ਸੰਪਾਦਕੀ ਸੁਨੇਹਾ
ਲੋਕ-ਸਭਾ ‘ਚ ਅਮਿੱਤ ਸ਼ਾਹ ਦਾ ਬਿਆਨ !
Page Visitors: 2488
ਲੋਕ-ਸਭਾ ‘ਚ ਅਮਿੱਤ ਸ਼ਾਹ ਦਾ ਬਿਆਨ !
ਕੱਲ ਅਮਿੱਤ ਸ਼ਾਹ ਜੀ ਨੇ ਲੋਕ ਸਭਾ ‘ਚ ਬਿਆਨ ਦਿੰਦਿਆਂ ਕਿਹਾ ਕਿ NPR ਲਈ ਕੋਈ ਖਾਸ ਕਾਗਜ਼ ਨਹੀਂ ਮੰਗੇ ਜਾਣਗੇ, ਕਿਸੇ ਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ, ਕਿਸੇ ਦੇ ਫਾਰਮ ਤੇ ਵੀ D (Doutfull) ਨਹੀਂ ਲਿਖਿਆ ਜਾਵੇਗਾ। ਜਿਸ ਨਾਲ ਲੋਕਾਂ ਨੂੰ ਰਾਹਤ ਦਾ ਸਾਹ ਆਇਆ ਹੈ, ਪਰ ਜਿਸ ਬਿੱਲ ਨੂੰ ਲੋਕ-ਸਭਾ ਵਿਚ ਪਾਸ ਕੀਤਾ ਅਤੇ ਬੜੀ ਛੇਤੀ ‘ਚ ਰਾਜ-ਸਭਾ ਵਿਚ ਵੀ ਪਾਸ ਕੀਤਾ ਗਿਆ ਅਤੇ ਉਸ ਤੋਂ ਵੀ ਕਾਹਲੀ ਵਿਚ ਰਾਸ਼ਟਰ-ਪਤੀ ਕੋਲੋਂ ਵੀ ਪਾਸ ਕਰਵਾਇਆ ਗਿਆ, ਕੀ ਉਸ ਨੂੰ ਸਿਰਫ ਇਕ ਬਿਆਨ ਨਾਲ ਰੱਦ ਕੀਤਾ ਜਾ ਸਕਦਾ ਹੈ ? ਉਸ ਬਾਰੇ ਲੋਕ-ਸਭਾ ਅਤੇ ਰਾਜ-ਸਭਾ ਵਿਚ ਵੀ ਕਾਰਵਾਈ ਪੂਰੀ ਕਰਨ ਦੀ ਲੋੜ ਹੈ, ਬੀ. ਜੇ. ਪੀ. ਦੇ ਛੇ ਸਾਲ ਤੋਂ ਉੱਪਰ ਦੇ ਸਮੇ ‘ਚ ਦਿੱਤੇ ਬਿਆਨਾਂ ਅਤੇ ਲਾਏ ਲਾਰਿਆਂ ਨੂੰ ਵੇਖਦਿਆਂ, ਖਾਲੀ ਬਿਆਨ ਤੇ ਭਰੋਸਾ ਕਰਨਾ ਮੁਸ਼ਕਿਲ ਹੋ ਰਿਹਾ ਹੈ, ਇਸ ਬਾਰੇ ਪੂਰਨ ਕਾਨੂਨੀ ਕਾਰਵਾਈ ਕਰਨ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ