ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਕਿਸਾਨਾਂ ਦੇ ਲੀਡਰਾਂ ਵਲੋਂ ਗੋਲ-ਮੇਜ਼ ਤੇ ਗੱਲ ਦੇ ਪੜਾਅ!
ਕਿਸਾਨਾਂ ਦੇ ਲੀਡਰਾਂ ਵਲੋਂ ਗੋਲ-ਮੇਜ਼ ਤੇ ਗੱਲ ਦੇ ਪੜਾਅ!
Page Visitors: 2427

ਕਿਸਾਨਾਂ ਦੇ ਲੀਡਰਾਂ ਵਲੋਂ ਗੋਲ-ਮੇਜ਼ ਤੇ ਗੱਲ ਦੇ ਪੜਾਅ!
   ਮੇਰੇ ਪਿਆਰੇ ਕਿਸਾਨ ਵੀਰੋ-ਭੈਣੋ-ਬੱਚਿਓ ਅਤੇ ਬੱਚੀਓ, ਤੁਹਾਨੂੰ ਪਹਿਲੇ ਪੜਾਅ ਦੀ ਜਿੱਤ ਮੁਬਾਰਕ ਹੋਵੇ। ਅੰਗਰੇਜ਼ੀ ਦੀ ਕਹਾਵਤ ਹੈ,   ”Well Begun, Half Done”  ਇਸ ਹਿਸਾਬ ਨਾਲ ਤੁਸੀਂ ਅੱਧਾ ਕੰਮ ਠੀਕ-ਠਾਕ ਕਰ ਲਿਆ ਹੈ। ਪਰ ਅਸਲੀ ਲੜਾਈ ਤਦ ਹੀ ਜਿੱਤ ਹੁੰਦੀ ਹੈ, ਜੇ ਪੂਰਾ ਕੰਮ ਠੀਕ-ਠਾਕ ਹੋ ਜਾਵੇ। ਪੁਰਾਣੀ ਕਹਾਵਤ ਹੈ ਕਿ ਸਿੱਖ ਮੈਦਾਨ ਦੀ ਲੜਾਈ ਤਾਂ ਸੌਖਿਆਂ ਜਿੱਤ ਲੈਂਦੇ ਹਨ, ਪਰ ਮੇਜ਼ ਤੇ ਬੈਠ ਕੇ ਗੱਲ-ਬਾਤ ਦੀ ਲੜਾਈ ਹਮੇਸ਼ਾ ਹਾਰਦੇ ਹਨ। ਇਹ ਗੱਲ ਕੁਝ ਹੱਦ ਤੱਕ ਬਿਲਕੁਲ ਸੱਚੀ ਹੈ, ਇਤਿਹਾਸ ਵਿਚ ਸ਼ਾਇਦ ਹੀ ਕੋਈ ਐਸਾ ਮੌਕਾ ਹੋਵੇ ਜਦੋਂ ਸਿੱਖਾਂ ਨੇ ਆਪਣੇ ਮਸਲ੍ਹੇ ਗਲ ਬਾਤ ਰਾਹੀਂ ਹੱਲ ਕੀਤੇ ਹੋਣ।
  ਆਉ ਅੱਜ ਆਪਾਂ ਉਨ੍ਹਾਂ ਢੰਗਾਂ ਤੇ ਵਿਚਾਰ ਕਰਦੇ ਹਾਂ, ਜਿਸ ਨਾਲ ਅਸੀਂ ਹਾਰਦੇ ਹਾਂ। ਅਸੀਂ ਜਦੋਂ ਵੀ ਕਿਸੇ ਮਸਲ੍ਹੇ ਦੇ ਹੱਲ ਲਈ ਯਾਦ-ਪੱਤ੍ਰ ਤਿਆਰ ਕਰਦੇ ਹਾਂ, ਤਾਂ ਉਸ ਵਿਚ ਬਹੁਤ ਸਾਰੇ ਮਸਲ੍ਹੇ ਰਲ-ਗੱਡ ਕਰ ਲੈਂਦੇ ਹਾਂ, ਜਿਨ੍ਹਾਂ ਵਿਚ ਬਹੁਤ ਸਾਰੇ ਮਸਲ੍ਹੇ ਫਜ਼ੂਲ ਹੁੰਦੇ ਹਨ, ਗੱਲ-ਬਾਤ ਵਿਚ ਸਾਡੇ ਫਜ਼ੂਲ ਮਸਲ੍ਹੇ ਮੰਨ ਲਏ ਜਾਂਦੇ ਹਨ ਅਤੇ ਜ਼ਰੂਰੀ ਮਸਲ੍ਹੇ ਰੱਦ ਕਰ ਦਿੱਤੇ ਜਾਂਦੇ ਹਨ, ਇਸ ਵਿਚ ਹੀ ਸਾਡੇ ਵਲੋਂ ਗੱਲ-ਬਾਤ ਵਿਚ ਸ਼ਾਮਲ ਹੋਈਆਂ ਕਾਲੀਆਂ ਭੇਡਾਂ ਆਪਣਾ ਉਲੂ ਸਿੱਧਾ ਕਰ ਲੈਂਦੀਆਂ ਹਨ। ਆਉ ਅੱਜ ਇਸ ਢੰਗ ਨੂੰ ਛੱਡ ਕੇ ਆਪਣਾ ਨਵਾਂ ਪੈਂਤੜਾ ਉਲੀਕਦੇ ਹਾਂ।
  ਸਾਡੇ ਸਾਮ੍ਹਣੇ ਸਭ ਤੋਂ ਵੱਡਾ ਮਸਲ੍ਹਾ ਪਾਰਲੀਮੈਨਟ ਵਿਚ ਪਾਸ ਕੀਤੇ ਤਿੰਨਾਂ ਬਿੱਲਾਂ ਦਾ ਹੈ, ਜਿਨ੍ਹਾਂ ਆਸਰੇ ਸਾਡੀ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿਧਾਂਤ(ਜਿਸ ਆਸਰੇ ਦੁਨੀਆ ਦੇ ਸਾਰੇ ਮੁਜ਼ਾਰਿਆਂ ਨੂੰ ਮਾਲਿਕਾਨਾ ਹੱਕ ਮਿਲੇ ਸਨ) ਤੋਂ ਥਿੜਕ ਕੇ ਮੋਦੀ ਦੇ ਸਿਧਾਂਤ ਤੇ ਪਹੁੰਚ ਜਾਣੀ ਹੈ। ਓਹੀ ਜਗੀਰਦਾਰੀ ਅਤੇ ਮੁਜ਼ਾਰਾ ਸਿਸਟਮ। ਜਿਸ ਨੂੰ ਅਸੀਂ ਕਿਸੇ ਹਾਲਤ ਵਿਚ ਵੀ ਨਹੀਂ ਮੰਨ ਸਕਦੇ, ਪਰ ਤੁਹਾਡੇ ਨਾਲ ਗੱਲ ਕਰਨ ਵਾਲਿਆਂ ਨੇ ਤੁਹਾਨੂੰ ਇਸ ਤੋਂ ਥੜਕਾ ਕੇ ‘M S P’ ਦੇ ਚੱਕਰ ਵਿਚ ਫਸਾਉਣਾ ਹੈ, ਜੇ ਸਾਡੀ ਜ਼ਮੀਨ ਹੀ ਨਾ ਬਚੀ ਤਾਂ ਅਸੀਂ ‘M S P’ ਨੂੰ ਕੀ ਕਰਾਂਗੇ ?    
  ਇਸ ਲਈ ਮੇਜ਼ ਤੇ ਬੈਠਣ ਵਾਲੇ ਬੰਦਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇਨ੍ਹਾਂ ਤਿੰਨਾਂ ਬਿੱਲਾਂ ਦੇ ਪਾਰਲੀਮੈਂਟ ਵਿਚ ਰੱਦ ਹੋਣ ਤੱਕ ਅਗਲਾ ਕੋਈ ਮਸਲ੍ਹਾ ਨਾ ਪੇਸ਼ ਕੀਤਾ ਜਾਵੇ। ਇਸ ਦੇ ਰੱਦ ਹੋਣ ਮਗਰੋਂ “ਐਮ,ਐਸ,ਪੀ,-ਮੰਡੀ ਸਿਸਟਮ-ਭੰਡਾਰਨ ਹੱਦ- ਫਸਲ ਵੇਚਣ ਦਾ ਏਰੀਆ-ਖਾਦਾਂ ਖਰੀਦਣ ਦਾ ਏਰੀਆ,  ਅਤੇ ਖੇਤੀ ਨਾਲ ਸਬੰਧਤ ਮਸ਼ੀਨਰੀ ਆਦਿ ਦੀ ਗੱਲ ਹੋ ਸਦਕਦੀ ਹੈ।
     ਇਸ ਤੋਂ ਇਲਾਵਾ ਜੇ ਸਿਆਸੀ ਪਾਰਟੀਆਂ, ਆਪਣੇ ਮਸਲ੍ਹਿਾਂ ਨੂੰ ਲੈ ਕੇ ਕੇਂਦਰ ਨਾਲ ਕੋਈ ਗੱਲ ਛੇੜਦੀਆਂ ਹਨ ਤਾਂ ਤੁਹਾਨੂੰ ਉਨ੍ਹਾਂ ਦੀ ਵੀ ਮਦਦ ਕਰਨੀ ਬਣਦੀ ਹੈ(ਜਿਵੇਂ ਵੋਟ-ਵਿਧੀ, CAA, NPR, NRC,   ‘National High Way’ ਦੀ ਵਰਤੋਂ ਅਤੇ ਉਸ ਵਿਚ ਸੂਬਿਆਂ ਦੇ ਅੜਿੱਕੇ ਆਦਿ)
ਨੋਟ:- ਜੋ ਕਿਸਾਨ ਰਸਤਿਆਂ ਵਿਚ ਅਟਕੇ ਹੋਏ ਹਨ, ਜਿਨ੍ਹਾਂ ਤੇ ਲਾਠੀ-ਚਾਰਜ ਵੀ ਹੋਇਆ ਹੈ, ਉਨ੍ਹਾਂ ਦੇ ਦਿੱਲੀ ਪਹੁੰਚਣ ਮਗਰੋਂ ਹੀ ਗੱਲ ਬਾਤ ਸ਼ੁਰੂ ਹੋਣੀ ਚਾਹੀਦੀ ਹੈ।            
                                    ਤੁਹਾਡਾ ਆਪਣਾ
                                ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.