਹਾਂ ਦੀ ‘ਅਫ਼ਗਾਨਾ ਥਿਯੂਰੀ’ ਮੁਤਾਬਕ ਤਾਂ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨਾਲ 'ਸਾਹਿਬ' ਵਿਸ਼ੇਸ਼ਣ ਵਰਤਨ ਨਾਲ ਵੀ 'ਸਾਹਿਬ'  ਇਕ ਤੋਂ ਵੱਧ ਨਹੀਂ ਹੋ ਜਾਂਦੇ ਹਨ ?
ਦਰਅਸਲ ਜਿਸ ਵੇਲੇ ਬੰਦਾ ਆਪਣੇ ਵਿਚਾਰ ਜਬਰੀ ਠੋਸਣ ਤੋਂ ਪਹਿਲਾਂ ਆਪੇ ਨੂੰ ਚੀਨ ਨਾ ਲਵੇ ਤਾਂ ਕਈਂ ਵਾਰ ਉਸਦੇ ਆਪਣੇ ਹੀ ਵਿਚਾਰ ਉਸਦੇ ਸਾ੍ਹਮਣੇ ਸਮੱਸਿਆ ਬਣ ਕੇ ਖੜੇ ਹੋ ਜਾਂਦੇ ਹਨ। ਗੁਰਮਤਿ ਤਾਂ ਬੰਦੇ ਨੂੰ ਸੰਕੀਰਣਤਾ ਤੋਂ ਉੱਪਰ ਉੱਠਣਾ ਸਿਖਾਉਂਦੀ ਹੈ ਪਰ ਸੰਕੀਰਣ ਮਤ ਸ਼ਬਦ ਵਰਤੋਂ ਦੀ ਵਾਸਤਵਿਕਤਾ ਨੂੰ ਸਮਝੇ ਬਗ਼ੈਰ,  ਬੇਲੋੜੇ ਝੱਗੜੇ ਖੜੇ ਕਰਦੀ ਹੈ ਅਤੇ ਆਪੇ ਨੂੰ ਸਿੱਧ ਕਰਨ ਲਈ ਭੰਨ-ਤਰੋੜ ਕਰਦੀ ਜਾਂਦੀ ਹੈ।
ਹੁਣ ਸੁਹਿਰਦ ਤਾਂ ਇਸ ਭੁੱਲ ਨੂੰ ਨਾ ਕਰਨ ਦਾ ਸਬਕ ਲੇਣ ਗੇ ਪਰ  ਸੰਕੀਰਣ ਸੱਜਣ ਆਪਣੀ ਮਨਮਤ ਅਤੇ ਹਉਮੇ ਕਾਰਣ ‘ਅਫਗਾਨਾ ਥਿਯੂਰੀ’ ਦੀ ਅਗੁਆਈ ਹੇਠ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਲਈ 'ਸਾਹਿਬ' ਵਿਸ਼ੇਸ਼ਣ ਦੀ ਵਰਤੋਂ ਬੰਦ ਕਰ ਦੇਣ ਗੇ।
ਹਰਦੇਵ ਸਿੰਘ, ਜੰਮੂ -੧੪.੦੮.੨੦੧੫

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.