ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ?
ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ?
Page Visitors: 3041

ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ?
"
ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ" ਪੁਤਸਕ ਰਾਹੀਂ . ਅਜਮੇਰ ਸਿੰਘ ਜੀ ਨੇ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਬਾਰੇ ਆਪਣੇ ਵਿਚਾਰਾਂ ਦੀ ਚੌਥੀ ਸ਼੍ਰੰਖਲਾ ਪ੍ਰਸਤੁਤ ਕੀਤੀ ਹੈਪਹਲਿਆਂ ਤਿੰਨ ਸ਼੍ਰਖਲਾਵਾਂ ਮੈਂ ਨਹੀਂ ਪੜੀਆਂ ਅਤੇ ਰਾਜਨੀਤੀ ਲੇਖਨ ਵਿਚ ਮੇਰੀ ਦਿਲਚਸਪੀ ਨਹੀਂ ਪਰ ਖ਼ਾਲਸਾ ਨਿਯੂਜ਼ ਨਾਮਕ ਵੈਬਸਾਈਟ ਤੇ ਪਈ ਇਕ ਵੀਡਿਯੂ ਵਿਚ ਅਜਮੇਰ ਸਿੰਘ ਜੀ ਵਲੋਂ ਪ੍ਰਗਟਾਏ ਉਸ ਵਿਚਾਰ ਨੇ ਮੇਰਾ ਧਿਆਨ ਆਕ੍ਰਸ਼ਤ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਸਿੱਖ ਸਿਧਾਂਤਾਂ ਬਾਰੇ, ਸੋਸ਼ਲ ਮੀਡੀਏ ਦੇ ਦੁਸ਼ਪ੍ਰਭਾਵ ਦਾ ਭਾਵ ਪ੍ਰਗਟਾਇਆ ਸੀਚੁੰਕਿ ਇਸ ਸਬੰਧ ਵਿਚ ਮੈਂ ਕਾਫੀ ਚਿਰ ਤੋਂ ਲਿਖਦਾ ਰਿਹਾ ਹਾਂ ਇਸ ਲਈ 'ਸਿੱਖਾਂ ਦੀ ਸਿਧਾਂਤਕ ਘੇਰਾਬੰਦੀ' ਵਿਚ ਇਸ ਭਾਵ ਦਾ ਵਿਸਤਾਰ ਤਲਾਸ਼ਣ ਦੀ ਜਿਗਿਆਸਾ ਉੱਤਪੰਨ ਹੋਈ
ਹਾਲਾਂਕਿ
ਪੁਸਤਕ ਅੰਦਰ ਐਸਾ ਕੋਈ ਵਿਸਤਾਰ ਦ੍ਰਿਸ਼ਟੀਗੋਚਰ ਨਹੀਂ ਹੋਇਆ ਪਰੰਤੂ ਕੁੱਝ ਹੋਰ ਅੰਸ਼ਾਂ ਨੇ ਮੇਰੇ ਇਸ ਵਿਚਾਰ ਨੂੰ ਹੋਰ ਦ੍ਰਿੜ ਕੀਤਾ ਕਿ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੀ ਜੁਗਤ ਸੋਸ਼ਲ ਮੀਡੀਏ ਰਾਹੀਂ ਆਪਣੇ ਪੈਰ ਪਸਾਰਣ ਲਈ ਜਤਨਸ਼ੀਲ ਹੈਇਸ ਜੁਗਤ ਵਿਚ ਹੁਣ ਅਕਾਦਮਿਕ ਲੇਖਕਾਂ ਦੀ ਨਹੀਂ ਬਲਕਿ ਚੰਦ ਭਾਵੁਕ ਪਰ ਕਮ-ਅਕਲ ਪ੍ਰਚਾਰਕਾਂ ਅਤੇ ਵੈਸਬੁੱਕ ਆਦਿ ਤੇ ਵਿਚਰਨ ਵਾਲੇ ਸੱਜਣਾਂ ਦੀ ਵਰਤੋਂ ਹੈ
ਅਜਮੇਰ ਸਿੰਘ ਜੀ ਵਲੋਂ ਲਿਖੀ ਪੁਸਤਕ ਬਾਰੇ ਬਿਨ੍ਹਾਂ ਕਿਸੇ ਟਿੱਪਣੀ ਤੋਂ ਮੈਂ ਪਾਠਕਾਂ ਸਨਮੁਖ ਪਠਨ ਯੋਗ ਕੁੱਝ ਅਜਿਹੇ ਨੁੱਕਤੇ ਰੱਖਣਾ ਚਾਹੁੰਦਾ ਹਾਂ ਜਿਨ੍ਹਾਂ ਬਾਰੇ ਅਜਮੇਰ ਸਿੰਘ ਜੀ ਲਿਖਦੇ ਹਨ:-
"ਇਹ ਸਿਧ ਕਰਨ ਲਈ ਕਿ ਸਿੱਖ ਧਰਮ ਹਿੰਦੂ ਮੱਤ ਦੀ ਹੀ ਇਕ ਸ਼ਾਖਾ ਹੈ, ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੀ ਝੂਠੀ ਵਿਆਖਿਆ ਕੀਤੀ ਗਈ ਅਤੇ ਸਿੱਖ ਧਰਮ ਦੀ ਸਥਾਪਨਾ ਤੇ ਖ਼ਾਲਸੇ ਦੀ ਸਿਰਜਨਾ ਦੇ ਗ਼ਲਤ ਅਰਥ ਕੀਤੇ ਗਏਸਿੱਖ ਫਲਸਫੇ ਬਾਰੇ, ਸਿੱਖ ਗੁਰੂਆਂ ਦੇ ਉਪਦੇਸ਼ਾਂ ਬਾਰੇ, ਸਮੁੱਚੇ ਸਿੱਖ ਇਤਿਹਾਸ ਬਾਰੇ, ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਤ ਕੀਤੇ ਗਏ ਖ਼ਾਲਸਾ ਰਾਜ ਬਾਰੇ, ਸਿੰਘ ਸਭਾ ਲਹਿਰ ਤੋਂ ਲੈ ਕੇ ਅਕਾਲੀ ਲਹਿਰ ਦੇ ਜਨਮ ਤੇ ਵਿਕਾਸ ਬਾਰੇ, ……ਇਸ ਗਲ ਦਾ ਨਜ਼ਲਾ ਸਭ ਤੋਂ ਵੱਧ ਮੈਕਸ ਅਰਥਾਰ ਮੈਕਾਲਿਫ਼ ਤੇ ਸਿੰਘ ਸਭਾ ਲਹਿਰ ਉੱਤੇ ਝਾੜਿਆ ਗਿਆਇਸਦੇ ਮਾਣਯੋਗ ਆਗੂਆਂ ਤੇ ਸਨਮਾਨਜਨਕ ਵਿਦਵਾਨਾਂ, ਖ਼ਾਸ ਤੌਰ 'ਤੇ ਭਾਈ ਕਾ੍ਹਨ ਸਿੰਘ ਨਾਭਾ ਉੱਤੇ ਹਕਾਰਤ ਭਰੇ ਲਹਿਜੇ ਵਿਚ ਚਿੱਕੜ ਉਛਾਲੀ ਗਈ……ਇਸ ਮਸਲੇ ਵਿਚ , ਉੱਨ੍ਹਵੀਂ ਸਦੀ ਦੇ ਹਿੰਦੂ ਰਾਸ਼ਟਰਵਾਦੀਆਂ ਤੋਂ ਲੈ ਕੇ ਆਰੀਆ ਸਮਾਜੀਆਂ, ਹਰ ਵੰਨਗੀ ਦੇ ਸੈਕੁਲਰ ਰਾਸ਼ਟਰਵਾਦੀਆਂ ਅਤੇ ਸਮਕਾਲ ਅੰਦਰ ਪੱਛਮੀ ਯੂਨੀਵਰਸਿਟੀਆਂ ਵਿਚ 'ਸਿੱਖ ਅਧਿਅੇਨ' ਦੇ ਖੋਜ ਕਾਰਜਾਂ ਨਾਲ ਜੁੜੇ ਵਿਦਵਾਨਾਂ (ਦੋਨੋਂ, ਸਿੱਖ ਤੇ ਗ਼ੈਰ ਸਿੱਖ) ਦੀ ਬਹੂਗਿਣਤੀ (ਜਿਨ੍ਹਾਂ ਵਿਚੋਂ ਮੈਕਲਿਊਡ, ਹਰਜੋਤ ਉਬਰਾਇ, ਪਿਸ਼ੋਰਾ ਸਿੰਘ, ਲੂਈ ਫੈਨਿਕ, ਐਨ ਮਰਫੀ, ਤੇ ਅਰਵਿੰਦਰਪਾਲ ਮੰਡੇਰ ਦੇ ਨਾਂ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ) ਵਿਚਕਾਰ ਅਜਬ ਸਾਂਝ ਹੈ" (ਪੰਨਾ ੩੬-੩੭)
ਨਿਰਸੰਦੇਹ ਨਿਸ਼ਾਨਾ ਬਨਾਏ ਗਏ ਸੰਕਲਪ, ਲਹਿਰ, ਸਨਮਾਨ ਜਨਕ ਆਗੂ ਅਤੇ ਵਿਦਵਾਨ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਬਾਰੇ ਵਿਚਾਰ ਦੇ ਵਿਰੋਧ ਵਿਚ ਖੜੇ ਸੀ
ਖੈਰ, ਉਪਰੋਕਤ ਕਥਨ ਪੁਸਤਕ ਦੇ ਪੰਨਾ ੩੩ ਤੋਂ ਆਰੰਭ "ਸਿੱਖਾਂ ਦੀ ਗਿਆਨਾਤਮਿਕ ਹੱਤਿਆ" ਨਾਮਕ ਲੇਖ ਦੇ ਅੰਸ਼

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.