ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਕੁਝ ਮਜਬੂਰੀਆਂ ਦਾ ਵੇਰਵਾ
ਕੁਝ ਮਜਬੂਰੀਆਂ ਦਾ ਵੇਰਵਾ
Page Visitors: 3010

                             ਸੰਪਾਦਕੀ ਸੁਨੇਹਾ
     ਪੰਥ ਦੀ ਨਿੱਘਰਦੀ ਹਾਲਤ ਨੂੰ ਵੇਖਦਿਆਂ , ਜਿਨ੍ਹਾਂ ਬੁੱਧੀ-ਜੀਵੀਆਂ ਨੇ ਅਜਿਹੀ ਹਾਲਤ ਵਿਚ ਪੰਥ ਨੂੰ ਸਹਾਰਾ ਦੇਣਾ ਸੀ , ਉਨ੍ਹਾਂ ਦੇ ਆਪ ਹੀ ਕੁਰਾਹੇ ਪੈਣ ਦੀ ਤ੍ਰਾਸਦੀ ਨੂੰ ਮਹਿਸੂਸ ਕਰਦਿਆਂ , ਜਿਨ੍ਹਾਂ ਪਰਚਾਰਕਾਂ ਤੋਂ ਗੁਰਮਤਿ ਦੇ ਪਰਚਾਰ ਦੀ ਆਸ ਕੀਤੀ ਜਾ ਸਕਦੀ ਸੀ , ਉਨ੍ਹਾਂ ਨੂੰ ਆਪ ਹੀ ਗੁਰਮਤਿ ਗਿਆਨ ਵਲੋਂ ਕੁਰਾਹੇ ਪਏ ਵੇਖਦਿਆਂ , ਗੁਰੂ ਨਾਨਕ ਜੀ ਦੀਆਂ ਜਿਨ੍ਹਾਂ ਪੁਤ੍ਰੀਆਂ ਕੋਲੋਂ ਆਸ ਕੀਤੀ ਜਾਣੀ ਚਾਹੀਦੀ ਹੈ ਕਿ , ਉਹ ਡੱਟ ਕੇ ਗੁਰਮਤਿ ਗਿਆਨ ਤੇ ਪਹਿਰਾ ਦੇਣਗੀਆਂ , ਉਨ੍ਹਾਂ ਨੂੰ ਹੀ ਮਾਇਆ ਵਿਚ ਰੁੜ੍ਹੇ ਜਾਂਦੇ ਵੇਖਦਿਆਂ , ਅਤੇ ਆਪਣੀ ਉਮਰ ਤੇ ਝਾਤ ਪਾਉਂਦਿਆਂ , ਇਕੋ ਫੈਸਲਾ ਲੈ ਹੋਇਆ ਹੈ ਕਿ , ਕਿਸੇ ਵੀ ਪਰਾਪਤੀ ਦੀ ਝਾਕ ਰੱਖੇ ਬਗੈਰ , ਜਿੰਨਾ ਵੀ ਵੱਧ ਤੋਂ ਵੱਧ ਕੰਮ ਕੀਤਾ ਜਾ ਸਕਦਾ ਹੋਵੇ , ਓਨਾ ਕਰ ਜਾਵੋ ।

     ਪਰ ਮਸਲ੍ਹੇ ਏਨੇ ਜ਼ਿਆਦਾ ਹਨ ਕਿ ਇਕ ਬੰਦਾ ਤਾਂ ਕੀ , ਇਕ ਸੰਸਥਾ ਵੀ ਉਨ੍ਹਾਂ ਸਾਹਵੇਂ ਬੌਂਦਲ ਕੇ ਰਹਿ ਜਾਂਦੀ ਹੈ । ਜੋ ਕੰਮ ਸਾਰੇ ਪੰਥ ਦੇ ਰਲ ਕੇ ਕੀਤਿਆਂ ਹੋਣਾ ਹੈ , ਉਹ ਇਕੱਲੇ-ਦੁਕੱਲੇ ਦੇ ਕੀਤਿਆਂ ਹੋਣਾ ਸੰਭਵ ਹੀ ਨਹੀਂ ਹੈ , ਫਿਰ ਵੀ ਆਪਣੇ ਵਿੱਤ ਤੋਂ ਵਾਧੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ।
     ਖਾਲਸਾ ਪਰਿਵਾਰ ਵਲੋਂ , ਸਿੱਖੀ ਦੀ ਪਨੀਰੀ ਨੂੰ ਸਾਂਭਣ ਲਈ , ਹਰ ਸਾਲ ਮਈ ਦੇ ਅਖੀਰ ਤੋਂ ਜੂਨ ਦੇ ਪਹਿਲੇ ਹਫਤੇ ਤਕ , ਬਾਰਾਂ ਦਿਨਾਂ ਦਾ ਗਿਆਨ-ਅੰਜਨ ਸਮਰ ਕੈਂਪ ਲਾਇਆ ਜਾਂਦਾ ਹੈ । ਇਸ ਵਾਰ ਇਹ 29 ਮਈ ਤੋਂ 9 ਜੂਨ ਤਕ ਲੱਗਾ ਹੋਇਆ ਹੈ । ਉਸ ਦੀ ਤਿਆਰੀ , ਜਿਸ ਵਿਚ ਆਉਂਦੀਆਂ ਔਕੜਾਂ ਬਾਰੇ , ਕੈਂਪ ਦੀ ਸਮਾਪਤੀ ਮਗਰੋਂ , ਪਾਠਕਾਂ ਨਾਲ ਵਿਚਾਰ-ਸਾਂਝ ਕਰਾਂਗੇ । ਫਿਲਹਾਲ ਤਾਂ ਏਨੀ ਹੀ ਬੇਨਤੀ ਹੈ ਕਿ , ਕੈਂਪ ਦੇ ਕੰਮ ਦੀ ਜ਼ਿਆਦਤੀ ਕਾਰਨ , ਵੈਬ-ਸਾਈਟ ਅਪਡੇਟ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ , ਜਿਸ ਲਈ ਪਾਠਕਾਂ ਤੋਂ ਖਿਮਾ ਦੀ ਜਾਚਨਾ ਕਰਦੇ ਹੋਏ ਪਾਠਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ , ਜੋ ਥੋੜਾ ਜਿਹਾ ਵੇਹਲ ਕੱਢ ਸਕੇ , ਉਸ ਵਿਚ ਜੋ ਅਪਡੇਟ ਹੋ ਸਕਿਆ ਕਰਦੇ ਰਹਾਂਗੇ । 10 ਜੂਨ ਪਿੱਛੋਂ ਇਹ ਕੰਮ ਫਿਰ ਆਪਣੀ ਰਫਤਾਰ ਨਾਲ ਚੱਲ ਪਵੇਗਾ , ਤਦ ਤਕ ਪਾਠਕ ਵੀਰ , ਸਾਡੀ ਮਜਬੂਰੀ ਨੂੰ ਸਮਝਦੇ ਹੋਏ , ਥੋੜਾ ਸਬਰ ਰੱਖਣ ।
               ਅਤੀ ਧੰਨਵਾਦੀ ਹੋਵਾਂਗੇ 
                                ਆਪ ਦਾ ਆਪਣਾ ਹੀ 
                                   ਸੰਪਾਦਕੀ ਬੋਰਡ 

                                                     

                                      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.