ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਬਾਹਰਲੇ ਸਿੱਖਾਂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ 'ਤੇ ਹੀ ਖੜ੍ਹੀ ਹੈ"
ਬਾਹਰਲੇ ਸਿੱਖਾਂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ 'ਤੇ ਹੀ ਖੜ੍ਹੀ ਹੈ"
Page Visitors: 2639

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਵਿਦੇਸ਼ੀ ਸਿੱਖਾਂ ਨੂੰ ਮੂਰਖ ਕਹਿਣ ਵਾਲੇ ਬਿਆਨ ਬਾਰੇ
 ਪਿਛਲੇ ਹਫਤੇ 26 ਅਕਤੂਬਰ 2013 'ਤੇ ਨਾਨਕਸ਼ਾਹੀ ਕੈਲੰਡਰ ਬਾਰੇ ਪੰਥਕ ਜਥੇਬੰਦੀਆਂ, ਵਿਦਵਾਨਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪੰਜਾਬ ਤੋਂ ਆਏ ਪੰਥਕ ਵਿਦਵਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਵੱਲੋਂ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਬਾਰੇ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਹੋਏ ਸੈਮੀਨਾਰ ਜਿਸ ਵਿੱਚ ਸਭ ਨੇ ਇੱਕਮੁਠਤਾ ਨਾਲ ਦੋਵੇ ਹੱਥ ਖੜੇ ਕਰਕੇ, ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਅਤੇ ਭਾਈ ਧੁੰਮੇ ਅਤੇ ਮੱਕੜ ਦੋਨਾਂ ਵੱਲੋਂ ਸੋਧ ਦੇ ਨਾਂ 'ਤੇ ਭਗਵਾਕਰਨ ਕੀਤੇ ਕੈਲੰਡਰ ਨੂੰ ਰੱਦ ਕੀਤਾ ਅਤੇ ਮੁੱਖ ਸੇਵਾਦਾਰ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਕਰਨ ਲਈ ਕਿਹਾ ਤਾਂ ਮੁੱਖ ਸੇਵਾਦਾਰ ਗੁਰਬਚਨ ਸਿੰਘ ਦਾ ਪ੍ਰੀਕਰਮ ਆਇਆ ਕਿ "ਬਾਹਰਲੇ ਸਿੱਖਾਂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ 'ਤੇ ਹੀ ਖੜ੍ਹੀ ਹੈ"ਇਹ ਬਿਆਨ ਵੱਖ ਵੱਖ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪ ਚੁੱਕਾ ਹੈ ਦਾਸ ਨੇ ਇਹ ਖਾਲਸਾ ਨਿਊਜ਼ ਤੇ ਪੜ੍ਹਿਆ ਸੀ
ਜ਼ਰਾ ਸੋਚੋ! 2003 ਵਿੱਚ ਖਗੋਲ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ, ਸਮੁੱਚੀਆਂ ਪੰਥਕ ਜਥੇਬੰਦੀਆਂ, ਵਿਦਵਾਨਾਂ, ਚਿੰਤਕਾਂ, ਸ਼੍ਰੋਮਣੀ ਕਮੇਟੀ ਦੀ ਲੰਬੀ ਸੋਚ ਵਿਚਾਰ ਪਿੱਛੋਂ ਸਿੰਘ ਸਹਿਬਾਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ, ਅਸਲੀ ਨਾਨਕਸ਼ਾਹੀ ਕੈਲੰਡਰ ਸ਼੍ਰੀ ਅਕਾਲ ਤਖਤ ਤੋਂ ਜਾਰੀ ਕੀਤਾ ਸੀ, ਜੋ 2009 ਤੱਕ ਚਲਦਾ ਰਿਹਾ ਤੇ ਫੇਰ ਡੇਰੇਦਾਰ ਸਾਧਾਂ ਦੇ ਦਬਾਅ ਥੱਲੇ, ਧੁੰਮੇ ਤੇ ਮੱਕੜ ਨੇ ਦੋਨਾਂ ਨੇ ਮਿਲ ਕੇ  ਸੋਧਾਂ ਦੇ ਨਾਂ 'ਤੇ  ਅਸਲੀ ਨਾਨਕਸ਼ਾਹੀ ਕੈਲੰਡਰ ਦਾ ਜੋ ਭਗਵਾਂਕਰਨ ਕੀਤਾ, ਸੋ ਮੂਰਖ ਉਹ ਹਨ, ਜਾਂ ਬਾਹਰਲੇ ਸਿੱਖ? ਕੀ ਕਿਸੇ ਦਾ ਸਾਲ ਵਿੱਚ ਦੋ ਵਾਰ ਜਨਮ ਜਾਂ ਮਰਨ ਹੁੰਦਾ ਹੈ? ਇਸ ਸੋਧੇ ਭਾਵ ਭਗਵਾਕਰਨ ਕੀਤੇ ਕੈਲੰਡਰ ਵਿੱਚ ਐਸਾ ਕੀਤਾ ਗਿਆ ਹੈ ਅਸਲੀ ਨਾਨਕਸ਼ਾਹੀ ਕੈਲੰਡਰ ਪੱਕੀਆਂ ਫਿਕਸ ਡੇਟਾਂ ਦਿੰਦਾ ਹੈ, ਜੋ ਹਰ ਸਾਲ ਯਾਦ ਰੱਖਣੀਆਂ ਸੌਖੀਆਂ ਹਨਕੈਲੰਡਰ ਵਿੱਚ ਸਮੇਂ ਦੀ ਯੋਗ ਵੰਡਕ ਸੇਧ ਹੁੰਦੀ ਹੈ, ਨਾ ਕਿ ਥਿਤਾਂ ਵਾਰਾਂ ਜਾਂ ਗਰੈਹਾਂ ਦੀ ਪੂਜਾਗੁਰੂ ਗੋਬਿੰਦ ਸਿੰਘ ਜੀ ਦੀ ਖੋਤੇ ਤੇ ਸ਼ੇਰ ਦੀ ਖੱਲ ਵਾਲੀ ਸਾਖੀ ਇਨ ਬਿਨ "ਨਾਨਕ ਸ਼ਾਹੀ ਕੈਲੰਡਰ" ਨਾਲ ਵਰਤਾ ਦਿੱਤੀ ਗਈ ਹੈਨਾਮ ਸੋਧੇ ਹੋਏ ਦਾ ਵੀ ਸ਼ੇਰ ਰੂਪ ਨਾਨਕਸ਼ਾਹੀ ਕੈਲੰਡਰ, ਪਰ ਅੰਦਰ ਕੈਲੰਡਰ ਨੂੰ ਬ੍ਰਾਹਮਣੀ ਭਗਵਾਕਰਨ ਦੀ ਰੰਗਤ ਰੂਪ ਖੋਤੇ ਵਾਲੀ ਗੱਲ ਕਰ ਦਿੱਤੀ ਗਈ ਹੈ
ਸਿੱਖੋ ਭੈਣੋ ਤੇ ਭਰਾਵੋ! ਜਿੰਨਾਂ ਚਿਰ ਸਿੱਖ ਕੌਮ "ਗੁਰੂ ਗ੍ਰੰਥ ਸਾਹਿਬ" ਨੂੰ ਆਪਣਾ ਅਸਲੀ ਜਥੇਦਾਰ ਮੰਨ ਕੇ ਉਸ ਦਾ ਹੁਕਮ ਨਹੀਂ ਮੰਨਦੀ, ਓਨਾਂ ਚਿਰ ਬ੍ਰਾਹਮਣਵਾਦ ਅਤੇ ਡੇਰਾਵਾਦ ਦੇ ਭੰਬਲਭੂਸਿਆਂ ਚੋਂ ਬਾਹਰ ਨਹੀਂ ਨਿਕਲ ਸਕਦੀਅੱਜ ਨਾਨਕਸ਼ਾਹੀ ਕੈਲੰਡਰ ਵੀ ਬ੍ਰਾਹਮਣਵਾਦ ਅਤੇ ਡੇਰਾਵਾਦ ਦੀ ਗ੍ਰਿਫਤ ਵਿੱਚ ਆਏ ਸਿੱਖ ਲੀਡਰਾਂ ਅਤੇ ਸੰਪ੍ਰਦਾਈ ਵਿਦਵਾਨਾਂ ਦਾ ਸ਼ਿਕਾਰ ਹੋ ਚੁੱਕਾ ਹੈ ਅਖੀਰ'ਤੇ ਅਰਜ਼ ਹੈ, ਸਭ ਮਾਈ ਭਾਈ ਰਲ ਮਿਲ ਕੇ "ਗੁਰੂ ਗ੍ਰੰਥ ਸਾਹਿਬ" ਜੀ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ, ਕੌਮੀ ਮਸਲੇ ਹੱਲ ਕਰੋਇਸ ਵਿੱਚ ਹੀ ਕੌਮ ਦਾ ਭਲਾ
  ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.
(510-432-5827) singhstudent@gmail.com

  

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.